Govt High School,Dolon Kalan

  • Home
  • Govt High School,Dolon Kalan

Govt High School,Dolon Kalan Govt School is situated on Guru Gobind Singh Marg and Balkrishan Singh Grewal Road is one of the renowned school in Ludhiana

ਸਰਕਾਰੀ ਹਾਈ ਸਕੂਲ ਪਿੰਡ ਦੋਲੋ ਕਲਾ ਵਿਚ 7 ਕਮਰੇ ਲੈਟਰ ਪਾਇਆ ਗਿਆ ਸਮੂਹ ਨਗਰ ਨਿਵਾਸੀ  ਗ੍ਰਾਮ ਪੰਚਾਇਤਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ
11/05/2025

ਸਰਕਾਰੀ ਹਾਈ ਸਕੂਲ ਪਿੰਡ ਦੋਲੋ ਕਲਾ ਵਿਚ 7 ਕਮਰੇ ਲੈਟਰ ਪਾਇਆ ਗਿਆ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ

06/02/2025
ਸਕੂਲ ਦੀ ਇਮਾਰਤ ਦੇ ਨਵੀਨੀਕਰਨ ਦੇ ਚੱਲ੍ਹ ਰਹੇ ਕਾਰਜਾਂ ਦੀ ਇੱਕ ਝਲ਼ਕ।
16/03/2020

ਸਕੂਲ ਦੀ ਇਮਾਰਤ ਦੇ ਨਵੀਨੀਕਰਨ ਦੇ ਚੱਲ੍ਹ ਰਹੇ ਕਾਰਜਾਂ ਦੀ ਇੱਕ ਝਲ਼ਕ।

14/03/2020

ਕੋਰੋਨਾ-ਵਾਇਰਸ ਸੰਬੰਧੀ ਮਿੱਥ ਅਤੇ ਤੱਥ

ਕੋਰੋਨਾ-ਵਾਇਰਸ ਸੰਬੰਧੀ ਜੋ ਵੀ ਅਫ਼ਵਾਹਾਂ ਫ਼ੈਲਾਈਆਂ ਜਾ ਰਹੀਆਂ ਹਨ, ਉਸ ਸੰਬੰਧੀ ਵਿਸ਼ਵ ਸਿਹਤ ਸੰਗੰਠਨ (WHO) ਨੇ ਪੰਜ ਹੇਠ ਲਿਖੇ ਅਹਿਮ ਮਿੱਥ ਅਤੇ ਤੱਥ ਸਾਂਝੇ ਕੀਤੇ ਹਨ:

ਸਮੂਹ ਸਕੂਲ ਸਟਾਫ਼, ਗ੍ਰਾਮ ਪੰਚਾਇਤ, NRI ਸੱਜਣ ਅਤੇ ਪਿੰਡ ਦੋਲੋਂ ਕਲਾਂ ਵਾਸੀਆਂ ਵੱਲ੍ਹੋਂ ਰਲ਼-ਮਿਲ਼ ਸਕੂਲ ਦੀ ਨੁਹਾਰ ਬਦਲਣ ਲਈ ਯੋਗਦਾਨ ਪਾਇਆ ਗਿ...
02/03/2020

ਸਮੂਹ ਸਕੂਲ ਸਟਾਫ਼, ਗ੍ਰਾਮ ਪੰਚਾਇਤ, NRI ਸੱਜਣ ਅਤੇ ਪਿੰਡ ਦੋਲੋਂ ਕਲਾਂ ਵਾਸੀਆਂ ਵੱਲ੍ਹੋਂ ਰਲ਼-ਮਿਲ਼ ਸਕੂਲ ਦੀ ਨੁਹਾਰ ਬਦਲਣ ਲਈ ਯੋਗਦਾਨ ਪਾਇਆ ਗਿਆ ਹੈ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ।

25/06/2019

ਵਿਸ਼ਵ ਆਰਥਿਕ ਸੰਘ World Economic Forum ਵੱਲੋਂ ਜਾਰੀ ਕੀਤੇ ਪੰਜ ਅਹਿਮ ਲਾਭ ਜੋ ਅਸੀਂ ਸ਼ਹਿਰ/ਪਿੰਡ ਵਿੱਚ ਰੁੱਖ ਲਗਾ ਕੇ ਉਠਾ ਸਕਦੇ ਹਾਂ:-
1. ਪ੍ਰਦੂਸ਼ਣ ਘੱਟ ਕਰਦੇ ਹਨ ਅਤੇ ਵਾਤਾਵਰਨ ਨੂੰ ਠੰਡਾ ਰੱਖਦੇ ਹਨ।

ਗਰੀਨਬਲੂ ਅਰਬਨ (GreenBlue Urban) ਦੀ ਰਿਪੋਰਟ ਮੁਤਾਬਕ ਸੜਕਾਂ/ਗਲੀਆਂ ਵਿੱਚ ਰੁੱਖ ਤਕਰੀਬਨ ੬੦% ਤੱਕ ਧੂੰਏਂ ਦੀ ਨਿਕਾਸੀ, ਆਵਾਜ਼ ਪ੍ਰਦੂਸ਼ਣ ਘੱਟ ਕਰਦੇ ਹਨ। ਸੰਯੁਕਤ ਰਾਸ਼ਟਰ ਦੇ ਖੇਤੀਬਾੜੀ ਵਿਭਾਗ (UN FAO)ਮੁਤਾਬਕ ਇੱਕ ਰੁੱਖ਼ ਤਕਰੀਬਨ 150kg ਕਾਰਬਨ-ਆਕਸਾਇਡ ਨੂੰ ਪ੍ਰਤੀ ਸਾਲ ਸੋਖ਼ ਲੈਂਦਾ ਹੈ।ਵਿਸਕਾਨਸਿਨ ਯੂਨੀਵਰਸਿਟੀ, ਮੈਡੀਸਨ (University of Wisconsin, Madison)ਦੇ ਮੁਤਾਬਿਕ, ਰੁੱਖਾਂ ਦੁਆਰਾ ਪੈਦਾ ਕੀਤੀ ਠੰਡ ਤਕਰੀਬਨ ਲਗਾਤਾਰ 20 ਘੰਟੇ ਚਲਦੇ 10 ਏ.ਸੀ. ਉਪਕਰਨਾਂ ਦੇ ਬਰਾਬਰ ਹੁੰਦੀ ਹੈ ਅਤੇ ਆਲੇ-ਦੁਆਲੇ ਦੇ ਤਾਪਮਾਨ ਨੂੰ 6 ਡਿਗਰੀ ਸੈਲਸੀਅਸ ਤੱਕ ਘਟਾ ਸਕਦੇ ਹਨ।

2. ਸਾਨੂੰ ਖੁਸ਼ ਰੱਖਦੇ ਹਨ।

ਇਲੇਨਾੱਇਸ ਯੂਨੀਵਰਸਿਟੀ (University of Illinois)ਅਨੁਸਾਰ, ਰੁੱਖਾਂ ਨੂੰ ਵੇਖਣ ਨਾਲ ਅਸੀਂ ਘੱਟ ਤਨਾਅ ਮਹਿਸੂਸ ਕਰਦੇ ਹਾਂ ਅਤੇ ਗਲਾਸਗੋਅ ਯੂਨੀਵਰਸਿਟੀ (Glasgow University) ਮੁਤਾਬਿਕ, ਰੁੱਖਾਂ/ਪਾਰਕਾਂ ਵਿੱਚ ਕਸਰਤ ਕਰਨ ਵਾਲੇ ਲੋਕ, ਜਿਮ ਵਿੱਚ ਕਸਰਤ ਕਰਨ ਵਾਲੇ ਲੋਕਾਂ ਤੋਂ 50% ਜ਼ਿਆਦਾ ਖੁਸ਼ ਰਹਿੰਦੇ ਹਨ।

3. ਸ਼ਹਿਰੀ ਜੀਵਾਂ ਨੂੰ ਸੁਰੱਖਿਅਤ ਰੱਖਦੇ ਹਨ।

ਸ਼ਾਹਬਲੂਤ ਰੁੱਖ਼ (OAK Tree) 500 ਪ੍ਰਕਾਰ ਦੇ ਅਲੱਗ਼-ਅਲੱਗ਼ ਜਾਤੀ ਵਾਲੇ ਜੀਵਾਂ ਲਈ ਰਹਿਣ ਬਸੇਰਾ ਬਣ ਸਕਦਾ ਹੈ।

4. ਪੈਸੇ ਦੀ ਬੱਚਤ ਕਰਦੇ ਹਨ।

ਗਰੀਨਬਲੂ ਅਰਬਨ(GreenBlue Urban) ਦੀ ਰਿਪੋਰਟ ਅਨੁਸਾਰ, ਰੁੱਖ਼ ਸ਼ਹਿਰੀ ਜਲਵਾਯੂ ਨੂੰ ਨਿਯੰਤਰਣ ਵਿੱਚ ਰੱਖਦੇ ਹਨ ਅਤੇ 10% ਤੱਕ ਦੀ ਬਿਜਲੀ ਖ਼ੱਪਤ ਘਟਾਉਂਦੇ ਹਨ। ਨੈਚੁਰਲ ਇੰਗਲੈਂਡ(Natural England) ਅਨੁਸਾਰ, ਇੰਗਲੈਂਡ ਦੁਆਰਾ ਰੁੱਖ਼ ਲਗਾਉਣ ਉੱਤੇ ਖ਼ਰਚ ਕੀਤਾ ਗਿਆ £1, ਇੰਗਲੈਂਡ ਲਈ £7 ਦੀ ਸਿਹਤ, ਬਿਜਲੀ ਅਤੇ ਵਾਤਾਵਰਨ ਉੱਪਰ ਹੋਣ ਵਾਲੇ ਖ਼ਰਚੇ ਨੂੰ ਘੱਟ ਕਰਨ ਵਿੱਚ ਸਹਾਈ ਹੋਇਆ ਹੈ।

5. ਸਾਨੂੰ ਸਿਹਤਮੰਦ ਰੱਖਦੇ ਹਨ।

ਸ਼ਿਕਾਗੋ ਯੂਨੀਵਰਸਿਟੀ(University of Chicago) ਦਾ ਮੰਨਣਾ ਹੈ ਕਿ ਆਪਣੇ ਆਲੇ-ਦੁਆਲੇ 11 ਹੋਰ ਵਧੇਰੇ ਰੁੱਖ਼ ਲਗਾਉਣ ਨਾਲ ਤੁਸੀਂ ਆਪਣੇ ਦਿਲ ਨਾਲ ਸੰਬੰਧਤ ਰੋਗਾਂ ਨੂੰ ਘਟਾ ਸਕਦੇ ਹੋ ਜੋ ਕਿ ਲਗਪਗ $20000 ਅਮਰੀਕਨ ਡਾੱਲਰ ਦੀ ਕਮਾਈ ਜਾਂ ਫ਼ਿਰ 1.4 ਸਾਲ ਉਮਰ ਵਿੱਚ ਜਵਾਨ ਲੱਗਣ ਦੇ ਬਰਾਬਰ ਹੈ।

ਕੀ ਤੁਹਾਡੇ ਸ਼ਹਿਰ/ਕਸਬੇ/ਪਿੰਡ ਵਿੱਚ ਵੀ ਹੋਰ ਰੁੱਖ਼ ਲਗਾਉਣ ਦੀ ਲੋੜ ਹੈ?

ਹਾਂ, ਬਿਲਕੁਲ ਹੈ। ਕਿਉਂਕਿ ਅਸੀਂ ਜਿਸ ਤਰ੍ਹਾਂ ਨਾਲ ਆਪਣੇ ਘਰਾਂ-ਖ਼ੇਤਾਂ ਵਿੱਚ ਰੁੱਖਾਂ ਨੂੰ ਖ਼ਤਮ ਕੀਤਾ ਹੈ ਤਾਂ ਉਸ ਦੀ ਪੂਰਤੀ ਕਰਨ ਲਈ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ।

ਸਾਡੀ ਪਿਆਰੀ ਪੰਜਾਬੀ ਮਾਂ-ਬੋਲ਼ੀ
20/06/2019

ਸਾਡੀ ਪਿਆਰੀ ਪੰਜਾਬੀ ਮਾਂ-ਬੋਲ਼ੀ

07/06/2019
ਰੌਸ਼ਨੀ ਅਤੇ ਪਰਛਾਵੇਂ ਦਾ ਕਮਾਲ Light and Shadow by Kumi Yamash*ta
05/06/2019

ਰੌਸ਼ਨੀ ਅਤੇ ਪਰਛਾਵੇਂ ਦਾ ਕਮਾਲ
Light and Shadow by Kumi Yamash*ta

01/06/2019

ਰਾਸ਼ਟਰਪਤੀ ਅਬਰਾਹਿਮ ਲਿੰਕਨ (1861-1867) ਜਦੋਂ ਆਪਣੇ ਬੇਟੇ ਰੋਬਰਟ ਨੂੰ ਪਹਿਲੇ ਦਿਨ ਸਕੂਲ ਭੇਜਣ ਲੱਗਾ ਤਾਂ ਸਕੂਲ ਦੀ ਪ੍ਰਿੰਸੀਪਲ ਦੇ ਨਾਮ ਇੱਕ ਚਿੱਠੀ ਲਿਖ ਭੇਜੀ..ਵਿਚ ਲਿਖਿਆ ਸੀ ਕੇ

1.ਮੇਰੇ ਪੁੱਤ ਦਾ ਇਹ ਸਕੂਲ ਵਿਚ ਪਹਿਲਾ ਦਿਨ ਹੈ..ਥੋੜਾ ਘਬਰਾਵੇਗਾ..ਨਰਵਸ ਵੀ ਹੋਵੇਗਾ..ਕਿਰਪਾ ਕਰਕੇ ਖਿਆਲ ਰਖਿਓ ਕਿਤੇ ਘਬਰਾ ਕੇ ਉਸ ਰਾਹ ਤੋਂ ਨਾ ਥਿੜਕ ਜਾਵੇ ਜਿਹੜਾ ਇਸਨੂੰ ਦੁਨੀਆ ਦੇ ਅਣਗਿਣਤ ਯੁਧਾਂ,ਤ੍ਰਾਸਦੀਆਂ ,ਮੁਸ਼ਕਿਲਾਂ ਅਤੇ ਹੋਰ ਤਲਖ਼ ਹਕੀਕਤਾਂ ਤੋਂ ਜਾਣੂ ਕਰਵਾਏਗਾ!

2.ਇਸਨੂੰ ਵਿਸ਼ਵਾਸ਼,ਹਿੰਮਤ ਅਤੇ ਪਿਆਰ ਮੁਹੱਬਤ ਵਾਲੀ ਜਿੰਦਗੀ ਜਿਉਣ ਦਾ ਧਾਰਨੀ ਬਣਾਇਓ!

3.ਇਸਨੂੰ ਦਸਿਓ ਕੇ ਹਰੇਕ ਦੁਸ਼ਮਣ ਵਿਚ ਇੱਕ ਦੋਸਤ ਛੁਪਿਆ ਹੁੰਦਾ ਹਰੇਕ ਭੈੜੇ ਇਨਸਾਨ ਵਿਚ ਇਕ ਚੰਗਾ ਕਿਰਦਾਰ ਛੁਪਿਆ ਹੁੰਦਾ ਏ ਅਤੇ ਹਰੇਕ ਭ੍ਰਿਸ਼ਟ ਰਾਜਨੈਤਿਕ ਦਾ ਇੱਕ ਇਮਾਨਦਾਰ ਪਹਿਲੂ ਵੀ ਹੁੰਦਾ ਏ

4.ਇਸਨੂੰ ਇਹ ਵੀ ਦਸਿਓ ਕੇ ਬਿਨਾ ਮੇਹਨਤ ਜਮੀਨ ਤੋਂ ਚੁੱਕੇ ਹੋਏ ਪੰਜ ਰੁਪਈਆਂ ਨਾਲ਼ੋਂ ਮੇਹਨਤ ਨਾਲ ਕਮਾਇਆ ਹੋਇਆ ਇੱਕ ਰੁਪਈਆ ਕਈ ਦਰਜੇ ਬੇਹਤਰ ਹੁੰਦਾ ਏ

5.ਨਕਲ ਮਾਰ ਕੇ ਪਾਸ ਹੋਣ ਨਾਲੋਂ ਇਮਾਨਦਾਰੀ ਨਾਲ ਪਰਚਾ ਪਾ ਕੇ ਫੇਲ ਹੋ ਜਾਣਾ ਕਈ ਦਰਜੇ ਬੇਹਤਰ ਹੁੰਦਾ ਏ

6.ਇਸਨੂੰ ਜਿੰਦਗੀ ਦੇ ਅਸਲ ਮੁਕਾਬਲਿਆਂ ਵਿਚ ਮਿਲੀ ਹੋਈ ਹਾਰ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਵੀ ਸਿਖਾਇਓ ਅਤੇ ਇਹ ਵੀ ਸਿੱਖਿਆ ਦਿਓ ਕੇ ਜਿੱਤ ਨੂੰ ਦਿਮਾਗ ਤੇ ਹਾਵੀ ਹੋਣ ਤੋਂ ਕਿੱਦਾਂ ਬਚਣਾ ਏ!

7.ਇਸ ਨੂੰ ਇਹ ਵੀ ਸਿਖਾਇਓ ਕੇ ਚੰਗੇ ਲੋਕਾਂ ਨਾਲ ਨਿਮਰਤਾ ਨਾਲ ਕਿੱਦਾਂ ਪੇਸ਼ ਆਉਣਾ ਏ ਅਤੇ ਸਖਤ ਅਤੇ ਜਾਲਿਮ ਲੋਕਾਂ ਨੂੰ ਓਹਨਾ ਦੀ ਚਾੜੀ ਹੋਈ ਭਾਜੀ ਵਾਪਿਸ ਕਿੱਦਾਂ ਮੋੜਨੀ ਏ!

8.ਇਸਨੂੰ ਕਿਤਾਬ ਦੀ ਮਹੱਤਤਾ ਬਾਰੇ ਜਰੂਰ ਦਸਿਓ..ਇਹ ਵੀ ਦੱਸਿਓਂ ਕੇ ਅਸਮਾਨੀ ਉੱਡਦੇ ਪਰਿੰਦਿਆਂ ਦੀ ਉਡਾਣ ਦਾ ਅਸਲੀ ਰਹੱਸ ਕੀ ਹੁੰਦਾ ਏ..ਨਿਖਰੀ ਹੋਈ ਧੁੱਪ ਵਿਚ ਉੱਡਦੀ ਹੋਈ ਸ਼ਹਿਦ ਦੀ ਮੱਖੀ ਅਤੇ ਪਹਾੜੀ ਦੀ ਢਲਾਣ ਤੇ ਉੱਗਿਆ ਹੋਇਆ ਖੂਬਸੂਰਤ ਫੁਲ ਇਨਸਾਨ ਨੂੰ ਕਿਹੜਾ ਸੁਨੇਹਾ ਦੇਣਾ ਲੋਚਦੇ ਨੇ!

9.ਇਸ ਨੂੰ ਇਹ ਵੀ ਦੱਸਿਓਂ ਕੇ ਆਪਣੇ ਮਨ ਵਿਚ ਉਪਜਦੇ ਹੋਏ ਹਾਂ ਪੱਖੀ ਵਿਚਾਰਾਂ ਵਿਚਾਰਾਂ ਦੀ ਪ੍ਰੋੜਤਾ ਕਿਦਾਂ ਕਰਦੇ ਰਹਿਣਾ ਏ ਅਤੇ ਉਹ ਵੀ ਓਦੋਂ ਜਦੋਂ ਸਾਰੀ ਦੁਨੀਆ ਤੁਹਾਨੂੰ ਝੂਠੇ ਸਾਬਤ ਕਰਨ ਤੇ ਤੁਲੀ ਹੋਵੇ

10.ਇਸਨੂੰ ਇਸ ਤਰਾਂ ਸਿਖਿਅਤ ਕਰਿਓਂ ਕੇ ਇਹ ਜਿੰਦਗੀ ਵਿਚ ਬਿਨਾ ਸੋਚਿਆਂ ਸਮਝਿਆ ਭੀੜ ਦਾ ਹਿੱਸਾ ਨਾ ਬਣ ਜਾਇਆ ਕਰੇ ਅਤੇ ਹਮੇਸ਼ਾਂ ਸੱਚ ਦੇ ਮਾਰਗ ਤੇ ਚਲਦਿਆਂ ਹੋਇਆ ਆਪਣਾ ਰਸਤਾ ਖੁਦ ਬਣਾਵੇ!

11.ਇਸਨੂੰ ਇਹ ਤਾਕੀਦ ਵੀ ਚੰਗੀ ਤਰਾਂ ਕਰਿਓ ਕੇ ਇਹ ਦੁਨੀਆ ਦੀ ਭੀੜ ਵਿਚ ਹਰੇਕ ਦੀ ਗੱਲ ਸੁਣਨ ਦੇ ਕਾਬਿਲ ਬਣੇ ਪਰ ਹਰੇਕ ਸੁਣੀ ਹੋਈ ਗੱਲ ਨੂੰ ਸੱਚ ਦੀ ਕਸਵੱਟੀ ਤੇ ਪਰਖ ਕੇ ਹੀ ਆਪਣੀ ਜਿੰਦਗੀ ਵਿਚ ਅਪਣਾਵੇ

12.ਇਸਨੂੰ ਇਸ ਗੱਲ ਦੀ ਵੀ ਸਮਝ ਹੋਣੀ ਚਾਹੀਦੀ ਏ ਕੇ ਆਪਣੇ ਟੈਲੇੰਟ ਅਤੇ ਦਿਮਾਗ਼ ਵਿਚੋਂ ਉਪਜਦੇ ਹੋਏ ਵਿਚਾਰਾਂ ਨੂੰ ਕਿਸੇ ਪਾਰਖੂ ਅਤੇ ਕਦਰ ਕਰਨ ਵਾਲੇ ਅੱਗੇ ਕਿੱਦਾਂ ਪੇਸ਼ ਕਰਨਾ ਏ ਅਤੇ ਆਪਣੇ ਦਿਲ ਅਤੇ ਜਮੀਰ ਨੂੰ ਵਿਕਾਊ ਹੋਣ ਤੋਂ ਕਿਦਾਂ ਬਚਾਉਣਾ ਏ

13.ਕੋਸ਼ਿਸ਼ ਕਰਿਓ ਕੇ ਇਹ ਸਬਰ ਸੰਤੋਖ ਵਾਲਾ ਇਨਸਾਨ ਹੋਣ ਦੇ ਨਾਲ ਨਾਲ ਇਕ ਬਹਾਦੁਰ ਮਨੁੱਖ ਵੀ ਬਣੇ ਅਤੇ ਇਸਦਾ ਆਪਣੇ ਆਪ ਵਿਚ ਅਟੁੱਟ ਵਿਸ਼ਵਾਸ਼ ਵੀ ਬਣਿਆ ਰਹੇ..ਕਿਓੰਕੇ ਜਿਸ ਇਨਸਾਨ ਦਾ ਆਪਣੇ ਆਪ ਤੇ ਪੂਰਾ ਵਿਸ਼ਵਾਸ਼ ਬਣਿਆ ਰਹਿੰਦਾ ਏ ਉਹ ਕਦੀ ਵੀ ਮਨੁੱਖਤਾ ਅਤੇ ਰੱਬ ਨੂੰ ਆਪਣੇ ਦਿਲ ਤੋਂ ਦੂਰ ਨਹੀਂ ਹੋਣ ਦਿੰਦਾ!

ਦੋਸਤੋ ਇਸ ਮਹਾਨ ਹਸਤੀ ਵੱਲੋਂ ਲਗਪਗ ਦੋ ਸਦੀਆਂ ਪਹਿਲਾਂ ਆਪਣੀ ਔਲਾਦ ਪ੍ਰਤੀ ਪ੍ਰਕਟ ਕੀਤੇ ਗਏ ਇਹਨਾਂ ਵਿਚਾਰਾਂ ਨੂੰ ਵਰਤਮਾਨ ਪੀੜੀ ਦੇ ਅਧਿਆਪਕਾਂ ਅਤੇ ਮਾਪਿਆਂ ਤੱਕ ਪੁਚਾਉਣ ਦੀ ਬੜੀ ਹੀ ਜਿਆਦਾ ਲੋੜ ਹੈ..ਆਪ ਵੀ ਪੜੋ ਤੇ ਦੂਜਿਆਂ ਨੂੰ ਪੜਾਓ

(ਪੰਜਾਬੀ ਅਨੁਵਾਦ)ਹਰਪ੍ਰੀਤ ਸਿੰਘ ਜਵੰਦਾ

24/05/2019

ਦਿ੍ਰੜਤਾ ਬਹੁਤ ਦੂਰ ਤੱਕ ਲੈ ਕੇ ਜਾਂਦੀ ਹੈ.. - ਚੈਲਸੀ ਕਲਿੰਟਨ

ਆਓ ਆਪਣੀ ਮਾਂ ਬੋਲੀ ਪੰਜਾਬੀ ਵਾਰੇ ਜਾਣਕਾਰੀ ‘ਚ ਵਾਧਾ ਕਰੀਏ..
22/05/2019

ਆਓ ਆਪਣੀ ਮਾਂ ਬੋਲੀ ਪੰਜਾਬੀ ਵਾਰੇ ਜਾਣਕਾਰੀ ‘ਚ ਵਾਧਾ ਕਰੀਏ..

Address

VPO Dolon Kalan

142029

Telephone

+919780746757

Website

Alerts

Be the first to know and let us send you an email when Govt High School,Dolon Kalan posts news and promotions. Your email address will not be used for any other purpose, and you can unsubscribe at any time.

Contact The School

Send a message to Govt High School,Dolon Kalan:

Shortcuts

  • Want your school to be the top-listed School/college?

Share