Sgrd.khalsa

Sgrd.khalsa

Share

Come for better future

13/05/2026

ਡਾਕਟਰ ਕਸ਼ਮੀਰ ਸਿੰਘ ਨੇ ਬਤੌਰ ਡਿਪਟੀ ਡਾਇਰੈਕਟਰ (ਕਾਲਜਾਂ) ਸੰਭਾਲਿਆ ਅਹੁਦਾ।

ਮਾਣਯੋਗ ਪ੍ਰਧਾਨ ਸਾਹਿਬ, ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਕੱਤਰ ਵਿੱਦਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਫ਼ਤਰ, ਡਾਇਰੈਕਟੋਰੇਟ ਆਫ ਐਜੂਕੇਸ਼ਨ ਬਹਾਦਰਗੜ੍ਹ ਵਿਖੇ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਤੋਂ ਸੇਵਾਮੁਕਤ ਪ੍ਰਿੰਸੀਪਲ, ਡਾ. ਕਸ਼ਮੀਰ ਸਿੰਘ ਜੀ ਨੂੰ ਅੱਜ ਬਤੌਰ ਡਿਪਟੀ ਡਾਇਰੈਕਟਰ (ਕਾਲਜਾਂ) ਵਜੋਂ ਨਿਯੁਕਤ ਕੀਤਾ ਗਿਆ। ਡਾਕਟਰ ਕਸ਼ਮੀਰ ਸਿੰਘ ਜਿਨ੍ਹਾਂ ਨੇ ਬਤੌਰ ਕਾਮਰਸ ਵਿਭਾਗ ਵਿਖੇ ਲੈਕਚਰਾਰ ਦੀਆਂ ਸੇਵਾਵਾਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ 1992 ਤੋਂ ਸ਼ੁਰੂ ਕੀਤੀਆਂ।
ਆਪ ਨੇ ਆਪਣੀਆਂ ਸੇਵਾਵਾਂ ਦੌਰਾਨ 2007 ਵਿੱਚ ਅਕਾਊਂਟਿੰਗ ਅਤੇ ਫਾਇਨੈਂਸ ਵਿੱਚ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ।
ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਅਹਿਮ ਅਹੁਦਿਆਂ ਉੱਪਰ ਸੇਵਾਵਾਂ ਨਿਭਾਈਆਂ ਹਨ। ਆਪ ਬਤੌਰ ਪ੍ਰਿੰਸੀਪਲ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇਣ ਦੇ ਨਾਲ—ਨਾਲ ਡਾਕਟਰ ਕਸ਼ਮੀਰ ਸਿੰਘ ਜੀ ਵੱਲੋਂ ਨੌ ਕਿਤਾਬਾਂ ਵੀ ਲਿਖੀਆਂ ਗਈਆਂ ਹਨ ਜੋ ਕਿ ਭਾਰਤ ਦੀਆਂ ਨਾਮਵਰ ਪਬਲਿਸ਼ਰਾਂ ਵੱਲੋਂ ਛਾਪੀਆਂ ਗਈਆਂ ਹਨ। ਆਪ ਦੇ ਕਰੀਬ 15 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੋਜ ਪੱਤਰ ਛਪ ਚੁੱਕੇ ਹਨ। ਆਪ ਵੱਲੋਂ ਬਹੁਤ ਸਾਰੇ ਅੰਤਰਰਾਸ਼ਟਰੀ ਸੈਮੀਨਾਰ ਅਤੇ ਕਾਨਫਰੰਸ ਵਿਚ ਪਰਚੇ ਪੜ੍ਹੇ ਗਏ ਹਨ। ਡਾਕਟਰ ਸਾਹਿਬ ਦੀ ਰਹਿਨੁਮਾਈ ਹੇਠ ਉਹਨਾਂ ਦੇ ਪੰਜ ਵਿਦਿਆਰਥੀਆਂ ਵੱਲੋਂ ਪੀਐਚਡੀ ਪੂਰੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਡਾਕਟਰ ਕਸ਼ਮੀਰ ਸਿੰਘ, ਨੈਕ ਪੀਅਰ ਟੀਮ ਬੰਗਲੌਰ, ਯੂਜੀਸੀ ਆਟੋਨੌਮਸ ਕਾਲਜ ਪੀਅਰ ਟੀਮ, ਨਿਊ ਦਿੱਲੀ ਦੇ ਮੈਂਬਰ ਵੱਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਹ ਇੰਡੀਅਨ ਕਮਰਸ ਐਸੋਸੀਏਸ਼ਨ ਅਤੇ ਆਲ ਇੰਡੀਆ ਅਕਾਊਂਟਿੰਗ ਐਸੋਸੀਏਸ਼ਨ ਦੇ ਲਾਈਫ ਮੈਂਬਰ ਹਨ।
ਅੱਜ ਉਨ੍ਹਾਂ ਦੀ ਨਿਯੁਕਤੀ ਮੌਕੇ ਸਕੱਤਰ ਵਿੱਦਿਆ ਅਤੇ ਦਫ਼ਤਰ, ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਨੂੰ ਸੁਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਪ੍ਰਿੰਸੀਪਲ, ਡਾ. ਧਰਮਿੰਦਰ ਸਿੰਘ ਉੱਭਾ, ਡਾ. ਕਰਮਬੀਰ ਸਿੰਘ, ਡਾ. ਨਰਿੰਦਰ ਸਿੰਘ, ਡਾ. ਕੁਲਵਿੰਦਰ ਸਿੰਘ, ਡਾ. ਜਸਪਾਲ ਸਿੰਘ, ਡਾ. ਹਰਮਨਦੀਪ ਸਿੰਘ, ਡਾ. ਬਲਜੀਤ ਸਿੰਘ, ਡਾ. ਰੁਪਿੰਦਰ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਉੱਪਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

13/05/2026

ਸ਼੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰਾਮਸਰ ਰੋਡ ,ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਰਵੀ ਜਮਾਤ ਦੇ ਵਿਦਿਆਰਥੀਆਂ ਦਾ ਬੋਰਡ ਦਾ ਰਿਜਲਟ 100% ਰਿਹਾ । ਸਾਰੇ ਹੀ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਫਲਤਾ ਹਾਸਲ ਕੀਤੀ ।ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਉਹਨਾਂ ਦਾ ਕੋਟ - ਕੋਟ ਧੰਨਵਾਦ ਕੀਤਾ ਅਤੇ ਇਸ ਸੰਸਥਾ ਉੱਪਰ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਲਈ ਅਰਦਾਸ ਬੇਨਤੀ ਕੀਤੀ ।

13/05/2026
12/05/2026

ਸ਼੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰਾਮਸਰ ਰੋਡ ,ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਬੋਰਡ ਦਾ ਰਿਜਲਟ 100% ਰਿਹਾ । ਸਾਰੇ ਹੀ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਫਲਤਾ ਹਾਸਲ ਕੀਤੀ ।ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਉਹਨਾਂ ਦਾ ਕੋਟ ਕੋਟ ਧੰਨਵਾਦ ਕੀਤਾ ਅਤੇ ਇਸ ਸੰਸਥਾ ਉੱਪਰ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਲਈ ਅਰਦਾਸ ਬੇਨਤੀ ਕੀਤੀ ।

12/05/2026

ਸੀ੍ ਗੁਰੂ ਰਾਮਦਾਸ ਖਾਲਸਾ ਸੀ:ਸੈਕੰ:ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤਾ। ਵਿਦਿਆਰਥੀਆਂ ਵੱਲੋਂ ਮਾਂ ਦਿਵਸ ਸੰਬੰਧੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਮਾਂ ਦਿਵਸ ਸੰਬੰਧੀ ਵਿਦਿਆਰਥੀਆਂ ਨੇ ਪੋਸਟਰ, ਚਾਰਟ ਅਤੇ ਕਾਰਡ ਬਣਾਏ। ਪ੍ਰਿੰਸੀਪਲ ਅਤੇ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਮਾਂ ਦੀ ਮਹੱਤਤਾ, ਮਾਂ ਦਾ ਸਤਿਕਾਰ ਕਰਨ ਬਾਰੇ ਪੇ੍ਰਿਆ ਗਿਆ।



Photos from Shiromani Gurdwara Parbandhak Committee's post 11/05/2026
Want your school to be the top-listed School/college in Amritsar?

Click here to claim your Sponsored Listing.

Location

Category

Telephone

Website

Address


Ramsar Road
Amritsar

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm