ਪੰਜਾਬ ਤੇ ਇਸ ਨਾਲ ਸਾਂਝ ਕੀ ਹੁੰਦੀ ਹੈ ਇਹ ਸ਼ਾਇਦ ਪੰਜਾਬ ਵੱਸਦੇ ਪੰਜਾਬੀ ਤੋੰ ਵੱਧ ਪਰਵਾਸੀ ਪੰਜਾਬੀ ਜਿਆਦਾ ਸਮਝ ਸਕਦੇ ਨੇ..ਅੱਖ ਖੁੱਲਦੀ ਭਾਵੇਂ ਇਸ ਮੁਲਕ ਵਿੱਚ ਹੈ ਪਰ ਅੱਖ ਬੰਦ ਹੁੰਦਿਆਂ ਸੁਪਨੇ ਪੰਜਾਬ ਦੇ ਹੀ ਆਉੰਦੇ ਨੇ..ਪੰਜਾਬ ਤੋੰ ਪਰਤੇ ਲੋਕ ਦੱਸਦੇ ਨੇ ਕੇ ਪੰਜਾਬ ਹੁਣ ਬਦਲ ਗਿਆ ਹੈ..ਪਰ ਜਿੱਦ ਹੈ ਕਿ ਨਾ ਸਿਰਫ ਸਾਡੇ ਸੁਪਨਿਆਂ ਚ ਆਉੰਦਾ ਪੰਜਾਬ ਅਸੀੰ ਬਦਲਣ ਹੀ ਨਹੀ ਦੇਣਾ ,ਬਲਕਿ ਉਹ ਪੰਜਾਬ ਅਸੀੰ ਪੰਜਾਬੀ ਜਿੱਥੇ ਵੀ ਰਹੀਏ ਉੱਥੇ ਵਸਾ ਵੀ ਲੈਣਾ ਹੈ..ਇਹੀ ਸੁਪਨਾ ਇਹੀ ਕੋਸ਼ਿਸ਼ ਹੈ "ਸਾਂਝ..ਪੰਜਾਬ ਦੀ"..ਤੁਸੀਂ ਚਾਹੇ ਕਿਸੇ ਵੀ ਉਮਰ ਦੇ ਹੋ ਤੁਸੀੰ ਵੀ ਸਾਂਝ* ਪਰਿਵਾਰ ਦਾ ਹਿੱਸਾ ਬਣ ਸਕਦੇ ਹੋ..2025 ਸਾਲ ਵਿੱਚ " ਸਾਂਝ ਪੰਜਾਬ ਦੀ" ਐਡੀਲੇਡ ਵਿੱਚ ਪੰਜਾਬੀਅਤ ਦੀਆਂ ਪੈੜਾਂ ਹੋਰ ਗੂੜੀਆਂ ਕਰਨ ਲਈ ਵੱਚਨਬੱਧ ਹੈ..ਆਓ ਤੁਸੀੰ ਵੀ ਇਸ ਸਫ਼ਰ ਦਾ ਹਿੱਸਾ ਬਣੋ..ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
ਸੁਖਪ੍ਰੀਤ ਕੌਰ 0430211823
ਮਨਪ੍ਰੀਤ ਕੌਰ 0433235621
Saanjh Punjab di
A school of Punjabi culture and heritage, where children learn about Punjabi culture, Punjabi folk dances- music ,language and Punjabi values
11/11/2024
ਸਾਂਝ ਪਰਿਵਾਰ...ਜਦ ਮਰਜ਼ੀ ਦੇਖ ਲਈ ਆ ਕੇ ਹੱਸਦੇ ਹੀ ਰਹਿੰਦੇ ਹਾਂ..
01/04/2024
36ਵੀਆਂ ਸਿੱਖ ਖੇਡਾਂ..ਜਿੱਥੇ ਖੇਡਾਂ ਵਿੱਚ ਖਿਡਾਰੀਆਂ ਨੇ ਮੈਦਾਨ ਮੱਲੇ ਉੱਥੇ ਹੀ ਕਲਚਰਲ ਨਾਈਟ ਵਿੱਚ ਐਡੀਲੇਡ ਦੀਆਂ ਸਭਿਆਚਾਰਕ ਸੰਸਥਾਵਾਂ ਨੇ ਵੀ ਰੰਗ ਬੰਨੇ..30 ਮਾਰਚ ਦੀ ਰਾਤ ਐਡੀਲੇਡ ਦੇ ਟਾਊਨ ਹਾਲ ਵਿੱਚ ਹੋਈ ਕਲਚਰਲ ਨਾਈਟ ਜਿਵੇੰ ਦਰਸ਼ਕਾਂ ਨੂੰ ਯਾਦਾਂ ਵਿੱਚ ਪੰਜਾਬ ਲੈ ਗਈ ਹੋਵੇ..ਪੰਜਾਬੀ ਲੋਕ ਨਾਚਾਂ ਤੋੰ ਇਲਾਵਾ ਭਾਵੁਕ ਤੇ ਵਿਅੰਗਾਤਮਕ ਅਦਾਕਾਰੀ ਨੇ ਇਸ ਰਾਤ ਨੂੰ ਯਾਦਗਾਰੀ ਬਣਾ ਦਿੱਤਾ..ਐਡੀਲੇਡ ਵਿੱਚ ਲੋਕ ਨਾਚਾਂ ਤੇ ਸਭਿਆਚਾਰ ਨੂੰ ਸਮਰਪਿਤ ਸਭ ਅਕੈਡਮੀਆਂ ਨੇ ਰਲ ਮਿਲ ਇਸ ਕਲਚਰਲ ਨਾਈਟ ਨੂੰ ਸਫ਼ਲ ਬਣਾਉਣ ਵਿੱਚ ਸਾਥ ਤੇ ਸਹਿਯੋਗ ਦਿੱਤਾ..ਸਾਂਝ ਪੰਜਾਬ ਦੀ ਸਿੱਖ ਖੇਡਾਂ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਪੰਜਾਬੀ ਭਾਈਚਾਰੇ ਨੂੰ ਖੇਡਾਂ ਦੀ ਸਫ਼ਲਤਾ ਤੇ ਵਧਾਈ ਦਿੰਦੀ ਹੈ..ਉਮੀਦ ਹੈ ਐਡੀਲੇਡ ਵੱਸਦਾ ਪੰਜਾਬੀ ਭਾਈਚਾਰਾ ਹਮੇਸ਼ਾਂ ਇੱਕ ਜੁੱਟ ਹੋ ਪੰਜਾਬੀਅਤ ਦੇ ਪਸਾਰ ਲਈ ਉੱਦਮ ਤੇ ਉਪਰਾਲੇ ਕਰਦਾ ਰਹੇਗਾ🙏
14/03/2024
ਸੁਣੋ ਸੁਣੋ ਸੁਣੋ....ਭਾਈ ਐਡੀਲੇਡ ਦੀਆਂ ਸਾਰੀਆਂ ਧੀਆਂ,ਭੈਣਾਂ,ਮਾਵਾਂ ਨੂੰ ਨਿਉੰਦਾ ਹੈ ..29 ਮਾਰਚ ਨੂੰ ਸਿੱਖ ਖੇਡਾਂ ਦੀ ਓਪਨਿੰਗ ਤੇ ਜਾਗੋ ਚੁੱਕ ਐਡੀਲੇਡ ਦੀਆਂ ਬੀਬੀਆਂ ਭੈਣਾਂ "ਸਾਂਝਾ ਮੇਲ" ਕੱਢਣਗੀਆਂ ..ਸੋ ਕੱਢ ਲਓ ਫ਼ੁਲਕਾਰੀਆਂ ਤੇ ਸਵਾ ਲਓ ਸੂਟ ..ਪਿੰਡਾਂ ਦੇ ਨਾਨਕਾ ਮੇਲ ਤਾਂ ਦੇਖੇ ਹੋਣੇ ਤੁਸੀਂ ਪਰ ਇਹ ਸਾਂਝਾ ਮੇਲ ਆਪਣੇ ਆਪ ਵਿੱਚ ਅਨੋਖਾ ਹੋਵੇਗਾ....ਆਜੋ ਫਿਰ ਪੱਟੀਏ ਧੂੜਾਂ , ਜੀ ਆਇਆਂ ਆਖੀਏ ਘਰ ਆਏ ਪ੍ਰਹੁਣਿਆਂ ਨੂੰ ਤੇ ਨਾਲੇ ਦਈਏ ਸਿੱਠਣੀਆਂ..
01/02/2024
36ਵੀਆਂ ਸਿੱਖ ਖੇਡਾਂ ਦੀ ਮੇਜ਼ਬਾਨੀ ਇਸ ਵਾਰ ਐਡੀਲੇਡ ਦੇ ਹਿੱਸੇ ਆਈ ਹੈ, ਆਓ ਸੰਗਤ ਦੇ ਰੂਪ ਵਿੱਚ ਪ੍ਰਧਾਨਗੀਆਂ ਦੀ ਰਾਜਨੀਤੀ ਤੋਂ ਪਰੇ ਇਹਨਾਂ ਖੇਡਾਂ ਵਿੱਚ ਆਪਣਾ ਬਣਦਾ ਸਰਦਾ ਯੋਗਦਾਨ ਪਾਈਏ..ਸਾਡੇ ਸ਼ਹਿਰ ਆਉਣ ਵਾਲੇ ਮਹਿਮਾਨਾਂ ਦੀ ਪ੍ਰਾਹੁਣਚਾਰੀ ਤੋਂ ਲੈ ਕੇ ਖੇਡਾਂ ਦੇ ਮੈਦਾਨ ਤੱਕ, ਲੰਗਰ ਤੋੰ ਲੈ ਕੇ ਸਭਿਆਚਾਰਕ ਗਤੀਵਿਧੀਆਂ ਤੱਕ ਤਨ ਮਨ ਧੰਨ ਨਾਲ ਬਣਦੀ ਹਿੱਸੇਦਾਰੀ ਪਾਈਏ.."ਸਾਂਝ ਪੰਜਾਬ ਦੀ"..ਪਰਿਵਾਰ ਹਮੇਸ਼ਾਂ ਦੀ ਤਰਾਂ ਪੰਜਾਬੀਅਤ ਦੇ ਰੰਗਾਂ ਨਾਲ ਇਹਨਾਂ ਖੇਡਾਂ ਨੂੰ ਸ਼ਿੰਗਾਰਨ ਦੀ ਕੋਸ਼ਿਸ਼ ਕਰੇਗਾ..ਤੁਹਾਨੂੰ ਖੁੱਲਾ ਸੱਦਾ ਹੈ ਜੇਕਰ ਤੁਸੀੰ ਸਾਂਝ ਟੀਮ ਦਾ ਹਿੱਸਾ ਬਣ ਸਿੱਖ ਖੇਡਾਂ ਦੇ ਰੰਗਾਰਗ ਤੇ ਸਭਿਆਚਾਰਕ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।ਸਾਂਝ ਪੰਜਾਬ ਦੀ..ਦੀਆਂ ਕਲਾਸਾਂ ਇਸ ਟਰਮ ਹਰ ਵੀਰਵਾਰ 6 ਤੋੰ 8 ਮੋਸਨ ਸੈੰਟਰ, ਮੋਸਨ ਲੇਕ ਐਡੀਲੇਡ ਵਿੱਚ ਹੋਣਗੀਆਂ..
0430211823
0433235621
12/11/2023
ਸਾਂਝ ਪਰਿਵਾਰ ਵੱਲੋੰ ਤੁਹਾਨੂੰ ਸਭ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ
06/10/2023
Congratulations to the owners of The Palms Banquet Hall for their new endeavour "Talunga estate" all the very best to the whole team . Thank you all of you for supporting " Saanjhi Diwali" . The palm banquet hall modbury is one of the best halls in Adelaide to organise personal or professional parties , Events and get togethers.. we are excited to announce that this is our second event we are going to do at The palm banquet hall..
ਬੱਚੇ ਜਦੋਂ ਸ਼ੌੰਕ ਨਾ ਪੰਜਾਬੀ ਪੜਦੇ ਤੇ ਸਿੱਖਦੇ ਨੇ ਤਾਂ ਲੱਗਦਾ ਹੈ ਸਾਂਝ ਦੇ ਬੂਟੇ ਨੂੰ ਬੂਰ ਪੈ ਰਿਹਾ ਹੈ..ਕਹਿੰਦੇ ਨੇ ਮਾਪਿਆਂ ਦਾ ਭਵਿੱਖ ਬੱਚੇ ਹੁੰਦੇ ਨੇ ..ਪੰਜਾਬੀ ਮਾਂ ਬੋਲੀ ਦਾ ਭਵਿੱਖ ਵੀ ਇਹ ਬੱਚੇ ਹੀ ਨੇ...ਸ਼ਾਲਾ ਮਾਂ ਗੁਰਮੁੱਖੀ ਹਮੇਸ਼ਾਂ ਸਾਡੇ ਨਾਲ ਰਹੇ ਅਸੀਂ ਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਹਮੇਸ਼ਾਂ ਇਸ ਦਾ ਨਿੱਘ ਮਾਣਦੇ ਰਹੀਏ..ਸਾਂਝ..ਪੰਜਾਬ ਦੀ" ਦੀ ਵਿੱਚ ਬੱਚੇ ਨਾ ਸਿਰਫ਼ ਪੰਜਾਬੀ ਲੋਕ ਨਾਚ ਸਿੱਖਦੇ ਨੇ ਇਸ ਤੋਂ ਇਲਾਵਾ ਸੰਗੀਤ ਤੇ ਪੰਜਾਬੀ ਭਾਸ਼ਾ ਵੀ ਸਿਖਾਈ ਪੜਾਈ ਜਾਂਦੀ ਹੈ..ਐਡੀਲੇਡ ਵਿੱਚ ਸਾਂਝ ਤੋਂ ਇਲਾਵਾ ਹੋਰ ਵੀ ਸੰਸਥਾਵਾਂ ਨੇ ਜਿੱਥੇ ਤੁਸੀੰ ਬੱਚਿਆਂ ਨੂੰ ਪੰਜਾਬੀਅਤ ਨਾਲ ਰੂਬਰੂ ਕਰਵਾ ਸਕਦੇ ਹੋ..
03/02/2023
ਸਾਂਝ..ਪੰਜਾਬ ਦੀ..ਇੱਕ ਅਦਾਰਾ ਜਿੱਥੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਸਭ ਸਿੱਖਦੇ ਅਤੇ ਸਿਖਾਉੰਦੇ ਨੇ ..ਤੁਸੀੰ ਵੀ ਸਾਂਝ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ..ਆਓ ..ਆਪਣਾ ਹੁਨਰ ਪਹਿਚਾਣੋ ਤੇ ਸਾਡੇ ਨਾਲ ਸਾਂਝਾ ਕਰੋ..ਸਾਲ 2023 ਦੀ ਪਹਿਲੀ ਟਰਮ ਦੀਆਂ ਕਲਾਸਾਂ ਪੰਜ ਫ਼ਰਵਰੀ ਤੋਂ..🙏
30/01/2023
.ਸਾਂਝ..ਪੰਜਾਬ ਦੀ ..5 ਫ਼ਰਵਰੀ ਨੂੰ ਪਹਿਲੀ ਟਰਮ ਦੀ ਪਹਿਲੀ ਕਲਾਸ ਅਸੀੰ ਆਪਣੇ ਬਜ਼ੁਰਗਾਂ ਨੂੰ ਨਾਲ ਲੈ ਕੇ ਸ਼ੁਰੂ ਕਰ ਰਹੇ ਹਾਂ..ਦਾਦੀ ਨਾਨੀ ਸਪੈਸ਼ਲ ਕਲਾਸ ਵਿੱਚ ਅਸੀਂ ਐਡੀਲੇਡ ਆਈਆਂ ਹੋਈਆਂ ਆਪਣੀਆਂ ਮਾਵਾਂ,ਦਾਦੀਆਂ,ਨਾਨੀਆਂ ਨੂੰ ਨਿੱਘਾ ਸੱਦਾ ਦਿੰਦੇ ਹਾਂ..ਆਓ ਆਪਣੇ ਤਜ਼ੁਰਬੇ ਸਾਡੇ ਬੱਚਿਆਂ ਨਾਲ ਸਾਂਝੇ ਕਰੋ ..ਲੋਕ ਗੀਤਾਂ ਤੇ ਨਾਚਾਂ ਦੀਆਂ ਵੰਨਗੀਆਂ,ਲੋਕ ਬੋਲੀ ਪਹਿਰਾਵੇ ਤੇ ਗੱਲਬਾਤ,ਇਹਨਾ ਦਾ ਰਸੋਈ ਤੇ ਪਰਿਵਾਰ ਨੂੰ ਸਾਂਭਣ ਦਾ ਵੱਲ..ਸਾਡੀਆਂ ਸਬਰ ਸ਼ੁਕਰਾਨੇ, ਉੱਦਮ ਤੇ ਚੜਦੀ ਕਲਾ ਵਿੱਚ ਰਹਿਣ ਵਾਲੀਆਂ ਮਾਵਾਂ ਜਿਹਨਾਂ ਤੋਂ ਬਹੁਤ ਕੁਝ ਸਿੱਖਣਾ ਬਾਕੀ ਹੈ..ਨਾਲ ਪਾਵਾਂਗੇ ਸਾਂਝ..ਇਸ ਐਤਵਾਰ..ਮੋਸਨ ਸੈੰਟਰ,ਮੋਸਨ ਲੇਕ ਐਡੀਲੇਡ ਵਿਖੇ.
29/01/2023
ਸਾਂਝ ਪਰਿਵਾਰ..ਨੇ ਵਾਹਿਗੁਰੂ ਜੀ ਦਾ ਓਟ ਆਸਰਾ ਲੈੰਦਿਆਂ ਨਵੇਂ ਸਾਲ ਦੀ ਪਹਿਲੀ ਟਰਮ ਦੀ ਸ਼ੁਰੂਆਤ ਗੁਰਦੁਵਾਰਾ ਸਾਹਿਬ ਮੋਡਬਰੀ ਵਿਖੇ ਕੀਤੀ...ਸੁਖਮਨੀ ਸਾਹਿਬ ਦੇ ਪਾਠ ਉਪਰੰਤ ਬੱਚਿਆਂ ਨੇ ਸ਼ਬਦ ਗਾਇਨ ਕੀਤਾ ਅਤੇ ਬਾਅਦ ਵਿੱਚ ਲੰਗਰ ਦੀ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਲਿਆ..
Click here to claim your Sponsored Listing.
Location
Category
Contact the school
Telephone
Website
Address
Mawson Lakes, SA
Opening Hours
| 2pm - 6pm |