GGSS Lakhewali.

Call Contact the school

GGSS Lakhewali. To make a harmonious development of students. ...its our aim.

30/09/2026

ਸਕੂਲ ਇੰਚਾਰਜ ਸ਼੍ਰੀ ਅਨੀਸ਼ ਦੂਮੜਾ ਜੀ ਦੀ ਯੋਗ ਅਗਵਾਈ ਅਧੀਨ ਅਤੇ ਮੈਡਮ ਰਸ਼ਪਿੰਦਰਪਾਲ ਕੌਰ, ਮੈਡਮ ਦਰਸ਼ਨਾ ਕੁਮਾਰੀ ਅਤੇ ਮੈਡਮ ਸ਼ੀਤਲ ਚਿਲਾਨਾ ਦੇ ਸਹਿਯੋਗ ਨਾਲ ਮਿਤੀ 02 ਅਕਤੂਬਰ ਨੂੰ ਮਨਾਏ ਜਾਣ ਵਾਲੇ "ਅੰਤਰਰਾਸ਼ਟਰੀ ਅਹਿੰਸਾ ਦਿਵਸ" ਦੇ ਸੰਬੰਧ ਵਿੱਚ ਅੱਜ ਮਿਤੀ 30 ਸਤੰਬਰ ਨੂੰ ਸਵੇਰ ਦੀ ਸਭਾ ਵਿੱਚ ਬਾਰ੍ਹਵੀਂ ਜਮਾਤ ਕਾਮਰਸ ਦੀ ਵਿਦਿਆਰਥਣ ਕੋਮਲ ਰਾਣੀ ਵੱਲੋਂ ਸਵੇਰ ਦੀ ਸਭਾ ਵਿੱਚ ਭਾਸ਼ਣ ਰਾਹੀਂ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਜੀ ਦੇ ਜੀਵਨ ਸਬੰਧੀ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਸੱਚ ਦਾ ਰਸਤਾ ਚੁਣਨ ਅਤੇ ਅਹਿੰਸਾ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ।

29/07/2026
ਅੱਜ ਮਿਤੀ 29/07/2026 ਨੂੰ ਸ਼੍ਰੀ ਸਹਿਜ ਪਾਠ ਸੇਵਾ ਲਹਿਰ ਸ਼੍ਰੀ ਅੰਮ੍ਰਿਤਸਰ ਵੱਲੋਂ ਸਪੈਸ਼ਲ ਤੌਰ ਤੇ ਪਹੁੰਚੇ ਸ. ਰਤਨ ਸਿੰਘ ਜੀ ਮੋਗਾ ਅਤੇ ਸ. ਮ...
29/07/2026

ਅੱਜ ਮਿਤੀ 29/07/2026 ਨੂੰ ਸ਼੍ਰੀ ਸਹਿਜ ਪਾਠ ਸੇਵਾ ਲਹਿਰ ਸ਼੍ਰੀ ਅੰਮ੍ਰਿਤਸਰ ਵੱਲੋਂ ਸਪੈਸ਼ਲ ਤੌਰ ਤੇ ਪਹੁੰਚੇ ਸ. ਰਤਨ ਸਿੰਘ ਜੀ ਮੋਗਾ ਅਤੇ ਸ. ਮੰਗਲ ਸਿੰਘ ਜੀ ਗੁਰੁਹਰਸਹਾਏ ਵੱਲੋਂ ਸਮੂਹ ਵਿਦਿਆਰਥਣਾ ਨੂੰ ਨੈਤਿਕ ਕਦਰਾਂ-ਕੀਮਤਾਂ ਬਾਰੇ ਦਸਦੇ ਹੋਏ ਗੁਰਬਾਣੀ ਨਾਲ ਜੁੜਣ ਦੀ ਪ੍ਰੇਰਣਾ ਦੇਣ ਸਮੇਂ ਦੀਆਂ ਕੁਝ ਝਲਕੀਆਂ....

ਅੱਜ ਮਿਤੀ 09/07/2026 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਲੱਖੇਵਾਲੀ ਦੀ ਨਵੀਂ ਅਤੇ ਆਧੁਨਿਕ ਬਿਲਡਿੰਗ ਦਾ ਉਦਘਾਟਨ ਮਾਣਯੋਗ ਕੈਬ...
09/07/2026

ਅੱਜ ਮਿਤੀ 09/07/2026 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਲੱਖੇਵਾਲੀ ਦੀ ਨਵੀਂ ਅਤੇ ਆਧੁਨਿਕ ਬਿਲਡਿੰਗ ਦਾ ਉਦਘਾਟਨ ਮਾਣਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਸ਼੍ਰੀਮਤੀ ਬਲਜੀਤ ਕੌਰ ਜੀ ਦੁਆਰਾ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ਼੍ਰੀ ਅਨੀਸ਼ ਦੂਮੜਾ (ਲੈਕਚਰਾਰ ਕਮਿਸਟਰੀ), ਵੋਕੇਸ਼ਨਲ ਲੈਕਚਰਾਰ ਸ਼੍ਰੀਮਤੀ ਰੁਪਿੰਦਰ ਪਾਲ ਕੌਰ, ਸ਼੍ਰੀ ਅਮਨਦੀਪ ਲੈਕਚਰਾਰ ਕਮਰਸ, ਸ਼੍ਰੀਮਤੀ ਅਮਿਤਾ ਬੇਦੀ ਲੈਕਚਰਾਰ ਹਿਸਟਰੀ ,ਸ੍ਰੀਮਤੀ ਰਾਜਵਿੰਦਰ ਕੌਰ ਅੰਗਰੇਜੀ ਮਿਸਟ੍ਰੈਸ ਜੀ ਦੁਆਰਾ ਮੰਤਰੀ ਜੀ ਨੂੰ ਗੁਲਦਸਤਾ ਭੇਟ ਕਰਦੇ ਹੋਏ ਸਨਮਾਨਿਤ ਕੀਤਾ।ਨਵੀਂ ਬਿਲਡਿੰਗ ਵਿੱਚ 3 ਸਮਾਰਟ ਕਲਾਸਰੂਮ, 1 ਕੰਪਿਊਟਰ ਲੈਬ, ਇੱਕ ਵੱਡਾ ਸਾਇੰਸ ਲੈਬ, ਮੈਡੀਕਲ ਰੂਮ ਅਤੇ ਕਿਚਨ ਕਮ ਸਟੋਰ ਬੱਚਿਆਂ ਨੂੰ ਸਮਰਪਿਤ ਕੀਤੇ।ਇਹ ਬਿਲਡਿੰਗ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਹੈ।
ਇਸ ਮੌਕੇ ਈਕੋ ਕਲੱਬ ਦੇ ਇੰਚਾਰਜ ਸ੍ਰੀਮਤੀ ਅਮਨਪ੍ਰੀਤ ਕੌਰ ਸਾਇੰਸ ਮਿਸਟ੍ਰੈਸ ਅਤੇ ਸ੍ਰੀ ਮੈਨਪਾਲ ਹਿੰਦੀ ਮਾਸਟਰ ਜੀ ਦੁਆਰਾ ਕੈਬਨਿਟ ਮੰਤਰੀ ਜੀ ਦੇ ਹੱਥੋਂ ਸਕੂਲ ਵਿੱਚ ਬੂਟਾ ਲਗਾ ਕੇ ਵਾਤਾਵਰਨ ਦੀ ਸੁਰੱਖਿਆ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ 'ਤੇ ਚੇਅਰਮੈਨ ਮਾਰਕੀਟ ਕਮੇਟੀ ਮਲੋਟ ਸ੍ਰੀ ਜਸ਼ਨ ਬਰਾੜ ,ਚੇਅਰਮੈਨ ਸੈਂਟਰਲ ਕੋਪਰੇਟਿਵ ਬੈਂਕ ਸ਼੍ਰੀ ਮੁਕਤਸਰ ਸਾਹਿਬ ਸ੍ਰੀ ਸਿਮਰਜੀਤ ਸਿੰਘ ਬਰਾੜ , ਸਰਦਾਰ ਇਕਬਾਲ ਸਿੰਘ ਬਰਾੜ, ਸ਼੍ਰੀ ਕੁਲਦੀਪ ਸਿੰਘ ਸਰਪੰਚ ਮੰਡੀ ਲੱਖੇਵਾਲੀ , ਸਮੂਹ ਅਧਿਆਪਕ, ਵਿਦਿਆਰਥੀ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

ਸਕੂਲ ਇੰਚਾਰਜ ਸ਼੍ਰੀ ਅਨੀਸ਼ ਦੂਮੜਾ ਜੀ ( ਕੈਮਿਸਟਰੀ ਲੈਕਚਰਾਰ) ਦੀ ਯੋਗ ਅਗਵਾਈ ਅਧੀਨ ਈਕੋ ਕਲੱਬ ਇੰਚਾਰਜ ਸ਼੍ਰੀਮਤੀ ਅਮਨਪ੍ਰੀਤ ਕੌਰ ਜੀ ਅਤੇ ਵੋਕੇ...
09/07/2026

ਸਕੂਲ ਇੰਚਾਰਜ ਸ਼੍ਰੀ ਅਨੀਸ਼ ਦੂਮੜਾ ਜੀ ( ਕੈਮਿਸਟਰੀ ਲੈਕਚਰਾਰ) ਦੀ ਯੋਗ ਅਗਵਾਈ ਅਧੀਨ ਈਕੋ ਕਲੱਬ ਇੰਚਾਰਜ ਸ਼੍ਰੀਮਤੀ ਅਮਨਪ੍ਰੀਤ ਕੌਰ ਜੀ ਅਤੇ ਵੋਕੇਸ਼ਨਲ ਲੈਕਚਰਾਰ ਸ਼੍ਰੀ ਮਤੀ ਰੁਪਿੰਦਰਪਾਲ ਕੌਰ ਜੀ ਅਤੇ ਪੰਜਾਬੀ ਮਿਸਟ੍ਰੈਸ ਸ਼੍ਰੀਮਤੀ ਰਸ਼ਪਿੰਦਰ ਪਾਲ ਕੌਰ ਜੀ ਦੇ ਸਹਿਯੋਗ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕਡਰੀ ਸਕੂਲ ਲੱਖੇਵਾਲੀ ਵਿਖੇ ਮਿਤੀ 8 ਜੁਲਾਈ, 2026 ਨੂੰ ਵਾਤਾਵਰਨ ਨੂੰ ਸਮਰਪਿਤ "ਇਕ ਪੇੜ ਮਾਂ ਕੇ ਨਾਮ 3.0" ਗਤੀਵਿਧੀ ਅਧੀਨ ਵਿਦਿਆਰਥੀਆਂ ਤੋਂ ਸਕੂਲ ਦੇ ਵਾਤਾਵਰਨ ਵਿੱਚ ਪੌਦੇ ਲਗਵਾਏ ਗਏ । ਇਸ ਗਤੀਵਿਧੀ ਰਾਹੀਂ ਜਿੱਥੇ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਵਿਦਿਆਰਥੀਆਂ ਵੱਲੋਂ ਸਾਂਝਾ ਕੀਤਾ ਗਿਆ ਅਤੇ ਰੁੱਖਾਂ ਦੀ ਸੰਭਾਲ ਨਾਲ ਹੀ ਭਵਿੱਖ ਦੇ ਵਿੱਚ ਪ੍ਰਦੂਸ਼ਣ ਰਹਿਤ ਵਾਤਾਵਰਨ , ਵਧਦੇ ਤਾਪਮਾਨ ਦੇ ਪ੍ਰਭਾਵ ਨੂੰ ਰੋਕਣ, ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੰਤੁਲਿਤ ਬਣਾਏ ਰੱਖਣ ਦਾ ਸੰਦੇਸ਼ ਵੀ ਦਿੱਤਾ ਗਿਆ । ਸਕੂਲ ਦੇ ਵਿਦਿਆਰਥੀਆਂ ਦੇ ਨਾਲ - ਨਾਲ ਸਮੂਹ ਸਟਾਫ ਵੱਲੋਂ ਵੀ ਵਿਭਾਗ ਵੱਲੋਂ ਕੀਤੇ ਇਸ ਉਪਰਾਲੇ ਵਿੱਚ ਸਹਿਯੋਗ ਦਿੱਤਾ ਗਿਆ ।

02/06/2026







    ਸਕੂਲ ਇੰਚਾਰਜ ਸ੍ਰੀ ਅਨੀਸ਼ ਦੂਮੜਾ , ਲੈਕਚਰਾਰ ਕਮਿਸਟਰੀ ਜੀ ਦੀ ਯੋਗ ਅਗਵਾਈ ਹੇਠ ਸਮੂਹ ਸਟਾਫ ਦੇ ਸਹਿਯੋਗ ਨਾਲ ਸਕੰਸਸਸ ਲੱਖੇਵਾਲੀ ਵਿਖੇ ਮਿਤੀ...
31/05/2026









ਸਕੂਲ ਇੰਚਾਰਜ ਸ੍ਰੀ ਅਨੀਸ਼ ਦੂਮੜਾ , ਲੈਕਚਰਾਰ ਕਮਿਸਟਰੀ ਜੀ ਦੀ ਯੋਗ ਅਗਵਾਈ ਹੇਠ ਸਮੂਹ ਸਟਾਫ ਦੇ ਸਹਿਯੋਗ ਨਾਲ ਸਕੰਸਸਸ ਲੱਖੇਵਾਲੀ ਵਿਖੇ ਮਿਤੀ 30 ਮਈ 2026 ਨੂੰ ਮੈਗਾ ਪੀ ਟੀ ਐਮ 'ਸਿੱਖਿਆ ਦਾ ਮਹਾਂਜਸ਼ਨ' ਦੇ ਰੂਪ ਵਿੱਚ ਮਨਾਇਆ ਗਿਆ। ਮਾਪਿਆਂ ਦੀ ਇਸ ਵਰਕਸ਼ਾਪ ਦੌਰਾਨ ਸਟੇਜ ਦੀ ਕਾਰਵਾਈ ਸ਼੍ਰੀ ਅਮਨਦੀਪ ਅਰੋੜਾ ਕਾਮਰਸ ਲੈਕਚਰਾਰ ਜੀ ਵੱਲੋਂ ਸੰਭਾਲੀ ਗਈ ਜਿਨ੍ਹਾਂ ਨੇ ਮਾਪਿਆਂ ਨੂੰ ਸਕੂਲ ਦੀਆਂ ਸਫਲਤਾਵਾਂ ਅਤੇ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਮੇਂ - ਸਮੇਂ ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਅਤੇ ਨਾਲ ਹੀ ਬੋਰਡ ਪ੍ਰੀਖਿਆਵਾਂ ਵਿੱਚ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਸਟਾਫ ਅਤੇ ਐਸਐਮਸੀ ਕਮੇਟੀ ਦੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ।ਸਕੂਲ ਇੰਚਾਰਜ ਸ੍ਰੀ ਅਨੀਸ਼ ਦੂਮੜਾ ਜੀ ਵੱਲੋਂ ਛੁੱਟੀਆਂ ਦੌਰਾਨ ਸਰਕਾਰ ਵੱਲੋਂ ਚਲਾਏ ਦੋ ਪ੍ਰੋਜੈਕਟ RCA ਜੋ ਕਿ ਅੰਗਰੇਜ਼ੀ ਵਿਸ਼ੇ ਦੀ Listening- Speaking - Reading - Writing ਨਾਲ ਸੰਬੰਧਿਤ ਹੈ ਅਤੇ ਦੂਸਰਾ ਪ੍ਰੋਜੈਕਟ SATHEE APP ਜੋ ਕਿ ਵਿਗਿਆਨ ਅਤੇ ਗਣਿਤ ਵਿਸ਼ੇ ਨਾਲ ਸੰਬੰਧਿਤ ਹੈ, ਬਾਰੇ ਮਾਪਿਆਂ ਨੂੰ ਦੱਸਿਆ ਕਿ ਭਵਿੱਖ ਦੇ ਵਿੱਚ ਇਹ ਦੋਨੋਂ ਪ੍ਰੋਜੈਕਟ ਵਿਦਿਆਰਥੀ ਲਈ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਕੁਆਲੀਫਾਈ ਕਰਨ ਵਿੱਚ ਮਦਦ ਕਰਨਗੇ । ਇਸ ਲਈ ਮਾਪਿਆਂ ਨੂੰ ਵਿਦਿਆਰਥੀਆਂ ਦਾ ਛੁੱਟੀਆਂ ਦੌਰਾਨ ਪੂਰਾ ਸਹਿਯੋਗ ਕਰਦੇ ਹੋਏ ਆਪਣੇ ਬੱਚਿਆਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਲਈ ਕਿਹਾ ਗਿਆ । ਇਸ ਮੋਕੇ ਕੋਆਪਰੇਟਿਵ ਸੋਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ
ਸ਼੍ਰੀ ਸਿਮਰਜੀਤ ਸਿੰਘ ਬਰਾੜ ਜੀ ਦੁਆਰਾ ਆਏ ਹੋਏ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਵੱਧ ਤੋਂ ਵੱਧ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਪੰਜਾਬ ਰਾਜ ਦੇ ਪੂਰੇ ਦੇਸ਼ ਭਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਸਥਾਨ ਤੇ ਆਉਣ ਤੇ ਵਧਾਈ ਦਿੰਦੇ ਹੋਏ ਅਧਿਆਪਕਾਂ ਦੁਆਰਾ ਦਿੱਤੇ ਸਹਿਯੋਗ ਲਈ ਸਕੂਲ ਸਟਾਫ ਨੂੰ ਵੀ ਪ੍ਰਸ਼ੰਸਾ ਪੱਤਰ ਦਿੱਤੇ ਗਏ ।। ਇਸ ਮੌਕੇ
ਐਸਐਮਸੀ ਚੇਅਰਮੈਨ
ਸ੍ਰੀ ਸੁਖਦੇਵ ਸਿੰਘ
ਐਸਐਮਸੀ ਮੈਂਬਰ ਸ਼੍ਰੀਮਤੀ ਵੀਨਾ ਰਾਣੀ, ਸ਼੍ਰੀਮਤੀ ਸ਼ਿਲਪਾ , ਸ੍ਰੀਮਤੀ ਰਜਨੀ ਰਾਣੀ ਅਤੇ ਸਮੂਹ ਸਕੂਲ ਸਟਾਫ ਸਿੱਖਿਆ ਦੇ ਇਸ ਮਹਾ ਜਸ਼ਨ ਦਾ ਹਿੱਸਾ ਬਣੇ।

Address

Near Gurdwara Sahab, , Lakhewali Pind
Muktsar
152026

Opening Hours

Monday 9am - 3:20pm
Tuesday 9am - 3:20pm
Wednesday 9am - 3:20pm
Thursday 9am - 3:20pm
Friday 9am - 3:20pm
Saturday 9am - 3:20pm

Telephone

+917009752424

Website

Alerts

Be the first to know and let us send you an email when GGSS Lakhewali. posts news and promotions. Your email address will not be used for any other purpose, and you can unsubscribe at any time.

Contact The School

Send a message to GGSS Lakhewali.:

Shortcuts

Share

Category