11/05/2026
ਪੰਜਾਬ ਸਰਕਾਰ, ਜਿਲ੍ਹਾਂ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਜਨਗਣਨਾ - 2027 ਲਈ ਸ਼ੁਰੂ ਕੀਤੀ ਸਵੈ-ਗਣਨਾ ਪ੍ਰਕਿਰਿਆ ਜਿਸ ਤਹਿਤ ਜਿਲ੍ਹਾਂ ਵਾਸੀ ਖੁਦ ਆਨਲਾਈਨ ਪੋਰਟਲ ਤੇ ਜਾ ਕੇ ਆਪਣੇ ਪਰਿਵਾਰ ਨਾਲ ਸਬੰਧਤ ਵੇਰਵੇ ਭਰ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਸਬੰਧੀ ਸੰਸਥਾ ਦੇ ਸਿਖਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਜਾਣੂ ਕਰਵਾਉਣ ਅਤੇ ਸਵੈ ਜਨਗਨਣਾ ਕਰਨ ਲਈ ਪ੍ਰੇਰਿਤ ਕਰਨ ਲਈ ਸਰਕਾਰੀ ਆਈ ਟੀ ਆਈ ਹੁਸ਼ਿਆਰਪੁਰ ਵਿਖੇ ਵਾਈਸ ਪ੍ਰਿੰਸੀਪਲ ਸ੍ਰੀ ਪੁਸ਼ਪਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਨੋਡਲ ਅਫਸਰ ਸ੍ਰੀ ਹੰਸ ਰਾਜ ਵਲੋਂ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਜਨਗਨਣਾ ਦਫਤਰ ਜਿਲ੍ਹਾਂ ਹੁਸ਼ਿਆਰਪੁਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਐਕਸਪਰਟ ਸ੍ਰੀ ਸੁਰਿੰਦਰ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਇੰਦਰਜੀਤ ਸਿੰਘ ਵਲੋਂ ਸਿਖਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਸਵੈ ਜਨਗਨਣਾ - 2027 ਲਈ ਰਜਿਸਟ੍ਰੇਸ਼ਨ ਕਰਨ ਦੀ ਮਹੱਤਤਾ ਤੇ ਸੰਪੂਰਨ ਪ੍ਰਕਿਰਿਆ ਤੋ ਜਾਣੂ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਵੈ ਜਨਗਨਣਾ ਪ੍ਰਕਿਰਿਆ 14 ਮਈ, 2027 ਤੱਕ ਚੱਲੇਗੀ। ਇਸ ਮੌਕੇ ਨੋਡਲ ਅਫਸਰ ਹੰਸ ਰਾਜ ਨੇ ਦੱਸਿਆ ਕਿ ਸਵੈ-ਗਣਨਾ ਦਾ ਅਰਥ ਹੈ ਕਿ ਜ਼ਿਲ੍ਹਾ ਵਾਸੀ ਖੁਦ ਆਨਲਾਈਨ ਪੋਰਟਲ https://se.census.gov.in ’ਤੇ ਜਾ ਕੇ ਆਪਣੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਭਰਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਬਹੁਤ ਹੀ ਸੁਖਾਲੀ ਅਤੇ ਸੌਖੇ ਹੀ ਸਮਝ ਆ ਜਾਣ ਵਾਲੀ ਹੈ ਜਿਸ ਨੂੰ ਹਰੇਕ ਵਿਅਕਤੀ ਵਲੋਂ ਆਸਾਨੀ ਨਾਲ ਆਨਲਾਈਨ ਮੁਕੰਮਲ ਕੀਤਾ ਜਾ ਸਕਦਾ ਹੈ। ਸਵੈ-ਗਣਨਾ ਉਪਰੰਤ ਫਰਵਰੀ 2027 ਵਿਚ ਇਕ ਵਿਸਥਾਰ ਸਰਵੇਖਣ ਵੀ ਕੀਤਾ ਜਾਵੇਗਾ, ਜਿਨ੍ਹਾਂ ਪਰਿਵਾਰਾਂ ਨੇ ਪਹਿਲਾਂ ਹੀ ਆਨਲਾਈਨ ਸਵੈ-ਗਣਨਾ ਕਰ ਲਈ ਹੋਵੇਗੀ, ਉਹ ਗਿਣਤੀਕਾਰ ਨੂੰ ਸਿਰਫ਼ ਆਪਣੀ ਸਵੈ-ਗਣਨਾ ਵਾਲੀ ਆਈ.ਡੀ. ਦਿਖਾ ਕੇ ਪ੍ਰਕਿਰਿਆ ਨੂੰ ਆਸਾਨ ਬਣਾ ਸਕਦੇ ਹਨ। ਜਿਥੇ ਜਿਨ੍ਹਾਂ ਪਰਿਵਾਰਾਂ ਨੇ ਸਵੈ-ਗਣਨਾ ਨਹੀਂ ਕੀਤੀ ਹੋਵੇਗੀ, ਉਨ੍ਹਾਂ ਨੇ ਨਿਯੁਕਤ ਗਿਣਤੀਕਾਰ ਘਰ ਜਾ ਕੇ ਪੂਰੀ ਜਾਣਕਾਰੀ ਦਰਜ ਕਰੇਗਾ । ਇਸ ਮੌਕੇ ਸ੍ਰੀ ਬਲਜਿੰਦਰ ਸਿੰਘ, ਸ੍ਰੀ ਰਮਨ ਕੁਮਾਰ, ਸ੍ਰੀ ਮਾਈਕਲ, ਸ੍ਰੀ ਕਮਲਪ੍ਰੀਤ ਸਿੰਘ, ਸ੍ਰੀ ਲਖਵਿੰਦਰ ਸਿੰਘ, ਸ੍ਰੀਮਤੀ ਕਮਲਪ੍ਰੀਤ ਕੋਰ, ਸ੍ਰੀਮਤੀ ਗਰਿਮਾ, ਸ੍ਰੀਮਤੀ ਪੁਰਵਿੰਦਰ ਕੋਰ, ਸ੍ਰੀਮਤੀ ਰਜਵੰਤ ਕੌਰ, ਸ੍ਰੀ ਬਲਵਿੰਦਰ ਸਿੰਘ ਅਤੇ ਫਿਟਰ, ਟਰਨਰ, ਮਸੀਨਿਸਟ, ਰੈਫਰੀਜਿਰੇਸ਼ਨ ਅਤੇ ਏਅਰ ਕੰਡੀਸ਼ਨਿੰਗ ਟੈਕਨੀਸ਼ੀਅਨ, ਵੁੱਡ ਵਰਕ ਟੈਕਨੀਸ਼ੀਅਨ, ਇੰਸਟਰੂਮੈਂਟ ਮਕੈਨਿਕ, ਇਲੈਕਟ੍ਰੀਸ਼ਨ, ਸੋਲਰ ਟੈਕਨੀਸ਼ੀਅਨ, ਪਲੰਬਰ ਸਮੇਤ ਅਲੱਗ - ਅਲੱਗ ਟਰੇਡਾ ਦੇ ਸਿਖਿਆਰਥੀ ਹਾਜਰ ਹੋਏ। ਹੰਸ ਰਾਜ ਬੱਧਣ ਨੋਡਲ ਅਫਸਰ ਸਰਕਾਰੀ ਆਈ ਟੀ ਆਈ ਹੁਸ਼ਿਆਰਪੁਰ ।
16/04/2026
06/04/2026
18/03/2026
17/03/2026
16/03/2026
13/03/2026
11/03/2026
11/03/2026
10/03/2026
10/03/2026