Anmol Khazana

Anmol Khazana

Share

Old is gold

21/12/2023

जम्मू-कश्मीर के महाराजा अपने दरबारियों के साथ, 1859.

#इतिहासनामा

19/12/2023

दिल्ली जामा मस्जिद का पूर्वी गेट जहां अब मीना बाजार है यह तस्वीर 1920 की है विंटेज गाड़ी भी खड़ी है एक पुरानी तस्वीर

18/12/2023

ਵਾਹ ਵਾਹ‌ ਮੇਰੇ ਕਲਗੀਆਂ ਵਾਲਿਆ ❤️
ਗੁਰੂ ਗਰੀਬ ਨਿਵਾਜ ❤️
ਬਾਜਾਂ ਵਾਲਿਆ ❤️
ਸੰਤ ਸਿਪਾਹੀ ❤️
ਮਹਾਨ ਕਵੀ ❤️
ਚੋਜੀ ਪ੍ਰੀਤਮ ❤️
ਦਸ਼ਮੇਸ਼ ਪਿਤਾ ❤️
ਸਰਬੰਸਦਾਨੀ ❤️
ਸੱਚੇ ਪਾਤਸ਼ਾਹ ❤️
ਦੋ ਜਹਾਨ ਦੇ ਵਾਲੀ ❤️
ਕੀ ਕੀ ਸਿਫ਼ਤ ਕਰਾਂ ਸਾਰਾ ਕੁੱਝ ਖਤਮ ਹੋ ਜਾਂਦਾ ਵਾਹਿਗੁਰੂ ਤੇਰੇ ਅੱਗੇ 🙏🏾❤️ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ..🙏🏻🙏🏻

18/12/2023

ब्रिटिश भारत के वायसराय लॉर्ड हार्डिंग और जोधपुर के महाराजा सुमेर सिंह, वायसराय के जोधपुर दौरे के समय, 1914.

18/12/2023

दार्जिलिंग जाने के लिए आप जो सड़क का उपयोग करते हैं, उसे 1903-04 में महिलाओं ने कुछ इस तरह बनाया था।

17/12/2023

** ਮੀਰਦਾਦ ਦੀ ਕਿਤਾਬ / ਓਸ਼ੋ ਦੀ ਜ਼ੁਬਾਨੀ

ਦੁਨੀਆਂ ਵਿਚ ਲੱਖਾਂ ਕਿਤਾਬਾਂ ਹਨ ਪਰ 'ਮੀਰਦਾਦ ਦੀ ਕਿਤਾਬ' ਸਭ ਤੋਂ ਪਹਿਲੀ ਥਾਂਵੇ ਰੱਖਣ ਵਾਲੀ ਹੈ। ਇਹ ਬਦਨਸੀਬੀ ਹੈ ਕਿ ਬਹੁਤੇ ਲੋਕ ਇਹਨੂੰ ਜਾਣਦੇ-ਪਛਾਣਦੇ ਹੀ ਨਹੀਂ। ਜੀਹਦਾ ਇਕ ਸਾਦਾ ਜਿਹਾ ਕਾਰਨ ਹੈ ਕਿ ਇਹ ਕੋਈ ਧਾਰਮਿਕ ਗ੍ਰੰਥ ਨਹੀਂ ਹੈ। ਇਹ ਸਿਰਫ਼ ਇਕ ਕਿਤਾਬ ਹੈ, ਜੀਹਦੇ ਵਿਚ ਸਮੁੰਦਰੀ ਸੱਚ ਭਰਿਆ ਹੋਇਆ ਹੈ। ਛੋਟੀ ਜਿਹੀ ਕਿਤਾਬ ਹੈ, ਪਰ ਕਹਿ ਸਕਦਾ ਹਾਂ ਕਿ ਜਿਹੜੇ ਲਿਖਣ ਵਾਲੇ ਨੇ ਇਹਨੂੰ ਲਿਖਿਆ, ''ਲਿਖਣ ਵਾਲਾ'' ਕਹਿਣਾ ਠੀਕ ਨਹੀਂ, ਜਿਹਨੇ ਇਹਨੂੰ ਜਨਮ ਦਿੱਤਾ, ਉਹਨੂੰ ਕੋਈ ਨਹੀਂ ਜਾਣਦਾ। ਉਹਦਾ ਨਾਂਅ - ਮਿਖ਼ਾਈਲ ਨਈਮੀ ਸੀ।

ਇਹ ਕਿਤਾਬ ਇਸ ਗੱਲੋਂ ਵੀ ਅਲੋਕਾਰ ਹੈ ਕਿ ਤੁਸੀਂ ਇਹਨੂੰ ਪੜ੍ਹੋ ਤੇ ਉੱਕਾ ਹੀ ਪੜ੍ਹੇ ਬਿਨਾਂ ਰਹਿ ਜਾਓ, ਕਿਉਂਕਿ ਇਹਦੇ ਅਰਥ, ਇਹਦੇ ਲਫ਼ਜ਼ਾਂ ਵਿਚ ਨਹੀਂ। ਇਹ ਲਫ਼ਜ਼ਾਂ ਦੇ ਸੰਗ-ਸੰਗ ਵਹਿੰਦੇ ਹਨ। ਚੁੱਪ-ਚਾਪ ਲਫ਼ਜ਼ਾਂ ਦੀਆਂ ਵਿਰਲਾਂ ਵਿਚੋਂ, ਸਤਰਾਂ ਵਿਚਲੀ ਵਿੱਥ ਵਿਚੋਂ।

ਜੇ ਤੁਸੀਂ ਧਿਆਨ ਵਿਚ ਬੈਠਣਾ ਜਾਣਦੇ ਹੋ, ਜੇ ਤੁਸੀਂ ਇਹਨੂੰ ਸਿਰਫ਼ ਪੜ੍ਹ ਨਹੀਂ ਰਹੇ, ਤਾਂ ਵੇਖ ਸਕੋਗੇ ਕਿ ਇਹਦੇ ਵਿਚ ਇਨਸਾਨ ਦਾ ਸਾਰਾ ਰੂਹਾਨੀ ਪਹਿਲੂ ਸਮਾਇਆ ਹੋਇਆ ਹੈ। ਇਹ ਪਹਿਲੂ ਅਕਲ-ਇਲਮ ਨਾਲ ਵੇਖਿਆ-ਜਾਣਿਆ ਹੋਇਆ ਨਹੀਂ, ਇਹ ਘੁੱਟ-ਘੁੱਟ ਪੀਤਾ ਹੋਇਆ ਹੈ। ਲਫ਼ਜ਼ ਹਨ, ਪਰ ਉਹ ਦੂਜੀ ਥਾਵੇਂ ਹਨ। ਕੋਈ ਹੋਰ ਚੀਜ਼ ਹੈ, ਜੋ ਪਹਿਲੀ ਥਾਂ 'ਤੇ ਹੈ। ਇਕ ਖ਼ਾਮੋਸ਼ੀ ਜੋ ਲਫ਼ਜ਼ਾਂ ਵਿਚੋਂ ਉੱਠਦੀ ਹੈ, ਮਹਿਕ ਦੀ ਤਰ੍ਹਾਂ, ਇਕ ਧ੍ਵਨੀ ਜੋ ਲਫ਼ਜ਼ਾਂ ਵਿਚੋਂ ਨਿਕਲਦੀ ਹੈ। ਇਹਦੇ ਲਫ਼ਜ਼ ਮਸਤਕ ਵਿਚ ਕਿਤੇ ਤਾਰੀ ਹੁੰਦੇ ਹਨ ਤੇ ਧ੍ਵਨੀ ਸਿੱਧਾ ਮਨ ਵਿਚ ਉਤਰਦੀ ਹੈ।

ਇਹ ਦਿਲ ਨਾਲ ਪੜ੍ਹਨ ਵਾਲੀ ਕਿਤਾਬ ਹੈ, ਇਹ ਕਿਤਾਬ ਸਮਝਣੀ ਨਹੀਂ, ਅਨੁਭਵ ਵਿਚ ਉਤਾਰਨੀ ਹੈ... ਲੱਖਾਂ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿਤਾਬ ਲਿਖਣ ਦੀ, ਅਕੱਥ ਨੂੰ ਕਹਿਣ ਦੀ, ਪਰ ਕੋਈ ਨਹੀਂ ਆਖ ਸਕਿਆ। ਮੈਂ ਸਿਰਫ਼ ਇਹੋ ਕਿਤਾਬ ਜਾਣਦਾ ਹੈ, ਜਿਹੜੀ ਕਿਤੋਂ ਉੱਕਦੀ ਨਹੀਂ-ਇਹ ਮੀਰਦਾਦ ਦੀ ਕਿਤਾਬ। ਇਹ ਜੇ ਤੁਹਾਨੂੰ ਛੋਂਹਦੀ ਨਹੀਂ, ਤਾਂ ਉਕਾਈ ਇਹਦੇ ਵਿਚ ਨਹੀਂ, ਤੁਹਾਡੇ ਵਿਚ ਹੋਵੇਗੀ...

ਮੈਂ ਉਦੋਂ ਪੜ੍ਹਦਾ ਸਾਂ, ਯੂਨੀਵਰਸਿਟੀ ਵਿਚ... ਤੇ ਹਰ ਐਤਵਾਰ ਮੈਂ ਸ਼ਹਿਰ ਦੇ ਉਸ ਬਾਜ਼ਾਰ ਵਿਚ ਜਾਂਦਾ ਸਾਂ, ਜਿੱਥੇ ਚੋਰੀ ਕੀਤੀਆਂ ਚੀਜ਼ਾਂ ਵਿਕਦੀਆਂ ਸਨ। ਮੇਰਾ ਧਿਆਨ ਕਿਸੇ ਹੋਰ ਚੀਜ਼ ਵੱਲ ਨਹੀਂ ਸੀ ਹੁੰਦਾ, ਸਿਰਫ਼ ਕਿਤਾਬਾਂ ਵੱਲ। ਉੱਥੋਂ ਮੈਂ ਇਹ ਕਿਤਾਬ ਲੱਭੀ ਸੀ, ਮੀਰਦਾਦ ਦੀ ਕਿਤਾਬ। ਇਕ ਦੁਕਾਨ ਵਾਲਾ ਖੌਰੇ ਕੀਹਦੀ ਲਾਇਬ੍ਰੇਰੀ ਚੁਰਾ ਲਿਆਇਆ ਸੀ, ਸਾਰੀਆਂ ਹੀ ਕਿਤਾਬਾਂ ਚੰਗੀਆਂ ਸਨ। ਉਹ ਕੋਈ ਤਿੰਨ ਸੌ ਕਿਤਾਬਾਂ ਹੋਣਗੀਆਂ ਤੇ ਵੇਚਣ ਵਾਲਾ ਉਹਨਾਂ ਸਾਰੀਆਂ ਤਿੰਨ ਸੌ ਕਿਤਾਬਾਂ ਬਦਲੇ ਇਕ ਸੌ ਰੁਪਿਆ ਮੰਗ ਰਿਹਾ ਸੀ। ਮੈਂ ਉਹਨੂੰ ਸੌ ਰੁਪਿਆ ਦੇ ਦਿੱਤਾ।

ਉਹ ਵੇਚਣ ਵਾਲਾ ਕਹਿਣ ਲੱਗਾ - ''ਇਹ ਸਾਰੀਆਂ ਹੀ ਚੋਰੀ ਦੀਆਂ ਨੇ, ਤੇ ਜੇ ਹੁਣੇ ਪੁਲਿਸ ਆ ਗਈ ਤਾਂ ਮੈਂ ਤੇਰਾ ਨਾਂਅ ਲੈ ਦਿਆਂਗਾ, ਕਿਉਂਕਿ ਇਹ ਤਾਂ ਹਰ ਕੋਈ ਪਛਾਣ ਸਕਦਾ ਏ ਕਿ ਇਹ ਕਿਤਾਬਾਂ ਕੀਹਦੀਆਂ ਨੇ। ਇਹ ਇਕ ਰਿਟਾਇਰਡ ਪ੍ਰੋਫੈਸਰ ਦੀਆਂ ਨੇ।'' ਮੈਂ ਕਿਹਾ - ''ਫ਼ਿਕਰ ਨਾ ਕਰ।''
ਤੇ ਪੁਲਿਸ ਸੱਚੀਂਮੁੱਚੀਂ ਆ ਗਈ। ਪੁੱਛਣ ਲੱਗੀ ਮੈਨੂੰ - ''ਤੈਨੂੰ ਜ਼ਰੂਰ ਵੇਚਣ ਵਾਲੇ ਨੇ ਦੱਸਿਆ ਹੋਵੇਗਾ ਕਿ ਇਹ ਕਿਤਾਬਾਂ ਚੋਰੀ ਦੀਆਂ ਨੇ, ਤੂੰ ਫੇਰ ਵੀ ਖ਼ਰੀਦ ਲਈਆਂ!''
ਮੈਂ ਕਿਹਾ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ, ਤੁਸੀਂ ਮੈਨੂੰ ਉਹਦੇ ਕੋਲ ਲੈ ਚੱਲੋ, ਜਿਹਦੀਆਂ ਇਹ ਕਿਤਾਬਾਂ ਨੇ।'' ਪੁਲਿਸ ਪੁੱਛਣ ਲੱਗੀ, ''ਉਹ ਕਾਹਦੇ ਲਈ?'' ਮੈਂ ਕਿਹਾ - ''ਉਹਦੇ ਨਾਲ ਮੈਂ ਸੌਖੀ ਤਰ੍ਹਾਂ ਗੱਲ ਨਿਬੇੜ ਲਵਾਂਗਾ, ਉਹ ਇਕ ਬਜ਼ੁਰਗ ਪ੍ਰੋਫੈਸਰ ਏ।''

ਪੁਲਿਸ ਵਾਲੇ ਮੈਨੂੰ ਉਹਦੇ ਘਰ ਲੈ ਗਏ। ਮੈਂ ਬੂਹਾ ਭੀੜ ਲਿਆ ਤੇ ਪ੍ਰੋਫੈਸਰ ਨੂੰ ਕਿਹਾ - ''ਤੁਸੀਂ ਸਾਰੀਆਂ ਪੜ੍ਹ ਚੁੱਕੇ ਹੋ, ਮੁੜ ਕੇ ਤੁਹਾਡੇ ਕੋਲੋਂ ਪੜ੍ਹੀਆਂ ਨਹੀਂ ਜਾਣੀਆਂ। ਮੈਂ ਉਹ ਠੀਕ ਬੰਦਾ ਹਾਂ, ਜੋ ਤੁਹਾਨੂੰ ਲੱਭ ਪਿਆ ਏ, ਤੁਹਾਡੀਆਂ ਕਿਤਾਬਾਂ ਪੜ੍ਹਨ ਵਾਲਾ।'' ਉਸਨੇ ਮੇਰੇ ਵੱਲ ਤੱਕਿਆ ਤੇ ਕਹਿਣ ਲੱਗਾ - ''ਤੂੰ ਅਜੀਬ ਏਂ! ਤੂੰ ਚੋਰੀ ਦੀਆਂ ਕਿਤਾਬਾਂ ਖ਼ਰੀਦੀਆਂ ਨੇ ਤੇ ਤੂੰ ਮੈਨੂੰ ਹੀ ਇਹ ਕਹਿਣ ਆ ਗਿਆ ਏਂ ਕਿ ਤੂੰ ਹੀ ਸਹੀ ਬੰਦਾ ਏਂ, ਇਹਨਾਂ ਨੂੰ ਪੜ੍ਹਨ ਵਾਲਾ...''

ਮੈਂ ਕਿਹਾ - ''ਹਾਂ ਮੈਂ ਹੱਕੀ ਗੱਲ ਕੀਤੀ ਏ। ਤੁਸੀਂ ਇਹਨਾਂ ਨੂੰ ਹੰਢਾ ਚੁੱਕੇ ਹੋ, ਤੁਹਾਡੀਆਂ ਅੱਖਾਂ ਹੁਣ ਏਨੀਆਂ ਕਮਜ਼ੋਰ ਪੈ ਗਈਆਂ ਨੇ ਕਿ ਤੁਸੀਂ ਮੁੜ ਕੇ ਨਹੀਂ ਇਹਨਾਂ ਨੂੰ ਪੜ੍ਹ ਸਕਦੇ। ਐਵੇਂ ਅਲਮਾਰੀ ਵਿਚ ਸਜਾਈਆਂ ਨੇ। ਮੈਂ ਤੁਹਾਨੂੰ ਪੰਜ ਸੌ ਕਿਤਾਬਾਂ ਲਿਆ ਦੇਨਾਂ ਵਾਂ, ਛੇ ਸੌ ਲਿਆ ਦੇਨਾਂ ਵਾਂ, ਅਲਮਾਰੀ ਵਿਚ ਸਜਾਣ ਲਈ ਪਰ ਉਹਨਾਂ ਦੇ ਬਦਲੇ ਇਹ ਤਿੰਨ ਸੌ ਮੈਨੂੰ ਦੇ ਦਿਓ। ਤਿੰਨ ਸੌ ਨਹੀਂ ਦੇਣੀਆਂ ਤਾਂ ਇਕ ਦੇ ਦਿਓ - ਮੀਰਦਾਦ ਦੀ ਕਿਤਾਬ। ਮੈਨੂੰ ਇਹ ਪਰਵਾਹ ਨਹੀਂ ਕਿ ਇਹ ਚੋਰੀ ਦੀ ਏ ਜਾਂ ਨਹੀਂ...''

ਉਹ ਬਜ਼ੁਰਗ ਮੇਰੇ ਵੱਲ ਤੱਕਣ ਲੱਗ ਪਿਆ, ਫੇਰ ਪੁੱਛਣ ਲੱਗਾ - ''ਤੈਨੂੰ ਇਹ ਕਿਤਾਬ ਪਸੰਦ ਏ?'' ਮੈਂ ਕਿਹਾ - ''ਸਿਰਫ਼ ਪਸੰਦ ਨਹੀਂ, ਮੈਂ ਹਜ਼ਾਰਾਂ ਕਿਤਾਬਾਂ ਪੜ੍ਹ ਚੁੱਕਾ ਹਾਂ, ਪਰ ਇਹਦੇ ਨਾਲ ਦੀ ਕੋਈ ਨਹੀਂ।''
ਉਹਨੇ ਮੈਨੂੰ ਪੰਜਾਹ ਰੁਪਏ ਦਿੱਤੇ, ਆਖਿਆ - ''ਤੂੰ ਅਜੇ ਪੜ੍ਹਦਾ ਏਂ, ਤੇਰੇ ਕੋਲ ਬਹੁਤੇ ਪੈਸੇ ਨਹੀਂ ਹੋਣੇ, ਤੂੰ ਸਾਰੀਆਂ ਕਿਤਾਬਾਂ ਰੱਖ ਲੈ। ਮੈਂ ਤੇਰੇ ਨਾਲ ਸਹਿਮਤ ਹਾਂ ਕਿ ਇਹ ਕਿਤਾਬਾਂ ਸਹੀ ਬੰਦੇ ਤਕ ਪਹੁੰਚ ਗਈਆਂ ਨੇ। ਜੀਹਨੇ ਚੋਰੀ ਕੀਤੀਆਂ, ਉਹਨੂੰ ਵੀ ਕੁਝ ਦੇਣਾ ਬਣਦਾ ਏ ਕਿ ਉਹਨੇ ਠੀਕ ਬੰਦੇ ਤਕ ਅਪੜਾ ਦਿੱਤੀਆਂ, ਨਹੀਂ ਤਾਂ ਮੇਰੇ ਬਾਅਦ ਇਹ ਖੌਰੇ ਕੀਹਦੇ ਹੱਥ ਪੈਣੀਆਂ ਸਨ...''

''ਮੈਂ ਸਾਰੀ ਜ਼ਿੰਦਗੀ ਚੰਗੀਆਂ ਕਿਤਾਬਾਂ ਇਕੱਠੀਆਂ ਕਰਦਾ ਰਿਹਾ ਹਾਂ, ਤੂੰ ਜਿਸ ਵੇਲੇ ਮੀਰਦਾਦ ਦੀ ਕਿਤਾਬ ਦਾ ਨਾਂਅ ਲਿਆ, ਸਾਰਾ ਸੌਦਾ ਪੱਕਾ ਹੋ ਗਿਆ। ਇਹ ਪੰਜਾਹ ਰੁਪਏ ਲੈ ਜਾ, ਫੇਰ ਵੀ ਜੇ ਕਦੇ ਤੈਨੂੰ ਲੋੜ ਪਵੇ ਤਾਂ ਹੋਰ ਲੈ ਜਾਈਂ। ਮੈਂ ਇਕੱਲਾ ਹਾਂ, ਕੋਈ ਬੀਵੀ-ਬੱਚਾ ਨਹੀਂ ਤੇ ਮੇਰੇ ਗੁਜ਼ਾਰੇ ਲਈ ਪੈਨਸ਼ਨ ਬਥੇਰੀ ਏ। ਹੋਰ ਮੇਰੇ ਕੋਈ ਖ਼ਰਚੇ ਨਹੀਂ। ਤੂੰ ਫੇਰ ਵੀ ਜਦੋਂ ਕਦੇ ਕਿਤਾਬਾਂ ਖ਼ਰੀਦਣੀਆਂ ਹੋਣ, ਤਾਂ ਮੇਰੇ ਕੋਲੋਂ ਪੈਸੇ ਲੈ ਜਾਈਂ।''

ਉਹ ਫੇਰ ਕੁਝ ਸਾਹ ਲੈ ਕੇ ਬੋਲਿਆ - ''ਤੈਨੂੰ ਇਹ ਕਿਤਾਬ, ਮੀਰਦਾਦ ਪਸੰਦ ਏ, ਏਸ ਲਈ ਤੂੰ ਮੇਰੇ ਟੱਬਰ ਦਾ ਜੀਅ ਹੋ ਗਿਆ। ਮੈਂ ਬੜਿਆਂ ਦੋਸਤਾਂ ਨੂੰ ਅਜਮਾਇਆ ਸੀ ਪਰ ਮੀਰਦਾਦ ਉਹਨਾਂ ਦੇ ਪੱਲੇ ਨਹੀਂ ਪਿਆ। ਮੈਂ ਖੌਰੇ ਤੈਨੂੰ ਹੀ ਲੱਭਦਾ ਪਿਆ ਸਾਂ... ਤੇ ਕਿੱਡੀ ਅਜੀਬ ਗੱਲ ਏ ਕਿ ਮੀਰਦਾਦ ਨੇ ਆਪੇ ਹੀ ਤੈਨੂੰ ਲੱਭ ਲਿਆ...''

ਇੰਜ ਮੈਂ ਮੀਰਦਾਦ ਦੀ ਕਿਤਾਬ ਲੱਭੀ ਸੀ।
ਤੁਹਾਨੂੰ ਲੱਭ ਜਾਏ ਤਾਂ ਭਗਵਤ ਗੀਤਾ ਵਾਂਗ ਨਾ ਪੜ੍ਹਨਾ, ਬਾਈਬਲ ਵਾਂਗ ਨਾ ਪੜ੍ਹਨਾ, ਇਹਨੂੰ ਵਧੀਆ ਸ਼ਾਇਦੀ ਵਾਂਗ ਪੜ੍ਹਨਾ! ਇਹ ਧਿਆਨ ਸਮਾਧੀ ਵਿਚੋਂ ਉੱਠਿਆ ਇਕ ਪੈਗ਼ਾਮ ਏ। ਇਹ ਹਰਫ਼ਾਂ ਦੇ ਕੋਡ-ਹਰਫ਼ ਨੇ। ਇਹਨਾਂ ਦਾ ਅਰਥ ਤੁਹਾਡੇ ਅੰਦਰੋਂ ਗੂੰਜੇਗਾ...

(ਨਾਗਮਣੀ, ਜੁਲਾਈ 2000, ਅੰਕ - 411)

ਤਸਵੀਰ - ਮਿਖ਼ਾਈਲ ਨਈਮੀ

---------------------------

16/12/2023

दिल्ली कश्मीरी गेट का निर्माण मुगल सम्राट शाहजहां ने 16 38 में कराया था एक दुर्लभ तस्वीर.

Photos from Anmol Khazana's post 16/12/2023

Old Punjab Gold Punjab ❤️

15/12/2023

ਮੈਡੀਕਲ ਲਾਬੀ ਦੁਆਰਾ ਕਿਵੇਂ ਬਣਾਇਆ ਜਾਂਦਾ ਹੈ ਬੀਮਾਰੀਆਂ ਦਾ ਹਊਆ ਆਜੋ ਜਰਾ ਝਾਤ ਮਾਰੀਏ।
1975 ਚ ਦੁਨੀਆਂ ਦੀ ਮੁੱਖ ਫਾਰਮਾ ਕੰਪਨੀ ਮਰਕ ਦੇ ਸੀਈਓ ਹੈਨਰੀ ਗਾਰਡਨ ਦਾ ਕਹਿਣਾ ਸੀ,"ਕਿ ਮੈਨੂੰ ਇੱਕ ਗੱਲ ਦਾ ਦੁੱਖ ਹੈ ਕਿ ਸਿਰਫ ਰੋਗੀ ਹੀ ਮੇਰੀ ਕੰਪਨੀ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ।" ਉਨ੍ਹਾਂ ਦਾ ਸੁਪਨਾ ਇਹ ਸੀ ਕਿ ਤੰਦਰੁਸਤ ਲੋਕ ਵੀ ਉਨ੍ਹਾਂ ਦੀਆਂ ਦਵਾਈਆਂ ਖਾਣ।
ਅੱਜ ਉਨ੍ਹਾਂ ਦਾ ਇਹ ਸੁਪਨਾ ਫਾਰਮਾਂ ਕੰਪਨੀਆਂ ਨੇ ਆਪਣੀਆਂ ਤਿਕੜਮਬਾਜ਼ੀਆਂ ਨਾਲ ਸੱਚ ਕਰ ਦਿੱਤਾ ਹੈ।
ਉਨ੍ਹਾਂ ਨੇ ਇਹ ਇਸ ਤਰ੍ਹਾਂ ਕੀਤਾ ਕਿ:-
ਟੈਸਟ ਦੀ ਬਾਰਡਰ ਲਾਈਨ ਚ ਫੇਰਬਦਲ ਕਰਕੇ― 1997 ਤੱਕ ਫਾਸਟਿੰਗ ਬਲੱਡ ਸ਼ੂਗਰ 140mg/dl ਤਕ ਨਾਰਮਲ ਹੁੰਦੀ ਸੀ।
1997 ਚ ਸੰਸਾਰ ਦੇ ਇੱਕ ਵੱਡੇ ਸਿਹਤ ਸੰਗਠਨ ਨੇ ਇੱਕ ਕਮੇਟੀ ਬਿਠਾ ਕੇ ਇਹਨੂੰ 126mg/dl ਕਰ ਦਿੱਤਾ ਅਤੇ ਅਗਲੇ ਹੀ ਦਿਨ 14 ਪ੍ਰਤੀਸ਼ਤ ਹੋਰ ਲੋਕ ਡਾਇਬਟਿਕ ਹੋ ਗਏ। ਸੰਗਠਨ ਨੇ ਜਿਹੜੀ 17 ਮੈਂਬਰੀ ਕਮੇਟੀ ਬਣਾਈ ਸੀ, ਉਨ੍ਹਾਂ ਚੋਂ 16 ਮੈਂਬਰ ਫਾਰਮਾ ਕੰਪਨੀਆਂ ਦੇ ਏਜੰਟ, ਸਲਾਹਕਾਰ, ਬੁਲਾਰੇ ਜਾਂ ਉਨ੍ਹਾਂ ਦੇ ਸਾਇੰਸਦਾਨ ਸਨ ਜੋ ਉਨ੍ਹਾਂ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ ਸਨ। ਕੁਝ ਕੁ ਸਾਲਾਂ ਬਾਅਦ ਇਹ ਬਾਰਡਰ ਲਾਈਨ ਇੱਕ 126mg/dl ਤੋਂ ਘਟਾ ਕੇ 110mg/dl ਕਰ ਦਿੱਤੀ ਗਈ। ਜੀਹਦੇ ਨਾਲ ਕਰੋੜਾਂ ਲੋਕ ਰਾਤੋ-ਰਾਤ ਸ਼ੂਗਰ ਦੇ ਮਰੀਜ਼ ਬਣ ਗਏ।

ਹਾਈਪਰਟੈਨਸ਼ਨ ਦਾ ਵੀ ਹਾਲ ਕੁਝ ਇਸੇ ਤਰ੍ਹਾਂ ਰਿਹਾ। 1997 ਚ ਸੰਗਠਨ ਨੇ 11 ਮੈਂਬਰੀ ਪੈਨਲ ਬਣਾਇਆ ਅਤੇ ਉਨ੍ਹਾਂ ਨੂੰ ਇਹ ਕੰਮ ਦਿੱਤਾ ਕੀ ਸਿਸਟੋਲਿਕ ਹਾਈਪਰਟੈਂਸ਼ਨ ਦੀ ਬਾਰਡਰ ਲਾਈਨ ਨੂੰ 160 mmHg ਤੋਂ 140 mmHg ਕਰ ਦਿੱਤਾ ਜਾਵੇ ਅਤੇ ਡਾਈਸਟੋਲਿਕ ਨੂੰ 100 mmHg ਤੋਂ 90 mmHg ਕਰ ਦਿੱਤਾ ਜਾਵੇ। ਬਸ ਫੇਰ ਕੀ ਸੀ, ਇਹ ਬਾਰਡਰ ਲਾਈਨ ਨਿਰਧਾਰਤ ਕਰਨ ਦੀ ਦੇਰ ਸੀ ਕੀ ਅਗਲੇ ਹੀ ਦਿਨ ਹਾਈਪਰਟੈਂਸ਼ਨ ਦੇ ਮਰੀਜ਼ਾਂ ਦੀ ਸੰਖਿਆ ਵਿਚ 35 ਪ੍ਰਤੀਸ਼ਤ ਤੱਕ ਬੜੋਤਰੀ ਹੋ ਗਈ। ਬਾਅਦ ਵਿਚ ਪਤਾ ਲੱਗਾ ਕੀ ਉਸ ਪੈਨਲ ਵਿਚ ਸ਼ਾਮਲ 11 ਮੈਂਬਰਾਂ ਵਿੱਚੋਂ 9 ਉਹ ਲੋਕ ਸੀ ਜੋ ਹਾਈਪਰਟੈਂਸ਼ਨ ਦੀ ਦਵਾਈ ਬਣਾਉਣ ਵਾਲੀ ਕੰਪਨੀ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹੋਏ ਸਨ। ਕੰਪਨੀਆਂ ਦੇ ਨਾਮਾਂ ਦਾ ਉਲੇਖ ਰੇ ਮਾਏਨਿਹਾਨ ਅਤੇ ਹੋਰ ਕਈਆਂ ਦੁਆਰਾ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਤ ਰਿਪੋਰਟ ਵਿਚ ਜ਼ਿਕਰ ਕੀਤਾ ਗਿਆ ਹੈ।

1998 ਚ ਕੋਲੈਸਟ੍ਰੋਲ ਦਾ ਲੈਵਲ ਦੋ 240 ਤੋਂ 200 ਕਰ ਦਿੱਤਾ ਗਿਆ। ਸ਼ੂਗਰ ਲੈਵਲ 110 mg/dl ਤੋਂ ਉੱਪਰ ਹੋਣ ਤੇ ਉਸ ਬੰਦੇ ਨੂੰ pre-ਡਿਆਬਟਿਕ ਅਤੇ ਬੀ ਪੀ 120 ਤੋਂ ਉੱਤੇ ਹੋਣ ਤੇ ਪਰੇ-ਹਾਈਪਰ ਟੈਨਸਿਵ ਅਤੇ 200 ਤੋਂ ਉੱਪਰ ਕੋਲੈਸਟ੍ਰੋਲ ਵਾਲੇ ਬੰਦੇ ਨੂੰ Pre-ਹਾਈਪਰਲਿਪਿਡਮਿਕ ਕਿਹਾ ਜਾਣ ਲੱਗਿਆ। ਅਤੇ ਇਨ੍ਹਾਂ ਦੀਆਂ ਦਵਾਈਆਂ ਸ਼ੁਰੂ ਕਰਨ ਲਈ ਡਾਕਟਰਾਂ ਨੂੰ ਮਨਾਇਆ ਗਿਆ। ਅਤੇ ਅਜਿਹਾ ਕਰਕੇ ਫਾਰਮਾ ਕੰਪਨੀਆਂ ਨੂੰ ਕਰੋੜਾਂ ਦੇ ਹਿਸਾਬ ਨਾਲ ਨਵੇਂ-ਨਵੇਂ ਗਾਹਕ ਮਿਲ ਗਏ, ਉਹ ਵੀ ਜ਼ਿੰਦਗੀ ਭਰ ਦਵਾਈਆਂ ਖਾਣ ਵਾਲੇ। ਕਿਉਂਕਿ ਵਿਲੀਅਮ ਆਸਲਰ ਦਾ ਕਹਿਣਾ ਹੈ ਕਿ ਜੋ ਬੰਦਾ ਦਵਾਈਆਂ ਲੈਂਦਾ ਹੈ, ਉਹਨੂੰ ਦੋ ਵਾਰ ਠੀਕ ਹੋਣਾ ਪੈਂਦਾ ਹੈ ਇੱਕ ਵਾਰ ਬਿਮਾਰੀ ਤੋਂ ਠੀਕ ਹੋਣਾ ਅਤੇ ਦੂਜਾ ਦਵਾਈਆਂ ਦੇ ਅਸਰ ਤੋਂ ਠੀਕ ਹੋਣਾ ਪੈਂਦਾ ਹੈ।

ਇਹ ਲੁੱਟ- ਘਸੁੱਟ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਚਲਦਿਆਂ ਅਤੇ ਨਾਂ ਹੀ ਇਨ੍ਹਾਂ ਨੂੰ ਰੋਕਣ ਜਾਂ ਇਨ੍ਹਾਂ ਦੇ ਵਿਰੁੱਧ ਕੋਈ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਲਈ ਇਸ ਤਰਾਂ ਦੇ ਕਾਰਨਾਮਿਆਂ ਦੇ ਵਿਰੁੱਧ ਆਪਾਂ ਸਿਰਫ ਜਾਗਰੂਕ ਕਰ ਸਕਦੇ ਹਾਂ।

ਸਾਦਾ ਖਾਉ ,ਥੋੜਾ ਖਾਉ ,ਸੈਰ ਕਰੋ ਮੋਬਾਈਲ ਚੋ ਸਮਾ ਬਚਾ ਕੇ ਵਾਹਿਗੁਰੂ ਵਲ ਧਿਆਨ ਦਿਉ,,ਮੁਫਤ ਦੀਆ ਟੈਨਸ਼ਨਾ ਤੋ ਬਚੋ
Anmol Khazana
Vinod Kaushal
9041066655

Want your school to be the top-listed School/college in Amritsar?

Click here to claim your Sponsored Listing.

Location

Telephone

Website

Address


Amritsar