20/08/2026
ਮੈਂ ਅਕਸਰ ਮਹਿਫ਼ਿਲਾਂ ‘ਚ ਬਹਿੰਦੇ ਸਮੇਂ ਦੇਖਿਆ ਕਿ ਜਿਹੜੇ ਬੰਦੇ ਵੈਸ਼ਨੂੰ ਆ ਜਾਂ ਅੰਡਾ ਮੀਟ ਛੱਕ ਲੈਂਦੇ ਆ ਪਰ ਦਾਰੂ ਨਹੀਂ ਪੀਂਦੇ ਤਾਂ ਓਹਨਾਂ ਨੂੰ ਥੋੜ੍ਹੀ ‘ਸ਼ਰਮਿੰਦਗੀ’ ਜਿਹੀ ਦਿੱਤੀ ਜਾਂਦੀ ਆ ਕਿਉਂਕਿ ਸ਼ਰਾਬੀ 🥃 ਬਹੁ ਗਿਣਤੀ ‘ਚ ਹੁੰਦੇ ਆ … ਹਾਈ ਸੋਸਾਇਟੀ ‘ਚ ਇਸਨੂੰ ‘ਇਮਬੈਰੇਸਮੈਂਟ’ ਕਿਹਾ ਜਾਂਦਾ ਹੈ ਤੇ ਇਸ ‘ਇਮਬੈਰੇਸਮੈਂਟ’ ਨੂੰ ਰੋਕਣ ਲਈ ਇੱਕ ਪ੍ਰੋਡਕਟ ਭਾਰਤੀ ਮਾਰਕੀਟ ਵਿੱਚ ਨਿੱਤਰਿਆ ਹੈ ਜੋ ਚਾਚੇ ਗੁਰਭਜਨ ਗਿੱਲ ਦੇ ਕਹਿਣ ਵਾਂਗ ‘ਤੁਹਾਡੀ ਹਊਮੈਂ ਨੂੰ ਪੱਠੇ ਪਾਵੇਗਾ’ ਬਲਕਿ ਤੁਹਾਡੀ ਟੌਹਰ ਵੀ ਦੁੱਗਣੀ ਤਿੱਗਣੀ ਕਰੇਗਾ । ਇਸ ਉਤਪਾਦ ਦਾ ਨਾਂ ਹੈ ‘ਸੋਬਰ’ ਤੇ ਇਸਨੂੰ ਬਣਾਉਣ ਵਾਲੀ ਕੰਪਨੀ ਦਾ ਨਾਂ ਹੈ Sober Spirits Private Limited ਤੇ ਇਸ ਭਾਰਤੀ ਸਟਾਰਟਅੱਪ ਨੂੰ ਸ਼ੁਰੂ ਕੀਤਾ ਹੈ ‘ਸ਼ੁਭਮ ਸ਼ਰਮਾ ਤੇ ਪ੍ਰਣਵ ਸ਼ਰਮਾ’ …. Kangarh Ladi ਪੰਡਤਾਂ ਦੇ ਮੁੰਡੇ ਨਿੱਤਰਗੇ ਬਿਰੇ ।
ਪੂਰੀ ਤਰਾਂ ਬਿਨਾਂ ਅਲਕੋਹਲ ਤੋਂ ਤਿਆਰ ਇਹ ਵਿਸਕੀ ਵਰਗਾ ਪਦਾਰਥ ਨਾ ਸਿਰਫ਼ ਸ਼ਰਾਬ ਵਰਗਾ ਸੁਆਦ ਅਤੇ ਰੰਗ ਰੱਖਦਾ ਹੈ ਬਲਕਿ ਇਸਨੂੰ ਪੀ ਕੇ ਡਕਾਰ ਬਿਲਕੁਲ ਵਿਸਕੀ ਵਰਗਾ ਆਉਂਦਾ ਹੈ । ਇਸਨੂੰ ਬਣਾਉਣ ਤੋਂ ਪਹਿਲਾਂ ਬਹੁਤ ਖੋਜ ਕੀਤੀ ਗਈ ਹੈ ਹਾਈਡ੍ਰੋਸੋਲ ਭਾਵ ਵਾਟਰ-ਬੇਸਡ ਡਿਸਟ੍ਰਿਲੇਸ਼ਨ ਵੱਖ-ਵੱਖ ਬੋਟੈਨੀਕਲਜ਼ (ਜਿਵੇਂ ਵਨੀਲਾ, ਲੌਂਗ, ਦਾਲਚੀਨੀ, ਓਕ ਦੀ ਲੱਕੜ ਦੇ ਤੱਤ) ਨੂੰ ਪਾਣੀ ਵਿੱਚ ਮਿਲਾ ਕੇ ਭਾਫ਼ ਰਾਹੀਂ ਡਿਸਟ੍ਰਿਲ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੀ ਮਹਿਕ ਅਤੇ ਸੁਆਦ ਬਾਹਰ ਆ ਸਕੇ ਕਿ ਪੀਣ ਵਾਲੇ ਨੂੰ ਇਸਦਾ ਥੋੜ੍ਹਾ ਬਹੁਤ ਲਾਭ ਵੀ ਮਿਲੇ । ਇਸਦੇ ਦੋ ਤਿੰਨ ਫਲੇਵਰ ਮਾਰਕੀਟ ਵਿੱਚ ਆਏ ਹਨ ਜਿਨਾਂ ਵਿੱਚ ਓਕ ਵੁੱਡ, ਵਨੀਲਾ ਤੇ ਅਸ਼ਵਗੰਧਾ ਤੁਲਸੀ ਅਰਜਨ ਆਦਿ ਦੇ ਸਿਕ ਦੇ ਫਲੇਵਰ ਵਾਲੀ ਕਿਸਮ ।ਇਸ ਦੀ ਵਰਤੋਂ ਨਾਲ ਤੁਸੀਂ ਮੌਕਟੇਲ ਵੀ ਬਣਾ ਸਕਦੇ ਹੋ ਤੇ ਵੋਡਕਾ ਆਦਿ ਨਾਲ ਕੌਕਟੇਲ ਵੀ ।
ਵੈਸੇ ਇਹ ਆਪਣੇ ਆਪ ਵਿੱਚ ਕੁਝ ਚੀਜ਼ ਵੀ ਨਹੀਂ ਹੈ ਤੇ ਇਸਦਾ ਭਾਅ ਵੀ ਸ਼ਰਾਬ ਦੇ ਬਰਾਬਰ ਹੀ ਹੈ ਬੱਸ ਲੋੜ ਸਿਰਫ਼ ਵਿਖਾਵੇ ਵਾਲੇ ਲੋਕਾ ਦੀ ਹੈ ਜਿਹੜੇ ਆਪਣੇ ਆਪ ਨੂੰ ਹਾਈ ਫਾਈ ਸਖਸ਼ੀਅਤ ਸਾਬਤ ਕਰਨਾ ਚਾਹੁੰਦੇ ਹਨ ਜਾਂ ਫਿਰ ਬੀਬੀਆਂ ਜੋ ਅਲਕੋਹਲ ਪਰਦੇ ਅੰਦਰ ਪੀਣਾ ਪਸੰਦ ਕਰਦੀਆਂ ਹਨ ਪਰ ਸੁਸਾਇਟੀ ਵਿੱਚ ਵੱਡੇ ਗਿਲਾਸ ਵਿੱਚ ਆਈਸ ਕਿਊਬ ਪਾ ਕੇ ਸਿਪ ਕਰਨਾ ਸ਼ੁਗਲ ਤੇ ਸਟੇਟਸ ਸਿੰਬਲ ਸਮਝਦੀਆਂ ਹਨ ।
ਜਦੋਂ ਮੈਂ ਇਸਦੀ ਐਡ ਦੇਖੀ ਤਾਂ ਹੈਰਾਨ ਹੋਇਆ ਕਿ ਊਂ ਸਾਲਾ ਜ਼ਮਾਨਾ ਉਲਟਾ ਹੀ ਆਉਂਦਾ ਜਾਂਦਾ ਕਿ ਜਦੋਂ ਸਾਡੇ ਵਰਗੇ ਪੀਣ ਲੱਗੇ ਲੱਗੇ ਸੀ ਤਾਂ ਪਾਰਟੀ ਸ਼ਾਰਟੀ ਵਿੱਚ ਲੁਕ ਕੇ ਪੀਣੀ ਕਿ ਕਿਸੇ ਨੂੰ ਪਤਾ ਨਾ ਲੱਗੇ ਤੇ ਹੁਣ ਆਲੇ ਸੋਚਦੇ ਆ ਪੀਣੀ ਭਾਵੇਂ ਨਹੀਂ ਪਤਾ ਸਾਰਿਆਂ ਨੂੰ ਲੱਗੇ ਓਹ ਵੀ ਓਸ ਜ਼ਮਾਨੇ ਵਿੱਚ ਜਿਸ ਵਿੱਚ ‘ਬੀਬੀਆਂ ਬੰਦਿਆਂ ਦੇ ਬਰਾਬਰ ਸੜ੍ਹਾਕ ਜਾਂਦੀਆਂ ਹੋਣ …।
ਮੇਰੇ ਵੱਲੋਂ ਗਿਆਨ ਸਮਾਪਤ ਆ ਕਿਉਂਕਿ ਸੇਵਕ ਖਤਰੇ ਵਿੱਚ ਆ 😂
ਪੇਂਡੂ ਵਿਦਵਾਨ🥸