ਜੋ ਤੁਹਾਨੂੰ ਦਿਖ ਰਿਹਾ ਉਹ ਕਿੰਨਾ ਕੁ ਸਹੀ ਕਿੰਨਾ ਕੁ ਗਲਤ ਹੈ,
ਇਹ ਇਸ ਗੱਲ ਤੇ ਨਿਰਭਰ ਕਰਦਾ ਤੁਸੀਂ ਕਿਸ ਥਾਂ ਤੇ ਖੜਕੇ ਦੇਖ ਰਹੇ ਹੋ, ਉੱਚੇ ਪਹਾੜ ਤੇ ਖੜਕੇ ਬਾਕੀ ਸਭ ਨੀਵਾਂ ਲੱਗਦਾ ਤੇ ਨੀਵੀਂ ਥਾਂ ਤੇ ਖੜਕੇ ਸਭ ਕੁਝ ਉੱਚਾ ਉੱਚਾ,
ਅੱਜ ਕਿਸੇ ਨੂੰ ਭਗਵੰਤ ਮਾਨ ਸਹੀ ਲੱਗਦਾ ਤੇ ਕਿਸੇ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਪਰ ਅਸਲ ਲੜਾਈ ਭਗਵੰਤ ਮਾਨ ਜਾਂ ਜਥੇਦਾਰ ਦੀ ਨਹੀਂ, ਲੜਾਈ ਤਾਂ ਸਿੱਖਾਂ ਦੀ ਗੁਰੂ ਵੱਲੋਂ ਬਖਸ਼ੀ ਆਜ਼ਾਦ ਸੋਚ, ਵਿਚਾਰ,ਸਿਧਾਂਤ, ਪੰਜਾਬ ਤੇ ਪੰਜਾਬੀਅਤ ਦੀ ਹੈ
ਪਿਛਲੇ ਦਿਨੀ ਮੈਨੂੰ 80ਵੀਆਂ ਦੇ ਦਹਾਕੇ ਚ ਪੰਜਾਬ ਦੇ DGP ਰਹੇ ਰਿਬੇਰੋ ਦੀ ਆਪ ਬੀਤੀ ਪੜ੍ਹਨ ਨੂੰ ਮਿਲੀ, ਉਹਨੂੰ ਪੜ੍ਹਕੇ ਇੱਕ ਵਾਰ ਇੰਝ ਲੱਗਦਾ ਵੀ ਰਿਬੇਰੋ ਬਹੁਤ ਸਿਆਣਾ, ਪੰਜਾਬ ਨੂੰ ਸਮਝਣ ਵਾਲਾ ਤੇ ਮਹਾਨ ਬੰਦਾ ਸੀ ਜਿਸਨੇ 1984 ਚ ਬੰਬੇ ਚ ਕਿਸੇ ਇੱਕ ਵੀ ਸਿੱਖ ਨੂੰ ਬਾਹਲਾ ਛੱਡੋ ਥੋੜੀ ਜਿਹੀ ਤਕਲੀਫ ਨੀ ਆਉਣ ਦਿੱਤੀ ਜਦੋਂ ਕਿ ਬਾਕੀ ਦੇਸ਼ ਵਿੱਚ ਸਿੱਖਾਂ ਉਤੇ ਸ਼ਰੇਆਮ ਹਮਲੇ ਹੋ ਰਹੇ ਸੀ ਉਹ ਸਿੱਖਾਂ ਦੀ ਖਾਤਿਰ ਬਾਲ ਠਾਕੁਰੇ ਤੱਕ ਨਾਲ ਅੜ੍ਹ ਗਿਆ ਸੀ ਤੇ ਸਿੱਖਾਂ ਨੇ ਓਹਦੀ ਬੰਬੇ ਵਿਦਾਇਗੀ ਸਮੇਂ ਸਿਰੋਪੇ ਤੇ ਕਿਰਪਾਨਾਂ ਭੇਟ ਕਰਕੇ ਪਿਆਰ ਦਿਖਾਇਆ ਸੀ
ਪਰ ਜਦੋਂ ਉਹ ਪੰਜਾਬ ਆਇਆ ਤਾਂ ਪੂਰੀ ਤਰ੍ਹਾਂ ਨਾਲ ਰਾਸ਼ਟਰਵਾਦ ਦੀ ਭਾਵਨਾ ਨਾਲ ਭਰਿਆ ਹੋਇਆ ਆਇਆ, ਉਹਨੂੰ ਪੰਜਾਬ ਚ "super cope "ਬਿਆਨਿਆਂ ਗਿਆ,ਉਹਦੇ ਉੱਤੇ "ਗੋਲੀ ਦਾ ਜਵਾਬ ਗੋਲੀ " ਵਾਲਾ ਤਰੀਕਾ ਦੇਣ ਵਾਲਾ ਅਫ਼ਸਰ ਹੋਣ ਦਾ ਇਲਜ਼ਾਮ ਲੱਗਦਾ ਪਰ ਆਪਣੀ ਆਪ ਬੀਤੀ ਲਿਖਤ ਵਿੱਚ ਉਹ ਇਸਨੂੰ ਮੀਡੀਆ ਵੱਲੋਂ ਦਿੱਤਾ ਹੋਇਆ ਨਾਮ ਸਮਝਦਾ ਤੇ ਆਪਣੇ ਆਪ ਨੂੰ ਬਿਲਕੁਲ ਉਸਤੋਂ ਉਲਟ ਹੋਣ ਦਾ ਦਾਵਾ ਕਰਦਾ l ਆਪਣੀ ਲਿਖਤ ਵਿੱਚ ਉਹ ਕੈਪਟਨ ਕੰਵਲਜੀਤ ਨੂੰ ਸਿਰੇ ਦਾ ਲਾਲਚੀ, ਬਰਨਾਲਾ ਨੂੰ ਇਮਾਨਦਾਰ ਤੇ ਸੂਝਵਾਨ, ਕੈਪਟਨ ਅਮਰਿੰਦਰ ਨੂੰ ਚਲਾਕ ਤੇ ਪ੍ਰਕਾਸ਼ਸਿੰਘ ਬਾਦਲ ਨੂੰ ਮੌਕਾ ਪ੍ਰਸਤ ਦਸਦਾ, kps ਗਿੱਲ ਨੂੰ ਲੋੜੋਂ ਵੱਧ ਸਖ਼ਤ ਅਫ਼ਸਰ ਲਿਖਦਾ , ਜੇ ਰਾਸ਼ਟਰਵਾਦ ਦੀ ਛੱਤਰੀ ਥੱਲੇ ਖੜਕੇ ਰਿਬੇਰੋ ਨੂੰ ਦੇਖੀਏ ਤਾਂ ਉਹ ਤੁਹਾਨੂੰ ਮੈਨੂੰ ਸਭ ਨੂੰ ਬਹਾਦਰ ਤੇ ਕਾਬਿਲ ਅਫ਼ਸਰ ਹੀ ਲਗੇਗਾ ਪਰ ਸਿੱਖ ਸੰਘਰਸ਼ ਦੇ ਰਾਹੀਆਂ ਨੂੰ ਉਹ ਕਿਸੇ ਜਕਰੀਆਂ ਖਾਨ ਵਾਂਗ ਹੀ ਲੱਗਦਾ ਰਹੇਗਾ l
ਖੈਰ!ਆਪਾਂ ਅਸਲ ਗੱਲ ਤੇ ਆਈਏ,
ਅੱਜ ਪੰਜਾਬ ਦੇ ਹਾਲਾਤਾਂ ਨੂੰ ਦੇਖਣ ਦੇ ਨਜਰੀਏ ਜਾਂ ਕਹਿ ਲਵੋ ਦੋ ਥਾਵਾਂ ਨੇ, ਜਿੰਨਾ ਦੋਵੇਂ ਥਾਵਾਂ ਤੋਂ ਪੰਜਾਬ ਵੱਖ ਵੱਖ ਦਿਖਾਈ ਦਿੰਦਾ ਹੈ
ਜੇ ਦਿੱਲੀ ਦੀ ਗੋਦ ਵਿੱਚ ਬਹਿ ਕੇ ਦੇਖਾਂਗੇ ਤਾਂ ਪੰਜਾਬ ਕੁਝ ਹੋਰ ਦਿਸੇਗਾ, ਝਾੜੂ ਵਾਲਿਆਂ ਵਾਂਗ ਲਾਲੇ ਕੇਜਰੀਵਾਲ ਦੇ ਪੈਰਾਂ ਵਿੱਚ ਬੈਠਕੇ ਪੰਜਾਬ ਤੇ ਸਿੱਖ ਮਸਲੇ ਉਵੇਂ ਦੀ ਦਿਸਣਗੇ ਜਿਵੇੰ ਅੱਜ ਭਗਵੰਤ ਮਾਨ ਤੇ ਉਹਦੇ ਬਾਕੀ ਪਾਰਟੀ ਵਰਕਰਾਂ ਨੂੰ ਦਿਸਦੇ ਨੇ,ਤੇ ਜੇ ਪੰਜਾਬ ਨੂੰ ਸਿੱਖ ਇਤਿਹਾਸ ਦੀ ਗੋਦ ਵਿੱਚ ਬੈਠ ਕੇ ਤੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਬਹਿ ਕੇ ਗੁਰਬਾਣੀ ਦੀ ਰੋਸ਼ਨੀ ਚ ਦੇਖੋਗੇ ਤਾਂ ਤੁਹਾਡਾ ਮੇਰਾ ਨਜ਼ਰੀਆ ਬਿਲਕੁਲ ਬਦਲ ਜਾਵੇਗਾ l
ਹਰ ਧਰਤੀ ਦੇ ਕੁਝ ਖਾਸ ਲੋਕ ਉਹ ਧਰਤੀ ਦੀ ਪਹਿਚਾਣ ਹੁੰਦੇ ਨੇ ਜਿਵੇੰ ਮਹਾਰਾਸ਼ਟਰ ਵਿੱਚ ਬਹੁਤ ਤਰ੍ਹਾਂ ਦੇ ਲੋਕ ਵਸਦੇ ਨੇ ਪਰ ਉਥੋਂ ਦੀ ਪਹਿਚਾਣ ਸਦਾ ਮਰਾਠੇ ਲੋਕ ਤੇ ਮਾਰਾਠੀ ਬੋਲੀ ਰਹੀ ਹੈ ਬਿਲਕੁਲ ਉਸੇ ਤਰ੍ਹਾਂ ਪੰਜਾਬ ਵਿੱਚ ਹਜਾਰਾਂ ਸਾਲਾਂ ਤੋਂ ਵੱਖ ਵੱਖ ਲੋਕ ਰਹੇ ਪਰ ਪੰਜਾਬ ਦੀ ਪਹਿਚਾਣ ਸਿੱਖ ਗੁਰੂ, ਸਿੱਖ ਸ਼ਹੀਦ ਤੇ ਸਿੱਖ ਸਭਿਆਚਾਰ ਹੀ ਬਣਿਆ, ਇੰਨਾ ਨੂੰ ਸਮਝਦੇ ਬਿਨਾਂ ਨਾ ਪੰਜਾਬ ਦੀ ਸਮਝ ਆਉਣੀ ਹੈ ਨਾ ਇਥੋਂ ਦੇ ਮਸਲਿਆਂ ਦੀ l
ਤੁਹਾਡੇ ਵਿੱਚੋਂ ਜਿਹੜੇ 50 ਸਾਲ ਤੋਂ ਉੱਪਰ ਨੇ ਉਹਨਾਂ ਨੂੰ ਯਾਦ ਹੋਏਗਾ ਪੰਜਾਬ ਵਿੱਚ ਖਾੜਕੂ ਲਹਿਰ ਤੋਂ ਪਹਿਲਾ ਨਕਸਲਵਾਦੀ ਲਹਿਰ ਚੱਲੀ ਸੀ, ਜੇ ਕਿਸੇ ਨੇ ਇਹਨੂੰ ਅੱਜ ਸਮਝਣਾ ਹੋਵੇ ਤਾਂ ਜਸਵੰਤ ਸਿੰਘ ਕੰਵਲ ਦਾ ਨਾਵਲ " ਲਹੂ ਦੀ ਲੋਅ " ਪੜੋ l ਮਾਲਵੇ ਦੇ ਕਾਲਜਾਂ ਵਿੱਚ ਅੱਜ ਵੀ ਕਦੇ ਕਦੇ ਪਿਰਥੀਪਾਲ ਰੰਧਾਵੇ ਦਾ ਜਿਕਰ ਚਲ ਪੈਂਦਾ ਇਹ ਉਸੇ ਲਹਿਰ ਦਾ ਚੰਗਾ ਆਗੂ ਮੰਨਿਆ ਜਾਂਦਾ ਪਰ ਉਹ ਲਹਿਰ ਦੇ ਖ਼ਤਮ ਹੋਣ ਤੋਂ ਬਾਅਦ ਖਾੜਕੂ ਲਹਿਰ ਉਭਰੀ, 84 ਵਾਪਰੀ ਤੇ ਅੱਜ ਤੱਕ ਇਸ ਸਿੱਖ ਖਾੜਕੂ ਸੰਘਰਸ਼ ਦਾ ਜਿਕਰ ਬੰਦ ਨੀ ਹੋਇਆ ਪਰ ਨਕਸਲਵਾਦੀ ਲਹਿਰ ਨੂੰ ਬਾਅਦ ਚ ਬਿਨਾਂ ਦੋ ਚਾਰ ਕਾਮਰੇਡਾਂ ਤੋਂ ਬਿਨਾਂ ਕਿਸੇ ਯਾਦ ਨੀ ਕੀਤਾ ਹੋਣਾ ਪਰ ਜੂਨ 84 ਦੇ ਘਲੂਘਾਰੇ ਦਾ ਜਿਕਰ ਕਦੇ ਬੰਦ ਹੀ ਨਹੀਂ ਹੋਇਆ, ਹਰ ਸਾਲ ਹਰ ਸਮੇਂ ਇਹਦੀ ਨਵੀਂ ਵਿਆਖਿਆ ਸਾਮਣੇ ਆਉਂਦੀ ਰਹਿੰਦੀ ਹੈl
ਪੰਜਾਬੀਓ! ਇੱਕ ਗੱਲ ਯਾਦ ਰੱਖੋ ਤੇ ਆਪਣੇ ਮਨਾਂ ਵਿੱਚ ਇਹ ਗੱਲ ਪੂਰੀ ਤਰ੍ਹਾਂ ਬੈਠਾ ਲਵੋ, ਪੰਜਾਬ ਸਿਰਫ ਧਰਤੀ ਦੇ ਟੁਕੜੇ ਦਾ ਨਾਮ ਨਹੀਂ ਹੈ, ਇਹ ਅਣਖ਼, ਇੱਜਤ, ਬਹਾਦੁਰੀ, ਗਰੀਬ ਲਈ ਖੜਨਾ, ਜਾਲਮਾਂ ਅੱਗੇ ਅੜਨਾ,ਸੱਚ ਲਈ ਜਿਉਣਾ ਤੇ ਧਰਮ ਲਈ ਕੁਰਬਾਨ ਹੋਣ ਦਾ ਨਾਮ ਹੈ ਪੰਜਾਬ,
ਤੁਹਾਡਾ ਕੋਈ ਦੂਜਾ ਨਹੀਂ ਬਣਨਾ, ਪੰਜਾਬ ਨੂੰ ਸਮਝਣ ਲਈ ਪੰਜਾਬ ਚ ਜੰਮਣਾ ਪੈਂਦਾ, ਇਥੋਂ ਦੇ ਇਤਿਹਾਸ ਵਿੱਚ ਗਵਾਚਣਾ ਪੈਂਦਾ, ਇਸਦੀ ਮਿੱਟੀ ਦੀ ਤਸੀਰ ਨੂੰ ਸਮਝਣਾ ਪੈਂਦਾ ਪਰ ਬਾਹਰੋਂ ਆਇਆ ਦੇ ਵੱਸ ਦੀ ਗੱਲ ਨਹੀਂ ਤੇ ਜਦੋਂ ਤੁਸੀਂ ਪੰਜਾਬ ਦੇ ਜੰਮੇ ਯਮੁਨਾ ਪਾਰ ਤੇ ਦਿੱਲੀ ਵਾਲਿਆਂ ਦੀ ਬੁੱਕਲ ਵਿੱਚ ਬੈਠੋਗੇ ਤੁਹਾਡੀਆਂ ਅੱਖਾਂ ਨੇ ਪੰਜਾਬ ਨੂੰ ਦੇਖਣ ਦੀ ਬਿਬੇਕਤਾ ਗਵਾ ਦੇਣੀ ਹੈ,
ਬਾਦਲਾਂ ਤੇ ਉਹਦੇ ਪਿਛੇ ਅੰਨ੍ਹੇ ਬਣਕੇ ਤੁਰਨ ਵਾਲਿਆਂ ਨੇ ਵੀ ਇਹੀ ਗਲਤੀ ਕੀਤੀ ਤੇ ਅੱਜ ਭਗਵੰਤ ਮਾਨ ਤੇ ਉਹਦੀ ਜੁੰਡਲੀ ਵੀ ਇਹੀ ਕਰ ਰਹੀ ਹੈ
ਸਿਆਣੇ ਬਣੋ ਤੇ ਗੁਰੂ ਵੱਲੋਂ ਮੂੰਹ ਨਾ ਫੇਰੋ,
ਤੁਸੀਂ ਬਾਦਲਾਂ ਤੋਂ ਜਿੱਤ ਸਕਦੇ ਤੋਂ ਪਰ ਗੁਰੂ ਹਰਗੋਬਿੰਦ ਸਾਹਿਬ ਦੇ ਅਕਾਲ ਤਖਤ ਤੋਂ ਤਾਂ ਕਾਲ ਵੀ ਜਿੱਤ ਨੀ ਸਕਿਆ, ਟਕਰਾਉਣ ਵਾਲਿਆਂ ਨੂੰ ਕਾਲ ਨੇ ਖਾ ਲਿਆ ਪਰ ਅਕਾਲ ਦਾ ਤਖਤ ਹੈ ਅਕਾਲ ਦੇ ਵਾਂਗ ਸਦਾ ਅਡੋਲ ਤੇ ਸਦੀਵੀ ਰਹੇਗਾ
ਗੁਰੂ ਰਾਖਾ ਬਣੇ ਸਾਰਿਆਂ ਦਾ
ਸੁਖਵੀਰ ਸਿੰਘ ਚੈਨਾ (ਸਿੱਖ ਪ੍ਰਚਾਰਕ )
8847345855
Sukhveer Singh Chaina ਸੁਖਵੀਰ ਸਿੰਘ ਚੈਨਾ
ਸਿੱਖ ਇਤਿਹਾਸ,ਗੁਰਬਾਣੀ ਤੇ ਸੱਚਾਈ ਭਰਪੂਰ ਨਵੀਆਂ ਜਾਣਕਾਰੀਆਂ ਲਈ page follow ਕਰੋ
ਮੰਨ ਲਿਆ ਜਥੇਦਾਰ ਬਾਦਲਾਂ ਦਾ ਹੈ ਉਹ ਬਾਦਲਾਂ ਦਾ ਪੱਖ ਕਰਦਾ ਪਰ ਕੀ ਇਹਦੇ ਨਾਲ ਭਗਵੰਤ ਮਾਨ ਨੂੰ ਬਾਰ ਬਾਰ ਗੁਨਾਹ ਕਰਨ ਦੀ ਆਜ਼ਾਦੀ ਮਿਲ ਜਾਂਦੀ ਹੈ? ? ਕੀ ਬਾਦਲਾਂ ਦਾ ਜਥੇਦਾਰ ਹੋਣ ਕਰਕੇ ਭਗਵੰਤ ਮਾਨ ਦੀ ਗਲਤੀ ਗਲਤੀ ਨਹੀਂ ਹੈ ? ??
ਜਥੇਦਾਰ ਤਾ ਉਸ ਦਿਨ ਵੀ ਬਾਦਲਾਂ ਦਾ ਸੀ ਜਿਸ ਦਿਨ ਪਹਿਲਾ ਭਗਵੰਤ ਮਾਨ ਅਕਾਲ ਤਖਤ ਤੇ ਪੇਸ਼ ਹੋਇਆ ਸੀ
ਜਿੰਨਾ ਜਥੇਦਾਰਾਂ ਨੇ ਸੁਖਬੀਰ ਬਾਦਲ ਨੂੰ ਸਜ਼ਾ ਲਾਈ ਸੀ ਉਹ ਵੀ ਤਾ ਫਿਰ ਬਾਦਲਾਂ ਦੇ ਸਨ. ਉਸ ਦਿਨ ਤਾ ਭਗਵੰਤ ਮਾਨ ਨੂੰ. ਜਥੇਦਾਰ ਸਚੇ ਲਗਦੇ ਸੀ ਫਿਰ ਅੱਜ ਕਿਉ ਨੀ ?
ਕੀ ਜਦੋਂ ਬਾਦਲਾਂ ਵਿਰੁੱਧ ਬੋਲਣ ਉਦੋਂ ਸਚੇ ਹੁੰਦੇ ਆ, ਜਦੋਂ ਮੇਰੇ ਵਿਰੁੱਧ ਬੋਲਣ ਉਦੋਂ ਝੂਠੇ ਹੁੰਦੇ ਆ. ਇਹ ਕਿਹੜੀ ਕਸੌਟੀ ਹੈ ਭਗਵੰਤ ਮਾਨ ਦੀ? ?
ਜੇ ਜਥੇਦਾਰ ਬਾਦਲਾਂ ਦੀ ਥਾਂ ਕਿਸੇ ਹੋਰ ਧਿਰ ਦਾ ਹੁੰਦਾ ਕੀ ਉਹ ਜਥੇਦਾਰ ਫਿਰ ਭਗਵੰਤ ਮਾਨ ਦੀ ਇਸ ਨੀਚ ਹਰਕਤ ਤੇ ਚੁੱਪ ਕਰ ਜਾਂਦਾ ? ਜਾ ਉਸ ਜਥੇਦਾਰ ਨੂੰ ਭਗਵੰਤ ਮਾਨ ਦੀ ਇਸ ਹਰਕਤ ਦੇ ਚੁੱਪ ਕਰਨਾ ਬਣਦਾ ਸੀ, ਕੀ ਫਿਰ ਵੀ ਅਸੀਂ ਭਗਵੰਤ ਮਾਨ ਵੱਲ ਖੜੇ ਹੁੰਦੇ? ?
ਕੀ ਇਹ ਪਹਿਲੀ ਵਾਰ ਸਰਾਬ ਭਗਵੰਤ ਮਾਨ ਲਈ ਸਮੱਸਿਆ ਬਣੀ ਹੈ ? ?
1)ਕਿਹੜਾ ਬੰਦਾ ਨੀ ਜਾਣਦਾ ਭਗਵੰਤ ਨਾਮ ਸ਼ਰੇਆਮ ਲੋਕਾਂ ਚ ਖੜੇ ਹੋਕੇ. ਅੱਗੇ ਤੋਂ ਸਰਾਬ ਨਾ. ਪੀਣ ਦੀ ਆਪਣੇ ਜਵਾਕਾਂ ਦੀ ਸਹੁੰ ਖਾ ਚੁੱਕਿਆ.
2) ਬਰਗਾੜੀ ਗੁਰੂ ਸਾਹਿਬ ਦੀ ਹਜੂਰੀ ਚ ਭਗਵੰਤ ਮਾਨ ਸ਼ਰੇਆਮ ਸਰਾਬ ਪੀਕੇ ਗਿਆ,
3) ਅਜੇ ਦੋ ਮਹੀਨੇ ਪਹਿਲਾ ਸ਼ਰੇਆਮ ਵਿਧਾਨ ਸਭਾ ਸੈਸ਼ਨ ਚ ਸਰਾਬ ਪੀਕੇ ਬੋਲਦਾ ਰਿਹਾ ਫਿਰ ਰੌਲਾ ਪੈਣ ਤੇ ਭੱਜ ਤੁਰਿਆ, ਵਿਰੋਧੀ ਧਿਰ ਵੱਲੋਂ ਮੈਡੀਕਲ ਕਰਵਾਉਣ ਦੀ ਮੰਗ ਕਰਨ ਤੇ ਵੀ ਕੋਈ ਕਾਰਵਾਈ ਕਿਉ ਨੀ ਹੋਈ ? ?
ਮੰਨ ਲਿਆ ਵੀ ਵੀਡੀਓ ਚ ਦਿੱਖ ਰਿਹਾ ਬੰਦਾ ਭਗਵੰਤ ਮਾਨ ਨਹੀਂ, ਕੋਈ ਹੋਰ ਆ, ਜਥੇਦਾਰ ਸ੍ਰੀ ਅਕਾਲ ਤਖਤ ਨੇ ਕਿਹਾ “ ਵੀਡੀਓ ਵਿਚ ਕੋਈ AI ਮਿਲਾਵਟ ਨਹੀਂ ” ਫਿਰ ਭਗਵੰਤ ਮਾਨ ਆਪਣੇ ਤੌਰ ਤੇ ਕਿਸੇ ਲੈਬ ਕੋਲੋਂ ਰਿਪੋਰਟ ਕਿਉ ਨੀ ਕਰਵਾਉਂਦਾ, ਕੀ ਕਾਰਨ ਹੈ ਭਗਵੰਤ ਸਰਕਾਰ ਆਪ ਕਿਸੇ ਲੈਬ ਕੋਲੋਂ ਨਿਜੀ ਤੌਰ ਤੇ ਰਿਪੋਰਟ ਕਿਉ ਨੀ ਕਰਵਾਉਂਦਾ ?
ਇਹ ਜਿੰਮੇਵਾਰੀ ਭਗਵੰਤ ਮਾਨ ਦੀ ਹੈ ਫਿਰ ਵੀਡੀਓ ਵਿਚ ਦਿਖਾਈ ਦਿੰਦਾ ਬੰਦਾ ਕੌਣ ਹੈ ਉਹ ਜਾਚ ਕਰਵਾਵੇ ..
ਬਾਕੀ ਥੋੜੀ ਗੱਲ ਗੱਲ ਝਾੜੂ ਪਾਰਟੀ ਦੇ ਪੰਜਾਬੀ ਸਮਰਥਕਾਂ ਦੀ ਗੱਲ ਵੀ ਕਰ ਹੀ ਲਈਏ
ਇਕ ਗੱਲ ਯਾਦ ਰੱਖੋ ਸਾਰੇ ਸਿੱਖ ਬਾਦਲਾਂ ਦੇ ਗੁਲਾਮ ਨਹੀਂ ਪਰ ਸਾਰੇ ਸਿੱਖ ਅਕਾਲ ਤਖਤ ਨੂੰ ਸਮਰਪਿਤ ਨੇ, ਪੰਜਾਬ ਸਰਕਾਰ ਦਾ ਦਾਇਰਾ ਸਿਰਫ ਪੰਜਾਬ ਹੈ ਤੇ ਅਕਾਲ ਤਖਤ ਦਾ ਦਾਇਰਾ ਪੂਰੀ ਦੁਨੀਆਂ ਜਿਥੇ ਜਿਥੇ ਵੀ ਸਿੱਖ ਬੈਠੇ ਨੇ, ਅਕਾਲ ਤਖਤ ਪੂਰੀ ਦੁਨੀਆਂ ਦੇ ਸਿੱਖਾਂ ਲਈ ਸੁਪਰੀਮ, ਬਾਦਲ ਪੈਣ ਢੱਠੇ ਖੂਹ ਚ ਪਰ ਅਕਾਲ ਤਖਤ ਦੀ ਤੌਹੀਨ ਕਿਸੇ ਸਿੱਖ ਨੂੰ ਪ੍ਰਵਾਨ ਨੀ ਹੋਣੀ l
ਜਿਹੜੀ ਗਲਤੀ ਬਾਦਲ ਦੇ ਅੰਨ੍ਹੇ ਸਮਰਥਕਾਂ ਨੇ ਕੀਤੀ ਵੀ ਜੋ ਪਾਰਟੀ ਲੀਡਰ ਕਹੂ ਉਹ ਗਲਤ ਹੋਵੇ ਜਾ ਸਹੀ ਬੱਸ ਅਸੀਂ ਸਹੀ ਹੀ ਮੰਨਣਾ ਹੈ,
ਸਾਡਾ ਲੀਡਰ ਕਿਵੇਂ ਗਲਤ ਹੋ ਸਕਦਾ. ਆਗੂਆਂ ਦੀਆਂ ਗਲਤੀਆਂ ਨੂੰ ਵੀ ਗਲਤੀਆਂ ਦੀ ਥਾਂ ਚੰਗਆਈਆਂ ਕਹੀ ਜਾਣਾ ਇਸ ਤਰੀਕੇ ਨੇ 100ਸਾਲ ਪੁਰਾਣੀ ਤੇ ਸ਼ਹੀਦਾਂ ਦੇ ਸਿਰ ਤੇ ਬਣੀ ਪਾਰਟੀ ਦਾ ਭੋਗ ਪਾਤਾ,ਤੁਹਾਡੀ ਪਾਰਟੀ ਦਾ ਹੈ ਹੀ ਕੁਝ ਨੀ.
ਜੇ ਆਗੂ ਦੀਆਂ ਕਰਤੂਤਾਂ ਮਾੜੀਆਂ ਨੇ ਮਾੜਾ ਕਹਿਣ ਸਿੱਖੋ.
ਇਹ ਪੰਜਾਬ ਹੈ
ਦਿੱਲੀ ਵਾਲੇ ਬਾਣੀਏ ਦੀ ਬੁੱਧੀ ਚ ਪੰਜਾਬ ਨੀ ਆਉਣਾ, ਲੋਕਾਂ ਦੇ ਬਾਕੀਆਂ ਤੋਂ ਦੁੱਖੀ ਹੋਕੇ ਤੁਹਾਨੂੰ ਚੁਣਿਆ ਹੁਣ ਤੁਸੀਂ ਵੀ ਅਕਾਲ ਤਖਤ ਨਾਲ ਮੱਥਾ ਲਾਉਣ ਵਾਲੇ ਪਾਸੇ ਨਾ ਤੁਰੋ. .
ਇਹਦੇ ਚ ਪੰਜਾਬ, ਪੰਜਾਬੀਅਤ ਤੇ ਸਾਡਾ ਤੁਹਾਡਾ ਸਭ ਦਾ ਭਲਾ
ਪੰਜਾਬ ਦਾ ਅਸਲੀ ਰਾਖਾ
ਗੁਰੂ ਤੇ ਗੁਰੂ ਦਾ ਪੰਥ ਹੀ ਰਹੇਗਾ
ਭਾਈ ਸੁਖਵੀਰ ਸਿੰਘ ਚੈਨਾ
ਕੁਝ ਬੇਨਤੀਆਂ ਸਿੱਖ ਬੱਚਿਆਂ ਦੇ ਮਾਪਿਆਂ ਨੂੰ....
ਗੁਰਮਤਿ ਸਿਖਲਾਈ ਕੈੰਪ ਦੇ ਅਖੀਰਲੇ ਦਿਨ
16/06/2026
ਪੰਜ ਸਿੰਘ ਸਾਹਿਬਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਗੁਰੂ ਦੋਖੀ’, ‘ਖ਼ਾਲਸਾ ਪੰਥ ਵਿਰੋਧੀ’ ਕਰਾਰ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਦੇ ਮਾਮਲੇ ’ਚ ਮੁੱਖ ਮੰਤਰੀ ਤੋਂ ਇਲਾਵਾ ਪੰਜਾਬ ਸਰਕਾਰ ਦੀ ਕੈਬਨਿਟ ਦੇ ਸਿੱਖ ਮੰਤਰੀ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿੱਖ ਵਿਧਾਇਕ ਤਲਬ। ਕੈਬਨਿਟ ਦੇ ਗ਼ੈਰ-ਸਿੱਖ ਮੰਤਰੀਆਂ ਤੋਂ ਲਿਖਤੀ ਸਪੱਸ਼ਟੀਕਰਨ ਲੈਣ ਦਾ ਫ਼ੈਸਲਾ ਕੀਤਾ ਹੈ। ਜਥੇਦਾਰ ਸਾਹਿਬਾਨਾਂ ਦੇ ਇਸ ਫੈਸਲੇ ਦਾ ਸਵਾਗਤ ਹੈ।
ਕਿਸਾਨਾਂ ਦੇ 4 ਰੁਪਏ ਦੇ ਆਲੂਆਂ ਨੂੰ, ਪ੍ਰਵਾਸੀ ਭਈਏ ਕਿਵੇਂ ਵੇਚਦੇ 400 ਰੁਪਏ ਵਿੱਚ,
ਕੁਝ ਸਿੱਖ ਲੋ ਏਨਾ ਕੋਲੋਂ, ਪੰਜਾਬੀਆਂ ਨੂੰ ਤਾਂ ਸ਼ਰਮ ਨੇ ਮਾਰ ਲਿਆ
#ਆਲੂ #ਮੰਡੀਰੇਟ
ਸਿਰ ਤੇ ਪੱਗ ਬੰਨਕੇ, ਦਾੜ੍ਹੀ ਨਾਈ ਹੱਥ ਨਾ ਫੜਾਇਆ ਕਰੋ / ਪੱਗ ਗਾਇਕਾਂ ਕਰਕੇ ਨਹੀਂ, ਸ਼ਹੀਦਾਂ ਕਰਕੇ ਉੱਚੀ ਹੈ
ਬਾਬੇ ਨਾਨਕ ਵਰਗਾ ਬਾਬਾ/ਵੱਡੇ ਵੱਡੇ ਗਾਇਕ ਕੀ ਰੀਸ ਕਰਨਗੇ ਇਸ ਬੱਚੇ ਦੀ, share ਕਰਕੇ ਸੁਪੋਰਟ ਕਰੋ
ਸੱਚੀ ਦਾੜ੍ਹੀ ਕਿਹੜੀ??? ਜੇ ਕੋਈ ਦਾੜ੍ਹੀ ਰੱਖ ਕਰਦਾ ਹੈ ਬੁਰੇ ਕੰਮ ਤਾਂ ਗੁਰਬਾਣੀ ਨੇ ਕਿਹਾ....
ਰੋਜ਼ਾਨਾ ਗੁਰਬਾਣੀ ਪੜ੍ਹਨੀ ਕਿਉਂ ਜਰੂਰੀ?ਸਿੱਖ ਦੇ ਸੁਭਾਅ ਵਿੱਚ ਕਿਵੇਂ ਆਵੇ ਗੁਰਬਾਣੀ ... Sukhveer Singh Chaina ਸੁਖਵੀਰ ਸਿੰਘ ਚੈਨਾ
ਕਿੰਨੇ ਖ਼ਤਰਨਾਕ ਨੇ ਮੱਛੀ,ਮੀਟ,ਚਿਕਨ oil fry ਸਾਡੀ ਸਿਹਤ ਨੇ, ਹਾਰਟ ਅਟੈਕ ਦਾ ਕਾਰਨ ਬਣ ਜਾਂਦੀਆਂ ਨੇ ਸਾਡੀਆਂ ਇਹ ਆਦਤਾਂ,ਸਿਹਤ ਸਬੰਧੀ ਪ੍ਰੋਫੈਸਰ ਅਵਤਾਰ ਸਿੰਘ ਅਹੂਜਾ ਜਾਣਕਾਰੀ ਸਭ ਲਈ ਜਰੂਰੀ
Click here to claim your Sponsored Listing.
Location
Category
Website
Address
Faridkot Road
Area
151203