28/12/2023
ਸੋਚਦੇ ਹਾਂ ਕਿ ਨੌਵੇਂ ਗੁਰੂਦੇਵ ਅਤੇ ਮਾਤਾ ਗੁਜਰੀ ਜੀ ਨੇ ਬਾਲ ਗੁਰੂ ਦਸਮੇਸ਼ ਨੂੰ ਮਾਨਸਿਕ ਤੌਰ ਤੇ ਕਿਵੇਂ ਤਿਆਰ ਕੀਤਾ ਹੋਏਗਾ ਕਿ ਪਿਤਾ ਵਾਰ ਕੇ ਵੀ ਸ਼ੁਕਰਾਨਾ ਤੇ ਪੁੱਤ ਵਾਰ ਕੇ ਵੀ ਸ਼ੁਕਰਾਨਾ।
ਸਤਿਗੁਰਾਂ ਦੀਆਂ ਸਤਿਗੁਰ ਹੀ ਜਾਨਣ 🙏🏼. ਪੁੱਤ ਵਾਰ ਕੇ ਵੀ ਚੜ੍ਹਦੀ ਕਲਾ ਦੇ ਗੀਤ ਗਾਉਣੇ ਸਿਰਫ਼ ਗੁਰੂ ਕਲਗੀਆਂ ਵਾਲੇ ਦੇ ਹਿੱਸੇ ਆਇਐ।
ਮਿੱਤਰ ਪਿਆਰੇ ਨੂੰ
ਹਾਲ ਮੁਰੀਦਾਂ ਦਾ ਕਹਿਣਾ
ਯਾਰੜੇ ਦਾ ਸਾਨੂੰ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ।