Govt. Elementary School MAAN ਸਰਕਾਰੀ ਐਲੀਮੈਂਟਰੀ ਸਕੂਲ ਮਾਨ
Teaching our would be Nation Builders
ਪੰਜਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਮਾਨ ਦੀ ਰਹੀ ਝੰਡੀ।
96 ਪ੍ਰਤੀਸ਼ਤ ਅੰਕਾਂ ਨਾਲ ਦਿਲਪ੍ਰੀਤ ਰਿਹਾ ਪਹਿਲੇ ਸਥਾਨ ਤੇ ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਮਾਨ ਦੇ ਹੋਣਹਾਰ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਅਧਿਆਪਕਾਂ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ
ਜਿੱਥੇ ਮਾਨ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ, ਓਥੇ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ।
ਜ਼ਿਕਰਯੋਗ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲ ਮਾਨ ਦੇ ਜਿਸ ਹੋਣਹਾਰ ਵਿਦਿਆਰਥੀ ਦਿਲਪ੍ਰੀਤ ਸਿੰਘ ਨੇ ਪਿਛਲੇ ਦਿਨੀਂ ਡੀ ਡੀ ਪੰਜਾਬੀ ਚੈਨਲ ਤੇ ਚੱਲ ਰਹੇ ਟੈਲੇਂਟ ਹੰਟ ਸ਼ੋਅ ਵਿੱਚ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ ਸੀ, ਓਸੇ ਦਿਲਪ੍ਰੀਤ ਸਿੰਘ ਨੇ ਵਿਦਿਅਕ ਖੇਤਰ ਵਿੱਚ ਵੀ ਮੱਲਾਂ ਮਾਰਦਾ ਹੋਏ ਪੰਜਵੀਂ ਜਮਾਤ ਦੇ ਸਲਾਨਾ ਪ੍ਰੀਖਿਆ ਵਿੱਚ 96 ਪ੍ਰਤੀਸ਼ਤ ਅੰਕ(478/500) ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ
ਇਸ ਮੌਕੇ ਦਿਲਪ੍ਰੀਤ ਸਿੰਘ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਯੋਗ ਅਧਿਆਪਕਾਂ ਸਰਦਾਰ ਅਮਨਦੀਪ ਸਿੰਘ ਕਰੀਰ ਤੇ ਜਸਪਾਲ ਸਿੰਘ ਦੇ ਸਿਰ ਬੰਨਦੇ ਹੋਏ ਸਖ਼ਤ ਮਿਹਨਤ ਨੂੰ ਆਪਣੀ ਸਫਲਤਾ ਦਾ ਰਾਜ਼ ਦੱਸਿਆ।
ਸਕੂਲ ਇਨਚਾਰਜ ਅਮਨਦੀਪ ਸਿੰਘ ਕਰੀਰ ਨੇ ਇਸ ਸਫ਼ਲਤਾ ਪਿੱਛੇ ਬਲਾਕ ਸਿੱਖਿਆ ਅਫ਼ਸਰ ਸਰਦਾਰ ਜਸਵਿੰਦਰ ਸਿੰਘ ਸੰਧੂ ਜੀ ਤੇ ਸੈਂਟਰ ਪ੍ਰਧਾਨ ਰਾਜਨ ਕੁਮਾਰ ਜੀ ਦੀ ਯੋਗ ਅਗਵਾਈ ਤੇ ਮਾਰਗ ਦਰਸ਼ਨ ਦਾ ਬਹੁਮੁੱਲਾ ਯੋਗਦਾਨ ਦੱਸਿਆ।
ਇਸ ਮੌਕੇ ਪੜ੍ਹੋ ਪੰਜਾਬ ਪੜਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਅਨੂਪ ਮੈਣੀ ਜੀ ਤੇ ਬਲਾਕ ਕੋਆਰਡੀਨੇਟਰ ਸ੍ਰ. ਹਰਿਮੰਦਰ ਸਿੰਘ ਤੇ ਸ੍ਰ. ਸੁਰਜੀਤ ਸਿੰਘ ਜੀ ਨੇ ਦਿਲਪ੍ਰੀਤ ਸਿੰਘ ਤੇ ਬਾਕੀ ਵਿਦਿਆਰਥੀਆਂ ਨੂੰ ਚੰਗੀ ਕਾਰਗੁਜ਼ਾਰੀ ਲਈ ਵਧਾਈ ਦਿੱਤੀ।
ਬਲਾਕ ਸਿੱਖਿਆ ਅਫ਼ਸਰ ਸਰਦਾਰ ਜਸਵਿੰਦਰ ਸਿੰਘ ਸੰਧੂ ਜੀ ਨੇ ਸਰਕਾਰੀ ਐਲੀਮੈਂਟਰੀ ਸਕੂਲ ਮਾਨ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੰਦੇ ਹੋਏ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਤੇ ਸਿੱਖਿਆ ਵਿਭਾਗ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
04/05/2022
21/04/2022
ਸਰਕਾਰੀ ਐਲੀਮੈਂਟਰੀ ਸਕੂਲ ਮਾਨ ਦਾ ਲਿਸ਼ਕਾਰੇ ਮਾਰਦਾ ਨਵਾਂ ਬਾਥਰੂਮ
21/04/2022
ਸਰਕਾਰੀ ਐਲੀਮੈਂਟਰੀ ਸਕੂਲ ਮਾਨ ਦੇ ਨਵੇਂ ਬਾਥਰੂਮ ਦੀ ਉਸਾਰੀ ਵੇਲੇ ਦੇ ਪਲ
Click here to claim your Sponsored Listing.
Location
Category
Contact the school
Telephone
Website
Address
Patti
143416