Wheat Fields Public School

Wheat Fields Public School A place to start, to add, to grow, to fall, to learn, to teach, to pray, to laugh, to cry, to play,

20/02/2026

Our school organized an inspiring workshop on life skills, aimed at equipping students with essential tools for personal and professional growth. Professors and scholars from the Central University of Punjab graciously visited to guide the students through interactive sessions on topics like time management, emotional intelligence, decision-making, and resilience. The event was a resounding success, with students actively participating and gaining valuable insights from the experts. We extend our heartfelt thanks to the university faculty for their time and wisdom.

26/01/2026
ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਵੀਟ ਫੀਲਡਜ਼ ਪਬਲਿਕ ਸਕੂਲ ਘੁੱਦਾ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰਭਜੋਤ ...
19/10/2025

ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਵੀਟ ਫੀਲਡਜ਼ ਪਬਲਿਕ ਸਕੂਲ ਘੁੱਦਾ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।
ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰਭਜੋਤ ਕੌਰ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਸਾਡੇ ਸਕੂਲ ਦੇ ਚੌਥੀ ਅਤੇ ਪੰਜਵੀਂ ਜਮਾਤ ਦੇ ਮੁੰਡਿਆਂ ਦੀ ਫੁੱਟਬਾਲ ਟੀਮ ਨੇ ਪਹਿਲੀ ਪੁਜੀਸ਼ਨ , ਕੁੜੀਆਂ ਦੀ ਫੁੱਟਬਾਲ ਟੀਮ ਨੇ ਦੂਜੀ ਪੁਜੀਸ਼ਨ ਅਤੇ ਚੌਥੀ ਜਮਾਤ ਦੀ ਅਸ਼ਮੀਤ ਕੌਰ ਨੇ 100 ਮੀਟਰ ਦੌੜ ਵਿੱਚ ਦੂਜੀ ਪੁਜੀਸ਼ਨ ਪ੍ਰਾਪਤ ਕਰਕੇ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।
ਸਕੂਲ ਦੇ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਜੀ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਡਣੀਆਂ ਬਹੁਤ ਜ਼ਰੂਰੀ ਹਨ। ਖੇਡਾਂ ਖੇਡਣ ਨਾਲ ਬੱਚੇ ਸਰੀਰਕ, ਮਾਨਸਿਕ ਪੱਖੋਂ ਤਕੜੇ ਹੁੰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਕਾਮਯਾਬੀ ਦੇ ਪਿੱਛੇ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਸਰਦਾਰ ਸੁਖਚੈਨ ਸਿੰਘ ਜੀ ਦੀ ਅਣਥੱਕ ਮਿਹਨਤ ਹੈ । ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਹੋਰ ਮਿਹਨਤ ਨਾਲ ਵੱਡੀਆਂ ਪ੍ਰਾਪਤੀਆਂ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਐਥਲੈਟਿਕਸ ਜੋਨ ਪੱਧਰੀ ਮੁਕਾਬਲਿਆਂ ਵਿੱਚ ਵੀਟ ਫੀਲਡਜ਼ ਪਬਲਿਕ ਸਕੂਲ ਘੁੱਦਾ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੀਆਂ ਸ਼ਾਨਦਾਰ ਪੁਜੀਸ਼ਨਾਂ।ਸਕੂਲ ਦੇ ਪ...
21/09/2025

ਐਥਲੈਟਿਕਸ ਜੋਨ ਪੱਧਰੀ ਮੁਕਾਬਲਿਆਂ ਵਿੱਚ ਵੀਟ ਫੀਲਡਜ਼ ਪਬਲਿਕ ਸਕੂਲ ਘੁੱਦਾ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੀਆਂ ਸ਼ਾਨਦਾਰ ਪੁਜੀਸ਼ਨਾਂ।
ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰਭਜੋਤ ਕੌਰ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਅੱਠਵੀਂ ਜਮਾਤ ਦੇ ਹਰਗੁਣਪ੍ਰੀਤ ਸਿੰਘ ਨੇ 600 ਮੀਟਰ ਦੌੜ ਵਿੱਚ ਪਹਿਲਾ ਸਥਾਨ ਅਤੇ ਉੱਚੀ ਛਾਲ ਵਿੱਚ ਤੀਜਾ ਸਥਾਨ, ਸੱਤਵੀਂ ਜਮਾਤ ਦੇ ਨਵਕੀਰਤ ਸਿੰਘ ਨੇ 100 ਮੀਟਰ ਦੌੜ ਵਿੱਚ ਤੀਜਾ ਸਥਾਨ ਅਤੇ ਲੰਬੀ ਛਾਲ ਵਿੱਚ ਪਹਿਲਾ ਸਥਾਨ ਅਤੇ ਸੱਤਵੀਂ ਹੀ ਜਮਾਤ ਦੇ ਹਰਮਨਜੋਤ ਸਿੰਘ ਨੇ 200 ਮੀਟਰ ਦੌੜ ਵਿੱਚ ਪਹਿਲਾ ਸਥਾਨ ਅਤੇ ਲੰਬੀ ਛਾਲ ਵਿੱਚ ਤੀਜਾ ਸਥਾਨ ,ਅੱਠਵੀਂ ਜਮਾਤ ਦੀ ਸਿਮਰਨ ਕੌਰ ਨੇ ਲੰਮੀ ਛਾਲ ਵਿੱਚ ਦੂਜੀ ਪੁਜੀਸ਼ਨ, ਨੌਵੀਂ ਜਮਾਤ ਦੀ ਖੁਸ਼ਪ੍ਰੀਤ ਕੌਰ ਨੇ ਜੈਵਲਿਨ ਥ੍ਰੋ ਅਤੇ ਸ਼ਾਟਪੁੱਟ ਥ੍ਰੋ ਵਿੱਚ ਦੂਜੀ ਪੁਜੀਸ਼ਨ, ਨੌਵੀਂ ਜਮਾਤ ਦੇ ਸੁਖਮਨ ਸਿੰਘ ਨੇ 400ਮੀਟਰ ਹਰਡਲ ਰੇਸ ਵਿੱਚ ਤੀਜੀ, 3000 walk ਰੇਸ ਵਿੱਚ ਅੱਠਵੀਂ ਜਮਾਤ ਦੇ ਕਰਨਜੋਤ ਸਿੰਘ ਨੇ ਦੂਜੀ ਅਤੇ ਸਾਹਿਬਦੀਪ ਸਿੰਘ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕਰ ਕੇ ਸਕੂਲ , ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।
ਸਕੂਲ ਦੇ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਜੀ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਡਣੀਆਂ ਬਹੁਤ ਜ਼ਰੂਰੀ ਹਨ। ਖੇਡਾਂ ਖੇਡਣ ਨਾਲ ਬੱਚੇ ਸਰੀਰਕ, ਮਾਨਸਿਕ ਪੱਖੋਂ ਤਕੜੇ ਹੁੰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਕਾਮਯਾਬੀ ਦੇ ਪਿੱਛੇ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਸਰਦਾਰ ਸੁਖਚੈਨ ਸਿੰਘ ਜੀ ਦੀ ਅਣਥੱਕ ਮਿਹਨਤ ਹੈ । ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਹੋਰ ਮਿਹਨਤ ਨਾਲ ਵੱਡੀਆਂ ਪ੍ਰਾਪਤੀਆਂ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

19/09/2025

ਸੈਂਟਰ ਪੱਧਰ ਤੇ ਹੋਈਆਂ ਖੇਡ ਮੁਕਾਬਲੇ ਵਿੱਚ ਵੀਟ ਫੀਲਡਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਫੁੱਟਬਾਲ ਵਿੱਚ ਲੜਕੇ ਅਤੇ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੱਸਾ ਕੱਸੀ ਮੁਕਾਬਲੇ ਵਿੱਚ ਚੌਥੀ ਅਤੇ ਪੰਜਵੀਂ ਜਮਾਤ ਦੇ ਲੜਕਿਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ

ਪ੍ਰਾਇਮਰੀ ਖੇਡ ਮੁਕਾਬਲਿਆਂ ’ਚ ਵੀਟ ਫੀਲਡਜ਼ ਪਬਲਿਕ ਸਕੂਲ ਘੁੱਦਾ(ਬਠਿੰਡਾ) ਦੇ  ਖਿਡਾਰੀਆਂ ਨੇ ਖੇਡਾਂ ਵਿੱਚ ਮਾਰੀਆਂ ਮੱਲਾਂ।ਵੀਟ ਫੀਲਡਜ਼ ਪਬਲਿਕ ਸ...
19/09/2025

ਪ੍ਰਾਇਮਰੀ ਖੇਡ ਮੁਕਾਬਲਿਆਂ ’ਚ ਵੀਟ ਫੀਲਡਜ਼ ਪਬਲਿਕ ਸਕੂਲ ਘੁੱਦਾ(ਬਠਿੰਡਾ) ਦੇ ਖਿਡਾਰੀਆਂ ਨੇ ਖੇਡਾਂ ਵਿੱਚ ਮਾਰੀਆਂ ਮੱਲਾਂ।
ਵੀਟ ਫੀਲਡਜ਼ ਪਬਲਿਕ ਸਕੂਲ ਘੁੱਦਾ ਦੀ ਕਿਮਰੰਜੋਤ ਕੌਰ ਨੇ 600 ਮੀਟਰ ਦੌੜ ਵਿੱਚ ਦੂਜੀ ਪੁਜੀਸ਼ਨ ,
ਚਿਰਸ ਨੇ 600 ਮੀਟਰ ਦੌੜ ਵਿੱਚ ਦੂਜੀ ਪੁਜੀਸ਼ਨ, ਮਾਹਿਰਦੀਪ ਨੇ 100 ਮੀਟਰ ਦੌੜ ਵਿੱਚ ਪਹਿਲੀ ਪੁਜੀਸ਼ਨ ,ਅਸ਼ਮੀਤ ਕੌਰ ਨੇ 100 ਮੀਟਰ ਦੌੜ ਵਿੱਚ ਪਹਿਲੀ ਪੁਜੀਸ਼ਨ
, ਐਸ਼ਵੀਰ ਕੌਰ ਨੇ 400 ਮੀਟਰ ਦੌੜ ਵਿੱਚ ਤੀਜੀ ਪੁਜੀਸ਼ਨ, ਜਸਨੂਰ ਸਿੱਧੂ ਨੇ 400 ਮੀਟਰ ਦੌੜ ਵਿੱਚ ਤੀਜੀ ਪੁਜੀਸ਼ਨ, ਨਵਜੋਤ ਸਿੰਘ ਨੇ 100 ਮੀਟਰ ਦੌੜ ਵਿੱਚ ਦੂਜੀ ਪੁਜੀਸ਼ਨ
,ਜਸਨੂਰ ਸਿਵੀਆ ਨੇ 200 ਮੀਟਰ ਦੌੜ ਵਿੱਚ ਦੂਜੀ ਪੁਜੀਸ਼ਨ ਅਤੇ ਲੰਬੀ ਛਾਲ ਵਿੱਚ ਪਹਿਲੀ ਪੁਜੀਸ਼ਨ , ਗੁਰਨੂਰ ਸਿੰਘ ਨੇ ਲੰਬੀ ਛਾਲ ਵਿੱਚ ਤੀਜੀ ਪੁਜੀਸ਼ਨ, ਸੁਖਮਨ ਸਿੰਘ ਨੇ ਸ਼ਾਟਪੁੱਟ ਥ੍ਰੋ ਵਿੱਚ ਪਹਿਲੀ ਪੁਜੀਸ਼ਨ
ਪ੍ਰਾਪਤ ਕੀਤੀ ਹੈ।
ਇਨ੍ਹਾਂ ਸਭ ਬੱਚਿਆਂ ਨੇ ਪ੍ਰਾਇਮਰੀ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਆਪਣੇ ਸਕੂਲ,ਅਧਿਆਪਕਾਂ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ।ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰਭਜੋਤ ਕੌਰ ਜੀ ਨੇ ਕਿਹਾ ਕਿ ਇਨ੍ਹਾਂ ਸਭ ਬੱਚਿਆਂ ਨੇ ਜਿੱਤ ਹਾਸਲ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਵੀਟ ਫੀਲਡਜ਼ ਪਬਲਿਕ ਸਕੂਲ ਘੁੱਦਾ ਹੁਣ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਵੀ ਆਪਣਾ ਸਥਾਨ ਬਣਾ ਚੁੱਕਾ ਹੈ। ਸਕੂਲ ਦੇ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਜੀ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਡਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਕਾਮਯਾਬੀ ਦੇ ਪਿੱਛੇ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਸਰਦਾਰ ਸੁਖਚੈਨ ਸਿੰਘ ਜੀ ਦੀ ਅਣਥੱਕ ਮਿਹਨਤ ਹੈ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਹੋਰ ਮਿਹਨਤ ਨਾਲ ਵੱਡੀਆਂ ਪ੍ਰਾਪਤੀਆਂ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

16/08/2025

Address

Wheat Fields Public School, Ghudda-Baho Link Road
Bathinda
151401

Telephone

+919988877347

Website

Alerts

Be the first to know and let us send you an email when Wheat Fields Public School posts news and promotions. Your email address will not be used for any other purpose, and you can unsubscribe at any time.

Contact The School

Send a message to Wheat Fields Public School:

Shortcuts

Share

Category