Government College Danewala, Malout Muktsar

Government College Danewala, Malout Muktsar Government College of Punjab Affiliated to Panjab University, Chandigarh, Established 2021

ਸਰਕਾਰੀ ਕਾਲਜ਼ ਦਾਨੇਵਾਲਾ ਦੇ ਬੱਚਿਆ ਨੇ 15 ਅਗਸਤ ਨੂੰ ਅਜ਼ਾਦੀ ਦਿਨ ਦੇ ਸਬੰਧਿਤ ਰਾਜ ਪੱਧਰੀ ਸਮਾਰੋਹ ਜਿਹੜਾ ਕੀ ਦਾਣਾ ਮੰਡੀ ਮਲੋਟ ਵਿਖੇ ਕਰਵਾਇਆ ...
20/08/2025

ਸਰਕਾਰੀ ਕਾਲਜ਼ ਦਾਨੇਵਾਲਾ ਦੇ ਬੱਚਿਆ ਨੇ 15 ਅਗਸਤ ਨੂੰ ਅਜ਼ਾਦੀ ਦਿਨ ਦੇ ਸਬੰਧਿਤ ਰਾਜ ਪੱਧਰੀ ਸਮਾਰੋਹ ਜਿਹੜਾ ਕੀ ਦਾਣਾ ਮੰਡੀ ਮਲੋਟ ਵਿਖੇ ਕਰਵਾਇਆ ਗਿਆ ਉਸ ਵਿਚ ਸ਼ਿਰਕਤ ਕੀਤੀ

ਸਰਕਾਰੀ ਕਾਲਜ ਦਾਨੇਵਾਲਾ ਵਿੱਚ ਸ਼ਹੀਦ ਸਰਕਾਰੀ ਕਾਲਜ਼ ਦਾਨੇਵਾਲਾ ਵਿੱਚ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸੈਮੀਨਾਰ ਕਰਵਾਇਆ ਗਿਆ ਸਰਕਾਰੀ ਕ...
27/05/2025

ਸਰਕਾਰੀ ਕਾਲਜ ਦਾਨੇਵਾਲਾ ਵਿੱਚ ਸ਼ਹੀਦ ਸਰਕਾਰੀ ਕਾਲਜ਼ ਦਾਨੇਵਾਲਾ ਵਿੱਚ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸੈਮੀਨਾਰ ਕਰਵਾਇਆ ਗਿਆ

ਸਰਕਾਰੀ ਕਾਲਜ ਦਾਨੇਵਾਲਾ ਵਿਖੇ ਪ੍ਰਿੰਸੀਪਲ ਜਯੋਸਤਨਾ ਸਿੰਗਲਾ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਇਸ ਸਮੇਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਉੱਪਰ ਅਧਾਰਿਤ ਇੱਕ ਲੈਕਚਰ ਵੀ ਕਰਵਾਇਆ ਗਿਆ। ਲੈਕਚਰ ਦੇਣ ਲਈ ਉੱਘੇ ਸਮਾਜ ਸੇਵੀ ਅਤੇ ਵਕੀਲ ਸ਼੍ਰੀ ਸੁਦਰਸ਼ਨ ਜੱਗਾ ਜੀ ਆਏ। ਉਨਾਂ ਨੇ ਸ਼ਹੀਦ ਭਗਤ ਸਿੰਘ ਦੇ ਅਨੁਸਾਰ ਸਮਾਜ, ਰਾਜਨੀਤੀ, ਅਤੇ ਅਰਥਵਿਵਸਥਾ ਵਿਸ਼ੇ ਤੇ ਵਿਦਿਆਰਥੀਆਂ ਨੂੰ ਵਡਮੁੱਲੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਭਗਤ ਸਿੰਘ ਸਮਾਜਿਕ ਬਰਾਬਰਤਾ ਦੇ ਮੁਦਈ ਸਨ। ਉਹ ਇੱਕ ਅਜਿਹੇ ਸਮਾਜ ਦੇ ਸਿਰਜਣਾ ਕਰਨਾ ਚਾਹੁੰਦੇ ਸਨ ਜਿੱਥੇ ਅਮੀਰ ਗਰੀਬ ਊਚ ਨੀਚ ਦੇ ਅਧਾਰਿਤ ਕੋਈ ਭੇਦਭਾਵ ਨਾ ਹੋਵੇ। ਇਸ ਸਮੇਂ ਡਾ. ਰਾਜਵਿੰਦਰ ਕੌਰ ਨੇ ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਕੰਡਕਟ ਕੀਤਾ ਅਤੇ ਪ੍ਰੋ. ਡਿੰਪਲ ਨੇ ਆਏ ਹੋਏ ਮਹਿਮਾਨਾਂ ਨੂੰ ਇੰਟਰੋਡਿਊਸ ਕਰਵਾਇਆ। ਕਾਲਜ ਦੇ ਇੰਚਾਰਜ ਮੈਡਮ ਕੀਰਤੀ ਸੁਖੀਜਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਕਾਲਜ ਸਟਾਫ ਵਿੱਚੋਂ ਮੈਡਮ ਸੁਰਜੀਤ ਕੌਰ, ਮੈਡਮ ਨੈਨਸੀ ਸਿੰਗਲਾ, ਡਾ. ਸਤਿੰਦਰ ਸਿੰਘ, ਮੈਡਮ ਕੁਲਵੰਤ ਕੌਰ, ਡਾ. ਨਰਿੰਦਰ ਸ਼ਰਮਾ ਅਤੇ ਡਾ. ਬ੍ਰਹਮ ਵੇਦ ਸ਼ਰਮਾ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

ਸਰਕਾਰੀ ਕਾਲਜ ਦਾਨੇਵਾਲਾ, ਮਲੋਟ ਵਿਖੇ ਮਨਾਈ ਗਈ ਪਹਿਲੀ ਐਥਲੈਟਿਕ ਮੀਟ ਸਰਕਾਰੀ ਕਾਲਜ ਦਾਨੇਵਾਲਾ, ਮਲੋਟ ਵਿਖੇ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਦ...
27/05/2025

ਸਰਕਾਰੀ ਕਾਲਜ ਦਾਨੇਵਾਲਾ, ਮਲੋਟ ਵਿਖੇ ਮਨਾਈ ਗਈ ਪਹਿਲੀ ਐਥਲੈਟਿਕ ਮੀਟ

ਸਰਕਾਰੀ ਕਾਲਜ ਦਾਨੇਵਾਲਾ, ਮਲੋਟ ਵਿਖੇ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਦੀ ਅਗਵਾਈ ਵਿੱਚ ਪਹਿਲੀ ਐਥਲੈਟਿਕ ਮੀਟ ਕਰਵਾਈ ਗਈ। ਇਸ ਸਮੇਂ ਬੱਚਿਆਂ ਨੇ 100 ਮੀਟਰ, 200 ਮੀਟਰ, 400 ਮੀਟਰ, ਲੰਬੀ ਸਾਲ ਅਤੇ ਸ਼ਾਟਪੁੱਟ ਵਿੱਚ ਵੱਧ ਚੜ ਕੇ ਹਿੱਸਾ ਲਿਆ। ਇਸ ਸਮੇਂ ਲੜਕਿਆਂ ਵਿੱਚੋਂ ਪਵਨ ਕੁਮਾਰ ਅਤੇ ਲੜਕੀਆਂ ਵਿੱਚੋਂ ਪਵਨਦੀਪ ਕੌਰ ਸਰਵੋਤਮ ਖਿਡਾਰੀ ਐਲਾਨੇ ਗਏ। ਇਸ ਸਮੇਂ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਜੀ ਨੇ ਅੱਜ ਦੇ ਸਮੇਂ ਵਿੱਚ ਖੇਡਾਂ ਦੀ ਮਹੱਤਤਾ ਤੇ ਬੋਲਦਿਆਂ ਕਿਹਾ ਕਿ ਬੱਚਿਆਂ ਨੂੰ ਵੱਧ ਚੜ ਕੇ ਖੇਡਾਂ ਵਿੱਚ ਹਿੱਸਾ ਲੈਣ ਦੀ ਜਰੂਰਤ ਹੈ ਤਾਂ ਕਿ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਐਥਲੈਟਿਕਸ ਮੀਟ ਦੌਰਾਨ ਸਟਾਫ ਵਿੱਚੋਂ ਪ੍ਰੋ. ਡਿੰਪਲ, ਪ੍ਰੋ. ਸੁਰਜੀਤ ਕੌਰ, ਪ੍ਰੋ. ਨੈਨਸੀ ਸਿੰਗਲਾ ਅਤੇ ਮੈਡਮ ਨਪਿੰਦਰ ਕੌਰ ਹਾਜ਼ਰ ਸਨ । ਕਾਲਜ ਇੰਚਾਰਜ ਮੈਡਮ ਕੀਰਤੀ ਸੁਖੀਜਾ ਵੱਲੋਂ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਗਈ। ਇਸ ਸਮੇਂ ਸਟਾਫ ਵਿੱਚੋਂ ਡਾ. ਰਾਜਵਿੰਦਰ ਕੌਰ, ਡਾ. ਸਤਿੰਦਰ ਸਿੰਘ, ਡਾ. ਕੁਲਵੰਤ ਕੌਰ, ਡਾ. ਨਰਿੰਦਰ ਸ਼ਰਮਾ ਅਤੇ ਡਾ. ਬ੍ਰਹਮ ਵੇਦ ਸ਼ਰਮਾ ਜੀ ਨੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਸਰਕਾਰੀ ਕਾਲਜ਼ ਦਾਨੇਵਾਲਾ ਵਿਖੇ AI ਸਬੰਧਿਤ ਲੈਕਚਰ ਕਰਵਾਇਆ ਗਿਆਸਰਕਾਰੀ ਕਾਲਜ ਦਾਨੇਵਾਲਾ, ਮਲੌਟ, ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਿੰਸੀਪਲ ਡਾ. ਜੋ...
27/05/2025

ਸਰਕਾਰੀ ਕਾਲਜ਼ ਦਾਨੇਵਾਲਾ ਵਿਖੇ AI ਸਬੰਧਿਤ ਲੈਕਚਰ ਕਰਵਾਇਆ ਗਿਆ

ਸਰਕਾਰੀ ਕਾਲਜ ਦਾਨੇਵਾਲਾ, ਮਲੌਟ, ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਿੰਸੀਪਲ ਡਾ. ਜੋਯਤਸਨਾ ਸਿੰਗਲਾ ਦੀ ਅਗਵਾਈ ਵਿੱਚ ਕੰਪਿਊਟਰ ਸਾਇੰਸ ਡਿਪਾਰਟਮੈਂਟ ਵੱਲੋਂ "ਗੈਸਟ ਲੈਕਚਰ" ਕਰਵਾਇਆ ਗਿਆ। ਇਸ ਸਮੇਂ ਅਸਿਸਟੈਂਟ ਪ੍ਰੋਫੈਸਰ ਅਤੇ ਕੰਪਿਊਟਰ ਡਿਪਾਰਟਮੈਂਟ ਦੇ ਮੁਖੀ ਮਿਸ ਡਿੰਪਲ ਵੱਲੋ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਗੈਸਟ ਲੈਕਚਰ ਦੇਣ ਦੇ ਲਈ ਡਾ. ਮਹਿੰਦਰ ਕੁਮਾਰ, ਪੰਜਾਬ ਯੂਨੀਵਰਸਿਟੀ ਦੇ ਰਿਜਨਲ ਸੈਂਟਰ, ਸ਼੍ਰੀ ਮੁਕਤਸਰ ਸਾਹਿਬ ਤੋਂ ਆਏ ਉਨਾਂ ਨੇ "ਅਧੁਨਿਕ ਸਮੇ ਵਿਚ AI ਦੀ ਮਹਤੱਤਾ" ਵਿਸ਼ੇ ਤੇ ਚਾਨਣਾ ਪਾਇਆ। ਉਹਨਾਂ ਨੇ ਦੱਸਿਆ ਕਿ ਭਵਿੱਖ ਵਿੱਚ AI ਦੀ ਵਰਤੋਂ ਨਾਲ ਸਾਡੀ ਜ਼ਿੰਦਗੀ ਹੋਰ ਵੀ ਸੁਖਾਲੀ ਹੋ ਜਾਵੇਗੀ। ਇਸ ਤਰਾਂ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ AI ਸਬੰਧਿਤ ਭਰਪੂਰ ਜਾਣਕਾਰੀ ਦਿੱਤੀ। ਇਸ ਸਮੇਂ ਕਾਲਜ ਇੰਚਾਰਜ ਮੈਡਮ ਕੀਰਤੀ ਸੁਖੀਜਾ ਨੇ ਆਏ ਹੋਏ ਮਹਿਮਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਅਸਿਸਟੈਂਟ ਪ੍ਰੋਫੈਸਰ ਡਿੰਪਲ ਨੇ ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਕੰਡਕਟ ਕਰਨ ਦਾ ਕਾਰਜ ਵੀ ਸੰਭਾਲਿਆ। ਇਸ ਸਮੇਂ ਕਾਲਜ ਸਟਾਫ ਵਿੱਚੋ ਡਾ. ਰਾਜਵਿੰਦਰ ਕੌਰ, ਮੈਡਮ ਸੁਰਜੀਤ ਕੌਰ, ਡਾ. ਸਤਿੰਦਰ ਸਿੰਘ, ਡਾ. ਕੁਲਵੰਤ ਕੌਰ, ਡਾ. ਨਰਿੰਦਰ ਸ਼ਰਮਾ ਅਤੇ ਡਾ. ਬ੍ਰਹਮਵੇਦ ਸ਼ਰਮਾ ਹਾਜ਼ਿਰ ਸਨ ।

**ਸਰਕਾਰੀ ਕਾਲਜ ਦਾਨੇਵਾਲਾ ਵਿਖੇ ਡਾਕਖਾਨੇ ਅਤੇ ਬੈਂਕ ਦੁਆਰਾ ਦਿੱਤੀਆ ਜਾਂਦੀਆ ਸੇਵਾਵਾਂ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। **ਸਰਕਾਰੀ ਕਾਲਜ ਦਾਨੇ...
27/05/2025

**ਸਰਕਾਰੀ ਕਾਲਜ ਦਾਨੇਵਾਲਾ ਵਿਖੇ ਡਾਕਖਾਨੇ ਅਤੇ ਬੈਂਕ ਦੁਆਰਾ ਦਿੱਤੀਆ ਜਾਂਦੀਆ ਸੇਵਾਵਾਂ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। **

ਸਰਕਾਰੀ ਕਾਲਜ ਦਾਨੇਵਾਲਾ ਵਿੱਚ ਕਾਲਜ ਪ੍ਰਿੰਸੀਪਲ ਡਾਕਟਰ ਜਯੋਤਸਨਾ ਸਿੰਗਲਾ ਦੀ ਅਗਵਾਈ ਵਿੱਚ ਡਾਕਖਾਨੇ ਨਾਲ ਸਬੰਧਿਤ ਸੇਵਾਵਾਂ ਅਤੇ ਬੈਂਕਿੰਗ ਸਿਸਟਮ ਸਬੰਧੀ ਸੇਵਾਵਾਂ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਡਾਕਖਾਨੇ ਤੋਂ ਆਏ ਹੋਏ ਮੈਡਮ ਸਮੀਰਾ ਅਤੇ ਸ਼੍ਰੀ ਮੋਹਨ ਲਾਲ ਅਤੇ ਐਚ.ਡੀ.ਐਫ.ਸੀ. ਬੈਂਕ ਮਲੋਟ ਵਿੱਚੋਂ ਆਏ ਹੋਏ ਮਹਿਮਾਨਾਂ ਸ਼੍ਰੀ ਅੰਕੁਸ਼ ਕੁਮਾਰ ਅਤੇ ਸ਼੍ਰੀ ਪ੍ਰਿੰਸ ਕੁਮਾਰ ਦਾ ਕਾਲਜ ਇੰਚਾਰਜ ਮੈਡਮ ਕੀਰਤੀ ਸੁਖੀਜਾ ਵੱਲੋਂ ਸਵਾਗਤ ਕੀਤਾ ਗਿਆ । ਆਏ ਹੋਏ ਮਹਿਮਾਨਾਂ ਨੇ ਡਾਕਖਾਨੇ ਵਿੱਚ ਉਪਲਬਧ ਸੇਵਾਵਾਂ ਅਤੇ ਐਚ.ਡੀ.ਐਫ.ਸੀ. ਬੈਂਕ ਦੁਆਰਾ ਦਿੱਤੀਆਂ ਜਾਂਦੀਆਂ ਬਹੁਤ ਸਾਰੀਆਂ ਸੇਵਾਵਾਂ ਅਤੇ ਯੋਜਨਾਵਾਂ ਤੇ ਚਾਨਣਾ ਪਾਇਆ। ਇਸ ਸਮੇਂ ਉਹਨਾਂ ਨੇ ਪੈਸਾ ਕਮਾਉਣ ਅਤੇ ਪੈਸਾ ਸੰਭਾਲਣ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ । ਕਾਲਜ ਸਟਾਫ ਵਿੱਚੋਂ ਪ੍ਰੋ. ਡਿੰਪਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਕਾਲਜ ਸਟਾਫ ਵਿੱਚੋਂ ਡਾ. ਰਾਜਵਿੰਦਰ ਕੌਰ, ਮੈਡਮ ਸੁਰਜੀਤ ਕੌਰ, ਮੈਡਮ ਨੈਨਸੀ ਸਿੰਗਲਾ ਅਤੇ ਡਾ. ਸਤਿੰਦਰ ਸਿੰਘ ਹਾਜ਼ਰ ਸਨ । ਇਸ ਸਮੇਂ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਇਹਨਾਂ ਸੇਵਾਵਾਂ ਦਾ ਭਵਿੱਖ ਵਿੱਚ ਫਾਇਦਾ ਲੈਣ ਦਾ ਅਹਿਦ ਕੀਤਾ ।

ਸਰਕਾਰੀ ਕਾਲਜ ਦਾਨੇਵਾਲਾ ਵਿੱਚ ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਦੀ ਅਗਵਾਈ ਵਿੱਚ ਹਿਸਟਰੀ ਡਿਪਾਰਟਮੈਂਟ ਵੱਲੋ Village in Gandhi’s Tho...
13/05/2025

ਸਰਕਾਰੀ ਕਾਲਜ ਦਾਨੇਵਾਲਾ ਵਿੱਚ ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਦੀ ਅਗਵਾਈ ਵਿੱਚ ਹਿਸਟਰੀ ਡਿਪਾਰਟਮੈਂਟ ਵੱਲੋ Village in Gandhi’s Thought ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਵਿੱਚੋ ਆਏ ਹੋਏ ਮਹਿਮਾਨ Dr. Vikas Rathi ਦਾ ਕਾਲਜ ਇੰਚਾਰਜ ਮੈਡਮ ਕੀਰਤੀ ਸੁਖੀਜਾ ਵੱਲੋਂ ਸਵਾਗਤ ਕੀਤਾ ਗਿਆ । ਕਾਲਜ ਸਟਾਫ ਵਿੱਚੋਂ ਅਸਿਸਟੈਂਟ ਪ੍ਰੋਫ਼ੈਸਰ ਡਿੰਪਲ ਨੇ ਸਟੇਜ਼ ਸੰਭਾਲੀ ਅਤੇ ਡਾ. ਰਾਜਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਕਾਲਜ ਸਟਾਫ ਵਿੱਚੋਂ ਮੈਡਮ ਸੁਰਜੀਤ ਕੌਰ, ਮੈਡਮ ਨੈਨਸੀ ਸਿੰਗਲਾ ਅਤੇ ਡਾ. ਸਤਿੰਦਰ ਸਿੰਘ ਹਾਜ਼ਰ ਸਨ । ਇਸ ਸਮੇਂ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ।

**ਸਰਕਾਰੀ ਕਾਲਜ ਦਾਨੇਵਾਲਾ ਵਿਖੇ ਡਾਕਖਾਨੇ ਅਤੇ ਬੈਂਕ ਦੁਆਰਾ ਦਿੱਤੀਆ ਜਾਂਦੀਆ ਸੇਵਾਵਾਂ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। **ਸਰਕਾਰੀ ਕਾਲਜ ਦਾਨੇ...
13/05/2025

**ਸਰਕਾਰੀ ਕਾਲਜ ਦਾਨੇਵਾਲਾ ਵਿਖੇ ਡਾਕਖਾਨੇ ਅਤੇ ਬੈਂਕ ਦੁਆਰਾ ਦਿੱਤੀਆ ਜਾਂਦੀਆ ਸੇਵਾਵਾਂ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। **
ਸਰਕਾਰੀ ਕਾਲਜ ਦਾਨੇਵਾਲਾ ਵਿੱਚ ਕਾਲਜ ਪ੍ਰਿੰਸੀਪਲ ਡਾਕਟਰ ਜਯੋਤਸਨਾ ਸਿੰਗਲਾ ਦੀ ਅਗਵਾਈ ਵਿੱਚ ਡਾਕਖਾਨੇ ਨਾਲ ਸਬੰਧਿਤ ਸੇਵਾਵਾਂ ਅਤੇ ਬੈਂਕਿੰਗ ਸਿਸਟਮ ਸਬੰਧੀ ਸੇਵਾਵਾਂ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਡਾਕਖਾਨੇ ਤੋਂ ਆਏ ਹੋਏ ਮੈਡਮ ਸਮੀਰਾ ਅਤੇ ਸ਼੍ਰੀ ਮੋਹਨ ਲਾਲ ਅਤੇ ਐਚ.ਡੀ.ਐਫ.ਸੀ. ਬੈਂਕ ਮਲੋਟ ਵਿੱਚੋਂ ਆਏ ਹੋਏ ਮਹਿਮਾਨਾਂ ਸ਼੍ਰੀ ਅੰਕੁਸ਼ ਕੁਮਾਰ ਅਤੇ ਸ਼੍ਰੀ ਪ੍ਰਿੰਸ ਕੁਮਾਰ ਦਾ ਕਾਲਜ ਇੰਚਾਰਜ ਮੈਡਮ ਕੀਰਤੀ ਸੁਖੀਜਾ ਵੱਲੋਂ ਸਵਾਗਤ ਕੀਤਾ ਗਿਆ । ਆਏ ਹੋਏ ਮਹਿਮਾਨਾਂ ਨੇ ਡਾਕਖਾਨੇ ਵਿੱਚ ਉਪਲਬਧ ਸੇਵਾਵਾਂ ਅਤੇ ਐਚ.ਡੀ.ਐਫ.ਸੀ. ਬੈਂਕ ਦੁਆਰਾ ਦਿੱਤੀਆਂ ਜਾਂਦੀਆਂ ਬਹੁਤ ਸਾਰੀਆਂ ਸੇਵਾਵਾਂ ਅਤੇ ਯੋਜਨਾਵਾਂ ਤੇ ਚਾਨਣਾ ਪਾਇਆ। ਇਸ ਸਮੇਂ ਉਹਨਾਂ ਨੇ ਪੈਸਾ ਕਮਾਉਣ ਅਤੇ ਪੈਸਾ ਸੰਭਾਲਣ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ । ਕਾਲਜ ਸਟਾਫ ਵਿੱਚੋਂ ਅਸਿਸਟੈਂਟ ਪ੍ਰੋਫ਼ੈਸਰ ਡਿੰਪਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਕਾਲਜ ਸਟਾਫ ਵਿੱਚੋਂ ਡਾ. ਰਾਜਵਿੰਦਰ ਕੌਰ, ਮੈਡਮ ਸੁਰਜੀਤ ਕੌਰ, ਮੈਡਮ ਨੈਨਸੀ ਸਿੰਗਲਾ ਅਤੇ ਡਾ. ਸਤਿੰਦਰ ਸਿੰਘ ਹਾਜ਼ਰ ਸਨ । ਇਸ ਸਮੇਂ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਇਹਨਾਂ ਸੇਵਾਵਾਂ ਦਾ ਭਵਿੱਖ ਵਿੱਚ ਫਾਇਦਾ ਲੈਣ ਦਾ ਅਹਿਦ ਕੀਤਾ ।

ਸਰਕਾਰੀ ਕਾਲਜ਼ ਦਾਨੇਵਾਲਾ ਦਾ ਟੂਰ ਪੰਜਾਬ ਸਰਕਾਰ ਦੀ "ਵੋਕੇਸ਼ਨਲਾਈਜ਼ੇਸ਼ਨ ਐਂਡ ਸਕਿੱਲ ਡਿਵੈਲਪਮੈਂਟ ਸਕੀਮ" ਦੇ ਅਧੀਨ ਅਤੇ ਪ੍ਰਿੰਸੀਪਲ ਡਾ. ਜਯੋਤਸ...
13/05/2025

ਸਰਕਾਰੀ ਕਾਲਜ਼ ਦਾਨੇਵਾਲਾ ਦਾ ਟੂਰ ਪੰਜਾਬ ਸਰਕਾਰ ਦੀ "ਵੋਕੇਸ਼ਨਲਾਈਜ਼ੇਸ਼ਨ ਐਂਡ ਸਕਿੱਲ
ਡਿਵੈਲਪਮੈਂਟ ਸਕੀਮ" ਦੇ ਅਧੀਨ ਅਤੇ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਦੀ ਯੋਗ ਅਗਵਾਈ ਹੇਠ ਮਿਤੀ 22 ਫਰਵਰੀ ਨੂੰ ਅੰਮ੍ਰਿਤਸਰ ਗਿਆ।

Address

Govt College Danewala , Village Danewala Malout Road
Malout
152107

Opening Hours

Monday 9am - 2:30pm
Tuesday 9am - 2:30pm
Wednesday 9am - 2:30pm
Thursday 9am - 2:30pm
Friday 9am - 2:30pm
Saturday 9am - 2:30pm

Alerts

Be the first to know and let us send you an email when Government College Danewala, Malout Muktsar posts news and promotions. Your email address will not be used for any other purpose, and you can unsubscribe at any time.

Shortcuts

Share