Sbs Public sen sec School Kahnuwan-Gurdaspur

Sbs Public sen sec School Kahnuwan-Gurdaspur School education

https://www.facebook.com/100064769016343/posts/1198832135619076/
11/09/2025

https://www.facebook.com/100064769016343/posts/1198832135619076/

ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਜਦੋਂ ਜਵਾਕਾਂ ਨੇ ਸ਼ਾਮ ਨੂੰ ਨਰਮੇਂ ਦੀਆਂ ਛਿਟੀਆਂ ਉਲਾਰਕੇ ਉੱਡਦੀਆਂ ਚਾਮਚੜਿੱਕਾਂ ਦੇ ਨਿਸ਼ਾਨੇ ਬੰਨ੍ਹਣੇ ਤਾਂ ਕਿਸੇ ਮਾਈ ਨੇ ਕਹਿਣਾ, “ਵੇ ਦਾਦੇ ਮਗਾਉਣਿਉ, ਕੋਈ ਚਿੰਬੜ ਗਈ ਤਾਂ ਮਾਮੇ ਨੂੰ ਸੋਨੇ ਦਾ ਢੋਲ ਵਜਾਉਣਾ ਪੈਣਾ, ਫੇਰ ਲੱਥੂ!" ਹੁਣ ਤੱਕ ਨਹੀਂ ਪਤਾ ਲੱਗਾ ਕਿ ਮਾਮਾ ਸੋਨੇ ਦੇ ਢੋਲ ਲਿਆਊ ਕਿੱਥੋਂ ਅਤੇ ਉਹ ਵੱਜੂ ਕਿਵੇਂ!

ਚਵਾਨੀ ਜਾਂ ਅਠਿਆਨੀ ਦੀ ਚੀਜੀ ਲੈ ਕੇ ਜਵਾਕਾਂ ਨੇ ਦੁਕਾਨਦਾਰ ਤੋਂ ਰੂੰਗਾ ਅਲੱਗ ਮੰਗਣਾ, ਉਹ ਵੀ ਪੂਰੇ ਦਾਅਵੇ ਨਾਲ਼ ਜਿਵੇਂ ਉਧਾਰੀ ਦਿੱਤੀ ਚੀਜ਼ ਹੀ ਵਾਪਸ ਮੰਗ ਰਹੇ ਹੋਣ।

ਕਿਸਮਤ-ਪੁੜੀ ਪੁੱਟਕੇ ਜੇ ਕਦੇ-ਕਦਾਈਂ ਕੋਈ ਪਲਾਸਟਕ ਦੀ ਮੁੰਦਰੀ ਨਿੱਕਲ ਆਉਣੀ ਤਾਂ ਆਪਣੇ-ਆਪ ਨੂੰ ਸਿਕੰਦਰ ਬਾਦਸ਼ਾਹ ਸਮਝਣਾ।

ਨਰਮਾ, ਕਪਾਹ ਚੁਗਣ ਖੇਤ ਜਾਣਾ ਤਾਂ ਅੰਬ ਦੇ ਅਚਾਰ ਨਾਲ਼ ਰੋਟੀ ਖਾਣੀ ਅਤੇ ਗੁੜ ਦੀ ਚਾਹ ਪੀਣੀ। ਉਹ ਸਵਾਦ ਫਿਰ ਕਦੇ ਮਹਿੰਗੇ ਹੋਟਲਾਂ ’ਚ ਖਾਧੇ ਖਾਣੇ ’ਚੋਂ ਵੀ ਨਹੀਂ ਆਇਆ। ਝੋਲ਼ੀ ਲਾਹੁਣ ਆਉਣਾ ਤਾਂ ਆਸਾ-ਪਾਸਾ ਜਿਹਾ ਦੇਖ ਕੇ ਮਾਵਾਂ, ਚਾਚੀਆਂ, ਤਾਈਆਂ ਅਤੇ ਹੋਰ ਚੋਣੀਆਂ ਦੀਆਂ ਢੇਰੀਆਂ ’ਤੋਂ ਥੱਬਾ ਭਰਕੇ ਨਰਮਾਂ ਆਪਣੀ ਢੇਰੀ ’ਤੇ ਰੱਖ ਲੈਣਾ; ਮਨਸ਼ਾ ਚੋਰੀ ਨਹੀਂ ਹੋਇਆ ਕਰਦੀ ਸੀ ਪਰ ਇਹ ਦਿਖਾਉਣਾ ਹੁੰਦਾ ਸੀ ਕਿ ਮੇਰੀ ਢੇਰੀ ਵੱਡੀ ਆ।

ਨਰਮਾਂ ਚੁਗਣ ਤੋਂ ਬਾਅਦ ਅਣਖਿੜੇ ਟੀਂਡੇ ਧੁੱਪੇ ਛੱਤਾਂ ’ਤੇ ਪਾਉਣੇ। ਦੁਪਹਿਰੇ ਛੱਤ ’ਤੇ ਬਹਿਕੇ ਨਾਲ਼ੇ ਤਾਂ ਧੁੱਪ ਸੇਕਣੀ ਅਤੇ ਨਾਲ਼ੇ ਸਿੱਕਰੀਆਂ ’ਚੋਂ ਰੂੰ ਚੁਗਣੀ। ਸਿੱਕਰੀਆਂ ਚੁੱਲ੍ਹੇ ਵਿੱਚ ਅੱਗ ਬਾਲਣ ਲਈ ਸਾਂਭ ਲੈਣੀਆਂ। ਸਿੱਕਰੀਆਂ ਨਾਲ਼ ਅੱਗ ਬੜੀ ਫ਼ਟਾਫਟ ਬਲਦੀ ਸੀ।

ਗਰਮੀਆਂ ਦੀਆਂ ਰਾਤਾਂ ਨੂੰ ਘਰਾਂ ਦੀਆਂ ਛੱਤਾਂ ’ਤੇ ਸੌਣਾ। ਜਿੰਨ੍ਹਾਂ-ਜਿੰਨ੍ਹਾਂ ਦੇ ਕੋਠੇ ਜੁੜਦੇ ਹੋਣੇ ਉਹਨਾਂ ਨੇ ਸੌਣ ਤੋਂ ਪਹਿਲਾਂ ਇਕੱਠੇ ਹੋ ਕੇ ਗੱਲਾਂ ਕਰਨੀਆਂ, ਬਾਤਾਂ ਪਾਉਣੀਆਂ, ਬੇਬੇ-ਅੰਮਾਂ ਦੀਆਂ ਗੱਲਾਂ ਸੁਣਨੀਆਂ, ਕਈਆਂ ਨੇ ਤਾਸ਼ ਵੀ ਖੇਡਣੀ, ਜੇ ਹਵਾ ਨਾ ਚੱਲਦੀ ਹੁੰਦੀ ਤਾਂ ਪੁਰੇ ਗਿਣਨੇ। ਜੇਕਰ ਰਾਤ ਨੂੰ ਮੀਂਹ ਆ ਜਾਣਾ ਤਾਂ ਭਾਜੜ ਮੱਚ ਜਾਣੀ, ਮੰਜੇ-ਬਿਸਤਰੇ ਹੇਠਾਂ ਲਾਹੁਣੇ।

ਪਿਉ ਦੀ ਪਤਲੂਨ ਕੱਟਕੇ ਮਾਂ ਨੇ ਮੁੰਡੇ ਦੀ ਪੈਂਟ ਬਣਾ ਦੇਣੀ। ਫਿਰ ਉਸ ਨੂੰ ਪਹਿਨਣ ਦੀ ਵਾਰੀ ਛੋਟੇ ਭਰਾ ਦੀ ਆ ਜਾਣੀ ਜਾਂ ਉਸਦਾ ਬਸਤਾ ਬਣਨਾ ਅਤੇ ਅਖ਼ੀਰ ਵਿੱਚ ਸੈਕਲ ਸਾਫ਼ ਕਰਨ ਲਈ ਲੀਰਾਂ-ਟੱਲੀਆਂ ਬਣਨੀਆਂ ਜਾਂ ਫ਼ਰਸ਼ ’ਤੇ ਲਾਉਣ ਲਈ ਪੋਚਾ।

ਨਿਮਾਣੀ ਵਾਲ਼ੇ ਪਾਣੀ ਲਈ ਡੋਲੂ ਚੱਕ ਦੋ-ਦੋ ਕਿਲੋਮੀਟਰ ਤੱਕ ਪਿੰਡ ਗਾਹ ਆਉਣਾ। ਇਹੀ ਹਾਲ਼ ਜੱਗ ਵਾਲ਼ੇ ਰੰਗ-ਬਰੰਗੇ ਚੌਲਾਂ ਲਈ ਹੁੰਦਾ ਸੀ।

ਪੰਛੀਆਂ ਲਈ ਕੋਠੇ ’ਤੇ ਦੌਰਾ ਪਾਣੀ ਦਾ ਭਰਕੇ ਰੱਖਣਾ ਅਤੇ ਦਾਣਿਆਂ ਦੀ ਚੋਗ ਪਾਉਣੀ। ਬੇਹੀਆਂ ਰੋਟੀਆਂ ਵੀ ਟੁੱਕ ਕੇ ਪਾਉਣੀਆਂ। ਸੁਬਹਾ-ਸਾਰ ਮੋਰ ਦੇ ਖੰਭ ਇਕੱਠੇ ਕਰਨ ਲਈ ਕੋਠੇ ’ਤੇ ਗੇੜਾ ਮਾਰਨਾ। ਪਤੰਗ ਉਡਾਉਣੇ, ਪਤੰਗ ਲੁੱਟਣੇ, ਬਹੁਤ ਬੇਪ੍ਰਵਾਹ ਜ਼ਮਾਨੇ ਸਨ।

ਘਰੇ ਸਾਗ ਬਣਨਾ ਤਾਂ ਸਾਰੇ ਮੁਹੱਲੇ ਵਿੱਚ ਬਾਟੀਆਂ ’ਚ ਪਾ ਕੇ ਉੱਤੇ ਮਖਣੀ ਸਜ਼ਾਕੇ ਦੇ ਕੇ ਆਉਣਾ। ਪੱਬਾਂ ਭਾਰ ਹੋ ਕੇ ਨੀਂਵੀਆਂ ਕੰਧਾਂ ਦੇ ਉੱਤੋਂ ਦੀ ਚਿਰਾਂ ਤੱਕ ਗੱਲਾਂ ਕਰੀ ਜਾਣੀਆਂ, ਮਨ ਹੌਲ਼ਾ ਕਰ ਲੈਣਾ। ਕਈ ਘਰਾਂ ਨੇ ਸਾਂਝੀ ਕੰਧ ਵਿੱਚ ਬਾਰ-ਬਾਰੀ ਵੀ ਰੱਖੀ ਹੁੰਦੀ ਸੀ। ਮੁੰਡੇ ਜੇਕਰ ਆਪਣੇ ਬੇਲੀਆਂ ਅਤੇ ਕੁੜੀਆਂ ਆਪਣੀਆਂ ਸਹੇਲੀਆਂ ਦੇ ਘਰ ਰਾਤ ਠਹਿਰ ਜਾਇਆ ਕਰਦੀਆਂ ਸਨ ਤਾਂ ਬੁਰਾ ਨਹੀਂ ਮੰਨਿਆ ਜਾਂਦਾ ਸੀ।

ਲੋਹੜੀ ’ਤੇ ਕਿਸੇ ਬਜ਼ੁਰਗ ਦੇ ਹੱਥ ਲਵਾਕੇ ਮੂੰਗਫਲੀ, ਗੱਚਕ, ਗੁੜ ਅਤੇ ਰਿਉੜੀਆਂ ਵਰਤਾਉਣੀਆਂ। ਬੁੜ੍ਹੀਆਂ ਸਿਰ ’ਤੇ ਕੱਦੂ ਟਿਕਾ ਕੇ ਬਿਨਾਂ ਹੱਥ ਲਾਇਆਂ ਦੂਰ ਤੱਕ ਤੁਰ ਲਿਆ ਕਰਦੀਆਂ ਸਨ। ਬੁੜ੍ਹੀਆਂ ਨੇ ਕੰਧਾਂ-ਬਨੇਰੇ ਲਿੱਪਣੇ ਅਤੇ ਕੱਚੇ ਵਿਹੜਿਆਂ ’ਚ ਗੋਹਾ ਤੇ ਲਾਲ਼ ਮਿੱਟੀ ਰਲ਼ਾ ਕੇ ਫੇਰਨੀ; ਚੁਲ੍ਹਿਆਂ-ਹਾਰਿਆਂ ਨੂੰ ਪਾਂਡੋ ਮਿੱਟੀ ਦਾ ਪੋਚਾ ਫੇਰਨਾ ਤਾਂ ਉਹ ਨਵੇਂ-ਨਕੋਰ ਲੱਗਣ ਲੱਗ ਜਾਣੇ।

ਨਵੇਂ ਬੁਣੇ ਵਾਣ ਦੇ ਮੰਜੇ ’ਤੇ ਢੂਈ ਖੁਰਕਣ ਦਾ ਆਪਣਾ ਹੀ ਅਨੰਦ ਸੀ ਅਤੇ ਪਹਿਲਾਂ ਆਪ ਪੈਣ ਲਈ ਜ਼ਿਦ ਕਰਨੀ। ਸੂਤ ਦਾ ਬੁਣਿਆ, ਸਾਂਭਿਆ ਮੰਜਾ ਪੰਜਾਹ-ਸੱਠ ਸਾਲ ਕੱਢ ਜਾਂਦਾ ਸੀ।

ਖੇਤ, ਖੂਹ ਜਾਂ ਬੋਰ ਦੇ ਦੁਆਲ਼ੇ ਲੱਗੇ ਦਰਖ਼ਤਾਂ ’ਤੇ ਕੱਦੂਆਂ, ਤੋਰੀਆਂ, ਕਰੇਲਿਆਂ ਦੀਆਂ ਵੇਲਾਂ ਚੜ੍ਹਾਉਣੀਆਂ ਅਤੇ ਵਿਹਲੀ ਥਾਂ ਰੱਖਕੇ ਹੋਰ ਸਬਜ਼ੀਆਂ ਵੀਜਣੀਆਂ। ਉਡੀਕ ਕਰਨੀ ਕਿ ਜਦੋਂ ਬਾਪੂ ਖੇਤੋਂ ਪਰਤੇਗਾ ਗੰਨੇ ਅਤੇ ਛੱਲੀਆਂ ਭੰਨ ਲਿਆਵੇਗਾ।

ਅੱਜ ਦੀਆਂ ਖੇਡਾਂ ਵਾਂਗ ਚੋਰ-ਸਿਪਾਹੀ, ਛੂਣ-ਛੁਹਾਈ, ਕੋਟਲ਼ਾ-ਛਪਾਕੀ, ਮਾਰ-ਕੁਟਾਈ, ਚਿੜੀ-ਉੱਡ, ਕਾਂ-ਉੱਡ, ਬਾਂਦਰ-ਕਿੱਲਾ, ਸੱਕਰ-ਭਿੱਜੀ, ਕੜ੍ਹਕਾਲਾ-ਲੱਕੜ ਜਾਂ ਡੰਡਾ-ਡੁੱਕ, ਗੁੱਡੀਆਂ-ਪਟੋਲੇ, ਗੀਟੇ-ਗੁੱਡੇ ’ਤੇ ਕੋਈ ਖ਼ਰਚ ਨਹੀਂ ਹੁੰਦਾ ਸੀ, ਭਰਪੂਰ ਮਨੋਰੰਜਨ ਅਤੇ ਕਸਰਤ ਵੀ ਹੁੰਦੀ ਸੀ। ਸੱਥਾਂ ਵਿੱਚ ਭਾਰ ਰੱਖੇ ਹੁੰਦੇ ਸਨ। ਜਵਾਨ ਮੁੰਡੇ ਸ਼ਾਮ ਨੂੰ ਭਾਰ ਚੱਕ ਕੇ ਜ਼ੋਰ-ਅਜ਼ਮਾਈ ਕਰਿਆ ਕਰਦੇ ਸਨ।

ਖੇਤ ਗਿਆ ਕੋਈ ਭੁੱਖਾ ਨਹੀਂ ਮਰਦਾ ਸੀ। ਮੂਲ਼ੀ, ਸ਼ਲਗਮ ਪੁੱਟ ਕੇ ਮਿੱਟੀ ਝਾੜਕੇ ਖਾ ਲਿਆ ਜਾਂਦਾ ਸੀ। ਟਮਾਟਰ ਖਾ ਕੇ ਬੇਸ਼ੱਕ ਮੂੰਹ ਪੱਕ ਜਾਂਦਾ ਸੀ ਪਰ ਕੋਈ ਪ੍ਰਵਾਹ ਨਹੀਂ ਕਰਦਾ ਸੀ। ਚਟਨੀ ਪੂਤਨੇ ਅਤੇ ਨਿਰੋਲ਼ ਲਾਲ਼ ਮਿਰਚਾਂ ਦੀ ਵੀ ਹੁੰਦੀ ਹੈ ਪਰ ਚਿੱਬੜਾਂ ਦੀ ਚਟਣੀ ਦਾ ਆਪਣਾ ਹੀ ਸਵਾਦ ਹੁੰਦਾ ਸੀ। ਸਰ੍ਹੋਂ ਦੀਆਂ ਲਵੀਆਂ ਗੰਦਲ਼ਾਂ ਕਿਹੜੇ ਪੰਜਾਬੀ ਨੇ ਨਹੀਂ ਖਾਧੀਆਂ? ਬਰਸੀਮ ਦੇ ਨਾੜ ਦੀ ਪੀਪਣੀ ਬਣਾ ਲੈਣੀ। ਗੰਨੇ ਦਾ ਰੌਹ ਹੀ ਉਦੋਂ ਕੋਕਾ-ਕੋਲ਼ਾ ਜਾਂ ਪੈਪਸੀ ਹੁੰਦਾ ਸੀ।

ਵਿਆਹ ਦੇ ਮੌਕੇ ’ਤੇ ਰੰਗਦਾਰ ਕਾਗਜ਼ ਜਿੰਨ੍ਹਾਂ ਨੂੰ ਤਾਅ ਕਿਹਾ ਜਾਂਦਾ ਸੀ ਦੀਆਂ ਝੰਡੀਆਂ ਬਣਾਉਣੀਆਂ ਅਤੇ ਆਟੇ ਦੀ ਲੇਵੀ ਨਾਲ਼ ਸੇਬੇ ’ਤੇ ਚਿਪਕਾਕੇ ਘਰ ਦੇ ਵਿਹੜੇ ’ਤੇ ਜਾਲ ਬੁਣ ਦੇਣਾ ਤਾਂ ਇਉਂ ਲੱਗਣਾ ਜਿਵੇਂ ਚੰਦ, ਸੂਰਜ, ਤਾਰੇ ਬਹੁਤ ਨੀਂਵੇ ਉੱਤਰ ਆਏ ਹੋਣ ਅਤੇ ਸੁਰਗ ਦੀ ਛੱਤ ਜੇ ਹੋਈ ਤਾਂ ਬਿਲਕੁਲ ਇਸ ਤਰ੍ਹਾਂ ਦੀ ਹੋਵੇਗੀ।

ਨਾਨਕਿਉਂ ਮੁੜਦਿਆਂ ਨਾਨੀ ਨੇ ਮਰੋੜ-ਤਰੋੜ ਕੇ ਨੋਟ ਹੱਥ ’ਚ ਫੜਾ ਦੇਣਾ ਜਾਂ ਜੇਭ ’ਚ ਪਾ ਦੇਣਾ ਅਤੇ ਘੁੱਟ ਕੇ ਛਾਤੀ ਨਾਲ਼ ਲਾ ਲੈਣਾ। ਉਹ ਨੋਟ ਭਾਵੇਂ ਪੰਜਾਂ ਦਾ ਹੁੰਦਾ ਸੀ ਜਾਂ ਦਸਾਂ ਦਾ ਹੁਣ ਜਾ ਕੇ ਉਸ ਦੀ ਕੀਮਤ ਦਾ ਪਤਾ ਲੱਗਾ ਏ।

ਖ਼ੁਸ਼ੀ ਦੇ ਦਿਨ-ਸੁਦ ਅਤੇ ਮਰਗ ’ਤੇ ਸਾਰਾ ਟੱਬਰ-ਕਬੀਲਾ ਆਣ ਖੜ੍ਹਦਾ। ਜੇਕਰ ਕਿਸੇ ਘਰੇ ਕੋਈ ਲੜਾਈ ਜਾਂ ਕਲੇਸ ਹੋਣਾ ਤਾਂ ਮੁਹੱਲੇ ਦੇ ਦਾਨੇ ਅਤੇ ਮੋਹਤਬਾਰ ਬੰਦਿਆਂ ਨੇ ਆ ਕੇ ਸਮਝਾਉਣਾ ਅਤੇ ਧਨ-ਸਮਾਈ ਕਰਨ ਲਈ ਕਹਿਣਾ।

ਬੱਚਿਆਂ ਨੇ ਕਿਤਾਬਾਂ ਜਿਲਤਾਂ ਚੜ੍ਹਾਕੇ ਸਾਂਭ-ਸਾਂਭ ਰੱਖਣੀਆਂ, ਵਿੱਚ ਵਿੱਦਿਆ ਪੜ੍ਹਾਈ ਰੱਖਣੀ। ਕਹਿੰਦੇ ਸਨ ਕਿ ਕਿਤਾਬਾਂ ’ਚ ਵਿੱਦਿਆ ਪੜ੍ਹਾਈ ਰੱਖਣ ਨਾਲ਼ ਵੱਧ ਪੜ੍ਹਾਈ ਆਉਂਦੀ ਹੈ। ਕਦੇ ਕਿਤਾਬ ਹੇਠਾਂ ਡਿੱਗ ਪੈਣੀ ਤਾਂ ਝਾੜਕੇ ਉਸ ਨੂੰ ਬਾਰ-ਬਾਰ ਮੱਥੇ ਲਾਉਣਾ।

ਗਵਾਂਢ ’ਚੋਂ ਲੱਗਦਾ ਚਾਚਾ-ਤਾਇਆ ਭਾਵੇਂ ਆਪ ਨਸ਼ਾ ਕਰਦਾ ਹੁੰਦਾ ਜਾਂ ਜਰਦਾ ਲਾਉਂਦਾ ਹੁੰਦਾ ਪਰ ਮਜ਼ਾਲ ਕੀ ਸੀ ਕਿ ਲੱਗਦੇ ਭਤੀਜ ਨੂੰ ਇੱਕ ਵੀ ਦਾਣਾ ਮੂੰਹ ’ਤੇ ਧਰਨ ਦਿੰਦਾ।

ਦੁਪਹਿਰ-ਖਿੜੀ ਦੀ ਬੂਟੀ ਦੇ ਫੁੱਲਾਂ ਦੀ ਖਿੱਚ ਕੌਣ ਭੁੱਲ ਸਕਦਾ ਹੈ?

ਜੇਠ, ਹਾੜ੍ਹ ਦੀਆਂ ਦੁਪਹਿਰਾਂ ਜੋ ਲੰਘਣ ’ਤੇ ਨਈਂ ਆਉਂਦੀਆਂ ਸਨ ਨੂੰ ਮਾਈਆਂ ਨੇ ਦਲਾਨਾਂ ਵਿੱਚ ਚਰਖੇ ਡਾਹਕੇ ਕੱਤਣੇ।

ਘਰ ਵਿੱਚ ਆਉਣ ਵਾਲ਼ੇ ਨਵੇਂ ਜੀਅ ਲਈ ਨਿੱਕੇ-ਨਿੱਕੇ ਮੌਜੇ ਬੁਣੇ ਬਹੁਤ ਪਿਆਰੇ ਲੱਗਦੇ ਸਨ।

ਚੰਦ ਕੋਈ ਬੇਜਾਨ ਉੱਪ-ਗ੍ਰਹਿ ਨਹੀਂ ਸੀ ਸਗੋਂ ਜਿਉਂਦਾ-ਜਾਗਦਾ ਸਾਡਾ ਚੰਦ ਮਾਮਾ ਸੀ ਅਤੇ ਜਿਸ ਦੇ ਵਿਹੜੇ ਵਿੱਚ ਇੱਕ ਬੇਬੇ ਸ਼ਾਇਦ ਸਾਡੀ ਨਾਨੀ ਚਰਖਾ ਪਈ ਕੱਤਦੀ ਸੀ।

ਨਾਨਕੇ ਵੀ ਬਹੁਤੀ ਦੂਰ ਨਹੀਂ ਹੋਇਆ ਕਰਦੇ ਸਨ,

ਨਾਨਕੇ ਵੀ ਬਹੁਤੀ ਦੂਰ ਨਹੀਂ ਹੋਇਆ ਕਰਦੇ ਸਨ, ਚਾਚੇ-ਤਾਏ ਕੰਨਾਂ ਤੋਂ ਫੜ੍ਹ, ਚੱਕ ਕੇ ਨਾਨਕੇ ਦਿਖਾ ਦਿਆ ਕਰਦੇ ਸਨ।

ਰਿਹਾੜ ਪਏ ਬੱਚੇ ਦੀਆਂ ਚੀਜ਼ਾਂ ਅਕਸਰ ਕੋਕੋ ਲੈਜਿਆ ਕਰਦੀ ਸੀ ਅਤੇ ਉਸ ਦੇ ਸੌਣ ਮਗਰੋਂ ਮੋੜ ਵੀ ਜਾਇਆ ਕਰਦੀ ਸੀ।

ਕੰਧੋਲ਼ੀ ਦੇ ਵਲਗਣ ’ਚ ਪਾਥੀ ’ਤੇ ਬੈਠਕੇ ਰੋਟੀ ਖਾ ਲੈਣੀ। ਭੁੱਬਲ਼ ’ਚ ਆਲੂ ਭੁੰਨਣ ਲਈ ਬੀਬੀ ਦੀਆਂ ਸੌ-ਸੌ ਮਿੰਨਤਾਂ ਕੱਢਣੀਆਂ ਪੈਣੀਆਂ।

ਅੰਬ ਦੇ ਅਚਾਰ ਦੀ ਫਾੜੀ ਚੂਸਕੇ ਮੂੰਹ ਖਟਮਿਠਾ ਹੋ ਜਾਂਦਾ ਸੀ। ਅਮਰੂਦ ਅਤੇ ਪਾਪੜ ਵੇਚਣ ਵਾਲ਼ੇ ਭਾਈ ਨੇ ਅਖ਼ਬਾਰ ਦੇ ਟੁਕੜੇ ’ਤੇ ਆਪਣਾ ਸਮਾਨ ਪਾ ਕੇ ਗਾਹਕ ਨੂੰ ਫੜਾ ਦੇਣਾ।

ਗਲ਼ੀ ’ਚੋਂ ਆਉਂਦੇ ਵਣਜਾਰੇ ਅਤੇ ਸਬਜ਼ੀ ਵੇਚਣ ਵਾਲ਼ੇ ਦੇ ਹੋਕੇ ਜਾਂ ਭਾਂਡੇ ਕਲੀ ਕਰਨ ਵਾਲ਼ੇ ਦੀ ਸੱਦ, ਕੁਲਫੀਆਂ ਵਾਲ਼ੇ ਦੇ ਪਾਂ-ਪੂ ਦੀ ਅਵਾਜ਼ ਹੁਣ ਵੀ ਕੰਨਾਂ ਵਿੱਚ ਉਵੇਂ ਦੀ ਉਵੇਂ ਗੂੰਜਦੀ ਪਈ ਏ।

ਮੀਂਹ ’ਚ ਨਹਾਉਣ ਨਾਲ਼ ਪਿੱਤ ਮਰ ਜਾਂਦੀ ਸੀ।

ਪੈਸੇ ਪਾ ਕੇ ਵੀਸੀਆਰ ਲਿਆਉਣਾ ਤਾਂ ਗਾਣੇ ਲੰਘਾ ਕੇ ਰਾਤ ਨੂੰ ਚਾਰ-ਚਾਰ ਫ਼ਿਲਮਾਂ ਦੇਖਣੀਆਂ।

ਜੇ ਕਿਸੇ ਟਾਂਵੇਂ-ਟੱਲੇ ਘਰ ਟੈਲੀਵਿਜ਼ਨ ਸੀ ਤਾਂ ਉਹ ਸ਼ਟਰਾਂ ਵਾਲ਼ਾ ਬਲੈਕ ਐਂਡ ਵਾਈਟ ਸੀ। ਜਲੰਧਰ ਦੂਰਦਰਸ਼ਨ ਅਤੇ ਦਿੱਲੀ ਦੂਰਦਰਸ਼ਨ ਤੋਂ ਇਲਾਵਾ ਛਤਰੀ ਸੈੱਟ ਕਰਨ ’ਤੇ ਪਾਕਿਸਤਾਨੀ ਚੈਨਲ ਵੀ ਖਿੱਚ ਲਿਆ ਕਰਦਾ ਸੀ। ਸੋਚਿਆ ਕਰਦੇ ਸਾਂ, “ਹੋਰ ਚੈਨਲ ਕਦੋਂ ਚੱਲਣਗੇ?"

ਬਚਪਨ ਵਿੱਚ ਜਵਾਨ ਹੋਣ ਦੀਆਂ ਛੇਤੀਆਂ ਸਨ। ਸੋਚਦੇ ਸਾਂ, “ਵੱਡਾ ਬਾਈ ਮਰਜ਼ੀ ਨਾਲ਼ ਬਾਹਰ-ਅੰਦਰ ਆਉਂਦਾ-ਜਾਂਦਾ, ਖਾਂਦਾ-ਪੀਂਦਾ ਏ, ਕਿੰਨੀਆਂ ਮੌਜਾਂ ਹਨ ਉਹਨੂੰ!"

ਪਿੰਡਾਂ ’ਚ ਰਹਿੰਦੇ ਪਿੰਡਾਂ ਦੇ ਸ਼ਹਿਰ ਬਣਨ ਦੀ ਤਾਂਘ ਰੱਖਿਆ ਕਰਦੇ ਸਾਂ, ਕੋਠੀਆਂ ਦੇ ਸੁਪਨੇ ਲੈਂਦੇ ਸਾਂ, ਰੇਲ-ਗੱਡੀਆਂ ’ਚ ਸਫ਼ਰ ਕਰਨਾ ਲੋਚਦੇ ਸਾਂ।

ਹੁਣ ਟੀਵੀ ’ਤੇ ਚੌਵੀ ਘੰਟੇ ਅਣਗਿਣਤ ਚੈਨਲ ਚੱਲਦੇ ਹਨ, ਵੱਡੇ ਵੀ ਹੋ ਗਏ ਹਾਂ, ਆਪ ਕਮਾਉਂਦੇ, ਮਰਜ਼ੀਆਂ ਨਾਲ਼ ਖ਼ਰਚ ਕਰਦੇ ਹਾਂ, ਕੋਠੀਆਂ ਵੀ ਪਾ ਲਈਆਂ ਹਨ, ਪਿੰਡ ਸ਼ਹਿਰਾਂ ਵਰਗੇ ਹੋ ਗਏ ਨੇ, ਜਹਾਜਾਂ ’ਤੇ ਵੀ ਝੂਟੇ ਲੈ ਲਏ ਹਨ ਪਰ ਹੁਣ ਉਹ ਸਭ ਪਹਿਲਾਂ ਵਾਲ਼ਾ ਸਮਾਂ ਚੇਤੇ ਆਉਂਦਾ ਹੈ। ਪੁਰਾਣੇ ਵੇਲ਼ਿਆਂ ਦੀਆਂ ਯਾਦਾਂ ਸਤਾਉਂਦੀਆਂ ਹਨ। ਪੁਰਾਣੇ ਘਰਾਂ ਅਤੇ ਪਿੰਡਾਂ ’ਚ ਫ਼ਿਲਮਾਏ ਗੀਤ ਤੇ ਬਣੀਆਂ ਫ਼ਿਲਮਾਂ ਚੰਗੀਆਂ ਲੱਗਦੀਆਂ ਨੇ। ਕਿਰਪਾ ਕਰਕੇ ਇਸ ਪੇਜ Shaheed Bibi Sundri ਨੂੰ ਫਾਲੋ ਕਰ ਕੇ ਸਾਡਾ ਹੌਸਲਾ ਵਧਾਊ ਜੀ ਧੰਨਵਾਦ ਜੀ

Saini Gurjit Nishan Bajwa Harpreet Singh @

ਇਹ ਪੰਜਾਬੀ ਹੀ ਹਨ ਜਿਨ੍ਹਾਂ ਦੇ ਹੌਸਲੇ ਹਮੇਸ਼ਾ ਬੁਲੰਦ ਰਹਦੇ ਹਨ। ਦੇਸ਼ ਦੀ ਸਰਹੱਦ ਹੋਵੇ, ਕਿਸੇ ਦੇਸ਼ ਨਾਲ ਜੰਗ ਹੋਵੇ ਕੋਈ ਹੜ੍ਹ ਪੀੜਤ, ਸੁਨਾਮੀ ਜਾ ...
08/09/2025

ਇਹ ਪੰਜਾਬੀ ਹੀ ਹਨ ਜਿਨ੍ਹਾਂ ਦੇ ਹੌਸਲੇ ਹਮੇਸ਼ਾ ਬੁਲੰਦ ਰਹਦੇ ਹਨ। ਦੇਸ਼ ਦੀ ਸਰਹੱਦ ਹੋਵੇ, ਕਿਸੇ ਦੇਸ਼ ਨਾਲ ਜੰਗ ਹੋਵੇ ਕੋਈ ਹੜ੍ਹ ਪੀੜਤ, ਸੁਨਾਮੀ ਜਾ ਭੁਚਾਲ ਪ੍ਰੀੜਤ ਹੋਵੇ ਉਥੇ ਪੰਜਾਬੀ ਖਲੋਤੇ ਨਜ਼ਰ ਆਉਦੇ ਹਨ। ਅੱਜ ਵੀ ਪੰਜਾਬ ਵਿੱਚ ਜੋ ਹੜ੍ਹਾਂ ਕਾਰਨ ਭਿਆਨਕ ਸਤਿਥੀ ਬਣੀ ਹੋਈ ਹੈ। ਹੜ੍ਹ ਦੇ ਪਾਣੀ ਵਿੱਚ ਸਰੰਹਦਾ ਦੀ ਰੱਖਿਆ ਕਰਨੀ ਹੈ ਪੰਜਾਬ ਦੇ ਪੁੱਤ ਹਰ ਸਤਿਥੀ ਦਾ ਪੁਰੇ ਹੌਸਲੇ ਨਾਲ ਸਾਮਨਾ ਕਰ ਰਹੇ ਹਨ। ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ। #ਧਰਮ #ਸਿੱਖ #ਸਿੱਖਜੀਵਨੀਆਂ #ਜਸਵੰਤ #ਅਕਾਲ #ਅਕਾਲੀ #ਸਹੀਦ #ਦਰਬਾਰਸਾਹਿਬ #ਅਕਾਲਤੱਖਤ #ਸਿੱਖੀਸਿਧਾਂਤ #ਸਿੱਖਇਤਿਹਾਸ

 #ਸਿੱਖ_ਇਤਿਹਾਸ: ਮਾਤਾ ਭਾਗ ਕੌਰ ਜੀ ( #ਮਾਈ_ਭਾਗੋ_ਜੀ) #ਜੰਗ ਲੜਨ ਵਿਚ ਅਤੇ  #ਦਸਵੇਂ_ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਮਾ...
29/08/2025

#ਸਿੱਖ_ਇਤਿਹਾਸ: ਮਾਤਾ ਭਾਗ ਕੌਰ ਜੀ ( #ਮਾਈ_ਭਾਗੋ_ਜੀ)
#ਜੰਗ ਲੜਨ ਵਿਚ ਅਤੇ #ਦਸਵੇਂ_ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਮਾਈ ਭਾਗੋ ਜੀ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਹੀ ਮੋੜ ਦਿੱਤਾ | ਸ੍ਰੀ ਅਨੰਦਪੁਰ ਸਾਹਿਬ ਤੋਂ #ਬੇਦਾਵਾ ਦੇ ਕੇ ਗਏ ੈਲ ਸਿੰਘਾਂ ਨੂੰ ਪ੍ਰੇਰਨਾ ਦੇ ਕੇ ਅਤੇ ਉਨ੍ਹਾਂ ਦੀ ਆਪ ਅਗਵਾਈ ਕਰਕੇ ਗੁਰੂ ਜੀ ਦੀ ਭਾਲ ਵਿਚ ਮਾਈ ਭਾਗੋ ਜੀ ਨੇ ਖਿਦਰਾਣੇ ਦੀ ਧਰਤੀ (ਹੁਣ ਸ੍ਰੀ ਮੁਕਤਸਰ ਸਾਹਿਬ) ਦੇ ਜੰਗੇ ਮੈਦਾਨ ਵਿਚ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜੰਗ ਵਿਚ ਆਪ ਜ਼ਖ਼ਮੀ ਹੋ ਗਏ | #ਸ੍ਰੀ_ਗੁਰੂ_ਗੋਬਿੰਦ_ਸਿੰਘ ਜੀ ਨੇ ਸਹਿਕਦੀ ਮਾਈ ਭਾਗੋ ਨੂੰ ਵੇਖਿਆ ਤਾਂ ਉਸ ਦੇ ਜ਼ਖਮ ਸਾਫ਼ ਕਰਕੇ ਮਰ੍ਹਮ ਪੱਟੀ ਕਰਕੇ ਉਸ ਨੂੰ ਠੀਕ ਕੀਤਾ |

#ਝਬਾਲ ਦੇ ਪੇਰੋ ਸ਼ਾਹ ਦੇ ਦੋ ਪੁੱਤਰ ਸਨ | ਮਾਲੇ ਸ਼ਾਹ ਅਤੇ ਹਰੂ | #ਸ਼੍ਰੀ_ਗੁਰੂ_ਅਰਜਨ_ਦੇਵ ਜੀ ਦੀ ਸਿੱਖੀ ਦਾ ਉਨ੍ਹਾਂ ‘ਤੇ ਕਾਫੀ ਅਸਰ ਸੀ | ਮਾਲੇ ਸ਼ਾਹ ਦੇ ਘਰ ਚਾਰ ਪੁੱਤਰ ਹੋਏ, ਜੋ ਬੜੇ ਸੂਰਬੀਰ ਸਨ | ਇਨ੍ਹਾਂ ਤੋਂ ਮਗਰੋਂ ਉਸ ਦੇ ਘਰ ਇਕ ਬੀਬੀ ਨੇ ਜਨਮ ਲਿਆ | ਇਸ ਦੇ ਪੈਦਾ ਹੋਣ ਮਗਰੋਂ ਸਾਰਾ ਪਰਿਵਾਰ ਉਨਤੀ ਦੀ ਸਿਖਰ ਵੱਲ ਜਾਣ ਲੱਗਾ | ਸਾਰੇ ਜਣੇ ਉਸ ਨੂੰ ‘ਭਾਗ ਭਰੀ’ ਕਹਿਣ ਲੱਗੇ ਪਰ ਉਸ ਦੀਆਂ ਸਹੇਲੀਆਂ ਉਸ ਨੂੰ ‘ਭਾਗੋ’ ਦੇ ਨਾਂਅ ਨਾਲ ਸੱਦਦੀਆਂ ਰਹੀਆਂ | ਅਜੇ ਭਾਗੋ ਸੱਤਾਂ-ਅੱਠਾਂ ਵਰਿ੍ਹਆਂ ਦੀ ਹੀ ਸੀ ਕਿ ਉਸ ਦੇ ਮਾਤਾ ਜੀ ਉਸ ਨੂੰ ਸਤਿਗੁਰੂ ਦੇ ਦਰਬਾਰ ਲੈ ਜਾਂਦੇ | ਉਸ ਵੇਲੇ ਗੁਰਿਆਈ ਦੀ ਗੱਦੀ ਉੱਤੇ ਸਾਹਿਬ ਸ੍ਰੀ ਹਰਿ ਰਾਏ ਜੀ ਬਿਰਾਜਮਾਨ ਸਨ | ਉਸ ਨਿੱਕੀ ਜਿਹੀ ਲੜਕੀ ਦੀ ਸ਼ਰਧਾ ਤੇ ਪਿਆਰ ਦੇਖ ਕੇ ਇਕ ਦਿਨ ਸੱਤਵੇਂ ਪਾਤਸ਼ਾਹ ਨੇ ਸਿਰ ‘ਤੇ ਪਿਆਰ ਦਿੰਦਿਆਂ ਕਿਹਾ ਕਿ, ‘ਇਹ ਬੜੀ ਸਿਦਕਵਾਨ ਤੇ ਭਾਗਾਂ ਵਾਲੀ ਹੋਵੇਗੀ ਤੇ ਇਸ ਦਾ ਨਾਂਅ ਬੜਾ ਉੱਘਾ ਹੋਵੇਗਾ |’ ਸਤਿਗੁਰਾਂ ਤੋਂ ਇਹ ਵਰ ਲੈ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਤੇ ਬੀਬੀ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਹੀ ਲਾਈ ਰੱਖਿਆ |

ਜਦੋਂ ਬੀਬੀ ਰਤਾ ਵੱਡੀ ਹੋਈ ਤਾਂ ਉਹ ਆਪਣੇ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ਦਰਸ਼ਨ ਕਰਨ ਲਈ ਜਾਂਦੀ ਹੁੰਦੀ ਸੀ | ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਗੋਬਿੰਦ ਰਾਏ ਦੇ ਕਹਿਣ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ | ਇਹ ਸਭ ਅਕਾਲ ਪੁਰਖ਼ ਦਾ ਹੁਕਮ ਸੀ ਤੇ ਇਹ ਹੁਕਮ ਅਟੱਲ ਸੀ | ਸਤਿਗੁਰਾਂ ਨੇ ਆਪਾ ਵਾਰ ਕੇ ਹੀ ਦੇਸ਼ ਅੰਦਰ ਇਕ ਪਰਿਵਰਤਨ ਲਿਆਉਣਾ ਸੀ ਅਤੇ ਆਪਣੇ ਇਕਲੌਤੇ ਸਾਹਿਬਜ਼ਾਦੇ ਜੋ ਅਜੇ ਬਾਲਕ ਹੀ ਸਨ, ਪਰ ਆਪਣੇ ਹਿਰਦੇ ਅੰਦਰ ਇਕ ਜ਼ਬਰਦਸਤ ਜਵਾਲਾਮੁਖੀ ਲੁਕੋਈ ਬੈਠੇ ਸਨ, ਉਸ ਜਵਾਲਾਮੁਖੀ ਨੇ ਥੋੜ੍ਹੇ ਸਮੇਂ ਅੰਦਰ ਹੀ ‘ਖਾਲਸੇ’ ਦਾ ਰੂਪ ਧਾਰ ਕੇ ਦੇਸ਼ ਅੰਦਰ ਇਕ ਪਰਿਵਰਤਨ ਲਿਆ ਦੇਣਾ ਸੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਿਰਦੇ ਅੰਦਰ ਹਿੰਦੁਸਤਾਨ ਅੰਦਰ ਇਕ ਨਵਾਂ ਰੰਗ ਲਿਆਉਣ ਲਈ ਅਥਾਹ ਜੋਸ਼ ਸੀ | ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖ਼ਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ | ਸਤਿਗੁਰਾਂ ਨਾਲ ਦਿੱਲੀ ਗਏ ਸਿੱਖਾਂ ਦੀ ਸ਼ਹੀਦੀ ਦੀ ਖ਼ਬਰ ਵੀ ਪਹੁੰਚ ਚੁੱਕੀ ਸੀ | ਦੇਸ਼ ਦੇ ਨੌਜਵਾਨਾਂ ਅੰਦਰ ਕੁਰਬਾਨ ਹੋਣ ਦਾ ਜੋਸ਼ ਠਾਠਾਂ ਮਾਰਨ ਲੱਗ ਪਿਆ ਸੀ ਕਿ ਜੇ ਸਾਡਾ ਵੱਸ ਚੱਲੇ ਤਾਂ ਔਰੰਗਜ਼ੇਬ ਦੇ ਦਿੱਲੀ ਦਾ ਉਹ ਕਾਜ਼ੀ, ਜਿਸ ਦੇ ਹੁਕਮ ਨਾਲ ਇਹ ਭਾਣਾ ਵਰਤਿਆ ਹੈ, ਉਨ੍ਹਾਂ ਦੇ ਸਿਰ ਇਕਦਮ ਧੜ ਨਾਲੋਂ ਵੱਖ ਕਰ ਦਿੱਤੇ ਜਾਣ |

ਬੀਬੀ ਭਾਗੋ ਨੇ ਕਿਹਾ, ‘ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਚਲੀ ਜਾਵਾਂ ਤੇ ਜਾ ਕੇ ਉਨ੍ਹਾਂ ਦੁਸ਼ਟਾਂ ਦਾ ਖ਼ਾਤਮਾ ਕਰ ਆਵਾਂ, ਜਿਨ੍ਹਾਂ ਨੇ ਮੇਰੇ ਸਹਿਨਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ |’ ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ | ਸਿੱਖ ਇਤਿਹਾਸ ਵਿਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਨ੍ਹਾਂ ਨੇ ਮਾਝੇ ਦੇ ਸਿੱਖਾਂ (ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁੱਖ ਹੋਏ ਸਨ) ਨੂੰ ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ | ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ ‘ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ |

ਮਾਈ ਭਾਗੋ ਇਸ ਯੁੱਧ ਵਿਚ ਜ਼ਖਮੀ ਹੋ ਗਏ ਸਨ | ਮਾਈ ਭਾਗੋ ਜੀ ਹਜ਼ੂਰ ਸਾਹਿਬ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਜੀ ਦੇ ਕੋਲ ਲਗਭਗ 10 ਕਿਲੋਮੀਟਰ ਦੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ | ਆਓ! ਮਾਤਾ ਭਾਗ ਕੌਰ ਦੇ ਜੀਵਨ ਤੋਂ ਪ੍ਰੇਰਨਾ ਲਈਏ, ਜਿਨ੍ਹਾਂ ਧਰਮ, ਕੌਮ ਵਾਸਤੇ ਆਪਾ ਵਾਰਿਆ ਅਤੇ ਬੇਮੁੱਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ |

13/08/2025
13/08/2025
ਆਪ ਜੀ ਨੂੰ ਦੁਖੀ ਹਿਰਦੇ ਨਾਲ ਸੁਚਿਤ ਕੀਤਾ ਜਾਂਦਾ ਹੈ ਬੜੇ ਹੀ ਸਤਿਕਾਰ ਯੋਗ  ਮੇਰੇ ਛੋਟੇ ਭਰਾ ਸ੍ਰ ਬਲਕਾਰ ਸਿੰਘ ਮਾਲਕ ਸੈਣੀ ਪੇਂਟ ਅਤੇ ਹਾਰਡਵੇਅਰ...
18/09/2023

ਆਪ ਜੀ ਨੂੰ ਦੁਖੀ ਹਿਰਦੇ ਨਾਲ ਸੁਚਿਤ ਕੀਤਾ ਜਾਂਦਾ ਹੈ ਬੜੇ ਹੀ ਸਤਿਕਾਰ ਯੋਗ ਮੇਰੇ ਛੋਟੇ ਭਰਾ ਸ੍ਰ ਬਲਕਾਰ ਸਿੰਘ ਮਾਲਕ ਸੈਣੀ ਪੇਂਟ ਅਤੇ ਹਾਰਡਵੇਅਰ ਸਟੋਰ ਕਾਹਨੂੰਵਾਨ ਪਿਛਲੇ ਦਿਨੀਂ 10 ਸਤੰਬਰ 2023 ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ 19 ਸਤਬੰਰ ਦਿਨ ਮੰਗਲਵਾਰ ਨੂੰ ਸਾਡੇ ਨਿਵਾਸ ਸਥਾਨ ਨਵਾਂ ਪਿੰਡ ਕਾਹਨੂੰਵਾਨ ਜਿਲ੍ਹਾ ਗੁਰਦਾਸਪੁਰ ਵਿਖੇ 11 ਵੱਜੇ ਪੈਣਗੇ। ਉਪਰੰਤ ਕੀਰਤਨ, ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਨਵਾਂ ਪਿੰਡ ਕਾਹਨੂੰਵਾਨ ਵਿਖੇ 11:30 ਵੱਜੇ ਤੋਂ 1 ਵੱਜੇ ਤੱਕ ਹੋਵੇਗਾ। ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਸੋ ਆਪ ਜੀ ਨੂੰ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਦੁਖੀ ਹਿਰਦੇ। ਪ੍ਰਿੰਸੀਪਲ ਜਸਵੰਤ ਸਿੰਘ ਭਰਾ। ਗੁਰਬਚਨ ਕੌਰ ਧਰਮ ਪਤਨੀ। ਜਸਕਰਨ ਸਿੰਘ ਸਪੁੱਤਰ।

ਬੀਬੀ ਸੁੰਦਰੀ ਸਕੂਲ ਦਾ ਬਾਰਵ੍ਹੀਂ ਦਾ ਨਤੀਜਾ ਸ਼ਾਨਦਾਰ ਰਿਹਾ।.         ਕਾਹਨੂੰਵਾਨ ਸ਼ਹਿਰ ਦੀ ਨਾਮਵਰ ਵਿਦਿਅਕ ਅਤੇ ਖੇਡ ਸੰਸਥਾ ਦਾ ਬਾਰਵ੍ਹੀਂ ਜਮਾ...
26/05/2023

ਬੀਬੀ ਸੁੰਦਰੀ ਸਕੂਲ ਦਾ ਬਾਰਵ੍ਹੀਂ ਦਾ ਨਤੀਜਾ ਸ਼ਾਨਦਾਰ ਰਿਹਾ।. ਕਾਹਨੂੰਵਾਨ ਸ਼ਹਿਰ ਦੀ ਨਾਮਵਰ ਵਿਦਿਅਕ ਅਤੇ ਖੇਡ ਸੰਸਥਾ ਦਾ ਬਾਰਵ੍ਹੀਂ ਜਮਾਤ ਦੇ ਵਿਦਿਆਰਥੀਆਂ ਦਾ ਮੈਡੀਕਲ, ਨਾਨ ਮੈਡੀਕਲ ਅਤੇ ਆਰਟਸ ਗਰੁੱਪ ਦੇ ਵਿਦਿਆਰਥੀਆਂ ਦਾ ਇਸ ਸਾਲ ਦਾ ਨਤੀਜਾ ਵੀ ਪਹਿਲੇ ਸਾਲਾ ਵਾਂਗ ਸ਼ਾਨਦਾਰ ਰਿਹਾ ਹੈ।. ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੀ ਡਾਇਰੈਕਟਰ ਮੈਡਮ ਨਵਨੀਤ ਕੌਰ ਨੇ ਦੱਸਿਆ ਹੈ ਕਿ ਸਾਡੇ ਸਕੂਲ ਦੀ ਬਾਰਵ੍ਹੀਂ ਜਮਾਤ ਦਾ ਨਤੀਜਾ 100 % ਆਇਆ ਹੈ। ਸਾਰੇ ਵਿਦਿਆਰਥੀਆਂ 80% ਤੋਂ ਉਪਰ ਨੰਬਰ ਲੈ ਕੇ ਪਾਸ ਹੋਏ ਹਨ।. ਮੈਡਮ ਨਵਨੀਤ ਕੌਰ ਅਤੇ ਡਾਕਟਰ ਕਮਲਜੋਤ ਸਿੰਘ ਨੇ ਦੱਸਿਆ ਕਿ ਸਕੂਲ ਦੀ ਬਾਰਵ੍ਹੀਂ ਜਮਾਤ ਦੀ ਵਿਦਿਆਰਥਣ ਮਹਿਕਦੀਪ ਕੌਰ ਨੇ 93% ਨੰਬਰ ਲੈ ਕੇ ਨਾਨ ਮੈਡੀਕਲ ਵਿੱਚੋਂ ਸਕੂਲ ਵਿੱਚੋਂ ਪਹਿਲਾ ਸਥਾਨ, ਮਾਨਿਆ ਮਹਾਜਨ ਨੇ 90% ਨੰਬਰ ਲੈ ਕੇ ਦੁਸਰਾ ਅਤੇ ਕਿਰਨਦੀਪ ਕੌਰ ਨੇ 89% ਨੰਬਰ ਲੈ ਕੇ ਤੀਸਰਾ ਸਥਾਨ। ਮੈਡੀਕਲ ਗਰੁੱਪ ਵਿਚੋਂ ਮਨਪ੍ਰੀਤ ਕੌਰ ਨੇ 90% ਨੰਬਰ ਲੈ ਕੇ ਪਹਿਲਾਂ ਸਥਾਨ, ਹਰਜਪ ਸਿਮਰਨ ਕੌਰ ਨੇ 89% ਦੁਸਰਾ ਅਤੇ ਗੁਰਲੀਨ ਕੌਰ ਨੇ 88% ਨੰਬਰ ਲੈ ਕੇ ਤੀਸਰਾ ਸਥਾਨ ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚੋਂ ਸਿਮਰਨਪ੍ਰੀਤ ਕੌਰ ਨੇ 91% ਨੰਬਰ ਲੈ ਕੇ ਪਹਿਲਾਂ ਰਾਜਵਿੰਦਰ ਕੌਰ ਨੇ 88% ਲੈ ਕੇ ਦੁਸਰਾ ਕਿਰਨ ਸਲਾਰੀਆ ਅਤੇ ਕੌਮਲਪ੍ਰੀਤ ਕੌਰ ਨੇ 87% ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।.

ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ ਸੋਹਨ ਸਿੰਘ ਨੈਣੇਕੌਟ ਅਤੇ ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਜਸਵੰਤ ਸਿੰਘ ਬਾਬਾ ਨੇ ਇਸ ਮੌਕੇ ਸਕੂਲ ਦੇ ਸਾਰੇ ਸਟਾਫ, ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦਾ ਸਾਰਾ ਸਿਹਰਾ ਸਕੂਲ ਸਟਾਫ
ਅਤੇ ਵਿਦਿਆਰਥੀਆਂ ਸਿਰ ਹੈ। ਅਧਿਆਪਕਾਂ ਨੇ ਪੂਰੀ ਮਿਹਨਤ ਨਾਲ ਵਿਦਿਆਰਥੀਆਂ ਨੂੰ ਪੜਾਇਆ ਅਤੇ ਵਿਦਿਆਰਥੀਆਂ ਨੇ ਵੀ ਪੂਰੀ ਲਗਨ ਨਾਲ ਮਿਹਨਤ ਕੀਤੀ ਹੈ। ਇਸ ਨਤੀਜੇ ਨਾਲ ਵਿਦਿਆਰਥੀਆਂ ਨੇ ਇਸ ਪਛੜੇ ਇਲਾਕੇ ਦਾ ਅਪਣੇ ਸਕੂਲ ਦਾ ਅਤੇ ਅਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ ਉਹ ਜਿੰਦਗੀ ਵਿੱਚ ਸਫਲ ਹੋਣ ਲਈ ਇਸ ਤਰ੍ਹਾਂ ਹੀ ਮਿਹਨਤ ਅਤੇ ਲਗਨ ਨਾਲ ਪੜਾਈ ਕਰਨ ਅਤੇ ਉਚ ਸਿੱਖਿਆ ਪ੍ਰਾਪਤ ਕਰ ਕੇ ਇਲਾਕੇ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ।.
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮੈਡਮ ਰਣਦੀਪ ਕੌਰ, ਮੈਡਮ ਸੁਖਦੀਪ ਕੌਰ, ਨਵਨੀਤ ਕੌਰ, ਅਸਮਾ ਕਾਲੀਆ, ਮੈਡਮ ਅਮਰੀਨਾ, ਮੈਡਮ ਸੁਪਰੀਤ ਕੌਰ, ਅੰਮ੍ਰਿਤਪਾਲ ਕੌਰ, ਨਵਦੀਪ ਸ਼ਰਮਾ, ਕਮਲਜੋਤ ਸਿੰਘ, ਮੈਡਮ ਰਾਜਵਿੰਦਰ ਕੌਰ, ਮਨਪ੍ਰੀਤ ਕੌਰ ਅਤੇ ਡੀ ਪੀ ਨਰਿੰਦਰ ਜੀਤ ਸਿੰਘ ਆਦਿ ਹਾਜ਼ਰ ਸਨ।

Address

V. P. O/NAWAN PIND KAHNUWAN
Kahnuwan

Telephone

+919653286070

Website

Alerts

Be the first to know and let us send you an email when Sbs Public sen sec School Kahnuwan-Gurdaspur posts news and promotions. Your email address will not be used for any other purpose, and you can unsubscribe at any time.

Shortcuts

Share

Category