sukh di awaaz

sukh di awaaz ਧਰਮ ਕੁੜਿਆਰ ਤੋਂ ਸਚਿਆਰ ਹੋਣ ਦੀ ਯਾਤਰਾ ਹੈ ਤੇ ਅਸੀਂ ਸਾਰੇ ਹਮਸਫਰ ਹਾਂ। ਸਫਰ ਪੂਰਾ ਕਰਨ ਲਈ ਸਹਿਯੋਗੀ ਬਣੀਏ। ਮੰਜ਼ਿਲ ਤਾਂ ਇਕ ਹੀ ਹੈ।।

🌱 ਨਾਮ ਤੋਂ ਵੱਡਾ ਕੰਮ 🌱✍️ ਸੁੱਖ ਦੀ ਆਵਾਜ਼    ਸਤਿ ਸ੍ਰੀ ਅਕਾਲ ਜੀ   🙏 ਜੀ ਆਇਆਂ ਨੂੰ 🙏ਕਈ ਵਾਰ ਸੋਚਦਾ ਹਾਂ—ਜਿਸ ਮਨੁੱਖ ਦਾ ਮਕਸਦਮਹਾਨ ਸ਼ਖ਼ਸੀਅ...
26/08/2026

🌱 ਨਾਮ ਤੋਂ ਵੱਡਾ ਕੰਮ 🌱

✍️ ਸੁੱਖ ਦੀ ਆਵਾਜ਼
ਸਤਿ ਸ੍ਰੀ ਅਕਾਲ ਜੀ
🙏 ਜੀ ਆਇਆਂ ਨੂੰ 🙏

ਕਈ ਵਾਰ ਸੋਚਦਾ ਹਾਂ—
ਜਿਸ ਮਨੁੱਖ ਦਾ ਮਕਸਦ
ਮਹਾਨ ਸ਼ਖ਼ਸੀਅਤਾਂ ਦੇ ਨਾਲ
ਆਪਣਾ ਨਾਮ ਲਿਖਾਉਣਾ ਬਣ ਜਾਵੇ,
ਜਿਸ ਨੂੰ ਹਰ ਪੰਨੇ ’ਤੇ
ਆਪਣਾ ਨਾਮ ਹੀ ਨਜ਼ਰ ਆਵੇ,
ਤੇ ਆਪਣੇ ਨਾਮ ਦੀ ਵਾਹ-ਵਾਹ
ਸੁਣਨ ਦੀ ਆਦਤ ਪੈ ਜਾਵੇ,
ਜਿਸ ਨੂੰ ਹਰ ਥਾਂ
ਸਭ ਤੋਂ ਅੱਗੇ ਬੈਠਣ ਦੀ ਤਾਂਘ ਰਹੇ,
ਤੇ ਜਿਸ ਦੇ ਪੈਰ
ਜ਼ਮੀਨ ਨੂੰ ਛੂਹਣ ਤੋਂ ਝਿਜਕਣ ਲੱਗ ਪੈਣ,
ਅਸਮਾਨਾਂ ਵਿੱਚ ਰਹਿਣ
ਤੇ ਹਵਾਵਾਂ ਨਾਲ ਗੱਲਾਂ ਕਰਨ ਦੀ
ਆਦਤ ਪੈ ਜਾਵੇ—
ਫਿਰ ਸੋਚਣਾ ਬਣਦਾ ਹੈ—
ਉਸ ਲਈ ਕੰਮ ਵੱਡਾ ਹੈ
ਜਾਂ ਆਪਣਾ ਨਾਮ? ❓
ਲੋਕਾਂ ਦੀ ਖੁਸ਼ਹਾਲੀ ਵੱਡੀ ਹੈ
ਜਾਂ ਆਪਣੀ ਤਾਰੀਫ਼? ❓
ਕਿਉਂਕਿ ਜਦੋਂ ਨਾਮ
ਕੰਮ ਤੋਂ ਵੱਡਾ ਹੋ ਜਾਵੇ,
ਫਿਰ ਕਿਸੇ ਦੀ ਹਾਲਤ ਪੁੱਛਣ ਨਾਲੋਂ
ਇਹ ਵੇਖਣਾ ਜ਼ਰੂਰੀ ਹੋ ਜਾਂਦਾ ਹੈ—
“ਇਸ ਵਿੱਚ ਮੇਰਾ ਨਾਮ ਹੈ ਕਿ ਨਹੀਂ?”
ਇਹ ਗੱਲ ਕਿਸੇ ਇੱਕ ਦੀ ਨਹੀਂ,
ਇਹ ਤਾਂ ਇੱਕ ਤਸਵੀਰ ਹੈ।
ਤੁਸੀਂ ਆਪ ਵੇਖੋ,
ਤੁਸੀਂ ਆਪ ਸੋਚੋ—
ਤਸਵੀਰ ਵਿੱਚ
ਕੌਣ ਨਜ਼ਰ ਆ ਰਿਹਾ ਹੈ? ❓
🌱 ਨਾਮ ਤੋਂ ਵੱਡਾ ਕੰਮ ਹੋਵੇ,
ਤਾਂ ਕੰਮ ਵੀ ਯਾਦ ਰਹਿੰਦਾ ਹੈ ਤੇ ਇਨਸਾਨ ਵੀ। 🌱
📅 26 ਅਗਸਤ 2026

🌱 ਲਕੀਰ 🌱✍️ ਸੁੱਖ ਦੀ ਆਵਾਜ਼ਲਕੀਰ ਤਸਵੀਰ ਬਣਾਉਂਦੀ,ਲਕੀਰ ਲਿਖਣਾ ਸਿਖਾਉਂਦੀ,ਲਕੀਰ ਹੱਥਾਂ ਦੀ ਤਕਦੀਰ ਸੁਣਾਉਂਦੀ।ਜਿਹੜੀ ਦਿਲਾਂ ਦੇ ਵਿੱਚ ਪੈ ਜਾਵੇ,...
25/08/2026

🌱 ਲਕੀਰ 🌱
✍️ ਸੁੱਖ ਦੀ ਆਵਾਜ਼
ਲਕੀਰ ਤਸਵੀਰ ਬਣਾਉਂਦੀ,
ਲਕੀਰ ਲਿਖਣਾ ਸਿਖਾਉਂਦੀ,
ਲਕੀਰ ਹੱਥਾਂ ਦੀ ਤਕਦੀਰ ਸੁਣਾਉਂਦੀ।
ਜਿਹੜੀ ਦਿਲਾਂ ਦੇ ਵਿੱਚ ਪੈ ਜਾਵੇ,
ਫਿਰ ਘਰ ਦੇ ਦੋ ਫਾੜ ਕਰਾਵੇ।
ਇੱਕੋ ਥਾਲੀ ਵਿੱਚ ਖਾਣ ਵਾਲੇ ਵੀ,
ਲਕੀਰ ਦੇ ਉੱਤੋਂ ਲੰਘ ਨਾ ਪਾਵੇ।
ਇੱਕੋ ਪਿੰਡ ਦੇ ਜੰਮੇ-ਜਾਏ,
ਹਾਲੀ, ਪੰਜਾਲੀ ਤੇ ਸੱਥ ਦੇ ਹਾਣੀ,
ਇੱਕ ਦਿਨ ਖਿੱਚੀ ਲਕੀਰ ਮਰਜਾਣੀ।
ਅੱਖਾਂ ਫਿਰੀਆਂ, ਹੁੱਜਤਾਂ ਹੋਈਆਂ,
ਦੋਵੇਂ ਪਾਸੇ ਮਾਵਾਂ ਰੋਈਆਂ।
ਧੀ ਧਿਰਾਣੀ ਹੋ ਗਈ ਬੇਗਾਨੀ,
ਮਿੱਟੀ ’ਚ ਰੁਲ ਗਈ ਸਾਂਝ ਪੁਰਾਣੀ।
ਕਦੇ ਈਦ-ਦੀਵਾਲੀ ਰਲ ਕੇ ਸੀ ਮਨਾਈਆਂ,
ਹੁਣ ਹੋ ਗਈਆਂ ਖ਼ੂਨ ਦੀਆਂ ਤਿਹਾਈਆਂ।
ਕਦੇ ਇਕੱਠੇ ਰਲ ਕੇ ਮੰਗੀ ਆਜ਼ਾਦੀ,
ਕਿਹੜਾ ਲਿਆਇਆ ਫਿਰ ਲਕੀਰ ਬਰਬਾਦੀ?
ਖਿੱਚੀ ਲਕੀਰ ਜਿਹੜੀ ਧਰਤੀ ਉੱਤੇ,
ਲਹੂ ਜਵਾਨਾਂ ਦਾ ਨਿੱਤ ਡੁੱਲ੍ਹ ਰਿਹਾ ਉੱਥੇ।
📅 25 ਅਗਸਤ 2026

✍️ ਸੁੱਖ ਦੀ ਆਵਾਜ਼🙏 ਸਤਿ ਸ੍ਰੀ ਅਕਾਲ ਜੀ 🙏🌱 ਜੀ ਆਇਆਂ ਨੂੰ 🌱🌿━━━━━━━━━━━━━━━━🌿🌱✨ ਅਰਦਾਸ ✨🌱💭 ਧੀਆਂ-ਪੁੱਤਾਂ ਲਈ ਬਹੁਤ ਅਰਦਾਸਾਂ ਕਰਦੇ ਹਾਂ,💰...
24/08/2026

✍️ ਸੁੱਖ ਦੀ ਆਵਾਜ਼
🙏 ਸਤਿ ਸ੍ਰੀ ਅਕਾਲ ਜੀ 🙏
🌱 ਜੀ ਆਇਆਂ ਨੂੰ 🌱
🌿━━━━━━━━━━━━━━━━🌿

🌱✨ ਅਰਦਾਸ ✨🌱

💭 ਧੀਆਂ-ਪੁੱਤਾਂ ਲਈ ਬਹੁਤ ਅਰਦਾਸਾਂ ਕਰਦੇ ਹਾਂ,
💰 ਧਨ-ਦੌਲਤ ਲਈ ਵੀ ਦਿਲੋਂ ਮੰਗਦੇ ਹਾਂ।
ਪਰ...
🌱 ਕਦੇ ਦਿਲੋਂ ਇਹ ਅਰਦਾਸ ਕੀਤੀ ਹੈ?
🙏 “ਸੱਚੇ ਪਾਤਸ਼ਾਹ!
📖 ਬਾਣੀ ਜੋ ਪੜ੍ਹਦੇ ਹਾਂ, ਜੋ ਸੁਣਦੇ ਹਾਂ,
❤️ ਉਹ ਮੇਰੇ ਦਿਲ ਵਿੱਚ ਕਿਵੇਂ ਵੱਸੇ?
🌿 ਮੇਰੇ ਜੀਵਨ ਦਾ ਆਧਾਰ ਕਿਵੇਂ ਬਣੇ?
🌱 ਮੇਰੀ ਸੋਚ, ਮੇਰੇ ਬੋਲ ਅਤੇ ਮੇਰੇ ਕਰਮ
📖 ਬਾਣੀ ਦੇ ਅਨੁਸਾਰ ਕਿਵੇਂ ਹੋ ਜਾਣ?” 🙏
🌸 ਅਸਲ ਅਰਦਾਸ ਸ਼ਾਇਦ ਇਹੀ ਹੈ—
ਬਾਣੀ ਸਿਰਫ਼ ਸਾਡੇ ਕੰਨਾਂ ਤੱਕ ਨਾ ਰਹੇ,
ਸਗੋਂ ਸਾਡੇ ਦਿਲ ਵਿੱਚ ਵੱਸੇ
ਅਤੇ ਸਾਡੇ ਜੀਵਨ ਵਿੱਚ ਨਜ਼ਰ ਆਵੇ। 🌱
🙏✨ ਵਾਹਿਗੁਰੂ ਜੀ ✨🙏
🌿━━━━━━━━━━━━━━━━🌿
📅 24 ਅਗਸਤ 2026
🌿━━━━━━━━━━━━━━━━🌿

🌱 ਸ਼ੁਕਰਾਨੇ ਤੋਂ ਆਤਮ ਸ਼ਾਂਤੀ ਤੱਕ ਦਾ ਸਫ਼ਰ 🌱✍️ ਸੁੱਖ ਦੀ ਆਵਾਜ਼🙏 ਸਤਿ ਸ੍ਰੀ ਅਕਾਲ ਜੀ 🙏🌿 ਜੀ ਆਇਆਂ ਨੂੰ 🌿ਜਦੋਂ ਸ਼ੁਕਰਾਨੇ ਦੀ ਗੱਲ ਆਉਂਦੀ ਹੈ ...
23/08/2026

🌱 ਸ਼ੁਕਰਾਨੇ ਤੋਂ ਆਤਮ ਸ਼ਾਂਤੀ ਤੱਕ ਦਾ ਸਫ਼ਰ 🌱
✍️ ਸੁੱਖ ਦੀ ਆਵਾਜ਼
🙏 ਸਤਿ ਸ੍ਰੀ ਅਕਾਲ ਜੀ 🙏
🌿 ਜੀ ਆਇਆਂ ਨੂੰ 🌿

ਜਦੋਂ ਸ਼ੁਕਰਾਨੇ ਦੀ ਗੱਲ ਆਉਂਦੀ ਹੈ ਤਾਂ ਅਸੀਂ ਆਮ ਤੌਰ ’ਤੇ ਵੱਡੀਆਂ ਪ੍ਰਾਪਤੀਆਂ ਨੂੰ ਯਾਦ ਕਰਦੇ ਹਾਂ—ਨਵਾਂ ਘਰ, ਵੱਡਾ ਲਾਭ, ਕੋਈ ਵੱਡੀ ਕਾਮਯਾਬੀ ਜਾਂ ਘਰ ਵਿੱਚ ਕਿਸੇ ਨਵੇਂ ਬੱਚੇ ਦਾ ਆਉਣਾ।
ਪਰ ਕੀ ਸ਼ੁਕਰਾਨਾ ਸਿਰਫ਼ ਇਨ੍ਹਾਂ ਮੌਕਿਆਂ ਲਈ ਹੀ ਹੈ?❓
ਅਸੀਂ ਸਾਹ ਲੈ ਰਹੇ ਹਾਂ, ਚੰਗੀ ਨੀਂਦ ਆ ਜਾਂਦੀ ਹੈ, ਢਿੱਡ ਭਰ ਕੇ ਰੋਟੀ ਮਿਲ ਜਾਂਦੀ ਹੈ, ਪਿਆਸ ਲੱਗਣ ’ਤੇ ਪਾਣੀ ਮਿਲ ਜਾਂਦਾ ਹੈ—ਇਹ ਵੀ ਤਾਂ ਕਿੰਨੀਆਂ ਵੱਡੀਆਂ ਨੇਮਤਾਂ ਹਨ।
ਜਿਸ ਘਰ ਦੀ ਰਸੋਈ ਵਿੱਚ ਆਟਾ ਨਾ ਹੋਵੇ, ਉਸ ਨੂੰ ਰੋਟੀ ਦੀ ਕੀਮਤ ਪੁੱਛੋ।
ਸਾਡੇ ਲਈ ਤਾਂ ਕਈ ਵਾਰ ਰੋਟੀ ਵੀ ਇੰਨੀ ਮਾਮੂਲੀ ਗੱਲ ਬਣ ਜਾਂਦੀ ਹੈ ਕਿ ਪਤਾ ਹੀ ਨਹੀਂ ਲੱਗਦਾ ਕਦੋਂ ਖਾ ਲਈ। ਸਰੀਰ ਰੋਟੀ ਖਾ ਰਿਹਾ ਹੁੰਦਾ ਹੈ ਤੇ ਮਨ ਕਿਤੇ ਹੋਰ ਭਟਕ ਰਿਹਾ ਹੁੰਦਾ ਹੈ।
ਸ਼ੁਕਰਾਨਾ ਸਿਰਫ਼ ਮੂੰਹ ਨਾਲ “ਧੰਨਵਾਦ” ਕਹਿਣ ਦਾ ਨਾਮ ਨਹੀਂ।
ਸ਼ੁਕਰਾਨਾ ਤਾਂ ਜੋ ਮਿਲਿਆ ਹੈ, ਉਸਦੀ ਕੀਮਤ ਨੂੰ ਮਹਿਸੂਸ ਕਰਨ ਦਾ ਨਾਮ ਹੈ।
ਅਸੀਂ ਆਪਣੀਆਂ ਪ੍ਰਾਪਤੀਆਂ ਵੱਲ ਵਧਦੇ ਹੋਏ ਹਰ ਛੋਟੇ ਕਦਮ ਲਈ ਵੀ ਸ਼ੁਕਰਗੁਜ਼ਾਰ ਰਹੀਏ। ਸਾਨੂੰ ਲੱਗਦਾ ਹੈ ਕਿ ਅਸੀਂ ਕਰ ਰਹੇ ਹਾਂ, ਸਾਡੀ ਮਿਹਨਤ ਸਦਕਾ ਹੋ ਰਿਹਾ ਹੈ। ਬੇਸ਼ੱਕ ਮਿਹਨਤ ਅਸੀਂ ਕਰਦੇ ਹਾਂ, ਪਰ ਇਹ ਮਿਹਨਤ ਕਰਨ ਦੀ ਤਾਕਤ ਕਿੱਥੋਂ ਮਿਲੀ?❓
ਕੁਦਰਤ ਦੇਣ ਵਾਲੀ ਹੈ, ਅਸੀਂ ਤਾਂ ਉਸਦੇ ਦਿੱਤੇ ਬਲ ਨਾਲ ਅੱਗੇ ਵਧ ਰਹੇ ਹਾਂ।
ਰਾਹ ਵਿੱਚ ਔਕੜਾਂ ਵੀ ਆਉਣਗੀਆਂ, ਰੁਕਾਵਟਾਂ ਵੀ ਆਉਣਗੀਆਂ। ਉੱਥੇ ਵੀ ਸ਼ਿਕਵਾ ਕਰਨ ਦੀ ਥਾਂ ਥੋੜ੍ਹਾ ਆਪਣੇ ਅੰਦਰ ਵੇਖੀਏ।
ਸ਼ਾਇਦ ਇਹ ਰੁਕਾਵਟ ਮੈਨੂੰ ਆਪਣੇ ਕਦਮ ਨੂੰ ਦੁਬਾਰਾ ਵੇਖਣ ਲਈ ਮਿਲੀ ਹੈ। ਤੇ ਜੇ ਇਹ ਸੁਚੇਤਨਾ ਵੀ ਉਸਦੀ ਯਾਦ ਵੱਲ ਲੈ ਆਵੇ ਤਾਂ ਇਸ ਵਿੱਚ ਵੀ ਸ਼ੁਕਰਾਨਾ ਹੀ ਹੈ।
ਫਿਰ ਮਨ ਵਿੱਚ ਇਹ ਭਰੋਸਾ ਵੀ ਬਣਦਾ ਹੈ ਕਿ ਜੇ ਉਹ ਮੇਰੇ ਨਾਲ ਹੈ ਤਾਂ ਕੋਈ ਵੀ ਔਕੜ ਮੇਰੇ ਲਈ ਅੰਤ ਨਹੀਂ ਹੋ ਸਕਦੀ।
ਇਸ ਤਰ੍ਹਾਂ ਜਦੋਂ ਮਨ ਸ਼ੁਕਰਾਨੇ ਨਾਲ ਭਰਦਾ ਹੈ ਤਾਂ ਸਿਰਫ਼ ਆਪਣੀਆਂ ਨੇਮਤਾਂ ਹੀ ਨਹੀਂ ਦਿਸਦੀਆਂ, ਦੂਜੇ ਦੀ ਕਮੀ ਵੀ ਦਿਖਾਈ ਦੇਣ ਲੱਗਦੀ ਹੈ।
ਕਿਸੇ ਭੁੱਖੇ ਨੂੰ ਵੇਖ ਕੇ ਉਸਦੀ ਭੁੱਖ ਸਾਨੂੰ ਆਪਣੀ ਮਹਿਸੂਸ ਹੋਣ ਲੱਗਦੀ ਹੈ। ਕਿਸੇ ਲੋੜਵੰਦ ਦੀ ਲੋੜ ਵੇਖ ਕੇ ਮਨ ਵਿੱਚ ਦੇਣ ਦਾ ਭਾਵ ਪੈਦਾ ਹੁੰਦਾ ਹੈ।
ਉਸਦੀ ਮਦਦ ਕਰਕੇ ਇਹ ਨਾ ਸੋਚੀਏ ਕਿ “ਮੈਂ ਉਸਦਾ ਸਹਾਰਾ ਬਣਿਆ ਹਾਂ।”
ਸਗੋਂ ਇਹ ਸੋਚੀਏ—
ਉਸਨੂੰ ਤਾਂ ਮਿਲਣਾ ਹੀ ਸੀ, ਪਰਮਾਤਮਾ ਨੇ ਦੇ ਹੀ ਦੇਣਾ ਸੀ।
ਮੇਰੇ ’ਤੇ ਕਿਰਪਾ ਹੋਈ ਕਿ ਉਸਨੇ ਅੱਜ ਮੇਰੇ ਹੱਥੋਂ ਆਪਣਾ ਕੰਮ ਕਰਵਾ ਲਿਆ।
ਇਹ ਭਾਵ ਸੇਵਾ ਵਿੱਚੋਂ ਹੰਕਾਰ ਨੂੰ ਕੱਢ ਦਿੰਦਾ ਹੈ।
ਇਸ ਤਰ੍ਹਾਂ ਛੋਟੀਆਂ-ਛੋਟੀਆਂ ਰੋਜ਼ਾਨਾ ਦੀਆਂ ਨੇਮਤਾਂ ਤੋਂ ਲੈ ਕੇ ਕਿਸੇ ਦੇ ਦੁੱਖ ਨੂੰ ਮਹਿਸੂਸ ਕਰਨ ਅਤੇ ਉਸਦੇ ਦੁੱਖ ਨੂੰ ਘਟਾਉਣ ਦਾ ਸਹਾਇਕ ਬਣਨ ਤੱਕ—ਜੇ ਸਾਡਾ ਦਿਨ ਸ਼ੁਕਰਾਨੇ ਵਿੱਚ ਬੀਤੇ ਤਾਂ ਅੰਦਰ ਸ਼ਾਂਤੀ ਬਣੀ ਰਹਿ ਸਕਦੀ ਹੈ।
ਕੁਦਰਤ ਦਾ ਨਿਯਮ ਹੈ ਕਿ ਜੋ ਅਸੀਂ ਦਿੰਦੇ ਹਾਂ, ਉਹ ਕਿਸੇ ਨਾ ਕਿਸੇ ਰੂਪ ਵਿੱਚ ਵਧ ਕੇ ਸਾਡੇ ਕੋਲ ਵਾਪਸ ਆਉਂਦਾ ਹੈ। ਪਰ ਸਾਡੀ ਮਨਸ਼ਾ ਇਹ ਨਾ ਹੋਵੇ ਕਿ ਮੈਂ ਇਸ ਲਈ ਦੇ ਰਿਹਾ ਹਾਂ ਕਿ ਮੈਨੂੰ ਬਦਲੇ ਵਿੱਚ ਕੁਝ ਵੱਡਾ ਮਿਲੇ।
ਦੇਣਾ ਇਸ ਲਈ ਹੋਵੇ ਕਿ ਮੇਰੇ ਕੋਲ ਹੈ ਅਤੇ ਸਾਹਮਣੇ ਵਾਲੇ ਨੂੰ ਲੋੜ ਹੈ।
ਤੇ ਜਦੋਂ ਕਦੇ ਬਹੁਤ ਵੱਡੀ ਪ੍ਰਾਪਤੀ ਮਿਲੇ ਤਾਂ ਮਨ ਵਿੱਚ ਇਹੀ ਅਰਦਾਸ ਰਹੇ—
ਪਰਮਾਤਮਾ!
ਤੂੰ ਮੈਨੂੰ ਬਹੁਤ ਕੁਝ ਦਿੱਤਾ ਹੈ, ਤੇਰਾ ਬਹੁਤ ਸ਼ੁਕਰ ਹੈ।
ਕਰਤਾ ਤੂੰ ਹੈਂ—ਇਹ ਗੱਲ ਮੇਰੀ ਯਾਦ ਵਿੱਚ ਸਦਾ ਬਣੀ ਰਹੇ।
🌱 ਜਦੋਂ ਸ਼ੁਕਰਾਨਾ ਜੀਵਨ ਦਾ ਹਿੱਸਾ ਬਣ ਜਾਂਦਾ ਹੈ, ਤਾਂ ਬਾਹਰਲੇ ਸੁੱਖਾਂ ਦੇ ਨਾਲ ਅੰਦਰਲੀ ਸ਼ਾਂਤੀ ਵੀ ਜਨਮ ਲੈਣ ਲੱਗਦੀ ਹੈ। 🌱
🙏ਧੰਨਵਾਦ ਜੀ।
📆 23 ਅਗਸਤ 2026

🌱 कृतज्ञता से आत्मिक शांति तक का सफ़र 🌱✍️ सुख की आवाज़🙏 नमस्कार जी 🙏🌿 स्वागत है 🌿जब कृतज्ञता की बात आती है तो हम आमतौर प...
23/08/2026

🌱 कृतज्ञता से आत्मिक शांति तक का सफ़र 🌱

✍️ सुख की आवाज़
🙏 नमस्कार जी 🙏
🌿 स्वागत है 🌿
जब कृतज्ञता की बात आती है तो हम आमतौर पर बड़ी उपलब्धियों को याद करते हैं—नया घर, बड़ा लाभ, कोई बड़ी सफलता या घर में किसी नए बच्चे का आना।
लेकिन क्या कृतज्ञता केवल इन्हीं मौकों के लिए है? ❓
हम साँस ले रहे हैं, अच्छी नींद आ जाती है, पेट भरकर रोटी मिल जाती है, प्यास लगने पर पानी मिल जाता है—ये भी तो कितनी बड़ी नेमतें हैं।
जिस घर की रसोई में आटा न हो, उससे रोटी की कीमत पूछिए।
हमारे लिए तो कई बार रोटी भी इतनी मामूली बात बन जाती है कि पता ही नहीं चलता कब खा ली। शरीर रोटी खा रहा होता है और मन कहीं और भटक रहा होता है।
कृतज्ञता केवल मुँह से “धन्यवाद” कहने का नाम नहीं।
कृतज्ञता तो जो मिला है, उसकी कीमत को महसूस करने का नाम है।
हम अपनी उपलब्धियों की ओर बढ़ते हुए हर छोटे कदम के लिए भी कृतज्ञ रहें। हमें लगता है कि हम कर रहे हैं, हमारी मेहनत की वजह से हो रहा है। बेशक मेहनत हम करते हैं, लेकिन यह मेहनत करने की ताकत कहाँ से मिली? ❓
प्रकृति देने वाली है, हम तो उसके दिए बल से आगे बढ़ रहे हैं।
रास्ते में मुश्किलें भी आएँगी, रुकावटें भी आएँगी। वहाँ भी शिकायत करने की जगह थोड़ा अपने भीतर देखें।
शायद यह रुकावट मुझे अपने कदम को दोबारा देखने के लिए मिली है। और अगर यह सावधानी भी उसकी याद की ओर ले आए, तो इसमें भी कृतज्ञता ही है।
फिर मन में यह भरोसा भी बनता है कि अगर वह मेरे साथ है तो कोई भी मुश्किल मेरे लिए अंत नहीं हो सकती।
इस तरह जब मन कृतज्ञता से भरता है तो केवल अपनी नेमतें ही नहीं दिखतीं, दूसरे की कमी भी दिखाई देने लगती है।
किसी भूखे को देखकर उसकी भूख हमें अपनी महसूस होने लगती है। किसी जरूरतमंद की जरूरत देखकर मन में देने का भाव पैदा होता है।
उसकी मदद करके यह न सोचें कि “मैं उसका सहारा बना हूँ।”
बल्कि यह सोचें—
उसे तो मिलना ही था, परमात्मा ने उसे देना ही था।
मेरे ऊपर कृपा हुई कि उसने आज मेरे हाथों अपना काम करवा लिया।
यह भाव सेवा में से अहंकार को निकाल देता है।
इस तरह छोटी-छोटी रोज़ की नेमतों से लेकर किसी के दुःख को महसूस करने और उसके दुःख को कम करने में सहायक बनने तक—अगर हमारा दिन कृतज्ञता में बीते तो भीतर शांति बनी रह सकती है।
प्रकृति का नियम है कि जो हम देते हैं, वह किसी न किसी रूप में बढ़कर हमारे पास लौटता है। लेकिन हमारी मंशा यह न हो कि मैं इसलिए दे रहा हूँ कि बदले में मुझे कुछ बड़ा मिले।
देना इसलिए हो कि मेरे पास है और सामने वाले को जरूरत है।
और जब कभी कोई बहुत बड़ी उपलब्धि मिले तो मन में यही अरदास रहे—
परमात्मा!
तूने मुझे बहुत कुछ दिया है, तेरा बहुत शुक्र है।
कर्ता तू है—यह बात मेरी याद में सदा बनी रहे।
🌱 जब कृतज्ञता जीवन का हिस्सा बन जाती है, तो बाहरी सुखों के साथ भीतर की शांति भी जन्म लेने लगती है। 🌱
🙏 धन्यवाद जी।
📆 23 अगस्त 2026

🌱 ਮਹਿੰਗੀ ਚੀਨੀ 🌱ਜਿੰਦਗੀ ’ਚੋਂ ਮਿਠਾਸ ਤਾਂ ਪਹਿਲਾਂ ਹੀ ਗਈ ਸੀ,ਲੱਗਦਾ ਹੁਣ ਚਾਹ ਵੀ ਫਿੱਕੀ ਪੀਣੀ ਪਵੇਗੀ।✍️ਸੁਖ ਦੀ ਆਵਾਜ਼
22/08/2026

🌱 ਮਹਿੰਗੀ ਚੀਨੀ 🌱
ਜਿੰਦਗੀ ’ਚੋਂ ਮਿਠਾਸ ਤਾਂ ਪਹਿਲਾਂ ਹੀ ਗਈ ਸੀ,
ਲੱਗਦਾ ਹੁਣ ਚਾਹ ਵੀ ਫਿੱਕੀ ਪੀਣੀ ਪਵੇਗੀ।
✍️ਸੁਖ ਦੀ ਆਵਾਜ਼

🌱ਸੰਘਰਸ਼ ਅਤੇ ਸਫਲਤਾ🌱✍️ ਸੁੱਖ ਦੀ ਆਵਾਜ਼🙏 ਸਤਿ ਸ੍ਰੀ ਅਕਾਲ ਜੀ 🙏🌱 ਜੀ ਆਇਆਂ ਨੂੰ 🌱ਚੜ੍ਹਦੇ ਸੂਰਜ ਨੂੰ ਵੀ ਬੱਦਲ ਰੋਕ ਲੈਂਦਾ,ਸਿਖਰ ਦੁਪਹਿਰਿਆਂ ਨੂ...
22/08/2026

🌱ਸੰਘਰਸ਼ ਅਤੇ ਸਫਲਤਾ🌱

✍️ ਸੁੱਖ ਦੀ ਆਵਾਜ਼
🙏 ਸਤਿ ਸ੍ਰੀ ਅਕਾਲ ਜੀ 🙏
🌱 ਜੀ ਆਇਆਂ ਨੂੰ 🌱

ਚੜ੍ਹਦੇ ਸੂਰਜ ਨੂੰ ਵੀ ਬੱਦਲ ਰੋਕ ਲੈਂਦਾ,
ਸਿਖਰ ਦੁਪਹਿਰਿਆਂ ਨੂੰ ਵੀ
ਘਟਾਵਾਂ ਆਣ ਡਰਾਉਂਦੀਆਂ ਨੇ।
ਪਰਛਾਵੇਂ ਤਾਂ ਬਣਦੇ ਢਲਦੇ ਰਹਿੰਦੇ ਨੇ,
ਤੂੰ ਔਕੜਾਂ ਵੇਖ ਕੇ ਕਿਉਂ ਐਵੇਂ ਘਬਰਾ ਰਿਹਾ❓
ਦੀਵਾ ਹੈਂ ਤੂੰ ਤਾਂ ਕੀ ਹੋਇਆ,
ਕਰ ਸਬਰ,
ਦਿਨ ਛਿਪਦੇ ਤੈਨੂੰ ਕਰ ਉਤਾਂਹ ਦੇਣਾ।
ਡਰ ਹਨ੍ਹੇਰੇ ਨੇ ਵੀ ਨੀਵਾਂ ਹੋ ਜਾਣਾ,
ਤੇਰੀ ਰੌਸ਼ਨੀ ਨਾਲ ਸਾਰਾ ਘਰ ਭਰ ਜਾਣਾ।
ਰਣ ਤਲਵਾਰਾਂ ਨਾਲ ਹੀ ਨਹੀਂ ਜਿੱਤੇ ਜਾਂਦੇ,
ਤੇਰੇ ਬੋਲ ਨੇ ਵੀ ਐਸਾ ਹੀ ਅਸਰ ਕਰ ਜਾਣਾ।
ਹਿੰਮਤ ਕਰਕੇ ਤੂੰ ਬਸ ਖੜ੍ਹਾ ਰਹੀਂ,
ਤੇਰੇ ਨਾਂ ਦਾ ਹੀ ਜਲਸਾ ਬਣ ਜਾਣਾ।
ਰੋਸ ਤੇਰਾ ਵੇਖਦਿਆਂ-ਵੇਖਦਿਆਂ
ਤਾਕਤ ਬਣਨਾ ਦੱਬੇ ਲੋਕਾਂ ਦੀ,
ਫਿਰ ਲੱਗਾ ਜੰਗਾਲ ਜੋ ਡਰ ਤੇ ਭੈ ਵਾਲਾ,
ਲੈਂਦਿਆਂ-ਲਹਿੰਦਿਆਂ ਲਹਿ ਜਾਣਾ।
ਹੜ੍ਹ ਤੇ ਤੂਫ਼ਾਨ ਰੋਕਿਆਂ ਤਾਂ ਨਹੀਂ ਰੁਕ ਸਕਦੇ,
ਪਰ ਜਰਨ ਵਾਲੇ ਤਾਂ ਹੌਸਲਾ ਕਰਕੇ ਜਰ ਲੈਂਦੇ।
ਲਿਫ਼ਣਾ ਸਿੱਖ ਕਿਨਾਰੇ ਖੜ੍ਹੇ ਦਰਖ਼ਤਾਂ ਤੋਂ,
ਨਿਮਰਤਾ ਅੱਗੇ ਤਾਂ ਲੰਕੇਸ਼ ਵੀ ਢਹਿ ਜਾਂਦੇ।
ਲੋੜ ਪੈਣ ’ਤੇ ਤੂੰ ਖੁਦ ਨੂੰ ਗਲਣ ਦੇਵੀਂ,
ਜੋ ਦੱਬਣ ਨੂੰ ਰਾਜ਼ੀ ਹੋ ਜਾਂਦੇ,
ਉਹ ਉੱਗਦੇ-ਉੱਗਦੇ ਅਸਮਾਨੀ ਚੜ੍ਹ ਜਾਂਦੇ।
ਜਨਮ ਦੇ ਦਾਤੇ ਦਾ ਤੂੰ ਅੰਤ ਤੱਕ
ਹੁਣ ਮਰਨ ਲਈ ਵੀ ਧੰਨਵਾਦ ਕਰ,
ਤੇਰਾ ਜਜ਼ਬਾ, ਹੁਨਰ ਤੇ ਵਿਸ਼ਵਾਸ
ਹੁਣ ਹੋਰਾਂ ਦੇ ਹਿੱਸੇ ਦਾ ਹਥਿਆਰ ਬਣੇ।
ਤੂੰ ਖ਼ਾਕ ਵਿੱਚ ਰਲਦਾ ਭਾਵੇਂ ਰੁਲ ਜਾਵੇਂ,
ਪਰ ਧੜਕਦਾ ਰਹੈਂ ਕਿਸੇ ਲਈ ਦਿਲ ਬਣਕੇ।
ਧੰਨਵਾਦ ਸਾਹਿਤ।
🌱 ਜਨਮ ਸਫਲ, ਮਰਨਾ ਵੀ ਸਫਲ 🌱
✍️ ਸੁੱਖ ਦੀ ਆਵਾਜ਼
📅22 ਅਗਸਤ 2026

🌱 क्या बदलाव एक पल में आ जाता है? 🌱✍️ सुख की आवाज़🙏 नमस्कार जी 🙏🌿 स्वागत है 🌿कई बार हम सुनते हैं कि मन की गंदगी को जलाने...
21/08/2026

🌱 क्या बदलाव एक पल में आ जाता है? 🌱
✍️ सुख की आवाज़
🙏 नमस्कार जी 🙏
🌿 स्वागत है 🌿
कई बार हम सुनते हैं कि मन की गंदगी को जलाने के लिए एक तीली ही काफी है। एक पल में जागृति आ सकती है, एक पल में मनुष्य को सत्य की समझ आ सकती है। यह बात अपनी जगह सही है, लेकिन उस एक पल तक पहुँचने के लिए भीतर कितनी तैयारी हुई होती है, इस पर भी विचार करना चाहिए।
एक बच्चा ढाई-तीन घंटे का पेपर देकर अगली कक्षा में चला जाता है, लेकिन उस पेपर के पीछे पूरे साल की पढ़ाई होती है। उसी तरह जागृति का पल भले ही एक पल का हो, लेकिन उसके लिए मन की तैयारी लंबी हो सकती है।
इसलिए जब हम सत्य के मार्ग पर चलना शुरू करें तो यह उम्मीद न रखें कि आज से हमसे कोई गलती नहीं होगी। वर्षों से बनी आदतें और धारणाएँ एक दिन में नहीं बदलतीं। गलती हो जाए तो अपने ऊपर विश्वास न खोएँ। गिरना सफर का अंत नहीं; गिरकर ही कदम संभालना सीखते हैं।
शुरुआत में अपने काम का शोर मचाने की बजाय चुपचाप अपने ऊपर काम करना अच्छा है। जब तक कदम मजबूत नहीं होते, तब तक अपनी ज़ुबान को संभालना और अपने कानों में सहने की ताकत रखना भी ज़रूरी है।
इस सफर में संगत और विचारों का चुनाव भी महत्वपूर्ण है। जब हमारी अपनी सोच अभी मजबूत नहीं हुई हो, तो हर बात पर बहस करने की बजाय अच्छी बात सुनना बेहतर है। अपनी ऊर्जा उन लोगों के जीवन और विचारों को समझने में लगाएँ, जिन्होंने इस मार्ग पर चलकर दिखाया है।
धीरे-धीरे हमारी सोच का पौधा भी उसी बगीचे का हिस्सा बन सकता है, जहाँ पहले से ही बहुत सारे फूल खिले हुए हैं। फिर ध्यान किसी को कुछ समझाने से ज्यादा अपने भीतर खिलने और महकने पर हो जाएगा।
सत्य के मार्ग की पूर्णता शायद यह नहीं कि लोग हमें पहचानें, बल्कि यह है कि “मैं” को बार-बार साबित करने की इच्छा ही धीरे-धीरे कम हो जाए।
चलते-चलते एक दिन यह एहसास हो सकता है कि जिस मार्ग को हम खोज रहे थे, उसी मार्ग का एक छोटा-सा हिस्सा हम स्वयं बन गए हैं। 🌿
धन्यवाद जी।
📆 21 अगस्त 2026

🌱 ਕੀ ਬਦਲਾਅ ਇੱਕ ਪਲ ਵਿੱਚ ਆ ਜਾਂਦਾ ਹੈ? 🌱✍️ ਸੁੱਖ ਦੀ ਆਵਾਜ਼🙏 ਸਤਿ ਸ੍ਰੀ ਅਕਾਲ ਜੀ 🙏🌿 ਜੀ ਆਇਆਂ ਨੂੰ 🌿ਕਈ ਵਾਰ ਅਸੀਂ ਸੁਣਦੇ ਹਾਂ ਕਿ ਮਨ ਦੀ ਗੰ...
21/08/2026

🌱 ਕੀ ਬਦਲਾਅ ਇੱਕ ਪਲ ਵਿੱਚ ਆ ਜਾਂਦਾ ਹੈ? 🌱
✍️ ਸੁੱਖ ਦੀ ਆਵਾਜ਼
🙏 ਸਤਿ ਸ੍ਰੀ ਅਕਾਲ ਜੀ 🙏
🌿 ਜੀ ਆਇਆਂ ਨੂੰ 🌿
ਕਈ ਵਾਰ ਅਸੀਂ ਸੁਣਦੇ ਹਾਂ ਕਿ ਮਨ ਦੀ ਗੰਦਗੀ ਨੂੰ ਸਾੜਨ ਲਈ ਇੱਕ ਤੀਲੀ ਹੀ ਕਾਫ਼ੀ ਹੈ। ਇੱਕ ਪਲ ਵਿੱਚ ਜਾਗਰਤੀ ਆ ਸਕਦੀ ਹੈ, ਇੱਕ ਪਲ ਵਿੱਚ ਮਨੁੱਖ ਨੂੰ ਸੱਚ ਦੀ ਸਮਝ ਆ ਸਕਦੀ ਹੈ। ਇਹ ਗੱਲ ਆਪਣੀ ਥਾਂ ਸਹੀ ਹੈ, ਪਰ ਉਸ ਇੱਕ ਪਲ ਤੱਕ ਪਹੁੰਚਣ ਲਈ ਅੰਦਰ ਕਿੰਨੀ ਤਿਆਰੀ ਹੋਈ ਹੁੰਦੀ ਹੈ, ਇਸ ਬਾਰੇ ਵੀ ਸੋਚਣਾ ਚਾਹੀਦਾ ਹੈ।
ਇੱਕ ਬੱਚਾ ਢਾਈ-ਤਿੰਨ ਘੰਟਿਆਂ ਦਾ ਪੇਪਰ ਦੇ ਕੇ ਅਗਲੀ ਕਲਾਸ ਵਿੱਚ ਚਲਾ ਜਾਂਦਾ ਹੈ, ਪਰ ਉਸ ਪੇਪਰ ਦੇ ਪਿੱਛੇ ਪੂਰੇ ਸਾਲ ਦੀ ਪੜ੍ਹਾਈ ਹੁੰਦੀ ਹੈ। ਇਸੇ ਤਰ੍ਹਾਂ ਜਾਗਰਤੀ ਦਾ ਪਲ ਭਾਵੇਂ ਇੱਕ ਪਲ ਦਾ ਹੋਵੇ, ਪਰ ਉਸ ਲਈ ਮਨ ਦੀ ਤਿਆਰੀ ਲੰਮੀ ਹੋ ਸਕਦੀ ਹੈ।
ਇਸ ਲਈ ਜਦੋਂ ਅਸੀਂ ਸੱਚ ਦੇ ਰਾਹ ਉੱਤੇ ਤੁਰਨਾ ਸ਼ੁਰੂ ਕਰੀਏ ਤਾਂ ਇਹ ਉਮੀਦ ਨਾ ਰੱਖੀਏ ਕਿ ਅੱਜ ਤੋਂ ਸਾਡੇ ਕੋਲੋਂ ਕੋਈ ਗਲਤੀ ਨਹੀਂ ਹੋਵੇਗੀ। ਸਾਲਾਂ ਤੋਂ ਬਣੀਆਂ ਆਦਤਾਂ ਅਤੇ ਧਾਰਨਾਵਾਂ ਇੱਕ ਦਿਨ ਵਿੱਚ ਨਹੀਂ ਬਦਲਦੀਆਂ। ਗਲਤੀ ਹੋ ਜਾਵੇ ਤਾਂ ਆਪਣੇ ਆਪ ਉੱਤੇ ਵਿਸ਼ਵਾਸ ਨਾ ਗੁਆਈਏ। ਡਿੱਗਣਾ ਸਫ਼ਰ ਦਾ ਅੰਤ ਨਹੀਂ; ਡਿੱਗ ਕੇ ਹੀ ਕਦਮ ਸੰਭਾਲਣੇ ਸਿੱਖਦੇ ਹਾਂ।
ਸ਼ੁਰੂ ਵਿੱਚ ਆਪਣੇ ਕੰਮ ਦਾ ਸ਼ੋਰ ਪਾਉਣ ਦੀ ਬਜਾਏ ਚੁੱਪਚਾਪ ਆਪਣੇ ਆਪ ਉੱਤੇ ਕੰਮ ਕਰਨਾ ਚੰਗਾ ਹੈ। ਜਦੋਂ ਤੱਕ ਕਦਮ ਮਜ਼ਬੂਤ ਨਹੀਂ ਹੁੰਦੇ, ਜ਼ੁਬਾਨ ਨੂੰ ਸੰਭਾਲਣਾ ਅਤੇ ਕੰਨਾਂ ਵਿੱਚ ਸਹਿਣ ਦੀ ਤਾਕਤ ਰੱਖਣਾ ਵੀ ਜ਼ਰੂਰੀ ਹੈ।
ਇਸ ਸਫ਼ਰ ਵਿੱਚ ਸੰਗਤ ਅਤੇ ਵਿਚਾਰਾਂ ਦੀ ਚੋਣ ਵੀ ਮਹੱਤਵਪੂਰਨ ਹੈ। ਜਦੋਂ ਸਾਡੀ ਆਪਣੀ ਸੋਚ ਹਾਲੇ ਮਜ਼ਬੂਤ ਨਹੀਂ ਹੋਈ, ਤਾਂ ਹਰ ਗੱਲ ਉੱਤੇ ਬਹਿਸ ਕਰਨ ਨਾਲੋਂ ਚੰਗੀ ਗੱਲ ਸੁਣਨਾ ਵਧੀਆ ਹੈ। ਆਪਣੀ ਤਾਕਤ ਉਹਨਾਂ ਲੋਕਾਂ ਦੇ ਜੀਵਨ ਅਤੇ ਵਿਚਾਰਾਂ ਨੂੰ ਸਮਝਣ ਵਿੱਚ ਲਾਈਏ, ਜਿਨ੍ਹਾਂ ਨੇ ਇਹ ਰਾਹ ਤੁਰ ਕੇ ਦਿਖਾਇਆ ਹੈ।
ਹੌਲੀ-ਹੌਲੀ ਸਾਡੀ ਸੋਚ ਦਾ ਬੂਟਾ ਵੀ ਉਸੇ ਬਗੀਚੇ ਦਾ ਹਿੱਸਾ ਬਣ ਸਕਦਾ ਹੈ, ਜਿੱਥੇ ਪਹਿਲਾਂ ਹੀ ਬਹੁਤ ਸਾਰੇ ਫੁੱਲ ਖਿੜੇ ਹੋਏ ਹਨ। ਫਿਰ ਧਿਆਨ ਕਿਸੇ ਨੂੰ ਕੁਝ ਸਮਝਾਉਣ ਨਾਲੋਂ ਆਪਣੇ ਅੰਦਰ ਖਿੜਨ ਅਤੇ ਮਹਿਕਣ ਵੱਲ ਹੋ ਜਾਵੇਗਾ।
ਸੱਚ ਦੇ ਰਾਹ ਦੀ ਪੂਰਨਤਾ ਸ਼ਾਇਦ ਇਹ ਨਹੀਂ ਕਿ ਲੋਕ ਸਾਨੂੰ ਪਛਾਣਨ, ਸਗੋਂ ਇਹ ਹੈ ਕਿ “ਮੈਂ” ਨੂੰ ਵਾਰ-ਵਾਰ ਸਾਬਤ ਕਰਨ ਦੀ ਇੱਛਾ ਹੀ ਹੌਲੀ ਹੋ ਜਾਵੇ।
ਤੁਰਦੇ-ਤੁਰਦੇ ਇੱਕ ਦਿਨ ਇਹ ਅਹਿਸਾਸ ਹੋ ਸਕਦਾ ਹੈ ਕਿ ਜਿਸ ਰਾਹ ਨੂੰ ਅਸੀਂ ਲੱਭ ਰਹੇ ਸੀ, ਉਸੇ ਰਾਹ ਦਾ ਇੱਕ ਛੋਟਾ ਜਿਹਾ ਹਿੱਸਾ ਅਸੀਂ ਆਪ ਬਣ ਗਏ ਹਾਂ। 🌿
ਧੰਨਵਾਦ ਜੀ।
📆 21 ਅਗਸਤ 2026

🌱 क्या मन को भी जुगाली की ज़रूरत होती है? 🌱✍️ सुख की आवाज़🙏 नमस्कार जी 🙏🌿 स्वागत है 🌿पशु पहले भोजन खाते हैं। बाद में आरा...
20/08/2026

🌱 क्या मन को भी जुगाली की ज़रूरत होती है? 🌱

✍️ सुख की आवाज़
🙏 नमस्कार जी 🙏
🌿 स्वागत है 🌿
पशु पहले भोजन खाते हैं। बाद में आराम से बैठकर उसे दोबारा चबाते हैं और उसमें से ज़रूरी तत्व ग्रहण करते हैं।
इसी तरह हम भी पूरे दिन बहुत कुछ देखते, सुनते और महसूस करते हैं। बातें, दृश्य, अनुभव और विचार हमारे मन में इकट्ठे होते रहते हैं।
हमारा सचेत मन अच्छे-बुरे की पहचान कर सकता है। लेकिन दिनभर इतनी अधिक जानकारी और इतने अनुभव हमारे सामने आते हैं कि हर बात को उसी समय पूरी तरह समझ पाना शायद संभव नहीं होता।
शायद हर बात को उसी समय समझना ज़रूरी भी नहीं।
जब कोई विचार बाद में दोबारा हमारे मन में आता है, तो हम थोड़ा रुककर उसे देख सकते हैं—
❓ यह विचार मेरे लिए कितना महत्वपूर्ण है?
❓ इससे मैं क्या सीख सकता हूँ?
❓ क्या यह मुझे सावधान कर रहा है?
❓ क्या यह मेरे जीवन में काम आ सकता है?
❓ या यह केवल मन पर एक अतिरिक्त बोझ है?
इस तरह सोचने का मतलब एक ही विचार को बार-बार सोचते रहना नहीं है। मतलब सिर्फ़ इतना है कि जो बात मन में आई, उसे थोड़ा रुककर समझा जाए।
शायद मन की समझदारी यह भी है कि वह हर बात को अपना न बनाए।
कुछ विचारों में हमारे लिए कोई मूल्यवान तत्व हो सकता है। कुछ हमें सावधान कर सकते हैं और कुछ केवल मन पर बोझ बने रह सकते हैं।
यदि हम इन विचारों को केवल दर्शक बनकर देखें, तो शायद हमें धीरे-धीरे पता चलने लगे कि क्या रखना है और क्या छोड़ देना है।
शायद यही मन की असली जुगाली है—
जो भीतर आया, उसे आँख मूँदकर अपना न बनाना;
उसे देखना, समझना, सार लेना और फिर आगे बढ़ जाना।
इस तरह मन अनावश्यक बोझ से मुक्त होकर सार्थक विचारों को स्थान देता है और जीवन में शांति व विवेक बना रहता है।
🙏 आपका धन्यवाद जी।
📅 20 अगस्त 2026

Address

Arjun Nagar
Kaithal

Website

Alerts

Be the first to know and let us send you an email when sukh di awaaz posts news and promotions. Your email address will not be used for any other purpose, and you can unsubscribe at any time.

Shortcuts

Share