17/08/2026
ਮਿਮਿਟ, ਮਲੋਟ ਵਿਖੇ ਮਨਾਇਆ ਗਿਆ ਆਜਾਦੀ ਦਿਵਸ
ਪੰਜਾਬ ਸਰਕਾਰ ਦੁਆਰਾ ਸਥਾਪਿਤ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਵਿਖੇ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਦੀ ਰਹਿਨੁਮਾਈ ਹੇਠ, 6 ਪੰਜਾਬ ਬਟਾਲੀਅਨ ਐਨ.ਸੀ.ਸੀ. ਯੂਨਿਟ ਮਲੋਟ ਦੇ ਕਮਾਂਡਿੰਗ ਅਫ਼ਸਰ ਕਰਨਲ ਭੁਪਿੰਦਰ ਸਿੰਘ ਅਤੇ 3 ਪੰਜਾਬ ਨੇਵਲ ਐੱਨਸੀਸੀ ਯੂਨਿਟ ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕੈਪਟਨ ਇਸ਼ਰਾਜ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ 80ਵਾਂ ਅਜ਼ਾਦੀ ਦਿਵਸ ਮਨਾਇਆ ਗਿਆ। ਡਾ. ਅਸ਼ਵਨੀ ਕੁਮਾਰ ਬਾਂਸਲ, ਡਾਇਰੈਕਟਰ, ਮਿਮਿਟ ਵੱਲੋ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਦੇਸ਼ ਦੀ ਆਜਾਦੀ ਲਈ ਸ਼ਹੀਦ ਹੋਏ ਦੇਸ਼ ਭਗਤਾਂ ਨੂੰ ਸਰਧਾਂਜਲੀ ਦਿੱਤੀ ।ਉਹਨਾ ਕਿਹਾ ਕਿ ਦੇਸ਼ ਦੀ ਅਜਾਦੀ ਲਈ ਕੁਰਬਾਨ ਹੋਏ ਸ਼ਹੀਦਾਂ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਜਿਹਨਾਂ ਦੀ ਬਦੌਲਤ ਅਸੀਂ ਅੱਜ ਭਾਰਤ ਦੇਸ਼ ਵਿੱਚ ਆਜਾਦੀ ਮਾਣ ਰਹੇ ਹਾਂ।ਉਹਨਾ ਵਿਦਿਆਰਥੀਆਂ ਨੂੰ ਆਪਣੀ ਪੜਾਈ ਲਗਨ ਅਤੇ ਇਮਾਨਦਾਰੀ ਨਾਲ ਕਰਨ ਲਈ ਪੇ੍ਰਰਿਤ ਕੀਤਾ। ਇਸ ਮੌਕੇ ਐਨ.ਸੀ.ਸੀ.ਨੇਵਲ ਵਿੰਗ, ਐਨ.ਸੀ.ਸੀ. ਆਰਮੀ ਵਿੰਗ ਦੇ ਕੈਡਿਟਾਂ ਅਤੇ ਸੰਸਥਾ ਦੇ ਸਕਿਉਰਿਟੀ ਗਾਰਡਾਂ ਨੇ ਪਰੇਡ ਵਿੱਚ ਭਾਗ ਲਿਆ। ਇਸ ਮੌਕੇ ਡਾ. ਰਾਜੇਸ਼ ਚੌਧਰੀ ਕੋਆਰਡੀਨੇਟਰ ਮਕੈਨੀਕਲ ਵਿਭਾਗ, ਇੰਜ. ਸੁਰਿੰਦਰ ਕੁਮਾਰ, ਐਸੋਸੀਏਟ ਐਨ.ਸੀ.ਸੀ. ਅਫ਼ਸਰ (ਨੇਵਲ ਵਿੰਗ), ਸ੍ਰੀ ਰਾਜ ਕੁਮਾਰ ਲਾਡਵਾਲ ਸੀਟੀਓ ਐਨ.ਸੀ.ਸੀ.(ਆਰਮੀ ਵਿੰਗ), ਇੰਜ. ਅਵਤਾਰ ਸਿੰਘ-ਰੈਜੀਡੈਂਟ ਇੰਜਨੀਅਰ-ਕਮ-ਅਸਟੇਟ ਅਫਸਰ, ਸ਼੍ਰੀ ਪੇ੍ਮ ਸਿੰਘ-ਸਹਾਇਕ ਰਜਿਸਟਰਾਰ, ਰਾਕੇਸ਼ ਮੰਗਲਾ-ਸੀਨੀਅਰ ਸਹਾਇਾਕ, ਸ੍ਰੀ ਰਵਿੰਦਰ ਸਿੰਘ-ਸਕਿਉਰਟੀ ਸੁਪਰਵਾਈਜਰ, ਐਨ.ਸੀ.ਸੀ. ਵਿੰਗ ਦੇ ਕਲਰਕ ਮੈਡਮ ਪ੍ਰੇਮ ਲਤਾ, ਸਮੂਹ ਸਟਾਫ਼, ਵਿਦਿਆਰਥੀ ਅਤੇ ਐੱਨ.ਸੀ.ਸੀ ਨੇਵਲ ਅਤੇ ਆਰਮੀ ਵਿੰਗ ਦੇ ਕੈਡੇਟਸ ਹਾਜ਼ਰ ਸਨ । ਸੰਸਥਾ ਦੇ ਮੁੱਖੀ ਵੱਲੋਂ ਇਸ ਸਮਾਰੋਹ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਐਨ.ਸੀ.ਸੀ. ਕੈਡਿਟਾਂ ਨੂੰ ਵਧਾਈ ਦਿੱਤੀ ਗਈ।