12/04/2022
ਸੈਂਟਰ ਦੀਆਂ ਸਿੱਖ ਵਿਰੋਧੀ ਤਾਕਤਾਂ ਦੀ ਅੱਖ ਪੰਜਾਬ ਦੀ ਹੋਂਦ ਤੇ ਸਿੱਖ ਸੰਸਥਾਵਾਂ ਨੂੰ ਖਤਮ ਕਰਨ ਉਪਰ ,,,,,
ਸਿੱਖ ਕਦੋ ਜਾਗਣਗੇ??
,,,,🙏
ਸ੍ਰੋਮਣੀ ਕਮੇਟੀ ਦੇ 50 ਚੋਣਵੇਂ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ।
🙏🙏
ਸਿੱਖ ਵਿਰੋਧੀ ਤਾਕਤਾਂ ਦੁਆਰਾ ਪੰਜਾਬ ਦੀ ਹੋਂਦ ਤੇ ਸਿੱਖ ਸੰਸਥਾਵਾਂ ਨੂੰ ਖਤਮ ਕਰਨ ਤੇ ਭਾਰਤ ਦੇ ਦੂਜੇ ਸੂਬਿਆਂ ਚ ਸਿੱਖੀ ਦੀਆਂ ਜੜ੍ਹਾ ਨੂੰ ਖਤਮ ਕਰਨ ਦੀਆਂ ਕੋਸ਼ਿਸ਼ ਨੂੰ ਬੇਨਕਾਬ ਕਰਕੇ ਸਿੱਖੀ ਵਿਰਾਸਤ ਨੂੰ ਸੰਭਾਲਣ ਲਈ ਹੋਕਾ ਦੇਣਾ ਸਮੇ ਦੀ ਵੱਡੀ ਲੋੜ ਹੈ ।
ਇਹਨਾ ਵੀਚਾਰਾ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਮੁਖੀ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਅਤੇ ਚੀਫ ਐਡੀਟਰ ਮੈਗਜੀਨ ਸ੍ਰੋਮਣੀ ਗੁਰਮਤਿ ਚੇਤਨਾ ਨੇ ਆਖਿਆ ਕਿ ਹਕੂਮਤ ਦੇ ਸਿੱਖ ਵਿਰੋਧੀ ਮਨਸੂਬਿਆਂ ਦੀ ਪੂਰਤੀ ਲਈ ਜਿਹੜੀਆਂ ਅਖੌਤੀ ਪ੍ਰਬੰਧਕ ਕਮੇਟੀਆਂ ਤੇ ਸੰਸਥਾਵਾਂ ਆਪਣੇ ਨਿੱਜੀ ਸੁਆਰਥ ਲਈ ਆਪਣੀ ਹੀ ਕੌਮ ਨਾਲ ਧੋਖਾ ਕਰ ਰਹੀਆਂ ਹਨ। ਉਹਨਾਂ ਪ੍ਰਤੀ ਹਰੇਕ ਸਿੱਖ ਨੂੰ ਜਾਗੁਰਕ ਕਰਨਾ ਹੀ ਸਮੇ ਦੀ ਲੋੜ ਹੈ। ਘਰ ਦੇ ਭੇਤੀ ਲੰਕਾ ਢਾਹੇ,ਦੇ ਮੁਤਾਬਕ ਸਿੱਖੀ ਤੇ ਸਿੱਖਾਂ ਦੀ ਸਿਆਸੀ ਤੇ ਧਾਰਮਿਕ ਹੋਂਦ ਮੁਕਾਉਣ ਲਈ ਕੋਈ ਹੋਰ ਨਹੀ ਜਿਆਦਾ ਸਿੱਖ ਹੀ ਜੁੰਮੇਵਾਰ ਹਨ। ਉਹਨਾਂ ਕਿਹਾ ਸੰਤ ਜਰਨੈਲ ਸਿੰਘ ਖਾਲਸਾ ਨੂੰ ਸਹੀਦ ਕਰਵਾਉਣ ਤੇ ਅਕਾਲ ਤਖ਼ਤ ਸਾਹਿਬ ਤੋਂ ਹਮਲਾ ਕਰਵਾਉਣ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਿਰਫ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦਾ ਪਰਵਾਰ ਹੀ ਜੁੰਮੇਵਾਰ ਨਹੀ ਬਲਕਿ ਪੂਰਾ ਬਾਦਲ ਦਲ ਜੁੰਮੇਵਾਰ ਹੈ। ਇਸ ਲਈ ਇਸ ਦਲ ਦਾ ਖਾਤਮਾ ਕਰਨ ਲਈ,ਸ੍ਰੋਮਣੀ ਕਮੇਟੀ ਚ ਇਸ ਦਲ ਨੂੰ ਬਾਹਰ ਕਰਨਾ ਪੈਣਾ,,ਇਸ ਕੰਮ ਲਈ ਸਿੱਖ ਅੱਗੇ ਆਉਣ,ਧੜੇਬਾਜੀ ਦੀ ਦਲ ਦਲ ਚ ਬਾਹਰ ਨਿਕਲਣ,
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸੰਭਾਵੀ ਸ੍ਰੋਮਣੀ ਕਮੇਟੀ ਚੋਣਾਂ ਲਈ ਚੰਗੇ ਸਿਆਣੇ ਸੁਹਿਰਦ ਅਨੁਭਵੀ ਗਿਆਨ ਵਾਨ ਸਿੱਖ ਸ੍ਰੋਮਣੀ ਕਮੇਟੀ ਦੇ ਸਾਰੇ ਹਲਕਿਆਂ ਚ ਖੜੇ ਕੀਤੇ ਜਾਣਗੇ। ਕਿਸੇ ਵੀ ਸਿੱਖ ਵਿਰੋਧੀ ਧੜੇ ਨਾਲ ਕੋਈ ਸਰੋਕਾਰ ਨਹੀਂ ਰੱਖਿਆ ਜਾਵੇਗਾ।
ਸ੍ਰੋਮਣੀ ਕਮੇਟੀ ਚੋਣਾਂ ਸਿੱਖ ਰਹਿਤ ਮਰਿਆਦਾ,ਨਾਨਕਸ਼ਾਹੀ ਅਸਲੀ ਕੈਲੰਡਰ2003 ਅਤੇ ਸਿੱਖਿਆ,ਸਿਹਤ ਸੰਭਾਲ ਦੇ ਮੁੱਦਿਆ ਉਪਰ ਲੜਾ ਗੇ। ਅਤੇ ਧਾਰਮਿਕ ਖੇਤਰ ਚ ਨਿਪੁੰਨ ਗੈਰ ਸਿਆਸੀ ਗੁਰਸਿੱਖ ਜਿਤਾਉਣ ਲਈ ਰਣਨੀਤੀ ਤਿਆਰ ਕਰਨ ਲਈ,ਸਰਪਰਸਤ ਮੈਬਰ,ਸਾਹਿਬਾਨ ਸਾਰੇ ਸ੍ਰੋਮਣੀ ਕਮੇਟੀ ਹਲਕਿਆਂ ਵਿਚ ਵੋਟਾ ਬਣਾਉਣ ਲਈ ਲਈ ਜ਼ਮੀਨੀ ਪੱਧਰ ਤੇ ਕੰਮ ਕਰਨ ਗੇ।
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਪਿਛਲੇ ਦਿਨੀ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ ਸੀ। ਪਰ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਸਿਹਤ ਤੰਦੁਰਸਤ ਹੋਣ ਉਪਰੰਤ ਸ੍ਰੋਮਣੀ ਕਮੇਟੀ ਦੇ ਸਾਰੇ ਹਲਕਿਆਂ ਅੰਦਰ ਤੂਫ਼ਾਨੀ ਦੌਰਾ ਸੁਰੂ ਕਰਨਗੇ।
ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨ ਗੇ। ਕਿਉਕੀ ਜਾਗਰੂਕਤਾ ਮੁਹਿੰਮ ਬਿਨਾ ਸ੍ਰੋਮਣੀ ਕਮੇਟੀ ਚੋਣਾਂ ਜਿੱਤਣਾ ਸੰਭਵ ਨਹੀਂ ਹੋਣੀਆਂ।
ਉਹਨਾਂ ਦਾਵਾ ਕੀਤਾ ਕੀ ਮਜੂਦਾ ਪੰਜਾਬ ਸਰਕਾਰ ਸਿੱਖੀ ਪੰਜਾਬ ਤੇ ਸਿੱਖ ਸੰਸਥਾਵਾਂ ਲਈ ਖਤਰਨਾਕ ਹੈ ਅਤੇ ਆਰ ਐੱਸ ਐੱਸ ਦੀ ਹੱਥ ਠੋਕੇ ਲੋਕਾ ਦੀ ਹਕੂਮਤ ਹੈ। ਉਹਨਾਂ ਪੰਜਾਬ ਆਮ ਆਦਮੀ ਪਾਰਟੀ ਦੇ ਆਸਾਰ ਦੀ ਸਲਾਘਾ ਕੀਤੀ ਹੈ। ਸਾਨੂੰ ਇਸ ਗੱਲ ਚ ਕੋਈ ਸ਼ੰਕਾ ਜਾ ਭਰਮ ਨਹੀ ਹੈ। ਜਿਹੜੇ ਲੋਕ ਵਰਤਮਾਨ ਸਰਕਾਰ ਦੇ ਹਮਾਇਤੀ ਹਨ। ਉਹ ਕਿਸੇ ਵਡੇ ਭਰਮ ਚ ਹਨ।
ਉਹਨਾਂ ਕਿਹਾ ਸ੍ਰੋਮਣੀ ਕਮੇਟੀ ਜਿੱਤਣ ਉਪਰੰਤ ,ਸ੍ਰੋਮਣੀ ਗੁਰਮਤਿ ਚੇਤਨਾ ਲਹਿਰ, ਸ੍ਰੋਮਣੀ ਅਕਾਲੀ ਦਲ ਦਾ ਪੰਥਕ ਸਰੂਪ ਕਾਇਮ ਕਰਨ ਚ ਆਪਣੀ ਭੂਮਿਕਾ ਨਿਭਾਉਣ ਦਾ ਉਪਰਾਲਾ ਕਰੇਗੀ ਤੇ ਸਿਆਸੀ ਤੇ ਧਾਰਮਿਕ ਆਗੂ ਵੱਖ ਵੱਖ ਖੇਤਰਾਂ ਚ ਕੰਮ ਕਰਨ ਗੇ। ਇਹ ਇੱਕ ਦੂਜੇ ਚ ਰਲਗੱਡ ਨਹੀ ਹੋਣਗੇ।
ਪ੍ਰਿੰਸੀਪਲ ਖਾਲਸਾ ਨੇ ਕਿਹਾ ਜਲਦੀ ਹੀ ਕੁਲ 120 ਸ੍ਰੋਮਣੀ ਕਮੇਟੀ ਹਲਕਿਆਂ ਚ 50 ਉਮੀਦਵਾਰ ਖੜੇ ਕਰਨ ਦਾ ਬਕਾਇਦਾ ਐਲਾਨ ਕਰਨਗੇ। ਜਿਸ ਚ ਸਿੱਖ ਧਰਮ ਨੂੰ ਸਮਝਣ ਮੰਨਣ ਵਾਲੇ ਗੁਰਸਿੱਖ,ਇਸਤਰੀਆਂ ਤੇ ਮਰਦ ਉਮੀਦਵਾਰ ਸ਼ਾਮਿਲ ਹੋਣਗੇ।
ਉਹਨਾਂ ਕਿਹਾ ਕਿ ਮੈਗਜੀਨ ਸ੍ਰੋਮਣੀ ਗੁਰਮਤਿ ਚੇਤਨਾ ਚ ਬਕਾਇਦਾ ਸਿੱਖ ਗੁਰਦੁਆਰਾ ਐਕਟ 1925 ਹਰ ਘਰ ਚ ਪੁੱਜਦਾ ਕਰ ਰਹੇ ਹਾਂ। ਅਤੇ ਸਾਰੀ ਰਣਨੀਤੀ ਦਾ ਖੁਲਾਸਾ ਕਰ ਰਹੇ ਹਾਂ। ਸਿੱਖ ਸਿਰ ਜੋੜ ਕੇ ਸਹਿਯੋਗ ਦੇਣ।
,,,,,,,,,