25/09/2022
"ਧਨੀ ਪਿੰਡ ਸਕੂਲ ਦੀਆਂ ਖਿਡਾਰਨਾਂ ਫਿਰ ਬਣੀਆਂ ਜ਼ਿਲ੍ਹਾ ਚੈਂਪੀਅਨ"
"17 ਅਤੇ 19 ਸਾਲ ਵੇਟ ਲਿਫਟਿੰਗ ਚ ' ਜ਼ਿਲ੍ਹੇ ਵਿਚੋਂ ਜਿੱਤੀ ਓਵਰਆਲ ਚੈਂਪੀਅਨਸ਼ਿਪ"
ਸਰਕਾਰੀ ਸੀਨੀਅਰ ਸਕੂਲ ਧਨੀ ਪਿੰਡ ਵਿਖੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋ ਕਨਵੀਨਰ-ਕਮ-ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸੀਨੀਅਰ ਮੀਤ ਪ੍ਰਧਾਨ DTC ਜਲੰਧਰ) ਦੀ ਅਗਵਾਈ ਵਿੱਚ ਅੰਡਰ 17 ਅਤੇ 19 ਸਾਲ ਵਰਗ (ਲੜਕੀਆਂ) ਦੇ ਵੇਟ ਲਿਫਟਿੰਗ ਜ਼ਿਲ੍ਹੇ ਦੇ ਮੁਕਾਬਲੇ ਕਰਵਾਏ ਗਏ। ਇਹਨਾ ਮੁਕਾਬਲਿਆਂ ਦਾ ਉਦਘਾਟਨ ਸ਼੍ਰੀ ਬਲਵਿੰਦਰ ਸਿੰਘ ਕੂੰਨਰ (ਦਾਨੀ ਸੱਜਣ) ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਹਨਾ ਮੁਕਾਬਿਲਆਂ ਵਿੱਚ ਧਨੀ ਪਿੰਡ ਸਕੂਲ ਦੀਆਂ ਖਿਡਾਰਨਾਂ ਨੇ 17 ਅਤੇ 19 ਸਾਲ ਦੋਵੇਂ ਵਰਗਾਂ ਵਿੱਚ ਜ਼ਿਲ੍ਹੇ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਕੇ ਓਵਰਆਲ ਚੈਂਪੀਅਨ ਬਣੀਆਂ। ਜੇਤੂ ਖਿਡਾਰਨਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਜਲੰਧਰ ਕੈਂਟ, ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਫਿਲੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਲੰਧਰ ਨੇ ਕੀਤੀ। ਇਸ ਮੌਕੇ ਤੇ ਡਿਪਟੀ DEO ਰਾਜੀਵ ਜੋਸ਼ੀ, ਜ਼ਿਲ੍ਹਾ ਸਮਾਰਟ ਸਕੂਲ ਇੰਚਾਰਜ ਅਸ਼ੋਕ ਬਸਰਾ, ਸੁਰਿੰਦਰ ਪਾਲ ਇੰਚਾਰਜ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ, ਪ੍ਰਿੰਸੀਪਲ ਤਜਿੰਦਰ ਸਿੰਘ BNO ਗੁਰਾਇਆ-1, ਪ੍ਰਿੰਸੀਪਲ ਸੱਤ ਪਾਲ ਸੋਢੀ, ਬਲਕਾਰ ਸਿੰਘ ਦਾਨੀ ਸੱਜਣ, ਦਵਿੰਦਰ ਪਾਲ ਸਰਹਾਲੀ,ਸਰਪੰਚ ਰਾਮ ਗੋਪਾਲ,ਚੇਅਰਮੈਨ ਦਵਿੰਦਰ ਸਿੰਘ,ਕਮਲਦੀਪ ਸਿੰਘ ਦੀਪਾ,ਕਾਮਰੇਡ ਕੁਲਵੰਤ ਸਿੰਘ,ਗੁਰਮੀਤ ਰਾਮ ਸਾਬਕਾ ਸਰਪੰਚ, ਤਰਸੇਮ ਲਾਲ ਸਾਬਕਾ ਚੈਅਰਮੈਨ,ਕੋਚ ਹਰਮੇਸ਼ ਲਾਲ, ਵੱਖ - ਵੱਖ ਸਕੂਲਾਂ ਦੇ DPE ਅਧਿਆਪਕ ਤੇ ਖਿਡਾਰਨਾਂ, ਪਿੰਡ ਦੇ ਪਤਵੰਤੇ ਸੱਜਣ, ਸਕੂਲ ਸਟਾਫ਼ ਅਤੇ ਸਮੂਹ ਵਿਦਿਆਰਥੀ ਹਾਜਰ ਸਨ।