09/11/2025
ਅਧਿਆਪਕ ਸਾਥੀਓ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਸਾਹਿਬ ਨੂੰ ਸਾਡੀ ਜੱਥੇਬੰਦੀ ਵੱਲੋਂ ਅਪੀਲ ਹੈ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇ ਸ਼ਹੀਦੀ ਦਿਵਸ ਦੇ ਸੰਦਰਭ ਵਿੱਚ ਇਹ ਜਿਹੜਾ Golden Chance ਵਿਦਿਆਰਥੀਆਂ ਨੂੰ ਦਿੱਤਾ ਜਾ ਰਿਹਾ ਹੈ, ਉਸ ਵਿੱਚ ਫੀਸ ਸੰਬੰਧੀ ਕੀਤੀ ਜਾ ਰਹੀ ਲੁੱਟ ਨੂੰ ਬੰਦ ਕੀਤਾ ਜਾਵੇ।
ਅੰਗਰੇਜ਼ੀ ਟ੍ਰਿਬਿਊਨ ਨੇ ਇਸ ਮੁੱਦੇ ਦੀ ਅਹਿਮੀਅਤ ਨੂੰ ਵੇਖਦਿਆਂ ਪੇਜ ਨੰਬਰ 3 ਤੇ ਇਸ ਖ਼ਬਰ ਨੂੰ ਥਾਂ ਦਿੱਤੀ ਹੈ।
ਏ ਯੂ ਸੀ ਟੀ
05/05/2025
AUCT ਪੰਜਾਬ ਦੇ ਕਾਲਜਾਂ
ਵਿੱਚ ਸਾਡੇ ਅਧਿਆਪਕ ਸਾਥੀਆਂ ਨੂੰ 7ਵੇ ਪੇ ਸਕੇਲ ਮੁਤਾਬਿਕ ਤਨਖਾਹ ਦਵਾਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਅੱਜ ਸਾਡੀ ਜੱਥੇਬੰਦੀ ਪੰਜਾਬ ਦੇ ਤਿੰਨ ਕਾਲਜਾਂ ਦੀਆਂ ਮੈਨੇਜਮੰਟਾਂ ਅਤੇ ਪ੍ਰਿੰਸੀਪਲਾਂ ਦੀ ਸਰਾਹਨਾ ਕਰਦੀ ਹੈ ਜਿਹਨਾਂ ਨੇ ਆਪਣੇ ਏਡਿਡ ਅਤੇ ਅਨਏਡਿਡ ਸਟਾਫ਼ ਨੂੰ ਪੂਰੀ ਬਣਦੀ ਤਨਖਾਹ 7ਵੇ ਸਕੇਲ ਮੁਤਾਬਿਕ ਦੇ ਦਿੱਤੀ ਹੈ।
1. M. M Modi College, Patiala
2. GGN Khalsa College, Ludhiana
3. Arya College, Ludhiana
ਸਾਡੀ ਜੱਥੇਬੰਦੀ ਇਹਨਾਂ ਤਿੰਨਾ ਕਾਲਜਾਂ ਦੀਆਂ ਮੈਨੇਜਮੈਂਟਾਂ ਅਤੇ ਪ੍ਰਿੰਸੀਪਲਾਂ ਦਾ ਧੰਨਵਾਦ ਵੀ ਕਰਦੀ ਹੈ।
ਸਾਡੀ ਜੱਥੇਬੱਧੀ ਪੰਜਾਬ ਦੇ ਬਾਕੀ ਕਾਲਜਾਂ ਦੀਆਂ ਮੈਨੇਜਮੈਂਟਾਂ ਅਤੇ ਪ੍ਰਿੰਸੀਪਲਾਂ ਨੂੰ ਅਪੀਲ ਵੀ ਕਰਦੀ ਹੈ ਕਿ ਇਹ ਤਿੰਨ ਕਾਲਜਾਂ ਵਾਂਗ ਤੁਸੀਂ ਵੀ ਆਪਣੇ ਸਾਰੇ ਸਟਾਫ਼ ( ਏਡਿਡ ਅਤੇ ਅਨਏਡਿਡ) ਨੂੰ 7ਵੇ ਪੇ ਸਕੇਲ ਮੁਤਾਬਿਕ ਬਣਦੀ ਪੂਰੀ ਤਨਖਾਹ ਜਲਦ ਦਿਓ।
22/08/2024
ਸਾਡੀ ਜੱਥੇਬੰਦੀ ਐਸੋਸੀਏਸ਼ਨ ਆਫ਼ ਯੂਨਾਈਟਿਡ ਕਾਲਜ ਟੀਚਰਜ਼, ਪੰਜਾਬ ਅਤੇ ਚੰਡੀਗੜ੍ਹ ਵੱਲੋਂ ਮੁੱਖਮੰਤਰੀ ਸਾਹਿਬ ਦਾ ਉੱਚ ਸਿੱਖਿਆ ਮਹਿਕਮੇ ਵਿੱਚ ਵੱਡੀ ਕਾਰਵਾਈ ਕਰਨ ਲਈ ਧੰਨਵਾਦ।
10/11/2023
ਪੰਜਾਬ ਅਤੇ ਚੰਡੀਗੜ੍ਹ ਦੇ ਅਧਿਆਪਕ ਸਾਥੀਓ
*ਮੁਬਾਰਕ ਮੁਬਾਰਕ ਮੁਬਾਰਕ*
*31 ਜੁਲਾਈ 2023 ਨੂੰ RSD ਕਾਲਜ ਵਿੱਚੋਂ ਕੱਢੇ ਗਏ ਸਾਡੇ ਤਿੰਨੋਂ ਸਾਥੀਆਂ ਨੇ AUCT ਦੇ ਝੰਡੇ ਹੇਠ ਚੱਲੇ ਪੂਰੇ 100 ਦਿਨ ਦੇ ਲੰਮੇਂ ਸੰਘਰਸ਼ ਤੋਂ ਬਾਦ ਅੱਜ ਮੁੜ ਜੁਆਇੰਨ ਕਰ ਲਿਆ ਹੈ।*
ਸਲਾਮ ਹੈ ਇਹਨਾਂ ਤਿੰਨੋਂ ਸਾਥੀਆਂ (ਪ੍ਰੋ.ਕੁਲਦੀਪ, ਪ੍ਰੋ.ਮਨਜੀਤ ਕੌਰ ਅਤੇ ਪ੍ਰੋ.ਲਕਸ਼ਮਿੰਦਰ) ਦੇ ਜਜ਼ਬੇ ਅਤੇ ਹੌਂਸਲੇ ਨੂੰ।
AUCT ਨੇ ਇਹ ਸੰਘਰਸ਼ ਲੋਕਤੰਤਰਿਕ(52 ਦਿਨ, ਰਾਤ ਦਿਨ ਦਾ ਧਰਨਾ ਲਗਾ ਕੇ)ਅਤੇ ਕਾਨੂਨੀ (ਯੂਨੀਵਰਸਿਟੀ, ਪੰਜਾਬ ਸਰਕਾਰ ਅਤੇ ਨਿਆਪਾਲਿਕਾ ਦਾ ਦਰਵਾਜ਼ਾ ਖਟਖਟਾ ਕੇ) ਦੋਹਾਂ ਢੰਗਾ ਨਾਲ ਲੜਿਆ।
ਪੰਜਾਬ ਦੀਆਂ ਸਾਰੀਆਂ ਕਿਸਾਨ,ਮਜ਼ਦੂਰ ਅਤੇ ਮੁਲਾਜ਼ਮ ਜੱਥੇਬੰਦੀਆਂ ਦਾ AUCT ਅਤੇ ਸਾਡੇ ਸਾਥੀਆਂ ਨੂੰ ਸਹਿਯੋਗ ਦੇਣ ਲਈ ਬਹੁਤ ਬਹੁਤ ਧੰਨਵਾਦ।
ਖ਼ੁਸ਼ੀ ਇਸ ਗੱਲ ਦੀ ਹੈ ਕਿ ਸਾਡੇ ਸਾਥੀਆਂ ਦੇ ਘਰਾਂ ਵਿੱਚ ਵੀ ਇਸ ਬਾਰ ਦੀਵਾਲੀ ਤੇ ਦੀਏ ਰੌਸ਼ਨ ਹੋਣਗੇ।
*ਸਾਡੀ ਜੱਥੇਬੰਦੀ ਨੇ ਇਸ ਸੰਘਰਸ਼ ਤੋਂ ਅਧਿਆਪਕ ਸਾਥੀਆਂ ਨੂੰ ਸੰਦੇਸ਼ ਦਿੱਤਾ ਹੈ ਕਿ ਸਿਰਫ਼ ਕਾਲਜਾਂ ਵਿੱਚ ਬੈਠ ਕੇ, ਗੱਲਾਂ ਮਾਰ ਕੇ ਆਪਣੇ ਹੱਕ ਨਹੀਂ ਮਿਲਦੇ, ਉਸ ਲਈ ਦਲੇਰੀ, ਸਮਝਬੂਝ, ਹੌਂਸਲਾ,ਧੀਰਜ ਅਤੇ ਠਰੱਮੇ ਨਾਲ ਲੋਕਤੰਤਰਿਕ ਸੰਘਰਸ਼ ਕਰਨਾ ਪੈਂਦਾ ਹੈ।*
ਇੱਕ ਬਾਰ ਫੇਰ ਤੋਂ ਮੁਬਾਰਕ।
ਜਿੱਤ ਲੜਦੇ ਲੋਕਾਂ ਦੀ।
*AUCT*
*Association of United College Teachers(Punjab & Chandigarh)*
*Respected Teachers of Punjab and Chandigarh*
*Millions of Cheers and Congratulations !!!*
*Our three comrades expelled from RSD College on 31st July 2023 are going to rejoin today after a daunting struggle of 100 days under the banner of AUCT.*
Salute to the spirit and courage of the three warriors (Prof. Kuldeep, Prof. Manjit Kaur and Prof. Lakshminder).
AUCT fought this struggle both democratically (by staging a 52-day day-and-night dharna) and legally (by moving the university, the Punjab government and the legislature, all simultaneously).
*Many thanks to all our partners - the farmer, the labor and the employee organizations of Punjab for supporting AUCT.*
The greater thing is that the moment of joy has come to make Diwali brighter for our three comrades.
*So colleagues, we(The team of AUCT) state once again that just sitting in the staff rooms and stating the problems won't change anything. Fierce struggles make the changes possible.*
*Once again Congratulations*
*AUCT*
*Association of United College Teachers (Punjab & Chandigarh)*