GHS Rampur Mander

GHS Rampur Mander GHS Rampur Mander ( Mansa )

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2025-26 ਜਮਾਤ ਅੱਠਵੀਂ ਦੇ ਐਲਾਨੇ ਨਤੀਜੇ ਵਿੱਚ ਸੁਤੰਤਰਤਾ ਸੰਗਰਾਮੀ ਚੇਤ ਸਿੰਘ ਸਰਕਾਰੀ ਹਾਈ ਸਕੂਲ ਰਾਮ...
12/04/2026

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2025-26 ਜਮਾਤ ਅੱਠਵੀਂ ਦੇ ਐਲਾਨੇ ਨਤੀਜੇ ਵਿੱਚ ਸੁਤੰਤਰਤਾ ਸੰਗਰਾਮੀ ਚੇਤ ਸਿੰਘ ਸਰਕਾਰੀ ਹਾਈ ਸਕੂਲ ਰਾਮਪੁਰ ਮੰਡੇਰ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਖੁਸ਼ਪ੍ਰੀਤ ਕੌਰ ਪੁੱਤਰੀ ਬਾਰੂ ਸਿੰਘ 518/600 ਪਹਿਲਾ ਸਥਾਨ, ਖੁਸ਼ਪ੍ਰੀਤ ਕੌਰ ਪੁੱਤਰੀ ਰਵਿੰਦਰ ਸਿੰਘ 506/600 ਦੂਜਾ ਸਥਾਨ,ਖੁਸ਼ਪ੍ਰੀਤ ਦੇਵੀ ਪੁੱਤਰੀ ਸੰਦੀਪ ਕੁਮਾਰ 505/600 ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਸ਼ਾਨਦਾਰ ਨਤੀਜੇ ਦੀ ਪ੍ਰਾਪਤੀ ਲਈ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ।

"ਮਾਂ ਪਿਓ ਦੀ ਭਾਗੀਦਾਰੀ ,ਬੱਚੇ ਦੀ ਬੇਹਤਰੀ"ਅੱਜ ਮਿਤੀ 28-03-2026 ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਪੇ ਅਧਿਆਪਕ ਮਿਲ...
28/03/2026

"ਮਾਂ ਪਿਓ ਦੀ ਭਾਗੀਦਾਰੀ ,ਬੱਚੇ ਦੀ ਬੇਹਤਰੀ"
ਅੱਜ ਮਿਤੀ 28-03-2026 ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਨਾਨ- ਬੋਰਡ ਜਮਾਤਾਂ ਦਾ ਨਤੀਜਾ ਐਲਾਨਿਆ ਗਿਆ। ਸਕੂਲ ਮੁੱਖੀ ਸ੍ਰੀ ਪਰਵਿੰਦਰ ਸਿੰਘ, ਸਮੂਹ ਸਟਾਫ਼, ਸਕੂਲ ਮੈਨੇਜ਼ਮੈਂਟ ਕਮੇਟੀ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ।

ਮਾਪੇ ਅਧਿਆਪਕ ਮਿਲਣੀ, ਮਿਤੀ 28 ਮਾਰਚ 2026 ਸਮਾਂ ਸਵੇਰੇ 8:30 ਵਜੇ
21/03/2026

ਮਾਪੇ ਅਧਿਆਪਕ ਮਿਲਣੀ, ਮਿਤੀ 28 ਮਾਰਚ 2026 ਸਮਾਂ ਸਵੇਰੇ 8:30 ਵਜੇ

ਪ੍ਰੀਖਿਆ ਦੀ ਤਿਆਰੀ,ਸਾਂਝੀ ਜ਼ਿੰਮੇਵਾਰੀ
06/02/2026

ਪ੍ਰੀਖਿਆ ਦੀ ਤਿਆਰੀ,ਸਾਂਝੀ ਜ਼ਿੰਮੇਵਾਰੀ

31/01/2026
ਸਕੂਲ ਮੁੱਖੀ ਸ਼੍ਰੀ ਪਰਵਿੰਦਰ ਸਿੰਘ ਜੀ ਦੀ ਅਗਵਾਈ ਅਧੀਨ ਸਰਕਾਰੀ ਹਾਈ ਸਕੂਲ, ਰਾਮਪੁਰ ਮੰਡੇਰ ਵਿਖੇ ਮਿਤੀ 29 ਨਵੰਬਰ 2025 ਨੂੰ ਸ਼੍ਰੀਮਤੀ ਤਰਨਜੀਤ...
30/11/2025

ਸਕੂਲ ਮੁੱਖੀ ਸ਼੍ਰੀ ਪਰਵਿੰਦਰ ਸਿੰਘ ਜੀ ਦੀ ਅਗਵਾਈ ਅਧੀਨ ਸਰਕਾਰੀ ਹਾਈ ਸਕੂਲ, ਰਾਮਪੁਰ ਮੰਡੇਰ ਵਿਖੇ ਮਿਤੀ 29 ਨਵੰਬਰ 2025 ਨੂੰ ਸ਼੍ਰੀਮਤੀ ਤਰਨਜੀਤ ਕੌਰ ਦੀ ਦੇਖ ਰੇਖ ਹੇਠ ਬੈਗਲੇਸ ਡੇਅ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਪੌਦੇ ਲਗਾਏ ਗਏ ਅਤੇ ਸਮਾਜਿਕ ਵਿਗਿਆਨ ਨਾਲ ਸਬੰਧਤ ਮਾਡਲ , ਚਾਰਟ , ਰੋਲ ਪਲੇਅ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਸਮੂਹ ਸਟਾਫ਼ ਦਾ ਵਿਸ਼ੇਸ਼ ਸਹਿਯੋਗ ਰਿਹਾ।

ਸਰਕਾਰੀ ਹਾਈ ਸਕੂਲ, ਰਾਮਪੁਰ ਮੰਡੇਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਗਏ:ਪੰਜਾਬ ...
30/11/2025

ਸਰਕਾਰੀ ਹਾਈ ਸਕੂਲ, ਰਾਮਪੁਰ ਮੰਡੇਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਗਏ:
ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹਾਦਤ ਦੇ 350ਵੇਂ ਵਰੇ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਮੁੱਖੀ ਸ਼੍ਰੀ ਪਰਵਿੰਦਰ ਸਿੰਘ ਜੀ ਦੀ ਅਗਵਾਈ ਵਿਚ ਸਰਕਾਰੀ ਹਾਈ ਸਕੂਲ,ਰਾਮਪੁਰ ਮੰਡੇਰ (ਮਾਨਸਾ) ਵਿਖੇ ਮਿਤੀ 15 ਨਵੰਬਰ ਤੋਂ 27 ਨਵੰਬਰ ਤੱਕ 15 ਰੋਜ਼ਾ ਪ੍ਰੋਗਰਾਮ ਕਰਵਾਇਆ ਗਿਆ। ਇਹਨਾ 15 ਦਿਨਾਂ ਦੌਰਾਨ ਸਵੇਰ ਦੀ ਸਭਾ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ , ਯਾਤਰਾਵਾਂ , ਸ਼ਹੀਦੀ ਬਾਰੇ ਅਤੇ ਮਾਤਾ ਗੁਜਰੀ ਜੀ , ਭਾਈ ਮਤੀ ਦਾਸ ਜੀ , ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।ਮਿਤੀ 27 ਨਵੰਬਰ ਨੂੰ ਸ਼੍ਰੀਮਤੀ ਰਜਨੀ ਬਾਤਿਸ਼ , ਸ਼੍ਰੀਮਤੀ ਤਰਨਜੀਤ ਕੌਰ ਅਤੇ ਸ਼੍ਰੀ ਹਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਭਾਸ਼ਣ ਅਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਭਾਸ਼ਣ ਮੁਕਾਬਲੇ ਵਿਚ ਪਹਿਲਾ ਸਥਾਨ ਨਵਜੋਤ ਕੌਰ ਜਮਾਤ 9ਵੀ, ਦੂਜਾ ਸਥਾਨ ਮਨਜਿੰਦਰ ਕੌਰ ਜਮਾਤ 7ਵੀ, ਤੀਜਾ ਸਥਾਨ ਜਸਮੀਨ ਕੌਰ ਜਮਾਤ 7ਵੀ ਨੇ ਹਾਸਿਲ ਕੀਤਾ। ਕੁਇਜ਼ ਮੁਕਾਬਲੇ ਵਿਚ ਪਹਿਲਾ ਸਥਾਨ ਟੀਮ ਅਸੀਸ ਕੌਰ , ਖੁਸਬੂ ਸ਼ਰਮਾ,ਸਿਮਰਨ ਕੌਰ ਜਮਾਤ 10ਵੀ , ਦੂਜਾ ਸਥਾਨ ਟੀਮ ਹਰਜਿੰਦਰ ਸਿੰਘ, ਅਨਮੋਲ ਸਿੰਘ , ਸ਼ਰਨ ਸਿੰਘ ਜਮਾਤ 10ਵੀ , ਤੀਜਾ ਸਥਾਨ ਸਾਂਝੇ ਤੌਰ ਤੇ ਦੀ ਟੀਮਾਂ ਨਵਜੋਤ ਕੌਰ , ਵਿਦਿਆ ਰਾਣੀ , ਜੈਸਮੀਨ ਕੌਰ ਜਮਾਤ 9ਵੀ ਅਤੇ ਟੀਮ ਅਭਿਜੀਤ ਸਿੰਘ,ਚੇਤਨ ਸ਼ਰਮਾ,ਦਲਜੀਤ ਸਿੰਘ ਜਮਾਤ 7ਵੀ ਨੇ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ ਸਕੂਲ ਮੁੱਖੀ ਅਤੇ ਸਮੂਹ ਸਟਾਫ਼ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਇਸ ਪ੍ਰੋਗਰਾਮ ਵਿਚ ਸ਼੍ਰੀਮਤੀ ਪੂਨਮ, ਸ਼੍ਰੀਮਤੀ ਅਨੀਤਾ ਰਾਣੀ, ਸ਼੍ਰੀਮਤੀ ਬੀਬੀ ਕਸਤੂਰੀ ਕੌਰ,ਮਿਸ ਮਨੀ ਸ਼ਰਮਾ, ਸ਼੍ਰੀ ਜਸਵਿੰਦਰ ਸਿੰਘ, ਸ਼੍ਰੀ ਪਪਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

ਮਿਤੀ 22 ਨਵੰਬਰ 2025 ਨੂੰ ਸਕੂਲ ਮੁੱਖੀ ਸ਼੍ਰੀ ਪਰਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ 6ਵੀ ਜਮਾਤ ਦਾ ਵਿਦਿਅਕ ਟੂਰ ਸ਼੍ਰੀ ਹਰਪ੍ਰੀਤ ਸਿੰਘ ਅਤੇ ਸ਼੍ਰ...
24/11/2025

ਮਿਤੀ 22 ਨਵੰਬਰ 2025 ਨੂੰ ਸਕੂਲ ਮੁੱਖੀ ਸ਼੍ਰੀ ਪਰਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ 6ਵੀ ਜਮਾਤ ਦਾ ਵਿਦਿਅਕ ਟੂਰ ਸ਼੍ਰੀ ਹਰਪ੍ਰੀਤ ਸਿੰਘ ਅਤੇ ਸ਼੍ਰੀਮਤੀ ਪੂਨਮ ਜੀ ਵੱਲੋਂ ਛੱਤਬੀੜ ਚਿੜੀਆਘਰ , ਜ਼ੀਰਕਪੁਰ ਲੈ ਕੇ ਜਾਇਆ ਗਿਆ। ਇਸ ਟੂਰ ਦੀਆਂ ਕੁਝ ਯਾਦਗਾਰੀ ਤਸਵੀਰਾਂ:

ਅੱਜ ਮਿਤੀ 14-11-2025 ਨੂੰ ਸਕੂਲ ਮੁੱਖੀ ਸ਼੍ਰੀ ਪਰਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਬਾਲ ਦਿਵਸ ਮਨਾਇਆ ਗਿਆ । ਜਿਸ ਦੌਰਾਨ ਬੱਚਿਆਂ ਵੱਲੋਂ ਵੱਖ ਵ...
14/11/2025

ਅੱਜ ਮਿਤੀ 14-11-2025 ਨੂੰ ਸਕੂਲ ਮੁੱਖੀ ਸ਼੍ਰੀ ਪਰਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਬਾਲ ਦਿਵਸ ਮਨਾਇਆ ਗਿਆ । ਜਿਸ ਦੌਰਾਨ ਬੱਚਿਆਂ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਐਕਟੀਵਿਟੀਆਂ ਕੀਤੀਆਂ ਗਈਆਂ ਅਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜੀ।

Address

Rampur Mander
Boha
151503

Telephone

+919876515239

Website

Alerts

Be the first to know and let us send you an email when GHS Rampur Mander posts news and promotions. Your email address will not be used for any other purpose, and you can unsubscribe at any time.

Contact The School

Send a message to GHS Rampur Mander:

Shortcuts

Share

Category