ਪੰਜਾਬੀ ਯੂਨੀ. ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ

  • Home
  • India
  • Moonak
  • ਪੰਜਾਬੀ ਯੂਨੀ. ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ

ਪੰਜਾਬੀ ਯੂਨੀ. ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ Contact information, map and directions, contact form, opening hours, services, ratings, photos, videos and announcements from ਪੰਜਾਬੀ ਯੂਨੀ. ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ, Education Website, Dehla, Moonak.

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ ਦੇ ਵਿਦਿਆਰਥੀਆਂ ਨੇ ਕੈਂਪਸ ਦਾ ਨਾਂ ਰੌਸਨ ਕਰਦਿਆਂ ਐਨਲਾਈਟਿਡ ਕਾਲਜ ਆਫ ...
26/11/2025

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ ਦੇ ਵਿਦਿਆਰਥੀਆਂ ਨੇ ਕੈਂਪਸ ਦਾ ਨਾਂ ਰੌਸਨ ਕਰਦਿਆਂ ਐਨਲਾਈਟਿਡ ਕਾਲਜ ਆਫ ਫਿਜੀਕਲ ਐਜੂਕੇਸ਼ਨ ਝੁਨੀਰ ਵਿਖੇ ਹੋਏ ਖੋ-ਖੋ ਮੁਕਾਬਲਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਟੀਮ ਅਤੇ ਡਾ ਰਾਜਵਿੰਦਰ ਸਿੰਘ ਦਾ ਕੈਂਪਸ ਪਹੁੰਚਣ ਤੇ ਮੁਖੀ ਡਾ. ਸੁਖਵੀਰ ਸਿੰਘ ਅਤੇ ਸਮੂਹ ਸਟਾਫ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ।

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ ਵਿਖੇ ਸੈਸ਼ਨ 2025-2026 ਦੇ ਲਈ ਦਾਖਲੇ ਸੁਰੂ ਹੋ ਚੁੱਕੇ ਹਨ। ਦਾਖਲਾ ਲੈਣ...
16/06/2025

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ ਵਿਖੇ ਸੈਸ਼ਨ 2025-2026 ਦੇ ਲਈ ਦਾਖਲੇ ਸੁਰੂ ਹੋ ਚੁੱਕੇ ਹਨ। ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਦਫਤਰ ਵਿੱਚ ਸੰਪਰਕ ਕਰ ਸਕਦੇ ਹਨ।
ਮੁਖੀ
ਪੰਜਾਬੀ ਯੂਨੀ. ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ
ਦੇਹਲਾ ਸੀਹਾਂ

ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਅਤੇ ਮਾਤਾ ਗੁਜਰ ਕਰ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।ਅਜਿਹੀਆਂ ਲਾਸਾਨੀ ਸ਼ਹਾਦਤਾਂ ਦੀ ...
27/12/2024

ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਅਤੇ ਮਾਤਾ ਗੁਜਰ ਕਰ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।ਅਜਿਹੀਆਂ ਲਾਸਾਨੀ ਸ਼ਹਾਦਤਾਂ ਦੀ ਸੰਸਾਰ ਦੇ ਇਤਿਹਾਸ ਵਿੱਚ ਕਿਤੇ ਕੋਈ ਮਿਸਾਲ ਨਹੀਂ ਹੈ। ਕਿੰਨੇ ਮਹਾਨ ਸਨ ਉਹ ਬਾਲ ਵਰੇਸ ਵਾਲੇ ਯੋਧੇ ਜਿਨਾਂ ਨੇ ਜੁਲਮ ਦੇ ਪਹਾੜਾਂ ਨਾਲ ਟੱਕਰ ਲੈਂਦਿਆਂ ਆਪਣੀ ਕੁਰਬਾਨੀ ਦੇ ਦਿੱਤੀ ਪਰ ਧਰਮ ਨਹੀਂ ਹਾਰਿਆ
ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾ (ਸੰਗਰੂਰ)

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ Neighborhood campus ਦੇਹਲਾ ਸੀਹਾਂ  ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਚ...
11/11/2024

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ Neighborhood campus ਦੇਹਲਾ ਸੀਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ, ਸੰਸਥਾ ਦੇ ਭਲਵਾਨਾਂ ਨੇ ਤਿੰਨ ਗੋਲਡ ਤੇ ਇੱਕ bnonze ਮੈਡਲ ਜਿੱਤਿਆ, ਇਹ ਪ੍ਰਾਪਤੀ ਹਾਸਲ ਕਰਨ ਵਾਲੇ ਸਮੂਹ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਡਾ ਰਾਜਵਿੰਦਰ ਸਿੰਘ ਮੰਡਵੀ ਨੇ ਦੱਸਿਆ ਕਿ ਪਹਿਲਾਂ ਖੋ ਖੋ ਤੇ ਹੁਣ ਰੈਸਲਿੰਗ ਵਿੱਚ ਚੈਂਪੀਅਨ ਵਾਲੇ ਖਿਡਾਰੀਆਂ ਦੀ ਮਿਹਨਤ ਅਤੇ ਲਗਨ ਸਦਕਾ ਹੀ ਕਾਮਯਾਬੀ ਹਾਸਲ ਹੋਈ ਹੈ। ਉੱਥੇ ਹੀ ਸੰਸਥਾ ਦੇ ਮੁਖੀ ਡਾ. ਸੁਖਵੀਰ ਸਿੰਘ ਅਤੇ ਸਮੂਹ ਸਟਾਫ ਨੇ ਜੇਤੂ ਖਿਡਾਰੀਆਂ ਨੂੰ ਵਧਾਈਆ ਦਿੰਦੇ ਹੋਏ ਚੰਗੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆ।

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ (ਸੰਗਰੂਰ) ਦੀ ਟੀਮ ਨੇ ਲਗਾਤਾਰ ਦੂਜੀ ਵਾਰ ਅੰਤਰ ਕਾਲਜ ਮੁਕਾਬਲੇ ਖੋ-ਖੋ ...
23/10/2024

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ (ਸੰਗਰੂਰ) ਦੀ ਟੀਮ ਨੇ ਲਗਾਤਾਰ ਦੂਜੀ ਵਾਰ ਅੰਤਰ ਕਾਲਜ ਮੁਕਾਬਲੇ ਖੋ-ਖੋ ਜੋ ਕਿ ਕਰਨਲ ਕਾਲਜ ਚੂਲੜ ਕਲਾਂ, ਸੰਗਰੂਰ ਵਿਖੇ ਕਰਵਾਏ ਗਏ ਵਿੱਚ ਭਾਗ ਲੈਂਦਿਆ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉੱਥੇ ਹੀ ਕੈਂਪਸ ਦੇ 6 ਖਿਡਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖੋ-ਖੋ ਟੀਮ ਲਈ ਚੁਣੇ ਗਏ। ਦੂਜਾ ਸਥਾਨ ਫਿਜੀਕਲ ਐਜੂਕੇਸ਼ਨ ਕਾਲਜ, ਝੁਨੀਰ ਅਤੇ ਤੀਜਾ ਸਥਾਨ ਗੁਰੂ ਨਾਨਕ ਕਾਲਜ, ਬੁਢਲਾਡਾ ਨੇ ਪ੍ਰਾਪਤ ਕੀਤਾ। ਜੇਤੂ ਟੀਮ ਦੇ ਕੈਂਪਸ ਪਹੁੰਚਣ ਤੇ ਸਮੂਹ ਸਟਾਫ ਦੁਆਰਾ ਟੀਮ ਨੂੰ ਸਨਮਾਨਿਤ ਅਤੇ ਵਿਦਿਆਰਥੀਆਂ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ। ਮੁਖੀ ਡਾ. ਸੁਖਵੀਰ ਸਿੰਘ ਦੁਆਰਾ ਡਾ. ਰਾਜਵਿੰਦਰ ਸਿੰਘ ਦੀ ਯੋਗ ਰਹਿਨੁਮਾਈ ਲਈ ਅਤੇ ਜੇਤੂ ਟੀਮ ਦੇ ਕੈਂਪਸ ਪਹੁੰਚਣ ਤੇ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ (ਸੰਗਰੂਰ) ਵਿਖੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਸਮੂਹ ਸਟਾਫ, ਵਿਦਿਆਰਥੀਆ...
14/08/2024

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ (ਸੰਗਰੂਰ) ਵਿਖੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਸਮੂਹ ਸਟਾਫ, ਵਿਦਿਆਰਥੀਆਂ ਅਤੇ ਪ੍ਰੇਮੀਆਂ ਦੇ ਸਹਿਯੋਗ ਨਾਲ ਛਾਂਹਦਾਰ, ਫਲਦਾਰ ਅਤੇ ਫੁੱਲਦਾਰ ਪੌਦੇ ਲਗਾਏ। ਇਸ ਸਮੇਂ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸਾਂਭ-ਸੰਭਾਲ ਲਈ ਲਈ ਪ੍ਰੇਰਿਤ ਕੀਤਾ ਗਿਆ ।

· ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ ਨੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ...
12/07/2024

·
ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ ਨੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਉੱਥੇ ਹੀ ਕੈਂਪਸ ਦੇ ਵਿਦਿਆਰਥੀਆਂ ਨੇ ਅਲੱਗ ਅਲੱਗ ਖੇਤਰਾਂ ਵਿੱਚ ਨੌਕਰੀ ਪ੍ਰਾਪਤ ਕਰ ਕੇ ਕੈਂਪਸ ਦਾ ਨਾਂ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੀ ਉਪੱਲਬਧੀ ਤੇ ਸਮੂਹ ਸਟਾਫ ਦੁਆਰਾ ਵਿਦਿਆਰਥੀਆਂ ਨੂੰ ਵਧਾਈਆ ਦਿੱਤੀਆਂ ਗਈਆਂ ਅਤੇ ਵਿਦਿਆਰਥੀਆ ਦੀਆਂ ਉਪਲੱਬਧੀਆਂ ਤੇ ਕੈਂਪਸ ਮਾਣ ਮਹਿਸੂਸ ਕਰ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ
ਦੇਹਲਾਂ ਸੀਹਾਂ

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ (ਸੰਗਰੂਰ) ਵਿਖੇ ਸੈਸ਼ਨ 2024-2025 ਦੇ ਦਾਖਲਿਆਂ ਦੀ ਸ਼ੁਰੂਆਤ ਹੋ ਚੁੱਕੀ ...
11/06/2024

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ (ਸੰਗਰੂਰ) ਵਿਖੇ ਸੈਸ਼ਨ 2024-2025 ਦੇ ਦਾਖਲਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਚਾਹਵਾਨ ਵਿਦਿਆਰਥੀ ਦਾਖਲੇ ਲਈ ਕੈਂਪਸ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ। ਇਹ ਕੈਂਪਸ ਪੰਜਾਬੀ ਯੂਨੀਵਰਸਿਟੀ ਦਾ ਆਪਣਾ ਕੈਂਪਸ ਹੈ। ਇਸ ਕੈਂਪਸ ਦੀ ਫੀਸ ਦੂਜੇ ਕਾਲਜਾਂ ਦੇ ਮੁਕਾਬਲੇ ਬਹੁਤ ਘੱਟ ਹੈ। ਕੈਂਪਸ ਵਿੱਚ ਆਉਣ ਵਾਲੇ ਵਿਦਿਆਰਥੀਆਂ ਲਈ ਬੱਸ-ਪਾਸ ਦੀ ਸਹੂਲਤ ਉਪਲੱਬਧ ਹੈ।

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ ਵਿਖੇ ਸੈਸ਼ਨ 2024-2025 ਦੇ ਅੰਡਰ ਗ੍ਰੈਜੂਏਸਨ (BA,BCA,CCA.DCHN) ਅਤੇ...
30/05/2024

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ ਵਿਖੇ ਸੈਸ਼ਨ 2024-2025 ਦੇ ਅੰਡਰ ਗ੍ਰੈਜੂਏਸਨ (BA,BCA,CCA.DCHN) ਅਤੇ ਪੋਸਟ ਗ੍ਰੇਜੂਏਸਨ (PGDCA, Msc(IT), Msc(IT) literal Entry) ਕੋਰਸਾਂ ਦੇ ਦਾਖਲੇ ਚੱਲ ਰਹੇ ਹਨ। ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਦਫਤਰ ਆ ਕੇ ਸੰਪਰਕ ਕਰ ਸਕਦੇ ਹਨ।

ਵੱਲੋਂ
ਇੰਚਾਰਜ

ਦੋ ਮੈਚਾਂ ਦੀ ਕ੍ਰਿਕਟ ਸੀਰੀਜ ਵਿੱਚ ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਕੈਂਪਸ, ਦੇਹਲਾਂ ਸੀਹਾਂ ਜੇਤੂ |ਯੂਨੀਵਰਸਿਟੀ ਕਾਲਜ,ਬਹਾਦਰਪੁਰ (ਮਾਨਸ...
28/03/2024

ਦੋ ਮੈਚਾਂ ਦੀ ਕ੍ਰਿਕਟ ਸੀਰੀਜ ਵਿੱਚ ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਕੈਂਪਸ, ਦੇਹਲਾਂ ਸੀਹਾਂ ਜੇਤੂ |

ਯੂਨੀਵਰਸਿਟੀ ਕਾਲਜ,ਬਹਾਦਰਪੁਰ (ਮਾਨਸਾ) ਵੱਲੋਂ ਦੋ ਮੈਚਾਂ ਦੀ ਕ੍ਰਿਕਟ ਸੀਰੀਜ ਕਰਵਾਈ ਗਈ।ਇਹ ਮੈਚ ਯੂਨੀਵਰਸਿਟੀ ਕਾਲਜ,ਬਹਾਦਰਪੁਰ(ਮਾਨਸਾ)ਅਤੇ ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ,ਦੇਹਲਾਂ ਸੀਹਾਂ (ਸੰਗਰੂਰ)ਦੀਆਂ ਕ੍ਰਿਕੇਟ ਟੀਮਾਂ ਵਿਚਕਾਰ ਖੇਡੇ ਗਏ। ਇਸ ਸੀਰੀਜ ਦੇ ਪਹਿਲੇ ਮੈਚ ਵਿੱਚ ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ 6 ਉਵਰਾ ਵਿੱਚ 88 ਦੌੜਾਂ ਬਣਾਈਆਂ, ਜਿਸਦੇ ਜਵਾਬ ਵਿੱਚ ਯੂਨੀਵਰਸਿਟੀ ਕਾਲਜ,ਬਹਾਦਰਪੁਰ (ਮਾਨਸਾ) ਦੀ ਟੀਮ ਨੇ ਵੀ 88 ਦੌੜਾਂ ਬਣਾ ਕੇ ਮੈਚ ਡਰਾਅ ਕਰਵਾਇਆ।ਇਸ ਤੋਂ ਬਾਦ ਦੂਜੇ ਮੈਚ ‘ਚ ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ,ਦੇਹਲਾਂ ਸੀਹਾਂ ਦੀ ਟੀਮ ਨੇ ਸਾਨਦਾਰ ਪ੍ਰਦਰਸਨ ਕਰਦੇ ਹੋਏ ਯੂਨੀਵਰਸਿਟੀ ਕਾਲਜ,ਬਹਾਦਰਪੁਰ ਦੀ ਟੀਮ ਨੂੰ 12 ਦੌੜਾਂ ਨਾਲ ਹਰਾ ਕੇ ਸੀਰੀਜ ਆਪਣੇ ਨਾਮ ਕੀਤੀ। ਸੀਰੀਜ ਵਿੱਚ ਸਾਨਦਾਰ ਪ੍ਰਦਰਸਨ ਕਰਨ ਲਈ ਦੇਹਲਾਂ ਸੀਹਾਂ ਦੀ ਟੀਮ ਦੇ ਖਿਡਾਰੀ ਬੱਬੂ ਸਿੰਘ ਨੂੰ ਮੈਨ ਆਫ ਦੀ ਸੀਰੀਜ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਜੀ ਹਰੀਕਾ ਨੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਹਤਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਡਾ.ਬਲਦੇਵ ਸਿੰਘ ਦੋਦੜਾ ਜੀ ਨੇ ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ.ਰਾਜਵਿੰਦਰ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਅੰਤ ‘ਤੇ ਪ੍ਰਿੰਸੀਪਲ ਸਾਹਿਬ ਯੂਨੀਵਰਸਿਟੀ ਕਾਲਜ,ਬਹਾਦਰਪੁਰ(ਮਾਨਸਾ) ਵੱਲੋਂ ਜੇਤੂ ਟੀਮ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ.ਅਮਨਦੀਪ ਸਿੰਘ,ਪ੍ਰੋ.ਜਤਿੰਦਰ ਸਿੰਘ,ਪ੍ਰੋ ਜਗਦੀਪ ਸਿੰਘ,ਸ੍ਰੀ ਮਨਪ੍ਰੀਤ ਸਿੰਘ,ਸ੍ਰੀ ਬਲਕਾਰ ਸਿੰਘ,ਸ੍ਰੀ ਅਵਤਾਰ ਸਿੰਘ ਤੇ ਸ੍ਰੀ ਦਰਸ਼ਨ ਸਿੰਘ ਹਾਜ਼ਰ ਸਨ।
ਕੈਂਪਸ ਇੰਚਾਰਜ ਸ੍ਰੀ ਸੁਖਵੀਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਜੇਤੂ ਟੀਮ ਅਤੇ ਡਾ. ਰਾਜਵਿੰਦਰ ਸਿੰਘ ਸਰੀਰਕ ਸਿੱਖਿਆ ਵਿਭਾਗ ਮੁੱਖੀ ਨੂੰ ਵਧਾਈਆਂ ਦਿੱਤੀਆਂ ਗਈਆ।

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ ਦਾ ਨਾਮ ਰੌਸਨ ਕਰਦੇ ਹੋਇਆਂ ਕੈਂਪਸ ਦੇ ਵਿਦਿਆਰਥੀ ਜਗਸੀਰ ਸਿੰਘ ਬੀ.ਏ. ਭ...
23/03/2024

ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ ਦਾ ਨਾਮ ਰੌਸਨ ਕਰਦੇ ਹੋਇਆਂ ਕੈਂਪਸ ਦੇ ਵਿਦਿਆਰਥੀ ਜਗਸੀਰ ਸਿੰਘ ਬੀ.ਏ. ਭਾਗ ਦੂਜਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਗ ਲੈਦਿਆਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਜਿਮਨਾਸਟਿਕ ਮੁਕਾਬਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕੈਂਪਸ ਇੰਚਾਰਜ ਸੁਖਵੀਰ ਸਿੰਘ ਜੀ ਨੇ ਅਤੇ ਸਮੂਹ ਸਟਾਫ ਨੇ ਡਾ. ਰਾਜਵਿੰਦਰ ਸਿੰਘ ਅਤੇ ਵਿਦਿਆਰਥੀ ਜਗਸੀਰ ਨੂੰ ਇਸ ਜਿੱਤ ਲਈ ਵਧਾਈ ਦਿੱਤੀ।

Address

Dehla
Moonak
148033

Alerts

Be the first to know and let us send you an email when ਪੰਜਾਬੀ ਯੂਨੀ. ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ posts news and promotions. Your email address will not be used for any other purpose, and you can unsubscribe at any time.

Shortcuts

Share