NJSA Government College, Kapurthala

NJSA Government College, Kapurthala Educational Institution

18/06/2026

19/05/2026
Admissions 2026-27
30/04/2026

Admissions 2026-27

ਮਿਤੀ 13.04.2026 ਨੂੰ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ ਵਿਖੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਸਕਿੰਦਰ ਕੌਰ ਜੀ ਦੀ ਯੋਗ ਅਗਵਾਈ...
17/04/2026

ਮਿਤੀ 13.04.2026 ਨੂੰ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ ਵਿਖੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਸਕਿੰਦਰ ਕੌਰ ਜੀ ਦੀ ਯੋਗ ਅਗਵਾਈ ਹੇਠ "ਮਾਨਸਿਕ ਤਣਾਅ: ਕਾਰਨ, ਲੱਛਣ ਅਤੇ ਇਲਾਜ" ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਹ ਵਿਸ਼ੇਸ਼ ਲੈਕਚਰ ਸਰਕਾਰੀ ਹਸਪਤਾਲ, ਕਪੂਰਥਲਾ ਤੋਂ ਮਨੋ-ਚਿਕਿਤਸਕ ਡਾਕਟਰ ਰਾਹੁਲ ਬੰਗੜ ਜੀ ਵੱਲੋਂ ਦਿੱਤਾ ਗਿਆ। ਵਾਇਸ ਪ੍ਰਿੰਸੀਪਲ ਸ਼੍ਰੀਮਤੀ ਸਨੇਹ ਸ਼ਰਮਾ ਜੀ ਨੇ ਡਾਕਟਰ ਰਾਹੁਲ ਬੰਗੜ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਡਾਕਟਰ ਰਾਹੁਲ ਬੰਗੜ ਨੇ ਵਿਦਿਆਰਥੀਆਂ ਨਾਲ ਮਾਨਸਿਕ ਤਣਾਅ, ਉਸ ਦੀਆਂ ਕਿਸਮਾਂ, ਕਾਰਨ, ਲੱਛਣ ਅਤੇ ਇਲਾਜ ਬਾਰੇ ਵਿਸਥਾਰ ਵਿਚ ਗੱਲਬਾਤ ਕੀਤੀ। ਵਿਦਿਆਰਥੀਆਂ ਨੇ ਵੀ ਡਾਕਟਰ ਰਾਹੁਲ ਤੋਂ ਸਵਾਲ ਪੁੱਛੇ ਅਤੇ ਉਹਨਾਂ ਬੜੇ ਤਹੱਮਲ ਨਾਲ ਜਵਾਬ ਦਿੱਤੇ। ਅੰਤ ਵਿਚ ਮੈਡਮ ਰਸ਼ਮੀ ਵਿਰਕ ਇਤਿਹਾਸ ਵਿਭਾਗ ਨੇ ਡਾਕਟਰ ਰਾਹੁਲ, ਆਏ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਜਸਪ੍ਰੀਤ ਸੰਗੀਤ ਵਿਭਾਗ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਸਹਾਇਕ ਪ੍ਰੋਫੈਸਰ ਰੇਖਾ ਰਾਣੀ ਸਰੀਰਕ ਸਿੱਖਿਆ ਵਿਭਾਗ, ਅੰਗਰੇਜ਼ੀ ਵਿਭਾਗ ਤੋਂ ਮੁਖੀ ਸ਼੍ਰੀ ਮਨਜੀਤ ਸਿੰਘ, ਸ਼੍ਰੀਮਤੀ ਜੋਤੀ, ਸ਼੍ਰੀਮਤੀ ਮਲਿਕਾ ਮੰਡ, ਸ਼੍ਰੀਮਤੀ ਪ੍ਰੀਤੀ, ਸ਼੍ਰੀ ਦਿਲਦਾਰ, ਸ਼੍ਰੀ ਸੰਦੀਪ ਸਿੰਘ, ਹਿੰਦੀ ਵਿਭਾਗ ਤੋਂ ਸ਼੍ਰੀਮਤੀ ਪਰਮਿੰਦਰ, ਪੰਜਾਬੀ ਵਿਭਾਗ ਤੋਂ ਸ਼੍ਰੀ ਡਾਕਟਰ ਜਗਜੀਤ ਸਿੰਘ, ਸ਼੍ਰੀਮਤੀ ਹਰਸਿਮਰਨ, ਸ਼੍ਰੀ ਵਿਪਨ ਕੁਮਾਰ ਅਤੇ ਹੋਰ ਸ਼ਾਮਲ ਸਨ।

ਮਿਤੀ 15 -4-2026 ਨੂੰ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਪ੍ਰਿੰਸੀਪਲ ਮੈਡਮ ਸਕਿੰਦਰ ਕੌਰ ਬਰਾੜ ਜੀ ਦੀ ਯੋਗ ਅਗਵਾਈ ਹੇਠ ਕ...
16/04/2026

ਮਿਤੀ 15 -4-2026 ਨੂੰ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਪ੍ਰਿੰਸੀਪਲ ਮੈਡਮ ਸਕਿੰਦਰ ਕੌਰ ਬਰਾੜ ਜੀ ਦੀ ਯੋਗ ਅਗਵਾਈ ਹੇਠ ਕਾਲਜ ਦੇ ਸੰਗੀਤ ਵਿਭਾਗ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰ ਕੇ ਉਤਸਵ ਦੀ ਸ਼ੁਰੂਆਤ ਕੀਤੀ।ਵਿਭਾਗ ਦੇ ਮੁਖੀ ਮੈਡਮ ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਵਿਸਾਖੀ ਨਾਲ਼ ਸਬੰਧਤ ਸ਼ਬਦਾਂ ਨਾਲ਼ ਸੰਬੋਧਨ ਕੀਤਾ।ਇਸ ਮੌਕੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਵਿਸਾਖੀ ਨੂੰ ਸਮਰਪਿਤ ਵਿਚਾਰ ਪੇਸ਼ ਕੀਤੇ ਗਏ। ਵਿਦਿਆਰਥੀਆਂ ਵਲੋਂ ਸੰਗੀਤ ਦੀਆਂ ਵੱਖ ਵੱਖ ਆਈਟਮਾਂ ਪੇਸ਼ ਕਰ ਕੇ ਰੰਗਾਰੰਗ ਪ੍ਰੋਗਰਾਮ ਮਨਾਇਆ ਗਿਆ।ਅੰਤ ਵਿੱਚ ਮੈਡਮ ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਵਧਾਈ ਦਿੱਤੀ।

ਮਿਤੀ 11 ਅਪ੍ਰੈਲ. 2026 ਨੂੰ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ ਦੇ ਇਤਿਹਾਸ ਵਿਭਾਗ ਵੱਲੋਂ, ਪ੍ਰਿੰਸੀਪਲ ਸ਼੍ਰੀਮਤੀ ਸਕਿੰਦਰ ਕ...
16/04/2026

ਮਿਤੀ 11 ਅਪ੍ਰੈਲ. 2026 ਨੂੰ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ ਦੇ ਇਤਿਹਾਸ ਵਿਭਾਗ ਵੱਲੋਂ, ਪ੍ਰਿੰਸੀਪਲ ਸ਼੍ਰੀਮਤੀ ਸਕਿੰਦਰ ਕੌਰ ਜੀ ਦੀ ਯੋਗ ਅਗਵਾਈ ਵਿਚ ਵਿਦਿਆਰਥੀਆਂ ਲਈ ਵਿਦਿਅਕ ਟੂਰ ਦਾ ਆਯੋਜਨ ਕੀਤਾ ਗਿਆ। ਇਸ ਦੇ ਤਹਿਤ ਵਿਦਿਆਰਥੀਆਂ ਨੂੰ ‘ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ, ਅੰਮ੍ਰਿਤਸਰ’ ਦਾ ਦੌਰਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਇਸ ਟੂਰ ਦੌਰਾਨ ਮਿਊਜ਼ੀਅਮ ਵਿਚ ਮੌਜੂਦ 8 ਗੈਲਰੀਆਂ ਰਾਹੀਂ ਛੇਵੇਂ ਗੁਰੂ ਸ਼੍ਰੀ ਹਰਗੋਬਿੰਦ ਜੀ ਦੇ ਸਮੇਂ ਤੋਂ ਲੈ ਕੇ ਕਾਰਗਿਲ ਯੁੱਧ ਤੱਕ ਦੇ ਇਤਿਹਾਸ ਨੂੰ ਬਹੁਤ ਪ੍ਰਭਾਵਸ਼ਾਲੀ ਅਤੇ ਸਜੀਵ ਰੂਪ ਵਿਚ ਸਮਝਿਆ। ਮਿਊਜ਼ੀਅਮ ਵਿੱਚ ਵੱਖ-ਵੱਖ ਮਾਧਿਅਮਾਂ ਰਾਹੀਂ ਦਰਸਾਈਆਂ ਗਈਆਂ ਬਹਾਦਰੀ ਭਰੀਆਂ ਕਹਾਣੀਆਂ ਨੇ ਵਿਦਿਆਰਥੀਆਂ ਦੇ ਮਨ ਵਿੱਚ ਦੇਸ-ਪ੍ਰੇਮ, ਬਹਾਦਰੀ ਅਤੇ ਕੁਰਬਾਨੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।
ਪ੍ਰਿੰਸੀਪਲ ਸ਼੍ਰੀਮਤੀ ਸਕਿੰਦਰ ਕੌਰ ਜੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਦਿਅਕ ਟੂਰ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਬਾਹਰ, ਅਸਲ ਜ਼ਿੰਦਗੀ ਦੇ ਅਨੁਭਵਾਂ ਨਾਲ ਜੋੜਦੇ ਹਨ। ਵਿਦਿਅਕ ਟੂਰ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਤਾਜ਼ਗੀ ਪ੍ਰਦਾਨ ਕਰਦੇ ਹਨ, ਜਿਸ ਨਾਲ ਉਹ ਪੜ੍ਹਾਈ ਵਿੱਚ ਹੋਰ ਧਿਆਨ ਕੇਂਦਰਿਤ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਟੂਰ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੇ ਹਨ।ਇਹ ਵਿਦਿਅਕ ਟੂਰ ਵਿਦਿਆਰਥੀਆਂ ਲਈ ਯਾਦਗਾਰ ਅਤੇ ਪ੍ਰੇਰਣਾਦਾਇਕ ਅਨੁਭਵ ਸਾਬਤ ਹੋਇਆ। ਟੂਰ ਦੌਰਾਨ ਵਿਦਿਆਰਥੀਆਂ ਨਾਲ ਮੈਡਮ ਸ਼੍ਰੀਮਤੀ ਰਸ਼ਮੀ ਵਿਰਕ, ਡਾ. ਅੰਮ੍ਰਿਤ ਕੌਰ, ਸ਼੍ਰੀਮਤੀ ਜਸਪ੍ਰੀਤ ਕੌਰ, ਸ਼੍ਰੀ ਦਿਲਦਾਰ ਸਿੰਘ ਅਤੇ ਡਾ. ਜਗਜੀਤ ਸਿੰਘ ਵੀ ਮੌਜੂਦ ਸਨ।

ਮਿਤੀ 10.04.2026 ਨੂੰ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ।ਇਸ ਮੌਕੇ ਮੁੱਖ ਮਹਿ...
16/04/2026

ਮਿਤੀ 10.04.2026 ਨੂੰ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਕੰਵਰ ਇਕਬਾਲ ਸਿੰਘ ਅਤੇ ਪ੍ਰਿੰਸੀਪਲ ਸਕਿੰਦਰ ਕੌਰ ਬਰਾੜ ਜੀ ਦੀ ਹਾਜ਼ਰੀ ਵਿੱਚ ਕਾਲਜ ਦੇ 157 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਅਕਾਦਮਿਕ ਖੇਤਰ ਦੇ ਨਾਲ-ਨਾਲ ਸਾਹਿਤਕ, ਸੱਭਿਆਚਾਰਕ, ਸੰਗੀਤ ਅਤੇ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੁਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।

ਮਿਤੀ 20.3.2026 ਨੂੰ  ਨ. ਜ. ਸ. ਅ. ਸਰਕਾਰੀ ਕਾਲਜ, ਕਪੂਰਥਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸਕਿੰਦਰ ਕੌਰ ਬਰਾੜ ਜੀ ਦੀ ਰਹਿਨੁਮਾਈ ਵਿਚ ਹਫਤਾਵਾਰੀ...
02/04/2026

ਮਿਤੀ 20.3.2026 ਨੂੰ ਨ. ਜ. ਸ. ਅ. ਸਰਕਾਰੀ ਕਾਲਜ, ਕਪੂਰਥਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸਕਿੰਦਰ ਕੌਰ ਬਰਾੜ ਜੀ ਦੀ ਰਹਿਨੁਮਾਈ ਵਿਚ ਹਫਤਾਵਾਰੀ ਪੁਸਤਕ ਰਿਵਿਊ ਕਰਾਇਆ ਗਿਆ । ਇਸ ਵਿਚ ਸ੍ਰੀਮਤੀ ਮਲਿਕਾ ਮੰਡ, (ਸਹਾਇਕ ਪ੍ਰੋਫੈਸਰ, ਅੰਗਰੇਜੀ ਵਿਭਾਗ ) ਨੇ ਵਰਿਆਮ ਸੰਧੂ ਦੀ ਕਹਾਣੀ ਪਰਛਾਵੇਂ ਦਾ ਰਿਵਿਊ ਕੀਤਾ। ਇਸ ਤੋਂ ਬਾਅਦ ਐਮ.ਏ ਭਾਗ ਦੂਜਾ ਦੇ ਵਿਦਿਆਰਥੀ ਰਵਿੰਦਰ ਨੇ ਕਾਲਜ ਦੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਵਿਪਨ ਕੁਮਾਰ ਦੀ ਕਹਾਣੀ "ਟੋਆ" ਦਾ ਰਿਵਿਊ ਕੀਤਾ। ਪ੍ਰਿੰਸੀਪਲ ਸਕਿੰਦਰ ਕੌਰ ਬਰਾੜ ਜੀ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਅਤੇ ਪੁਸਤਕ ਰਿਵਿਊ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਇਲਾਵਾ ਹੋਰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ।

ਮਿਤੀ 13.03.2026 ਨੂੰ  ਨ. ਜ. ਸ. ਅ. ਸਰਕਾਰੀ ਕਾਲਜ ਕਪੂਰਥਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸਕਿੰਦਰ ਕੌਰ ਜੀ ਦੀ ਯੋਗ ਅਗਵਾਈ ਹੇਠ ਹਫ਼ਤਾਵਾਰੀ ਪੁਸ...
02/04/2026

ਮਿਤੀ 13.03.2026 ਨੂੰ ਨ. ਜ. ਸ. ਅ. ਸਰਕਾਰੀ ਕਾਲਜ ਕਪੂਰਥਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸਕਿੰਦਰ ਕੌਰ ਜੀ ਦੀ ਯੋਗ ਅਗਵਾਈ ਹੇਠ ਹਫ਼ਤਾਵਾਰੀ ਪੁਸਤਕ ਸਮੀਖਿਆ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਵਿਪਨ ਕੁਮਾਰ ਨੇ ਦਲੀਪ ਕੌਰ ਟਿਵਾਣਾ ਦੇ ਨਾਵਲ "ਤੀਲੀ ਦਾ ਨਿਸ਼ਾਨ" ਦਾ ਰਿਵਿਊ ਕੀਤਾ। ਇਸ ਦੇ ਨਾਲ ਹੀ ਐਮ.ਏ. ਅੰਗਰੇਜ਼ੀ ਭਾਗ ਦੂਜਾ ਦੇ ਵਿਦਿਅਰਥੀ ਰਵਿੰਦਰ ਕੁਮਾਰ ਨੇ ਨਾਨਕ ਸਿੰਘ ਦੀ ਮਿੰਨੀ ਕਹਾਣੀ "ਸੁਨਹਿਰੀ ਜਿਲਦ" ਦੀ ਸਮੀਖਿਆ ਪੇਸ਼ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਵਧ ਚੜ ਕੇ ਹਿੱਸਾ ਲਿਆ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਮਨਜੀਤ ਸਿੰਘ, ਸ਼੍ਰੀਮਤੀ ਮਲਿਕਾ ਮੰਡ, ਸ਼੍ਰੀਮਤੀ ਗੁਰਪ੍ਰੀਤ ਕੌਰ, ਸਰੀਰਕ ਸਿੱਖਿਆ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਰਣਜੀਤ ਸਿੰਘ ਅਤੇ ਲਾਇਬਰੇਰੀਅਨ ਸ਼੍ਰੀਮਤੀ ਸਵਰਾਜ ਕੌਰ ਹਾਜ਼ਰ ਸਨ।

🏅 ਸਾਲਾਨਾ ਖੇਡ ਮੇਲਾ 2026 – ਜੋਸ਼ ਅਤੇ ਜਿੱਤ ਦਾ ਜਸ਼ਨ! 🏃‍♂️🏆 ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ ਵਿੱਚ 113ਵਾਂ ਦੋ ਦਿਨਾਂ...
02/04/2026

🏅 ਸਾਲਾਨਾ ਖੇਡ ਮੇਲਾ 2026 – ਜੋਸ਼ ਅਤੇ ਜਿੱਤ ਦਾ ਜਸ਼ਨ! 🏃‍♂️
🏆 ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ ਵਿੱਚ 113ਵਾਂ ਦੋ ਦਿਨਾਂ ਸਲਾਨਾ ਖੇਡ ਸਮਾਗਮ 10 ਅਤੇ 11 ਮਾਰਚ 2026 ਨੂੰ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ।
🎯 ਵਿਦਿਆਰਥੀਆਂ ਨੇ ਦੌੜਾਂ, ਲਾਂਗ ਜੰਪ, ਸ਼ਾਟ ਪੁੱਟ ਅਤੇ ਹੋਰ ਖੇਡਾਂ ਦੇ ਨਾਲ ਮਨੋਰੰਜਨ ਖੇਡਾਂ ਵਿੱਚ ਜੋਸ਼ ਨਾਲ ਭਾਗ ਲਿਆ।
🥇 ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਡਾ. ਅਮਰੀਕ ਸਿੰਘ ਅਤੇ ਪ੍ਰਿੰਸੀਪਲ ਸਕਿੰਦਰ ਕੌਰ ਜੀ ਵੱਲੋਂ ਇਨਾਮ ਵੰਡੇ ਗਏ।
👏 ਕਾਲਜ ਦੇ ਪ੍ਰਿੰਸੀਪਲ ਜੀ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਖੇਡਾਂ ਵਿੱਚ ਵੀ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
🎉 ਇਸ ਮੌਕੇ ‘ਤੇ ਕਾਲਜ ਦੇ ਮਿਊਜ਼ਿਕ ਵਿਭਾਗ ਵੱਲੋਂ ਮਨੋਰੰਜਕ ਪ੍ਰਸਤੁਤੀਆਂ ਵੀ ਦਿੱਤੀਆਂ ਗਈਆਂ।
👏 ਸਾਰੇ ਭਾਗੀਦਾਰਾਂ, ਆਯੋਜਕਾਂ ਅਤੇ ਵੋਲੰਟੀਅਰਾਂ ਨੂੰ ਇਸ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਦਿਲੋਂ ਵਧਾਈ!
#ਖੇਡਮੇਲਾ

Address

Kapurthala Town

Alerts

Be the first to know and let us send you an email when NJSA Government College, Kapurthala posts news and promotions. Your email address will not be used for any other purpose, and you can unsubscribe at any time.

Shortcuts

Share

Category