Kaure Sach

Kaure Sach Contact information, map and directions, contact form, opening hours, services, ratings, photos, videos and announcements from Kaure Sach, Education, Sri Muktsar Sahib, Muktsar.

ਅਸੀ ਸਮਾਜਿਕ ਲੋਕ ਆਪਣੇ ਪਰਿਵਾਰਾਂ ਦੇ ਸਵਰਗ ਸੁਧਾਰ ਜਾਣ ਵਾਲੇ ਵਿਆਕਤੀਆਂ ਦੀਆਂ ਪੁਰਾਣੀਆਂ ਤੇ ਸਸਤੀਆਂ ਵਸਤੂਆਂ ਆਪਣੇ ਘਰ ਰੱਖਣ ਤੌਂ ਡਰਦੇ ਹਾਂ,ਪਰ...
25/08/2026

ਅਸੀ ਸਮਾਜਿਕ ਲੋਕ ਆਪਣੇ ਪਰਿਵਾਰਾਂ ਦੇ ਸਵਰਗ ਸੁਧਾਰ ਜਾਣ ਵਾਲੇ ਵਿਆਕਤੀਆਂ ਦੀਆਂ ਪੁਰਾਣੀਆਂ ਤੇ ਸਸਤੀਆਂ ਵਸਤੂਆਂ ਆਪਣੇ ਘਰ ਰੱਖਣ ਤੌਂ ਡਰਦੇ ਹਾਂ,ਪਰ ਨਵੀਆਂ ਅਤੇ ਕੀਮਤੀ ਵਸਤੂਆਂ ਰੱਖਣ ਲਈ ਲੜਦੇ ਹਾਂ ਭਾਵ ਪੁਰਾਣੇ ਮੰਜੇ,ਬਿਸਤਰੇ ਅਤੇ ਕੱਪੜੇ ਆਪਣੇ ਘਰ ਨਹੀਂ ਰੱਖਦੇ ਪਰ ਉਸੇ ਵਿਆਕਤੀ ਦੇ ਸੋਨੇ ਚਾਂਦੀ ਦੇ ਗਿਹਣੇ,ਦੌਲਤ,ਗੱਡੀਆਂ,ਜਮੀਨਾਂ ਰੱਖਣ ਲਈ ਲੜਦੇ ਹਾਂ। ਇਹ ਵੀ ਇੱਕ ਕੌੜਾ ਸੱਚ ਹੈ।ਧੰਨਵਾਦ ਸਾਹਿਤ
✍️ਪੀਰਾਂ ਦਿੱਤਾ ਸ਼ਰਮਾਂ

ਸਾਡੇ ਦੇਸ਼ ਦਾ ਬੇੜਾ ਗਰਕ ਇਸ ਲਈ ਹੋ ਰਿਹਾ ਹੈ, ਕਿਉਂਕਿ ਸਾਡੇ ਦੇਸ਼ ਵਿੱਚ ਵਰਕਰ ਘੱਟ ਤੇ ਲੀਡਰ ਜਿਆਦਾ,ਸਾਧ ਘੱਟ ਤੇ ਠੱਗ ਜਿਆਦਾ, ਸਰੀਫ਼ ਘੱਟ ਤੇ ਬਦਮ...
24/08/2026

ਸਾਡੇ ਦੇਸ਼ ਦਾ ਬੇੜਾ ਗਰਕ ਇਸ ਲਈ ਹੋ ਰਿਹਾ ਹੈ, ਕਿਉਂਕਿ ਸਾਡੇ ਦੇਸ਼ ਵਿੱਚ ਵਰਕਰ ਘੱਟ ਤੇ ਲੀਡਰ ਜਿਆਦਾ,ਸਾਧ ਘੱਟ ਤੇ ਠੱਗ ਜਿਆਦਾ, ਸਰੀਫ਼ ਘੱਟ ਤੇ ਬਦਮਾਸ਼ ਜਿਆਦਾ, ਸੱਚੇ ਘੱਟ ਤੇ ਝੂੱਠੇ ਜਿਆਦਾ, ਇਮਾਨਦਾਰ ਘੱਟ ਤੇ ਬੇਈਮਾਨ ਜਿਆਦਾ, ਚੰਗੇ ਘੱਟ ਤੇ ਮਾੜੇ ਜਿਆਦਾ, ਮੁਲਾਜ਼ਮ ਘੱਟ ਤੇ ਅਫ਼ਸਰ ਜਿਆਦਾ, ਮਿੱਤਰ ਘੱਟ ਤੇ ਦੁਸ਼ਮਣ ਜਿਆਦਾ, ਮੋਹ-ਪਿਆਰ ਘੱਟ ਤੇ ਵੈਰ-ਵਿਰੋਧ ਜਿਆਦਾ, ਨਿਮਰਤਾ ਘੱਟ ਤੇ ਹੰਕਾਰ ਜਿਆਦਾ,ਸੇਵਾਦਾਰ ਘੱਟ ਤੇ ਗੁਰੂ ਜਿਆਦਾ,ਕਮਾਉਣ ਵਾਲੇ ਘੱਟ ਤੇ ਖਾਣ ਵਾਲੇ ਜਿਆਦਾ, ਕਾਮੇ ਘੱਟ ਤੇ ਨਿਕੰਮੇ ਜਿਆਦਾ ਹਨ,ਪਰ ਸਰਕਾਰੇ-ਦਰਬਾਰੇ ਇਸ ਜਿਆਦਾ ਗਿਣਤੀ ਵਰਗ ਦੀ ਹੀ ਪੁੱਛ-ਗਿੱਛ ਹੁੰਦੀ ਹੈ।ਇਹ ਵਰਗ ਆਪਣੀ ਜਿੰਦਗੀ ਬਹੁਤ ਹੀ ਅਨੰਦਮਈ ਤੇ ਅਜ਼ਾਦ ਤੋਰ ਤੇ ਜਿਓੰਦਾ ਹੈ।ਇਸਦੇ ਬਪ੍ਰੀਤ ਘੱਟ ਗਿਣਤੀ ਵਰਗ ਦੇ ਲੋਕ ਆਪਣੀ ਜਿੰਦਗੀ ਵਿੱਚ ਧੰਦ ਪਿੱਟਦੇ ਹੀ ਤੁਰੇ ਫਿਰਦੇ ਹਨ,ਕਿਉਂਕਿ ਵੱਧ ਗਿਣਤੀ ਵਰਗ ਨੇ ਹੀ ਆਪਣੀ ਮਰਜ਼ੀ ਅਤੇ ਆਪਣੇ ਹਿੱਤ ਵਿੱਚ ਕਨੂੰਨ ਬਣਾਉਣੇ ਅਤੇ ਲਾਗੂ ਕਰਨੇ ਹੁੰਦੇ ਹਨ। ਜ਼ੇਕਰ ਇਨ੍ਹਾਂ ਨੂੰ ਲੋੜ ਪਵੇ ਤਾਂ ਇਹ ਤੋੜ-ਮਰੋੜ ਵੀ ਲੈਂਦੇ ਹਨ। ਤੁਸੀਂ ਸਾਰੇ ਉਦਾਹਰਣ ਵਜੋਂ ਵੇਖੋ ਕਿ ਸਾਡੇ ਦੇਸ਼ ਵਿੱਚ ਇੱਕ ਵਿਆਕਤੀ 35-36 ਸਾਲ ਦੀ ਨੌਕਰੀ ਕਰਕੇ ਵੀ ਪੈਨਸ਼ਨ ਜਾਂ ਕੌਈ ਸਹੂਲਤ ਦਾ ਹੱਕਦਾਰ ਨਹੀਂ ਹੈ।ਜਦੋੰਕਿ ਇਸਦੇ ਉੱਲਟ ਇੱਕ 05 ਸਾਲ ਦੀ ਨੌਕਰੀ ਕਰਨ ਵਾਲਾ ਵਿਆਕਤੀ ਸਾਰੀ ਉਮਰ ਲਈ ਪੈਨਸ਼ਨ ਅਤੇ ਸਾਰੀਆਂ ਸਹੂਲਤਾਂ ਦਾ ਹੱਕਦਾਰ ਹੈ। ਇਸ ਤੋਂ ਵੱਡੀ ਉਦਾਹਰਣ ਦੇਸ਼ ਦਾ ਬੇੜਾ ਗਰਕ ਕਰਨ ਲਈ ਕੀ ਹੋਵੇਗੀ।ਇਹ ਵੀ ਇੱਕ ਕੌੜਾ ਸੱਚ ਹੈ।ਧੰਨਵਾਦ ਸਾਹਿਤ
✍️ਪੀਰਾਂ ਦਿੱਤਾ ਸ਼ਰਮਾਂ

ਮੇਰੇ ਸਤਿਕਾਰ ਯੋਗ ਭੈਣ-ਭਰਾਵੋ ਅਤੇ ਮਿਤਰੋ ਮੇਰੇ ਫੇਸ਼ਬੁੱਕ ਦੇ ਪੇਜ਼ ਕੌੜੇ ਸੱਚ ਨੂੰ ਵੱਧ ਤੋਂ ਵੱਧ ਲਾਇਕ,ਸ਼ੇਅਰ,ਫੋਲੋ ਕਰੋ ਤਾਂ ਜੋ ਵੱਧ ਤੋਂ ਵੱਧ...
23/08/2026

ਮੇਰੇ ਸਤਿਕਾਰ ਯੋਗ ਭੈਣ-ਭਰਾਵੋ ਅਤੇ ਮਿਤਰੋ ਮੇਰੇ ਫੇਸ਼ਬੁੱਕ ਦੇ ਪੇਜ਼ ਕੌੜੇ ਸੱਚ ਨੂੰ ਵੱਧ ਤੋਂ ਵੱਧ ਲਾਇਕ,ਸ਼ੇਅਰ,ਫੋਲੋ ਕਰੋ ਤਾਂ ਜੋ ਵੱਧ ਤੋਂ ਵੱਧ ਭੈਣ-ਭਰਾਵਾਂ ਤੱਕ ਸੱਚਾਈ ਦਾ ਪ੍ਰਸਾਰ ਅਤੇ ਜਿੰਦਗੀ ਦੇ ਤਜ਼ਰਬਿਆਂ ਨੂੰ ਸਾਂਝਾ ਕੀਤਾ ਜਾ ਸਕੇ,ਆਪ ਜੀ ਦੀ ਬਹੁਤ-ਬਹੁਤ ਮੇਹਰਬਾਨੀ ਹੋਵੇਗੀ। ਵੱਲੋਂ ✍️ਪੀਰਾਂ ਦਿੱਤਾ ਸ਼ਰਮਾਂ

ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰੰਗ ਤਾਂ ਕਾਲਾ ਚੱਲ ਜਾਵੇਗਾ ਪਰ ਦਿਲ ਕਾਲਾ ਨਹੀਂ ਚੱਲਣਾ ਹੁਣ ਤੁਸੀਂ ਦੱਸੋ ਯਾਰ ਕਿਸੇ ਦੇ ਕਾਲੇ ਦਿਲ ਦਾ ਕਿਵੇਂ ਪਤ...
22/08/2026

ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰੰਗ ਤਾਂ ਕਾਲਾ ਚੱਲ ਜਾਵੇਗਾ ਪਰ ਦਿਲ ਕਾਲਾ ਨਹੀਂ ਚੱਲਣਾ ਹੁਣ ਤੁਸੀਂ ਦੱਸੋ ਯਾਰ ਕਿਸੇ ਦੇ ਕਾਲੇ ਦਿਲ ਦਾ ਕਿਵੇਂ ਪਤਾ ਕੀਤਾ ਜਾ ਸਕਦਾ ਹੈ। ਇਹ ਤਾਂ ਦੁਨੀਆਂਦਾਰੀ ਹੈ। ਮੇਰੇ ਵੀਰ................?
✍️ਪੀਰਾਂ ਦਿੱਤਾ ਸ਼ਰਮਾਂ

ਇਹ ਕਿਹਾ ਜਾਂਦਾ ਹੈ ਕਿ ਸਾਡਾ ਦੇਸ਼ ਅਤੇ ਇਸਦੇ ਲੋਕ ਵਿਦੇਸ਼ਾਂ ਦਾ ਹਰ ਤਰ੍ਹਾਂ ਮੁਕਾਬਲਾ ਕਰਨ ਵਿੱਚ ਸਮਰੱਥ ਹਨ,ਪਰ ਵਿਦੇਸ਼ਾਂ ਅਤੇ ਸਾਡੇ ਦੇਸ਼ ਦੇ ਲੋਕਾ...
21/08/2026

ਇਹ ਕਿਹਾ ਜਾਂਦਾ ਹੈ ਕਿ ਸਾਡਾ ਦੇਸ਼ ਅਤੇ ਇਸਦੇ ਲੋਕ ਵਿਦੇਸ਼ਾਂ ਦਾ ਹਰ ਤਰ੍ਹਾਂ ਮੁਕਾਬਲਾ ਕਰਨ ਵਿੱਚ ਸਮਰੱਥ ਹਨ,ਪਰ ਵਿਦੇਸ਼ਾਂ ਅਤੇ ਸਾਡੇ ਦੇਸ਼ ਦੇ ਲੋਕਾਂ ਵਿੱਚ ਇੱਕੋ ਵੱਡਾ ਅੰਤਰ ਹੈ, ਵਿਦੇਸ਼ਾਂ ਵਿੱਚ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਆਪਣੇ-ਆਪ ਹੀ ਇੰਨਸਾਫ ਦਿੰਦੀਆਂ ਹਨ। ਸਾਡੇ ਇਥੇ ਲੋਕਾਂ ਨੂੰ ਇਨਸਾਫ਼ ਲੈਣ ਵਾਸਤੇ ਧਰਨੇ,ਹੜਤਾਲਾਂ,ਚੱਕੇ ਜਾਮ,ਦੇਸ਼ ਬੰਦ ਦੀਆਂ ਕਾਲਾਂ,ਰੇਲ ਰੋਕੂ ਅੰਦੋਲਨ,ਅਰਥੀ ਫੂਕ ਮੁਜਾਹਰੇ,ਵਗੈਰਾ ਕਰਨੇ ਪੈਂਦੇ ਹਨ।ਜ਼ੋ ਸਾਡੀ ਬਦਕਿਸ਼ਮਤੀ ਹੈ।ਇਹ ਵੀ ਇੱਕ ਕੌੜਾ ਸੱਚ ਹੈ।ਧੰਨਵਾਦ ਸਾਹਿਤ
✍️ਪੀਰਾਂ ਦਿੱਤਾ ਸ਼ਰਮਾਂ

ਜਦੋਂ ਧੀਆਂ-ਪੁੱਤ ਜਵਾਨ ਹੁੰਦੇ ਹਨ,ਤਾਂ ਫਿਰ ਮਾਂ-ਬਾਪ ਸੋਚਦਾ ਹੈ ਕਿ ਇਹ ਪੜਾਈ ਕਰਕੇ ਆਪਣੇ ਕੰਮ-ਧੰਦੇ ਲੱਗ ਜਾਣ ਤੇ ਆਪਣੀ ਜਿੰਦਗੀ ਵਿੱਚ ਸੈੱਟ ਹੋ ...
20/08/2026

ਜਦੋਂ ਧੀਆਂ-ਪੁੱਤ ਜਵਾਨ ਹੁੰਦੇ ਹਨ,ਤਾਂ ਫਿਰ ਮਾਂ-ਬਾਪ ਸੋਚਦਾ ਹੈ ਕਿ ਇਹ ਪੜਾਈ ਕਰਕੇ ਆਪਣੇ ਕੰਮ-ਧੰਦੇ ਲੱਗ ਜਾਣ ਤੇ ਆਪਣੀ ਜਿੰਦਗੀ ਵਿੱਚ ਸੈੱਟ ਹੋ ਜਾਣ, ਪ੍ਰਮਾਤਮਾ ਨੇ ਮੇਰੇ ਅਤੇ ਮੇਰੇ ਪਰਿਵਾਰ ਤੇ ਆਪਣੀ ਬਹੁਤ ਕ੍ਰਿਪਾ ਕੀਤੀ ਹੈ। ਜਿਨਾਂ ਦੀ ਕ੍ਰਿਪਾ ਨਾਲ ਸਾਰੇ ਬੱਚੇ ਸੈੱਟ ਹੋ ਗਏ ਹਨ। ਮੈਂ ਆਪਣੇ ਸੱਚੇ ਮਨ ਦੀ ਆਵਾਜ਼ ਨਾਲ ਪ੍ਰਮਾਤਮਾ ਨੂੰ ਯਾਦ ਕਰਕੇ ਲਿਖ ਰਿਹਾ ਹਾਂ ਕਿ ਪ੍ਰਮਾਤਮਾ ਨੇ ਬਹੁਤ ਕ੍ਰਿਪਾ ਕੀਤੀ ਹੈ ਤੇ ਵਧੀਆ ਦਾਲ-ਫੁਲਕਾ ਮਿਲ ਰਿਹਾ ਹੈ।ਸਾਰਾ ਪਰਿਵਾਰ ਇਕੱਠੇ ਰਿਹ ਕੇ ਵਧੀਆ ਜਿੰਦਗੀ ਬਤੀਤ ਕਰ ਰਹੇ ਹਾਂ। ਜਦੋਂ ਕਿਸੇ ਵੀ ਇਨਸਾਨ ਦਾ ਧੀ-ਪੁੱਤ ਕਾਮਯਾਬ ਹੁੰਦਾ ਹੈ ਤਾਂ ਉਸ ਇਨਸਾਨ ਨੂੰ ਅਤੇ ਉਸਦੇ ਪਰਿਵਾਰ ਨੂੰ ਬਹੁਤ ਖੁਸ਼ੀ ਹੁੰਦੀ ਹੈ।ਇਸ ਲੜੀ ਵਿੱਚ ਅੱਜ ਮੈਨੂੰ ਵੀ ਇੱਕ ਪਿਤਾ ਹੋਣ ਦੇ ਨਾਤੇ ਬਹੁਤ ਖੁਸ਼ੀ ਹੋਈ।ਜਦੋਂ ਮੇਰੇ ਵੱਡੇ ਬੇਟੇ ਅਮਨਦੀਪ ਸ਼ਰਮਾਂ ਐਡਵੋਕੇਟ ਨੇ ਦੱਸਿਆ ਕਿ ਪਿਤਾ ਸ੍ਰੀ ਮੈਂ ਬਾਰ ਐਸੋਸੀਏਸ਼ਨ ਦੀ ਉਪ ਪ੍ਰਧਾਨਗੀ ਲਈ ਚੋਣ ਲੜ ਰਿਹਾ ਹਾਂ। ਮੈਂ ਕਿਹਾ ਪੁੱਤ ਅਸੀਂ ਤਾਂ ਪ੍ਰਮਾਤਮਾ ਅੱਗੇ ਬੇਨਤੀ ਹੀ ਕਰ ਸਕਦੇ ਹਾਂ, ਬਾਕੀ ਤਾਂ ਸਾਰਾ ਕੰਮ ਤੇਰੇ ਨਾਲ ਦੇ ਵਕੀਲ ਸਹਿਬਾਨ ਨੇ ਹੀ ਤੇਰਾ ਸਾਥ ਦੇਕੇ ਜਾਂ ਨਾ ਦੇਕੇ ਕਰਨਾ ਹੈ। ਇਹ ਤੁਸੀਂ ਵੇਖਣਾ ਹੈ ਕਿ ਤੁਸੀਂ ਕੀ ਫੈਸਲਾ ਲੈਣਾ ਹੈ। ਸਾਡਾ ਅਸ਼ੀਰਵਾਦ ਤੇਰੇ ਨਾਲ ਹੈ,ਪ੍ਰਮਾਤਮਾ ਦਾ ਸਹਾਰਾ ਲੈਕੇ, ਉਸਦੀ ਰਜਾ ਵਿੱਚ ਹੀ ਰਹਿਣਾ ਹੈ। ਆਪਾਂ ਚੋਣ ਲੜਨੀ ਨਹੀਂ,ਮੁਕਾਬਲਾ ਕਰਨਾ ਹੈ। ਜ਼ੋ ਪ੍ਰਮਾਤਮਾ ਨੂੰ ਮਨਜੂਰ ਹੋਵੇਗਾ ਨਤੀਜਾ ਉਹ ਹੀ ਹੋਵੇਗਾ।ਧੰਨਵਾਦ ਸਾਹਿਤ
✍️ਪੀਰਾਂ ਦਿੱਤਾ ਸ਼ਰਮਾਂ

ਅੱਜ ਇਸ ਪੋਸਟ ਦੇ ਲਿਖਣ ਉਪਰੰਤ ਮੇਰੇ ਦੁਆਰਾ ਲਿਖੀਆਂ 100 ਪੋਸਟਾਂ ਪੂਰੀਆਂ ਹੋ ਜਾਣੀਆਂ ਹਨ। ਇਸ ਪੋਸਟ ਵਿੱਚ ਮੈ ਆਪਣੇ ਸਾਰੇ ਫੈਸਬੁੱਕ ਮਿੱਤਰਾਂ ਨੂ...
20/08/2026

ਅੱਜ ਇਸ ਪੋਸਟ ਦੇ ਲਿਖਣ ਉਪਰੰਤ ਮੇਰੇ ਦੁਆਰਾ ਲਿਖੀਆਂ 100 ਪੋਸਟਾਂ ਪੂਰੀਆਂ ਹੋ ਜਾਣੀਆਂ ਹਨ। ਇਸ ਪੋਸਟ ਵਿੱਚ ਮੈ ਆਪਣੇ ਸਾਰੇ ਫੈਸਬੁੱਕ ਮਿੱਤਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰੇ ਭੈਣ-ਭਰਾਵੋ ਜਿੰਦਗੀ ਵਿੱਚ ਹਾਂ ਵਾਚਕ (ਪੌਜ਼ਟਿਵ )ਸੌਚ ਦੇ ਮਾਲਿਕ ਬਣੋ ਤਾਂ ਜ਼ੋ ਜਿੰਦਗੀ ਦੇ ਹਰ ਖੇਤਰ ਵਿੱਚ ਤੁਸੀਂ ਵੀ ਸਫ਼ਲ ਹੋਵੋ।ਤੁਸੀਂ ਕਦੇ ਵੀ ਨਾ ਵਾਚਕ ਸੌਚ ਨਾ ਅਪਣਾਉ,ਇਹ ਸੌਚ ਤਾਹਨੂੰ ਜਿੰਦਗੀ ਵਿੱਚ ਕਦੇ ਅੱਗੇ ਨਹੀਂ ਵੱਧਣ ਦੇਵੇਗੀ। ਮੇਰੇ ਦੁਆਰਾ ਬਣਾਏ ਗਏ ਪੇਜ਼ ਕੌੜੇ ਸੱਚ ਰਾਹੀਂ ਮੈਂ ਹਮੇਸ਼ਾ ਸੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਇਸ ਪੇਜ਼ ਨੂੰ ਮੇਰੇ ਬਹੁਤ ਸਾਰੇ ਦੋਸਤਾਂ,ਮਿੱਤਰਾਂ, ਭੈਣ, ਭਰਾਵਾਂ ਨੇ ਬਹੁਤ ਜਿਆਦਾ ਪਸੰਦ ਕੀਤਾ ਹੈ।ਜਿਨ੍ਹਾਂ ਦਾ ਮੈਂ ਦਿਲ ਦੀਆਂ ਗਿਹਿਰਾਈਆਂ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।ਜਿਨ੍ਹਾਂ ਦੇ ਹੋਂਸਲੇ ਨਾਲ ਮੈਂ ਅੱਜ 100 ਪੋਸਟਾਂ ਵੀ ਪੂਰੀਆਂ ਕਰ ਰਿਹਾ ਹਾਂ। ਮੈਂ ਹਮੇਸ਼ਾ ਜਿੰਦਗੀ ਵਿੱਚ ਸੱਚ ਨੂੰ ਪਹਿਲ ਦਿੱਤੀ ਹੈ ਤੇ ਦਿੰਦਾ ਰਹਾਂਗਾ,ਪ੍ਰਮਾਤਮਾ ਸੱਚ ਦੇ ਰਾਹ ਤੇ ਚੱਲਣ ਦੀ ਸ਼ਕਤੀ ਬਖਸ਼ਣ,ਜ਼ੋ ਸੱਚ ਵਿੱਚ ਅਨੰਦ ਹੈ। ਉਹ ਹੋਰ ਕਿਸੇ ਵੀ ਕੰਮ ਵਿੱਚ ਨਹੀਂ ਹੈ। ਮੈਂ ਇਸ ਸੱਚ ਕਾਰਨ ਆਪਣੀ ਜਿੰਦਗੀ ਵਿੱਚ ਬਹੁਤ ਵਾਰ,ਬਹੁਤ ਜਗ੍ਹਾ,ਬਹੁਤ ਵਿਅਕਤੀਆਂ ਤੋਂ ਬਿਨਾਂ ਵਜ੍ਹਾ ਦੂਰ ਹੋਇਆ ਹਾਂ,ਪਰ ਸੱਚ ਵਿੱਚ ਐਨੀ ਤਾਕਤ ਹੈ,ਅਖੀਰ ਅੱਜ ਵੀ ਮੇਰੇ ਨਾਲ ਉਹਨਾਂ ਵਿਅਕਤੀਆਂ ਦਾ ਪੂਰਾ ਮੇਲ-ਮਿਲਾਪ ਹੈ ਤੇ ਪਹਿਲਾ ਨਾਲੋਂ ਵੀ ਵੱਧ ਪਿਆਰ ਕਾਇਮ ਹੈ। ਜ਼ੋ ਮੇਰੀ ਜਿੰਦਗੀ ਦਾ ਇੱਕ ਵੱਡਮੁੱਲਾ ਗੁਣ, ਤਜ਼ਰਬਾ ਅਤੇ 100% ਸਚਾਈ ਹੈ। ਅੱਜ ਦੀ ਮੇਰੀ ਇਸ ਪੋਸਟ ਵਿੱਚ ਮੈਂ ਆਪਣੇ ਸਾਰਿਆਂ ਨੂੰ ਜਿੰਦਗੀ ਵਿੱਚ ਹਾਂ ਵਾਚਕ ਸੌਚ ਅਤੇ ਸੱਚ ਦੀ ਤਾਕਤ ਬਾਰੇ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਤਾਕਤ ਇਨਸਾਨ ਦੀ ਜਿੰਦਗੀ ਬਦਲ ਦਿੰਦੀ ਹੈ।ਇਸ ਰਸਤੇ ਇਨਸਾਨ ਦੇ ਜੀਭ ਵਾਲੇ ਸਵਾਦ ਪੂਰੇ ਨਹੀਂ ਹੁੰਦੇ ਪਰ ਬਾਕੀ ਜਿੰਦਗੀ ਦੇ ਸਾਰੇ ਸਵਾਦ ਪ੍ਰਾਪਤ ਹੁੰਦੇ ਹਨ ਭਾਵ ਜਿੰਦਗੀ ਅਨੰਦਮਈ ਹੋ ਜਾਂਦੀ ਹੈ।ਇਹ ਜਿੰਦਗੀ ਦਾ ਇੱਕ ਕੌੜਾ ਸੱਚ ਹੈ।ਧੰਨਵਾਦ ਸਾਹਿਤ
✍️ਪੀਰਾਂ ਦਿੱਤਾ ਸ਼ਰਮਾਂ

ਅੱਜ ਚੱਲ ਰਹੇ ਸਮੇਂ ਵਿੱਚ ਲੋਕ ਦੁਨੀਆਂ ਦੇ ਸਾਰੇ ਦੁੱਖਾਂ ਨਾਲ ਜਿੰਦਗੀ ਬਤੀਤ ਕਰ ਸਕਦੇ ਹਨ,ਪਰ ਰੱਬ ਦੀ ਰਜਾ ਵਿੱਚ ਨਹੀਂ ਰਿਹ ਸਕਦੇ,ਕਿਉਂਕਿ ਲੋਕਾ ...
19/08/2026

ਅੱਜ ਚੱਲ ਰਹੇ ਸਮੇਂ ਵਿੱਚ ਲੋਕ ਦੁਨੀਆਂ ਦੇ ਸਾਰੇ ਦੁੱਖਾਂ ਨਾਲ ਜਿੰਦਗੀ ਬਤੀਤ ਕਰ ਸਕਦੇ ਹਨ,ਪਰ ਰੱਬ ਦੀ ਰਜਾ ਵਿੱਚ ਨਹੀਂ ਰਿਹ ਸਕਦੇ,ਕਿਉਂਕਿ ਲੋਕਾ ਨੇ ਪੈਸੇ ਨੂੰ ਹੀ ਜਿੰਦਗੀ ਦੇ ਸਾਰੇ ਸੁੱਖ ਮੰਨਿਆ ਹੋਇਆ ਹੈ।ਇਸ ਪੈਸੇ ਖਾਤਿਰ ਭਾਵੇਂ ਕੁੱਝ ਵੀ ਕਰਨਾ ਪਵੇ,ਕਰ ਸਕਦੇ ਹਨ।ਜ਼ੇਕਰ ਇਸ ਸੱਚਾਈ ਨੂੰ ਵੇਖਣਾ ਹੈ ਤਾਂ ਤੁਹਾਨੂੰ ਆਪਣੇ ਆਲੇ-ਦੁਆਲੇ ਨੂੰ ਚੰਗੀ ਤਰ੍ਹਾਂ ਵਾਚਣਾ ਪਵੇਗਾ।ਜਦੋਂ ਤੁਸੀਂ ਚੰਗੀ ਤਰ੍ਹਾਂ ਵਾਚੋਗੇ ਤਾਂ ਇਹ ਕੌੜਾ ਸੱਚ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਵੇਗਾ।ਧੰਨਵਾਦ ਸਾਹਿਤ
✍️ਪੀਰਾਂ ਦਿੱਤਾ ਸ਼ਰਮਾਂ

ਜਦੋਂ ਕਿਸੇ ਦਾ ਪੈਸੇ ਦੇ ਲੈਣ-ਦੇਣ ਸਬੰਧੀ ਝਗੜਾ ਹੋਵੇ ਤਾਂ ਤੁਸੀਂ ਹਰੇਕ ਨੇ ਆਮ ਹੀ ਵੇਖਿਆ ਤੇ ਸੁਣਿਆ ਹੋਵੇਗਾ ਕਿ ਮੌਕੇ ਤੇ ਪੈਸੇ ਵਾਪਿਸ ਕਰਨ ਵਾਲ...
18/08/2026

ਜਦੋਂ ਕਿਸੇ ਦਾ ਪੈਸੇ ਦੇ ਲੈਣ-ਦੇਣ ਸਬੰਧੀ ਝਗੜਾ ਹੋਵੇ ਤਾਂ ਤੁਸੀਂ ਹਰੇਕ ਨੇ ਆਮ ਹੀ ਵੇਖਿਆ ਤੇ ਸੁਣਿਆ ਹੋਵੇਗਾ ਕਿ ਮੌਕੇ ਤੇ ਪੈਸੇ ਵਾਪਿਸ ਕਰਨ ਵਾਲਾ ਵਿਆਕਤੀ ਇਹ ਗੱਲਾਂ ਕਰਦਾ ਹੈ ਕਿ ਆਪਣੇ ਘਰੇ ਘੱਟ ਖਾ ਲਉ, ਚਟਨੀ ਨਾਲ ਖਾ ਲਉ, ਭੁੱਖੇ ਸੋਂ ਜਾਵੋ ਪਰ ਕਿਸੇ ਅੱਗੇ ਹੱਥ ਨਾ ਫੈਲਾਓ,ਇਹ ਗੱਲਾਂ ਉਹ ਤਾਂ ਕਰਦਾ ਹੁੰਦਾ ਹੈ ਕਿ ਉਸਨੂੰ ਅਧਾਰ ਲਏ ਪੈਸੇ ਵਾਪਿਸ ਕਰਨੇ ਔਖੇ ਲੱਗਦੇ ਹਨ ਤੇ ਉਹ ਦਿਲੋਂ ਵਾਪਿਸ ਕਰਨੇ ਵੀ ਨਹੀਂ ਚਾਹੁੰਦਾ ਹੁੰਦਾ, ਜ਼ੇਕਰ ਉਸਨੂੰ ਵਾਪਿਸ ਕਰਨੇ ਪੈ ਜਾਣ ਤਾਂ ਫਿਰ ਮੱਦਦ ਕਰਨ ਵਾਲੇ ਵਿਆਕਤੀ ਨੂੰ ਚੰਗੀ ਤਰ੍ਹਾਂ ਸਮਾਜ਼ ਵਿੱਚ ਭੰਡਦਾ ਹੈ।ਇਹ ਤਾਂ ਬਹੁਤ ਮਾੜਾ ਬੰਦਾ ਹੈ।ਇਸਤੋਂ ਥੋੜੇ ਜਿਹੇ ਪੈਸੇ ਕੀ ਅਧਾਰ ਫੜ ਲਏ, ਇਸਨੇ ਤਾਂ ਗੈੜੇ ਮਾਰ-ਮਾਰਕੇ ਸਾਡਾ ਵਿਹੜਾ ਨੀਵਾਂ ਕਰ ਦਿੱਤਾ ਤੇ ਨਾਲ਼ੇ ਸਾਨੂੰ ਸੁਣਾ-ਸੁਣਾਕੇ ਸਾਡਾ ਜੀਣਾ ਹੀ ਦੁੱਬਰ ਕਰ ਦਿੱਤਾ,ਅਸੀਂ ਤਾਂ ਇਸਦੇ ਪੈਸੇ ਵਾਪਿਸ ਕਰਕੇ ਇਸਦਾ ਮੱਥਾ ਡੰਮ ਦਿੱਤਾ ਤੇ ਆਪਣਾ ਖਹਿੜਾ ਛੁਡਾ ਲਿਆ ਤੇ ਨਾਲ ਦੀ ਨਾਲ ਹੀ ਇਸ ਨਾਲ ਮਿਲਣਾ-ਵਰਤਣਾ ਵੀ ਬੰਦ ਕਰ ਦਿੱਤਾ।ਪਰ ਉਹ ਅਸਲ ਸਚਾਈ ਕਿਸੇ ਨੂੰ ਨਹੀਂ ਦੱਸਦਾ,ਸਗੋਂ ਇੱਕ ਲੋੜ ਵਿੱਚ ਮੱਦਦ ਕਰਨ ਵਾਲੇ ਵਿਆਕਤੀ ਨੂੰ ਮਾੜਾ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ।ਇਹ ਅੱਜ ਦੇ ਸਮੇਂ ਦੀ ਸਚਾਈ,ਤੇ ਇੱਕ ਕੌੜਾ ਸੱਚ ਹੈ।ਜ਼ੇਕਰ ਕਿਸੇ ਨੂੰ ਵਿਸ਼ਵਾਸ ਨਾ ਆਵੇ ਤਾਂ ਪਰਖਕੇ ਜਰੂਰ ਵੇਖਣਾ ਜੀ,ਵੇਖੋ ਮਿਠਾਸ, ਕੁੜੱਤਣ ਵਿੱਚ ਕਿਵੇਂ ਬਦਲਦੀ, ਧੰਨਵਾਦ ਸਾਹਿਤ
✍️ਪੀਰਾਂ ਦਿੱਤਾ ਸ਼ਰਮਾਂ

ਮੈੰ ਆਪਣੀ ਜਿੰਦਗੀ ਅਤੇ ਸਰਵਿਸ ਦੌਰਾਨ ਇਹ ਵੇਖਿਆ ਹੈ ਕਿ ਜਦੋਂ ਵੀ ਆਪਾਂ ਕਿਸੇ ਅਮੀਰ ਜਾਂ ਵੱਡੇ ਵਿਆਕਤੀ ਪਾਸ ਕਿਸੇ ਗਰੀਬ ਜਾਂ ਆਮ ਵਿਆਕਤੀ ਦੇ ਇਮਾ...
17/08/2026

ਮੈੰ ਆਪਣੀ ਜਿੰਦਗੀ ਅਤੇ ਸਰਵਿਸ ਦੌਰਾਨ ਇਹ ਵੇਖਿਆ ਹੈ ਕਿ ਜਦੋਂ ਵੀ ਆਪਾਂ ਕਿਸੇ ਅਮੀਰ ਜਾਂ ਵੱਡੇ ਵਿਆਕਤੀ ਪਾਸ ਕਿਸੇ ਗਰੀਬ ਜਾਂ ਆਮ ਵਿਆਕਤੀ ਦੇ ਇਮਾਨਦਾਰ ਹੋਣ ਸਬੰਧੀ ਗੱਲ ਕਰੀਏ ਤਾਂ ਉਹ ਵਿਆਕਤੀ ਇਸ ਤਰਾਂ ਵੇਖਦਾ ਹੈ ਜਿਵੇਂਕਿ ਇੱਕ ਗਰੀਬ ਜਾਂ ਆਮ ਵਿਆਕਤੀ ਇਮਾਨਦਾਰ ਨਹੀਂ ਹੋ ਸਕਦਾ ਕਿਂਉਕਿ ਅਮੀਰ ਅਤੇ ਵੱਡੇ ਵਿਆਕਤੀ ਆਪਣੇ ਅੰਦਰ ਇਹ ਸੋਚ ਰੱਖਦੇ ਹਨ ਕਿ ਉਹ ਇਕੱਲੇ ਹੀ ਇਸ ਗੂਣ ਦੇ ਮਾਲਕ ਹਨ,ਪਰ ਮੇਰੇ ਤਜ਼ਰਬੇ ਮੁਤਾਬਿਕ ਜਿਆਦਾਤਰ ਇਮਾਨਦਾਰੀ ਗਰੀਬ ਅਤੇ ਆਮ ਵਿਆਕਤੀ ਹੀ ਕਾਇਮ ਰੱਖਦੇ ਹਨ ਕਿਉਂਕਿ ਅਮੀਰੀ ਤਾਂ ਇਮਾਨਦਾਰੀ ਨੂੰ ਬੇਈਮਾਨੀ ਵਿੱਚ ਬਦਲਣ ਦਾ ਇੱਕ ਮੁੱਖ ਰਸ਼ਤਾ ਹੈ।ਜਦੋੰਕਿ ਇਸ ਗੱਲ ਨੂੰ ਕੋਈ ਵੀ ਖੁੱਲਕੇ ਨਹੀਂ ਮੰਨਦਾ,ਕਿਉਂਕਿ ਸੱਚ ਮੰਨਣਾ ਬਹੁਤ ਔਖਾ ਹੈ,ਪਰ ਇਹ ਹੈ,ਇੱਕ ਕੌੜਾ ਸੱਚ,ਧੰਨਵਾਦ ਸਾਹਿਤ ਜੀ।
✍️ਪੀਰਾਂ ਦਿੱਤਾ ਸ਼ਰਮਾਂ

Address

Sri Muktsar Sahib
Muktsar
152026

Website

Alerts

Be the first to know and let us send you an email when Kaure Sach posts news and promotions. Your email address will not be used for any other purpose, and you can unsubscribe at any time.

Shortcuts

Share

Category