Govt. Senior Secondary School Gidder Windi

  • Home
  • Govt. Senior Secondary School Gidder Windi

Govt. Senior Secondary School Gidder Windi Contact information, map and directions, contact form, opening hours, services, ratings, photos, videos and announcements from Govt. Senior Secondary School Gidder Windi, School, ਪਿੰਡ ਗਿੱਦੜਵਿੰਡੀ ਤਹਿਸੀਲ ਜਗਰਾਉ ਜਿਲਾ ਲੁਧਿਆਣਾ, .

29/03/2026
Mega PTM & Annual Result Govt. Senior Secondary School Gidder Windi
28/03/2026

Mega PTM & Annual Result
Govt. Senior Secondary School Gidder Windi

17/03/2026
School Campus
16/03/2026

School Campus

ਪਿਛਲੇ ਦਿਨੀ ਪ੍ਰਿੰਸੀਪਲ ਸ. ਹਰਪ੍ਰੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਦਾ ਜਹਾਂਗੀਰ ਸਰਾਂ/ਕਿਲ੍ਹਾ ਅਤੇ ਸੁਲਤਾਨਪੁਰ ਲੋਧੀ ਦਾ...
25/02/2026

ਪਿਛਲੇ ਦਿਨੀ ਪ੍ਰਿੰਸੀਪਲ ਸ. ਹਰਪ੍ਰੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਦਾ ਜਹਾਂਗੀਰ ਸਰਾਂ/ਕਿਲ੍ਹਾ ਅਤੇ ਸੁਲਤਾਨਪੁਰ ਲੋਧੀ ਦਾ ਵਿਦਿਅਕ ਟੂਰ ਕਰਵਾਇਆ ਗਿਆ।

69ਵੀਂ ਰਾਸ਼ਟਰੀ ਸਕੂਲ ਪੱਧਰੀ ਬੀਚ ਵਾਲੀਬਾਲ ਚੈਂਪੀਅਨਸ਼ਿਪ ਜੋ ਕਿ ਦੀਘਾ ਮੁਹਾਨਾ ਪੱਛਮੀ ਬੰਗਾਲ ਵਿਖੇ ਹੋਈ ਸੀ, ਇਸ ਵਿੱਚ ਸਰਕਾਰੀ ਸੀਨੀਅਰ ਸੈਕੰਡਰ...
03/02/2026

69ਵੀਂ ਰਾਸ਼ਟਰੀ ਸਕੂਲ ਪੱਧਰੀ ਬੀਚ ਵਾਲੀਬਾਲ ਚੈਂਪੀਅਨਸ਼ਿਪ ਜੋ ਕਿ ਦੀਘਾ ਮੁਹਾਨਾ ਪੱਛਮੀ ਬੰਗਾਲ ਵਿਖੇ ਹੋਈ ਸੀ, ਇਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਦੀ ਵਿਦਿਆਰਥਣ ਨਵਜੋਤ ਕੌਰ ਨੇ ਪੰਜਾਬ ਵੱਲੋਂ ਖੇਡਦਿਆਂ ਹੋਇਆਂ ਰਾਸ਼ਟਰੀ ਪੱਧਰ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਦੀ ਹੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਵਾਲੀਬਾਲ ਜੂਨੀਅਰ ਰਾਸ਼ਟਰੀ ਅੰਡਰ-18 ਚੈਂਪੀਅਨਸ਼ਿਪ ਜੋ ਕਿ ਰਾਜਸਥਾਨ ਵਿੱਚ ਹੋਈ ਉਸ ਵਿੱਚ ਭਾਗ ਲਿਆ, ਗੁਰਵੀਰ ਕੌਰ ਨੇ ਬੀਚ ਵਾਲੀਬਾਲ ਚੈਂਪੀਅਨਸ਼ਿਪ ਅੰਡਰ-19 ਵਿੱਚ ਪੱਛਮੀ ਬੰਗਾਲ ਵਿਖੇ ਅਤੇ ਆਂਧਰਾ ਪ੍ਰਦੇਸ਼ ਵਿੱਚ ਹੋਏ ਸ਼ਮੈਸਿੰਗ ਵਾਲੀਬਾਲ ਰਾਸ਼ਟਰੀ ਟੂਰਨਾਮੈਂਟ ਵਿੱਚ ਪੰਜਾਬ ਵੱਲੋਂ ਖੇਡਦਿਆਂ ਹੋਇਆ ਭਾਗ ਲਿਆ। ਇਹਨਾਂ ਤਿੰਨਾਂ ਬੱਚੀਆਂ ਦਾ ਸਕੂਲ ਪਹੁੰਚਣ ਤੇ ਨਗਰ ਗਿੱਦੜਵਿੰਡੀ ਦੀ ਸਮੂਹ ਪੰਚਾਇਤ, ਪਿੰਡ ਦੇ ਐਨ ਆਰ ਆਈ ਭਰਾਵਾਂ ਅਤੇ ਸਕੂਲ ਦੇ ਸਮੂਹ ਸਟਾਫ ਨੇ ਨਿੱਘਾ ਸਵਾਗਤ ਕੀਤਾ। ਇਸ ਸਮੇਂ ਸਨਮਾਨ ਸਮਾਰੋਹ ਦੌਰਾਨ ਸਕੂਲ ਸਟਾਫ ਵੱਲੋਂ ਨਵਜੋਤ ਕੌਰ ਨੂੰ 11000 ਰੁਪਏ , ਸ. ਸੁਖਦੇਵ ਸਿੰਘ ਸਰਪੰਚ ਅਤੇ ਸਮੂਹ ਪੰਚਾਇਤ ਵੱਲੋਂ 3100 ਰੁਪਏ, ਸ. ਹਰਬੰਤ ਸਿੰਘ ਹੰਤਾ ਵੱਲੋਂ 5100 ਰੁਪਏ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਪ੍ਰੀਤ ਕੌਰ ਅਤੇ ਗੁਰਵੀਰ ਕੌਰ ਨੂੰ ਪੰਚਾਇਤ ਵੱਲੋਂ 2100,2100 ਰੁਪਏ, ਸ. ਹਰਵੰਤ ਸਿੰਘ ਹੰਤਾ ਵੱਲੋਂ 2100 ,2100 ਰੁਪਏ ਨਗਦ ਦਿੱਤੇ ਗਏ। ਇਸ ਮੌਕੇ ਸ. ਗੁਰਪ੍ਰੀਤ ਸਿੰਘ ਆਸਟਰੇਲੀਆ ਵੱਲੋਂ 10,000 ਰੁਪਏ, ਸ. ਦਵਿੰਦਰ ਸਿੰਘ ਕਨੇਡਾ ਵੱਲੋਂ 5000 ਰੁਪਏ, ਸ. ਗੁਰਕੀਰਤ ਸਿੰਘ ਕਨੇਡਾ ਵੱਲੋਂ 5000 ਰੁਪਏ ਦਾ ਸਕੂਲ ਦੇ ਖਿਡਾਰੀਆਂ ਨੂੰ ਵਾਲੀਬਾਲ ਅਤੇ ਹੋਰ ਖੇਡਾਂ ਦਾ ਸਮਾਨ ਦਿੱਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸ. ਹਰਪ੍ਰੀਤ ਸਿੰਘ ਗਰੇਵਾਲ ਨੇ ਇਹਨਾਂ ਤਿੰਨ ਖਿਡਾਰਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਸ਼ਾਬਾਸ਼ ਦਿੱਤੀ, ਹੋਰ ਵਿਦਿਆਰਥੀਆਂ ਨੂੰ ਖੇਡਾਂ ਅਤੇ ਪੜ੍ਹਾਈ ਦੇ ਵਿੱਚ ਹੋਰ ਮਿਹਨਤ ਕਰਨ ਲਈ ਹੱਲਾ ਸ਼ੇਰੀ ਦਿੱਤੀ । ਇਹਨਾਂ ਪ੍ਰਾਪਤੀਆਂ ਵਿੱਚ ਵਾਲੀਬਾਲ ਕੋਚ ਸ. ਹਰਜਗਦੀਪ ਸਿੰਘ ਖਹਿਰਾ ਦਾ ਵਿਸ਼ੇਸ਼ ਯੋਗਦਾਨ ਹੈ ਜੋ ਕਿ ਬੱਚਿਆਂ ਨੂੰ ਸਵੇਰ ਸ਼ਾਮ ਨਿਸ਼ਕਾਮ ਤੌਰ ਤੇ ਵਾਲੀਬਾਲ ਦੀ ਕੋਚਿੰਗ ਦੇ ਰਹੇ ਹਨ। ਇਸ ਸਮਾਗਮ ਵਿੱਚ ਸ. ਅੰਮ੍ਰਿਤਪਾਲ ਸਿੰਘ ਰਿਟਾਇਰਡ ਪੰਜਾਬੀ ਲੈਕਚਰਾਰ, ਸ. ਰਜਿੰਦਰ ਸਿੰਘ ਅੰਤਰ ਰਾਸ਼ਟਰੀ ਹੈਮਰ ਥਰੋਅਰ, ਸ. ਅਵਤਾਰ ਸਿੰਘ ਚੇਅਰਮੈਨ ਐਸ,ਐਮ,ਸੀ, ਸ੍ਰੀ ਮਨੀ ਗਰਗ, ਗੁਰਪ੍ਰੀਤ ਸਿੰਘ ਗੋਪੀ, ਡਾਕਟਰ ਮਨਜਿੰਦਰ ਸਿੰਘ ਸੋਨਾ, ਸ. ਅਮਰਜੀਤ ਸਿੰਘ ਬਿੱਲਾ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।


ਪਿਛਲੇ ਦਿਨੀ ਸਕੂਲ ਵਿੱਚੋਂ ਬਦਲੀ ਕਰਵਾ ਕੇ ਗਏ ਸ. ਲਵਜੀਤ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਉਹਨਾਂ ਦੁਆਰਾ ਸਕੂਲ ਵਿੱਚ ਨਿਭਾਈਆਂ ਗਈਆਂ ਸੇਵਾ...
01/02/2026

ਪਿਛਲੇ ਦਿਨੀ ਸਕੂਲ ਵਿੱਚੋਂ ਬਦਲੀ ਕਰਵਾ ਕੇ ਗਏ ਸ. ਲਵਜੀਤ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਉਹਨਾਂ ਦੁਆਰਾ ਸਕੂਲ ਵਿੱਚ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਿਲਾਘਾ ਕੀਤੀ ਗਈ ਅਤੇ ਉਨਾਂ ਦੇ ਚੰਗੇਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। Govt. Senior Secondary School Gidder Windi

ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਵਲੋਂ ਨਵਾਂ ਉਪਰਾਲਾ।
14/01/2026

ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਵਲੋਂ ਨਵਾਂ ਉਪਰਾਲਾ।

ਪਿਛਲੇ ਦਿਨੀਂ ਗਣਿਤ ਵਿਸ਼ੇ ਨਾਲ ਸਬੰਧਤ ਮਾਡਲ ਬਣਾਉਣ ਸਬੰਧੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਦੇ ਵਿਦਿਆਰਥੀਆਂ ਨੇ ਵ...
02/01/2026

ਪਿਛਲੇ ਦਿਨੀਂ ਗਣਿਤ ਵਿਸ਼ੇ ਨਾਲ ਸਬੰਧਤ ਮਾਡਲ ਬਣਾਉਣ ਸਬੰਧੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਦੇ ਵਿਦਿਆਰਥੀਆਂ ਨੇ ਵੱਖ ਵੱਖ ਪੁਜ਼ੀਸ਼ਨਾਂ ਹਾਸਿਲ ਕੀਤੀਆਂ।

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿਖੇ ਪੜ ਰਹੇ ਬੱਚਿਆਂ...
20/12/2025

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿਖੇ ਪੜ ਰਹੇ ਬੱਚਿਆਂ ਦੇ ਮਾਤਾ-ਪਿਤਾ ਦੀ ਵਰਕਸ਼ਾਪ ਲਗਾਈ ਗਈ ਅਤੇ ਮਾਪੇ ਅਧਿਆਪਕ ਮਿਲਣੀ ਹੋਈ, ਜਿਸ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਨ ਅਤੇ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ I ਹਾਜ਼ਰ ਕਮੇਟੀ ਮੈਂਬਰਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਪ੍ਰਿੰਸੀਪਲ ਸ. ਹਰਪ੍ਰੀਤ ਸਿੰਘ ਗਰੇਵਾਲ ਵੱਲੋਂ ਧੰਨਵਾਦ ਕੀਤਾ ਗਿਆ। Govt. Senior Secondary School Gidder Windi

Address

ਪਿੰਡ ਗਿੱਦੜਵਿੰਡੀ ਤਹਿਸੀਲ ਜਗਰਾਉ ਜਿਲਾ ਲੁਧਿਆਣਾ

142033

Opening Hours

Monday 08:00 - 14:00
Tuesday 08:00 - 14:00
Wednesday 08:00 - 14:00
Thursday 08:00 - 14:00
Friday 08:00 - 14:00
Saturday 08:00 - 14:00

Telephone

+919417387320

Website

Alerts

Be the first to know and let us send you an email when Govt. Senior Secondary School Gidder Windi posts news and promotions. Your email address will not be used for any other purpose, and you can unsubscribe at any time.

Contact The School

Send a message to Govt. Senior Secondary School Gidder Windi:

Shortcuts

  • Want your school to be the top-listed School/college?

Share