28/08/2024
ਸ੍ਰ ਜਗਸੀਰ ਸਿੰਘ ਪੁੱਤਰ ਸ੍ਰ ਬਲਵਿੰਦਰ ਸਿੰਘ ਵਾਸੀ ਪਿੰਡ ਜੰਗੀਆਣਾ ( ਨੌਵੀਂ ਜਮਾਤ ਦੇ ਵਿਦਿਆਰਥੀ ਰਾਜਵੀਰ ਸਿੰਘ ਦੇ ਪਿਤਾ ਜੀ) ਨੇ ਆਪਣੀ ਨੇਕ ਕਮਾਈ ਵਿੱਚੋਂ ਸ.ਹ.ਸ. ਜੰਗੀਆਣਾ ਨੂੰ ਚਾਰ ਪੱਖੇ ਦਾਨ ਦਿੱਤੇ। ਇਸ ਮੌਕੇ ਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਬਿੰਦਰ ਕੌਰ ਅਤੇ ਐੱਸ.ਐੱਮ.ਸੀ. ਮੈਂਬਰ ਗੁਰਚਰਨ ਸਿੰਘ ਉਹਨਾਂ ਦੇ ਨਾਲ ਸਨ। ਇਸ ਉੱਤਮ ਕਾਰਜ ਲਈ ਹੈੱਡਮਾਸਟਰ ਅਤੇ ਸਮੂਹ ਸਟਾਫ਼ ਉਹਨਾਂ ਦਾ ਬਹੁਤ ਧੰਨਵਾਦੀ ਹੈ।
🙏🏻ਬਹੁਤ ਬਹੁਤ ਧੰਨਵਾਦ ਜੀ🙏🏻