30/03/2026
ਸਟਾਕ ਮਾਰਕੀਟ ਵਿੱਚ ਸਪੋਰਟ ਤੇ ਰਜ਼ਿਸਟੈਂਸ ਬਹੁਤ ਜ਼ਰੂਰੀ ਕਾਨਸੈਪਟ ਹਨ ਜੋ ਤੁਹਾਨੂੰ ਮਾਰਕੀਟ ਦੀ ਮੂਵਮੈਂਟ ਸਮਝਣ ਵਿੱਚ ਮਦਦ ਕਰਦੇ ਹਨ — ਸਪੋਰਟ ਉਹ ਲੈਵਲ ਹੁੰਦਾ ਹੈ ਜਿੱਥੇ ਪ੍ਰਾਈਸ ਥੱਲੇ ਆ ਕੇ ਰੁਕਦੀ ਹੈ ਤੇ ਵਾਪਸ ਉੱਪਰ ਵਧਦੀ ਹੈ (ਇੱਥੇ ਖਰੀਦਦਾਰ ਮਜ਼ਬੂਤ ਹੁੰਦੇ ਹਨ), ਜਦਕਿ ਰਜ਼ਿਸਟੈਂਸ ਉਹ ਲੈਵਲ ਹੁੰਦਾ ਹੈ ਜਿੱਥੇ ਪ੍ਰਾਈਸ ਉੱਪਰ ਜਾ ਕੇ ਰੁਕ ਜਾਂਦੀ ਹੈ ਤੇ ਥੱਲੇ ਮੁੜ ਆਉਂਦੀ ਹੈ (ਇੱਥੇ ਵੇਚਣ ਵਾਲੇ ਮਜ਼ਬੂਤ ਹੁੰਦੇ ਹਨ)। ਇਹ ਲੈਵਲ ਤੁਹਾਨੂੰ ਸਹੀ ਐਂਟਰੀ ਤੇ ਐਗਜ਼ਿਟ ਲੈਣ ਵਿੱਚ ਮਦਦ ਕਰਦੇ ਹਨ, ਰਿਸਕ ਘਟਾਉਂਦੇ ਹਨ ਅਤੇ ਮਾਰਕੀਟ ਦੀ ਸਾਈਕੋਲੋਜੀ ਨੂੰ ਕਲੀਅਰ ਕਰਦੇ ਹਨ। ਇਕ ਗੱਲ ਹਮੇਸ਼ਾ ਯਾਦ ਰੱਖੋ: ਜਦੋਂ ਰਜ਼ਿਸਟੈਂਸ ਟੁੱਟਦਾ ਹੈ ਤਾਂ ਉਹ ਸਪੋਰਟ ਬਣ ਜਾਂਦਾ ਹੈ ਅਤੇ ਜਦੋਂ ਸਪੋਰਟ ਟੁੱਟਦਾ ਹੈ ਤਾਂ ਉਹ ਰਜ਼ਿਸਟੈਂਸ ਬਣ ਜਾਂਦਾ ਹੈ — ਇਸ ਲਈ ਹਮੇਸ਼ਾ ਕਨਫਰਮੇਸ਼ਨ ਨਾਲ ਹੀ ਟ੍ਰੇਡ ਕਰੋ 👍
The Chart Couple