30/08/2023
ਖੇੜਾ ਕਲਮੋਟ ਸਕੂਲ ਵਿਖੇ ਆਯੋਜਿਤ ਅੰਤਰ-ਹਾਊਸ ਲੋਕ ਗੀਤ ਮੁਕਾਬਲਿਆਂ ਵਿੱਚ ਸ਼ਹੀਦ ਊਧਮ ਸਿੰਘ ਹਾਊਸ ਨੇ ਬਾਜ਼ੀ ਮਾਰੀ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੇੜਾ ਕਲਮੋਟ ਵਿਖੇ ਮਹੀਨਾਵਾਰ ਬਾਲ-ਸਭਾ ਮੌਕੇ ਅੰਤਰ-ਹਾਊਸ ਲੋਕ ਗੀਤ ਮੁਕਾਬਲੇ ਆਯਜਿਤ ਕੀਤੇ ਗਏ।ਇਨ੍ਹਾਂ ਮੁਕਾਬਲਿਆਂ ਨੂੰ ਦੋ ਵਰਗਾਂ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਜੂਨੀਅਰ ਵਰਗ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਸੀਨੀਅਰ ਵਟਗ ਵਿੱਚ ਵੰਡਿਆ ਗਿਆ।ਇਨ੍ਹਾਂ ਮੁਕਾਬਲਿਆਂ ਵਿੱਚ ਸ਼ਹੀਦ ਭਗਤ ਸਿੰਘ ਹਾਊਸ ਦੇ 12,ਸ਼ਹੀਦ ਊਧਮ ਸਿੰਘ ਹਾਊਸ ਦੇ 11,ਡਾ.ਏ.ਪੀ.ਜੇ ਅਬਦੁਲ ਕਲਾਮ ਹਾਊਸ ਦੇ 10 ਅਤੇ ਲਾਲਾ ਲਾਜਪਤ ਰਾਏ ਹਾਊਸ ਦੇ 5 ਵਿਦਿਆਰਥੀਆਂ ਨੇ ਭਾਗ ਲਿਆ।ਨਤੀਜਿਆਂ ਵਿੱਚ ਜੂਨੀਅਰ ਵਰਗ ਵਿੱਚ ਸ਼ਹੀਦ ਊਧਮ ਸਿੰਘ ਹਾਊਸ ਦੀ ਮਾਨਵੀ ਠਾਕੁਰ ਅਤੇ ਸਾਥਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ।ਆਂਚਲ,ਬਿੰਦੂ ਅਤੇ ਜੋਤੀ ਸ਼ਹੀਦ ਭਗਤ ਸਿੰਘ ਹਾਊਸ ਨੇ ਦੂਜਾ ਸਥਾਨ ਅਤੇ ਆਰੂਸ਼ੀ ਅਤੇ ਅਨਮੋਲਪ੍ਰੀਤ ਡਾ. ਏ.ਪੀ.ਜੇ ਅਬਦੁਲ ਕਲਾਮ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਸੀਨੀਅਰ ਵਰਗ ਦੇ ਨਤੀਜਿਆਂ ਵਿੱਚ ਵੀਨਾ ਸ਼ਹੀਦ ਊਧਮ ਸਿੰਘ ਹਾਊਸ ਨੇ ਆਪਣੀ ਨਵੇਕਲੀ ਪੇਸ਼ਕਾਰੀ ਰਾਹੀਂ ਪਹਿਲਾ ਸਥਾਨ ਪ੍ਰਾਪਤ ਕੀਤਾ।ਜਸਵਿੰਦਰ ਸਿੰਘ ਸ਼ਹੀਦ ਭਗਤ ਸਿੰਘ ਹਾਊਸ ਨੇ ਉੱਚੀ ਹੇਕ ਨਾਲ ਮਿਰਜ਼ਾ ਗਾ ਕੇ ਦੂਜੇ ਸਥਾਨ ਰਾਹੀਂ ਬੱਲੇ-ਬੱਲੇ ਕਰਵਾਈ।ਕੰਚਨ ਅਤੇ ਹਰਮਨ ਸ਼ਹੀਦ ਭਗਤ ਸਿੰਘ ਹਾਊਸ ਤੀਜੇ ਸਥਾਨ ’ਤੇ ਰਹੀਆਂ।ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਰਮਨ ਨੇ ਹਰਮੋਨੀਅਮ ਵਾਦਕ ਅਤੇ ਅੱਠਵੀਂ ਜਮਾਤ ਦੇ ਅੰਕਿਤ ਨੇ ਤਬਲਾ-ਵਾਦਕ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।ਜੱਜਮੈਂਟ ਪੈਨਲ ਵਿੱਚ ਪ੍ਰਿਯੰਕਾ,ਬਲਵਿੰਦਰ ਕੌਰ,ਰੇਨੂੰ ਅਤੇ ਦੀਕਸ਼ਾ ਹਾਜ਼ਰ ਸਨ।ਕਾਰਜਕਾਰੀ ਪ੍ਰਿੰਸੀਪਲ ਪ੍ਰੇਮ ਕੁਮਾਰ ਧੀਮਾਨ ਸਟੇਟ ਅਵਾਰਡੀ ਨੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸੈਸ਼ਨ ਦਾ ਇਹ ਤੀਜਾ ਅੰਤਰ-ਹਾਊਸ ਮੁਕਾਬਲਾ ਹੈ ਜੋ ਕਿ ਸਫਲਤਾਪੂਰਵਕ ਸੰਪੰਨ ਹੋਇਆ।ਇਸ ਤੋਂ ਪਹਿਲਾਂ ਮੌਲਿਕ ਲਿਖਤ ਅਤੇ ਭਾਸ਼ਣ ਮੁਕਾਬਲੇ ਸਫਲਤਾਪੂਰਵਕ ਕਰਵਾਏ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਚੰਗਾ ਨਾਗਰਿਕ ਬਣਾਉਣ ਲਈ ਊਰਜਾ ਪ੍ਰਦਾਨ ਕਰਦੇ ਹਨ ਅਤੇ ਸਰਬਪੱਖੀ ਵਿਕਾਸ ਲਈ ਸਹਾਈ ਹੁੰਦੇ ਹਨ।ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਮਾਪੇ-ਅਧਿਆਪਕ ਮਿਲਣੀ ਦੌਰਾਨ ਸਨਮਾਨਿਤ ਕੀਤੇ ਜਾਣਗੇ।ਇਸ ਮੌਕੇ ਪ੍ਰੋਗਰਾਮ ਇੰਚਾਰਜ ਅਮਰੀਕ ਸਿੰਘ ਦਿਆਲ, ਹਾਊਸ ਇੰਚਾਰਜ ਅਰਵਿੰਦ ਸ਼ਰਮਾ, ਅਨੁਰਾਧਾ ਪਾਠਕ, ਮੀਤਕ ਸ਼ਰਮਾ, ਅੰਜਨਾ ਕੁਮਾਰੀ, ਰਜੇਸ਼ ਕੁਮਾਰ,ਐੱਸ.ਪੀ ਸਿੰਘ, ਕੁਲਦੀਪ ਰਾਣਾ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।