569 School Lecturer union Pb Official

569 School Lecturer union Pb Official

ਜਿੱਤ ਲੜਦੇ ਲੋਕਾਂ ਦੀ

Operating as usual

15/06/2023

ਸਲਾਂਘਾਯੋਗ

15/06/2023

ਸਾਡੀ ਸੁਣ ਸਰਕਾਰੇ ....ਕੀ ਕਰਨ ਲੈਕਚਰਾਰ ਬੇਚਾਰੇ

Photos from 569 School Lecturer union Pb Official's post 14/06/2023

*ਨਵ ਨਿਯੁਕਤ ਲੈਕਚਰਾਰ ਵੱਲੋਂ ਬਦਲੀਆਂ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਨਾਂ ਹੇਠ ਤਹਿਸੀਲਦਾਰ ਅਨੰਦਪੁਰ ਸਾਹਿਬ ਨੂੰ ਸੌਂਪਿਆ ਮੰਗ ਪੱਤਰ*
ਨਵ ਨਿਯੁਕਤ ਅਧਿਆਪਕ ਫਰੰਟ ਪੰਜਾਬ ਅਤੇ 569 ਨਵ ਨਿਯੁਕਤ ਲੈਕਚਰਾਰ ਯੂਨੀਅਨ ਵੱਲੋਂ ਸਾਂਝੇ ਰੂਪ ਵਿੱਚ ਬਦਲੀਆ ਦੀ ਮੰਗ ਨੂੰ ਲੈ ਕੇ ਨਵ ਨਿਯੁਕਤ ਅਧਿਆਪਕ ਫਰੰਟ ਦੇ ਆਗੂ ਗੁਰਪ੍ਰੀਤ ਸਿੰਘ ਨਾਭਾ ਦੀ ਅਗਵਾਈ ਵਿੱਚ ਨਵ ਨਿਯੁਕਤ 569 ਲੈਕਚਰਾਰ ਦੀਆਂ ਬਦਲੀਆਂ ਸਬੰਧੀ ਸਿੱਖਿਆ ਮੰਤਰੀ ਦੇ ਨਾਂ ਹੇਠ ਤਹਿਸੀਲਦਾਰ ਅਨੰਦਪੁਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ। ਲੈਕਚਰਾਰ ਯੂਨੀਅਨ ਦੇ ਆਗੂ ਮੈਡਮ ਮਨਜੀਤ ਕੌਰ ਅਤੇ ਅਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਜੱਦੀ ਜ਼ਿਲ੍ਹਿਆਂ ਵਿੱਚ ਲੈਕਚਰਾਰ ਦੀਆਂ ਬਹੁਤ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਬਹੁਤ ਸਾਰੇ ਲੈਕਚਰਾਰ ਦੀ ਨਿਯੁਕਤੀ ਘਰਾਂ ਤੋਂ ਦੂਰ ਬਾਰਡਰ ਏਰੀਆ ਵਿਚ ਕੀਤੀ ਗਈ।ਇਸ ਮੌਕੇ ਫਰੰਟ ਦੇ ਆਗੂ ਨਰਿੰਦਰ ਸਿੰਘ ਅਤੇ ਸੁਸ਼ੀਲ ਗਰਗ ਨੇ ਕਿਹਾ ਕਿ ਘਰਾਂ ਤੋਂ ਦੂਰ ਰਹਿ ਕੇ ਲੈਕਚਰਾਰ ਮਾਨਸਿਕ ਅਤੇ ਪਰਿਵਾਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਯੂਨੀਅਨ ਦੇ ਆਗੂ ਕੁਲਦੀਪ ਸਿੰਘ ਅਤੇ ਮਾਲਵਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਨਵ ਨਿਯੁਕਤ ਮਾਸਟਰ ਕੇਡਰ(3704, 2392) ਦੇ ਅਧਿਆਪਕਾਂ ਨੂੰ ਬਦਲੀ ਵਿੱਚ ਮੌਕਾ ਦਿੱਤਾ ਹੈ, ਉਸੇ ਤਰ੍ਹਾਂ ਹੀ ਮੌਜੂਦਾ ਸਮੇਂ ਵਿੱਚ ਹੋ ਰਹੀਆਂ ਆਨਲਾਈਨ ਬਦਲੀਆਂ ਵਿਚ ਮੌਕਾ ਦਿੱਤਾ ਜਾਵੇ। ਨਵ ਨਿਯੁਕਤ ਅਧਿਆਪਕ ਫਰੰਟ ਪੰਜਾਬ ਅਤੇ 569 ਨਵ ਨਿਯੁਕਤ ਲੈਕਚਰਾਰ ਯੂਨੀਅਨ ਵੱਲੋਂ ਸਾਂਝੇ ਰੂਪ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਲੈਕਚਰਾਰ ਨੂੰ ਬਦਲੀਆਂ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ, ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜੱਥੇਬੰਦੀ ਵੱਲੋਂ 21 ਜੂਨ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਸੂਬਾ ਪੱਧਰੀ ਐਕਸ਼ਨ ਕੀਤਾ ਜਾਵੇਗਾ।ਇਸ ਮੌਕੇ ਲੈਕਚਰਾਰ ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਪਰਮਿੰਦਰ ਸਿੰਘ, ਮਲਕੀਤ ਸਿੰਘ, ਭੀਮ ਖਾਨ ਅਤੇ ਮੈਡਮ ਰੁਪਿੰਦਰ ਕੌਰ, ਗੁਰਪ੍ਰੀਤ ਕੌਰ, ਹਰਕੀਰਤ ਕੌਰ, ਗਗਨਦੀਪ ਕੌਰ, ਅਮਨਦੀਪ ਕੌਰ, ਜੋਤੀ ਰਾਣੀ ਤੇ ਸਰਬਜੀਤ ਕੌਰ ਤੋਂ ਇਲਾਵਾ ਡੈਮੋਕਰੇਟਿਕ ਟੀਚਰਜ਼ ਫਰੰਟ, ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗਿਆਨ ਚੰਦ ਵੀ ਹਾਜ਼ਰ ਰਹੇ।

13/06/2023

ਕੱਲ੍ਹ ਆਨੰਦਪੁਰ ਸਾਹਿਬ ਕੌਣ ਕੌਣ ਆ ਰਿਹਾ ?

25/08/2022

ਨਵ ਨਿਯੁਕਤ 569 ਲੈਕਚਰਾਰ ਸਾਥੀਆਂ ਨੂੰ ਬੇਨਤੀ ਹੈ ਕਿ ਇੱਕ ਪਲੇਟਫਾਰਮ ਤੇ ਇੱਕਠੇ ਹੋਈਏ ਤਾਂ ਕਿ ਅਪਣੇ ਸਾਂਝੇ ਮਸਲੇ ਹੱਲ ਕਰਵਾਏ ਜਾ ਸਕਣ ।

25/08/2022
10/07/2022

ਦੋਸਤੋ ਮੁੱਖ ਦਫ਼ਤਰ ਗੱਲ ਕਰਕੇ ਇਹ ਜਾਨਕਾਰੀ ਪਤਾ ਲੱਗੀ ਹੈ ਸਰਕਾਰ ਬਾਰਡਰ ਏਰੀਆ ਦੀ ਭਰਤੀ ਨੂੰ ਪ੍ਰੋਬੇਸ਼ਨ ਤੋਂ ਪਹਿਲਾਂ ਬਦਲੀ ਕਰਨ ਦੇ ਮੂਡ ਚ ਨਹੀਂ ਹੈ । ਜੋ ਬਦਲੀ ਕਰਵਾ ਗਏ ਉਨ੍ਹਾਂ ਨੂੰ ਮੁੜ ਬਾਰਡਰ ਏਰੀਆ ਚ ਭੇਜਣ ਦੀ ਗੱਲ ਕਹੀ ਹੈ ।
ਮਿਲ ਕੇ ਚੱਲਣ ਦੀ ਲੋੜ ਹੈ ...ਇੱਕਠੇ ਹੋਵੇ ਤੇ ਅਪਣੀਆਂ ਮੰਗਾਂ ਸਰਕਾਰ ਕੋਲ ਰੱਖੋ ।

Photos from ਸਿੱਖਿਆ ਵਿਭਾਗ ਮੁਲਾਜ਼ਮ ਫ਼ਰੰਟ's post 27/06/2022

ਅਧਿਆਪਕਾਂ ਦੀ ਬਦਲੀ ਸੰਬੰਧੀ ਨਵੇਂ ਆਦੇਸ਼

26/06/2022

ਅੱਜ 569 ਨਵ ਨਿਯੁਕਤ ਲੈਕਚਰਾਰ ਸਾਥੀ ਸੰਗਰੂਰ ਵਿਖੇ ਇੱਕਠੇ ਹੋਵੇ ...ਗਿਣਤੀ ਉਮੀਦ ਤੋਂ ਘੱਟ ਰਹੀ ਪਰ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗਈ ....ਇਹ ਮਤ ਬਣੇ
1. ਸਾਰੇ ਨਵ ਨਿਯੁਕਤ ਲੈਕਚਰਾਰ ਸਾਥੀ ਇੱਕ ਸਾਝੇ ਮੰਚ ਤੇ ਇੱਕਠੇ ਕਰੇ ਜਾਣ ।
2. ਯੂਨੀਅਨ ਦੇ ਕਾਰਜਕਾਰੀ ਨੁਮਾਇੰਦੇ ਚੁਣੇ ਗਏ ।
3. ਅਗਲੇ ਮਹੀਨੇ ਦੇ ਦੂਜੇ ਸ਼ਨੀਵਾਰ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਦੇਣਾ ।
4. ਤਨਖਾਹ , ਬਦਲੀ ਤੇ ਪ੍ਰੋਬੇਸ਼ਨ ਨੂੰ ਘੱਟ ਕਰਨ ਦੀ ਮੰਗ ਕਰ ਜਾਵੇ ।

Want your school to be the top-listed School/college?

Website