ਸ਼ ਬੀ.ਕਿ ਕੌ ਮੈਮੋ ਸ ਸ ਸ ਸਕੂਲ਼ ਆਫ਼ ਐਮੀਨੈਂਸ ਮਹਿਲ ਕਲਾਂ
Its Govt Smart School. Provides the facility to students to learn the education with smart techniques.
Operating as usual
ਪ੍ਰਿੰਸੀਪਲ ਸ. ਰਾਜਿੰਦਰਪਾਲ ਸਿੰਘ ਜੀ , ਸ. ਦਰਸ਼ਨ ਸਿੰਘ ਜੀ (ਹਿਸਟਰੀ ਲੈਕਚਰਾਰ) ਸ. ਤੇਜਿੰਦਰ ਸਿੰਘ ਜੀ ( ਸਾਇੰਸ ਮਾਸਟਰ) ਅਤੇ ਸ. ਰਾਜਦੀਪ ਸਿੰਘ (ਸ.ਸ ਮਾਸਟਰ) ਦੀ ਅਗਵਾਈ ਵਿੱਚ ਸਵੀਪ ਐਕਟੀਵਿਟੀ ਕਰਵਾਈ ਗਈ।। ਇਸ ਦੌਰਾਨ ਸਟੂਡੈਂਟਸ ਦੇ ਮਾਤਾ ਪਿਤਾ ਨੂੰ ਚੋਣਾ ਵਿਚ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਗਿਆ।।
ਪ੍ਰਿੰਸੀਪਲ ਸ.ਰਾਜਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਅੱਜ ਨਾਨ ਬੋਰਡ ਕਲਾਸਾਂ (6,7,9,11 ) ਦਾ ਸਲਾਨਾ ਪ੍ਰੀਖਿਆ ਦਾ ਨਤੀਜ਼ਾ ਘੋਸ਼ਿਤ ਕੀਤਾ ਗਿਆ । ਸਾਰੇ ਹੀ ਵਿਦਿਆਰਥੀਆਂ ਨੇ ਆਪਣੀ ਸ਼ਖ਼ਤ ਮਿਹਨਤ ਸਦਕਾ ਚੰਗੇ ਨੰਬਰ ਹਾਸਿਲ ਕੀਤੇ ।। ਅਤੇ ਭਵਿੱਖ ਵਿੱਚ ਹਮੇਸ਼ਾ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਮਿਸ਼ਨ ਸਮਰੱਥ ਦਾਖਲਾ ਮੁਹਿੰਮ ਬਿਜਨਸ ਬਲਾਸਟਰ ਅਤੇ ਹੋਰ ਵੱਖ ਵੱਖ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਸਮੂਹ ਪਹੁੰਚੇ ਪਤਵੰਤੇ ਸੱਜਣਾਂ ਅਤੇ ਮਾਪਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ
ਚੰਗਾ ਨਤੀਜ਼ਾ ਆਉਣ ਤੇ ਪ੍ਰਿੰਸੀਪਲ ਸਰ ਵੱਲੋ ਸਾਰੇ ਹੀ ਸਟਾਫ਼ ਦੀ ਹੌਸਲਾ ਅਫ਼ਜਾਈ ਕੀਤੀ ਗਈ।
ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ( ਐ.ਸਿੱ, ਸੈ.ਸਿੱ) ਬਰਨਾਲਾ ਵੱਲੋ ਚਲਾਈ ਗਈ ਦਾਖਲ਼ਾ ਮੁਹਿੰਮ ਵੈਨ (2023-24) ਦਾ ਸਕੂਲ ਆਫ ਐਮੀਨੈਂਸ ਮਹਿਲ ਕਲਾਂ ਵੱਲੋ ਸਵਾਗਤ ਕੀਤਾ ਗਿਆ ਅਤੇ ਦਾਖਲ਼ਾ ਮੁਹਿੰਮ ਨੂੰ ਤੇਜ ਕਰਨ ਦਾ ਵਿਸਵਾਸ ਦਿਵਾਇਆ ਗਿਆ।।
*08/ਫਰਵਰੀ/2024*
ਵਿਦਿਆਰਥੀਆਂ ਨੂੰ ਪੰਜਾਬ ਦੇ ਇਤਿਹਾਸਿਕ ਸਥਾਨ ਮੇਹਦੇਆਣਾ ਸਾਹਿਬ , ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰੀ ਕੋਠੀ ਬੱਸੀਆ , ਟਾਹਲੀਆ ਸਾਹਿਬ ਰਾਏਕੋਟ
ਲਿਜਾਇਆ ਗਿਆ।।
5/02/2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਮਹਿਲ ਕਲਾ ਵੱਲੋਂ ਵਿਦਿਆਰਥੀਆ ਦਾ ਵਿਦਿਅਕ ਟੂਰ ਪੁਸਪਾ ਗੁਲਜਾਰ ਸਾਇੰਸ ਸਿਟੀ ਕਪੂਰਥਲਾ ਵਿਖੇ ਲਿਜਾਇਆ ਗਿਆ।
Day - 6 ਸਮਰ ਕੈਂਪ ਵਿੱਚ ਬੱਚਿਆ ਨੇ ਵੱਖ ਵੱਖ ਗਤੀਵਿਧੀਆਂ ਵਿਚ ਜੋਸ਼ ਨਾਲ ਪਾਰਟੀਸਪੇਟ ਕੀਤਾ।
ਸਮਰ ਕੈਂਪ-2023
ਦਿਨ ਪੰਜਵਾਂ
07-07-2023
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ 6ਵੀ ਤੋਂ 8ਵੀ ਜਮਾਤ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੇ ਜਾ ਰਹੇ ਸਮਰ ਕੈਂਪ ਦਾ ਪੰਜਵਾਂ
ਦਿਨ ਵਿਦਿਆਰਥੀਆਂ ਲਈ ਬਹੁਤ ਹੀ ਵਧੀਆ ਰਿਹਾ।ਪੰਜਵੇਂ ਦਿਨ ਕਰਵਾਈਆਂ ਗਈਆ ਗਤੀਵਿਧੀਆਂ ਦਾ ਵੇਰਵਾ ਨਿਮਨ ਲਿਖਤ ਅਨੁਸਾਰ ਹੈ।
1. ਪੇਪਰ ਫੋਲਡਿੰਗ ਵਿਧੀ ਨਾਲ ਸਮਾਂਤਰ ਚਤੁਰਭੁਜ ਬਣਾਉਣ।
2. ਖੇਡਾਂ
Day-4 ਸਮਰ ਕੈਂਪ ਮਿਤੀ 06.07.2023 ਨੂੰ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ 6ਵੀ ਤੋਂ 8ਵੀ ਜਮਾਤ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੇ ਜਾ ਰਹੇ ਸਮਰ ਕੈਂਪ ਦਾ ਚੌਥਾ
ਦਿਨ ਵਿਦਿਆਰਥੀਆਂ ਲਈ ਭਰਪੂਰ ਊਰਜਾ ਅਤੇ ਉਤਸ਼ਾਹ ਭਰਿਆ ਰਿਹਾ।ਚੌਥੇ ਦਿਨ ਕਰਵਾਈਆਂ ਗਈਆ ਗਤੀਵਿਧੀਆਂ ਦਾ ਵੇਰਵਾ ਨਿਮਨ ਲਿਖਤ ਅਨੁਸਾਰ ਹੈ।
1. The will english story
2. ਖੇਡਾਂ
3. ਲਿੰਗ ਸਮਾਨਤਾ
4. ਸਮਾਜਿਕ ਭਾਵਨਾਤਮਕ ਸਿਖਲਾਈ
ਕੈਂਪ ਦੇ ਚੌਥੇ ਦਿਨ ਦੀਆ ਗਤੀਵਿਧਿਆਂ ਵਿੱਚ ਵਿਦਿਆਰਥੀਆਂ ਨੇ ਬਹੁਤ ਸਰਗਰਮ ਰੂਪ ਵਿਚ ਹਿੱਸਾ ਲਿਆ। ਇਸ ਉਪਰੰਤ ਵਿਦਿਆਰਥੀ ਨੇ ਦੁਪਹਿਰ ਦਾ ਭੋਜਨ ਕੀਤਾ ਅਤੇ ਅਗਲੇ ਦਿਨ ਦੀ ਤਿਆਰੀ ਲਈ ਹੱਸਦੇ ਮੁਸਕਰਾਉਦੇ ਘਰਾਂ ਨੂੰ ਚਲੇ ਗਏ।
Day -3 ਮਿਤੀ 05.07.23 ਨੂੰ ਸਮਰ ਕੈਂਪ ਗਤੀਵਿਧੀਆਂ ਵਿੱਚ ਮਾਣਯੋਗ ਜਿਲਾ ਸਿੱਖਿਆ ਅਫਸਰ ਸੈਕੰਡਰੀ ਸ. ਬਰਜਿੰਦਰ ਪਾਲ ਸਿੰਘ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਸਕੂਲ ਪਧਾਰੇ ਅਤੇ ਸਮਰ ਕੈਂਪ ਗਤੀਵਿਧੀਆਂ ਦਾ ਨਿਰੀਖਣ ਕੀਤਾ ਅਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।
Day-3 ਸਮਰ ਕੈਂਪ ਮਿਤੀ 05.07.2023 ਨੂੰ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ 6ਵੀ ਤੋਂ 8ਵੀ ਜਮਾਤ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੇ ਜਾ ਰਹੇ ਸਮਰ ਕੈਂਪ ਦੇ ਤੀਸਰੇ
ਦਿਨ ਵਿਦਿਆਰਥੀਆਂ ਭਰਪੂਰ ਊਰਜਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ। ਦੂਸਰੇ ਦਿਨ ਕਰਵਾਈ ਗਈ ਹੈ ਗਤੀਵਿਧੀਆਂ ਦੇ ਵੇਰਵਾ ਨਿਮਨ ਲਿਖਤ ਅਨੁਸਾਰ ਹੈ।
1. ਗੋਲ ਦਾਇਰੇ ਦੀਆਂ ਗਤੀਵਿਧੀਆਂ
2. ਏਕੀਕ੍ਰਿਤ ਸਿਖਲਾਈ ਗਣਿਤ
3. ਏਕੀਕ੍ਰਿਤ ਸਿਖਲਾਈ ਵਿਗਿਆਨ
4. ਸਮਾਜਿਕ ਭਾਵਨਾਤਮਕ ਸਿਖਲਾਈ
ਕੈਂਪ ਦੇ ਤੀਜਾ ਦਿਨ ਦੀਆ ਗਤਿਵਿਧਿਆਂ ਵਿੱਚ ਵਿਦਿਆਰਥੀਆਂ ਨੇ ਬਹੁਤ ਸਰਗਰਮ ਰੂਪ ਵਿਚ ਹਿੱਸਾ ਲਿਆ ਉਪਰੰਤ ਵਿਦਿਆਰਥੀ ਨੇ ਦੁਪਹਿਰ ਦੇ ਭੋਜਨ ਕੀਤਾ ਅਤੇ ਅਗਲੇ ਦਿਨ ਦੀ ਤਿਆਰੀ ਲਈ ਹੱਸਦੇ ਮੁਸੱਕੁਰਾਂਦੇ ਘਰਾਂ ਨੂੰ ਚਲੇ ਗਏ।
Day-2 ਸਮਰ ਕੈਂਪ ਮਿਤੀ 4.7.2023 ਨੂੰ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ 6ਵੀ ਤੋਂ 8ਵੀ ਜਮਾਤ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੇ ਜਾ ਰਹੇ ਸਮਰ ਕੈਂਪ ਦੇ ਦੂਸਰੇ ਦਿਨ ਵਿਦਿਆਰਥੀਆਂ ਭਰਪੂਰ ਊਰਜਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ। ਦੂਸਰੇ ਦਿਨ ਕਰਵਾਈ ਗਈ ਹੈ ਗਤੀਵਿਧੀਆਂ ਦੇ ਵੇਰਵਾ ਨਿਮਨ ਲਿਖਤ ਅਨੁਸਾਰ ਹੈ।
1. ਸੁਣੋ ਕਹਾਣੀ ਵਿਚ ਬੱਚਿਆ ਨੂੰ ਲਾਪਤਾ ਪਾਣੀ ਬਾਰੇ ਦਸਿਆ ਗਿਆ।
2. ਖੇਡਾਂ- ਚੱਕਰ ਵਿੱਚ ਬੱਚਿਆ ਨੂੰ ਖੜਾ ਕੇ ਗੇਂਦ ਇਕ ਦੂਜੇ ਬੱਚੇ ਨੂੰ ਪਾਸ ਕਰਕੇ game ਖਿਡਾਇਆ।
3. ਲਿੰਗ ਸਮਾਨਤਾ ਸਬੰਧੀ ਡਾਇਲਾਗ ਐਕਟੀਵਿਟੀ ਕਰਵਾਈ ਗਈ।
4. ਏਕੀਕ੍ਰਿਤ ਸਿਖਲਾਈ ਸਮਾਜਿਕ- ਬੱਚਿਆਂ ਤੋਂ ਹਾਰਟ ਡਰਾਅ ਕਰਵਾ ਕੇ ਜਿਹੜੀ ਚੀਜ਼ ਉਨ੍ਹਾਂ ਨੂੰ ਖੁਸ਼ੀ ਦਿੰਦੀ ਹੈ ਬੱਚਿਆਂ ਵੱਲੋਂ ਉਹ ਡਰਾਅ ਕਰਵਾਈ ਗਈ।
ਕੈਂਪ ਦੇ ਦੂਸਰੇ ਦਿਨ ਦੀਆ ਗਤਿਵਿਧਿਆਂ ਵਿੱਚ ਵਿਦਿਆਰਥੀਆਂ ਨੇ ਬਹੁਤ ਸਰਗਰਮ ਰੂਪ ਵਿਚ ਹਿੱਸਾ ਲਿਆ ਉਪਰੰਤ ਵਿਦਿਆਰਥੀ ਨੇ ਦੁਪਹਿਰ ਦੇ ਭੋਜਨ ਕੀਤਾ ਅਤੇ ਅਗਲੇ ਦਿਨ ਦੀ ਤਿਆਰੀ ਲਈ ਹੱਸਦੇ ਮੁਸੱਕੁਰਾਂਦੇ ਘਰਾਂ ਨੂੰ ਚਲੇ ਗਏ।
ਮਿਤੀ 3.7.23 ਪਹਿਲਾ ਦਿਨ ਮਾਣਯੋਗ ਜਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਸਰਬਜੀਤ ਸਿੰਘ ਤੂਰ ਜੀ ਵੱਲੋਂ ਸਕੂਲ ਦੇ ਵਿਸ਼ੇਸ਼ ਦੌਰੇ ਦੌਰਾਨ ਸਮਰ ਕੈਂਪ ਦੀ ਰਸਮੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਆਪਣੇ ਸੰਖੇਪ ਸੰਬੋਧਨ ਵਿੱਚ ਸਮਰ ਕੈਂਪ ਦੀ ਮਹੱਤਤਾ ਅਤੇ ਸ਼ਖ਼ਸੀ ਵਿਕਾਸ ਉਪਰ ਵਿਸ਼ੇਸ਼ ਚਾਨਣਾ ਪਾਇਆ ਗਿਆ ਉਪਰੰਤ ਪ੍ਰਿੰਸੀਪਲ ਸਰ ਦੀ ਰਹਿਨੁਮਾਈ ਅਤੇ ਕੈਂਪ ਕਮਾਂਡਰ ਸ੍ਰੀਮਤੀ ਗੁਰਪ੍ਰੀਤ ਕੌਰ ਅਤੇ ਮੈਡਮ ਪਰਮਜੀਤ ਕੌਰ ਦੀ ਅਗਵਾਈ ਵਿੱਚ 6ਵੀ ਤੋਂ 8ਵੀ ਜਮਾਤ ਦੇ ਵਿਦਿਆਰਥੀਆਂ ਨੂੰ ਨਿਮਨਲਿਖਤ ਅਨੁਸਾਰ ਗਤੀਵਿਧੀਆਂ ਕਰਵਾਈ ਗਈਆਂ।
1.ਸਵਾਗਤ ਗਤੀਵਿਧੀ ਵਿਚ ਸਲਾਈਡ ਰਾਹੀਂ ਬੱਚਿਆਂ ਨੂੰ ਚੰਗੀਆਂ ਗੱਲਾਂ ਅਤੇ ਸਬ ਨਾਲ ਬਰਾਬਰ ਦਾ ਵਿਵਹਾਰ ਕਰਨ ਬਾਰੇ ਦਸਿਆਂ।
2. ਮੈਥ ਗਮੇਜ਼
3. ਏਕਾਕ੍ਰਿਤ ਸਿਖਲਾਈ ਗਣਿਤ
4. ਪੰਜਾਬੀ ਵਿੱਚ ਮੇਕਿੰਗ ਉਪ 2D popup ਬੁੱਕ ਬਣਾਉਣੀ ਦਸੀ।
5. ਵਿਗਿਆਨ ਅਤੇ ਸਮਾਜਿਕ ਸਿੱਖਿਆ ਦੀ ਗਤੀਵਿਧੀਆਂ ਕਰਵਾਈ ਗਈ ਵਿਸ਼ਾ ਅਧਿਆਪਕ ਦੁਆਰਾ।
ਅੰਤ ਵਿੱਚ ਬੱਚਿਆ ਤੋ ਫੀਡਬੈਕ ਲੈਕੇ exit ਟਿਕਟ ਦਿੱਤੀ ਗਈ।
ਸ਼ਡਿਊਲ ਅਨੁਸਾਰ ਗਤੀਵਿਧੀਆਂ ਸੰਪੰਨ ਹੋਣ ਉਪਰੰਤ ਮਿਡ ਡੇ ਮੀਲ ਗ੍ਰਹਿਣ ਕਰਕੇ ਕੈਂਪ ਦਾ ਪਹਿਲਾ ਦਿਨ ਸਫਲਤਾਪੂਰਵਕ ਨੇਪਰੇ ਚੜ੍ਹਿਆ।
ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵਲੋ ਸਕੂਲ ਆਫ ਐਮੀਨੈਂਸ ਮਹਿਲ ਕਲਾਂ ਵਿਦਿਆਰਥੀਆਂ ਨਾਲ ਕੀਤਾ Virtual ਸੰਵਾਦ।
Great initiative by our worthy District Education Officer Barnala S. Sarbjeet singh Toor for physical fitness of students during summer vacation.
ਅੱਜ ਮਿਤੀ 26-05-2023 ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਆਫ ਐਮੀਨੈਂਸ ਮਹਿਲ ਕਲਾਂ ਦਾ ਵਿੱਦਿਅਕ ਟੂਰ ਡੀ.ਈ.ਓ.(ਸੈ.ਸਿੱ.)ਸਰਬਜੀਤ ਸਿੰਘ ਤੂਰ ਜੀ, ਡਿਪਟੀ ਡੀ.ਈ.ਓ.(ਸੈ.ਸਿੱ.) ਬਰਜਿੰਦਰਪਾਲ ਸਿੰਘ ਜੀ ਅਤੇ ਪ੍ਰਿੰਸੀਪਲ ਰਜਿੰਦਰਪਾਲ ਸਿੰਘ ਜੀ ਦੀ ਅਗਵਾਈ ਹੇਠ ਟ੍ਰਾਈਡੈਂਟ ਗਰੁੱਪ ਦੇ ਧੌਲਾ ਯੂਨਿਟ ਗਿਆ ਸੀ ਇਸ ਟੂਰ ਦੀ ਅਗਵਾਈ ਸਕੂਲ ਅਧਿਆਪਕ ਪ੍ਰਿਯਾ ਰਾਣੀ , ਅਤੇ ਤਰਲੋਕ ਸਿੰਘ ਕਰ ਰਹੇ ਸਨ , ਇਸ ਦੌਰ ਵਿੱਚ ਨੌਵੀਂ ਜਮਾਤ ਹੈ ਸਕੂਲ ਦੇ ਕੁੱਲ 13 ਵਿਦਿਆਰਥੀ ਸਨ। ਵਿਦਿਆਰਥੀਆਂ ਨੂੰ ਉਦਯੋਗ ਦੇ ਤੌਲੀਆ ਨਿਰਮਾਣ ਵਿਭਾਗ ਵਿੱਚ ਘੁਮਾਇਆ ਗਿਆ ਅਤੇ ਇਸ ਦੇ ਵੱਖ ਵੱਖ ਕਦਮ ਅਤੇ ਮਸ਼ੀਨਰੀ ਸਬੰਧੀ ਜਾਣਕਾਰੀ ਦਿੱਤੀ ਗਈ ਵਿਦਿਆਰਥੀਆਂ ਲਈ ਭੋਜਨ ਅਤੇ ਹੋਰ ਖਾਣ-ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਇਹ ਟੂਰ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਵਿਦਿਅਕ ਟੂਰ ਰਿਹਾ। ਇਸ ਦੌਰਾਨ ਪਰਮਿੰਦਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਗਾਈਡੈਂਸ ਐਂਡ ਕਾਊਂਸਲਿੰਗ ਮੌਜੂਦ ਰਹੇ।ਇਸ ਸ਼ਾਨਦਾਰ ਅਤੇ ਜਾਣਕਾਰੀ ਭਰਪੂਰ ਟੂਰ ਲਈ ਅਸੀ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਸ਼੍ਰੀ ਰਜਿੰਦਰ ਗੁਪਤਾ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ।
ਇਹ ਵਿੱਦਿਅਕ ਟੂਰ ਭੇਜਣ ਲਈ ਵਿਦਿਆਰਥੀਆਂ ਵੱਲੋਂ ਤੇ ਅਧਿਆਪਕ ਸਾਹਿਬਾਨਾਂ ਵੱਲੋਂ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਬਹੁਤ ਧੰਨਵਾਦ।
ਅੱਜ ਮਿਤੀ 19-5-2023 ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਆਫ ਐਮੀਨੈਂਸ ਮਹਿਲ ਕਲਾਂ ਦਾ ਵਿੱਦਿਅਕ ਟੂਰ ਪ੍ਰਿੰਸੀਪਲ ਰਜਿੰਦਰਪਾਲ ਸਿੰਘ ਜੀ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਕਾਲਜ ਢਿੱਲਵਾਂ ਗਿਆ ਸੀ ਇਸ ਟੂਰ ਦੀ ਅਗਵਾਈ ਸਕੂਲ ਅਧਿਆਪਕ ਪ੍ਰੀਆ ਰਾਣੀ , ਲਿਪਸੀ ਰਾਣੀ ਅਤੇ ਤਰਲੋਕ ਸਿੰਘ ਕਰ ਰਹੇ ਸਨ , ਇਸ ਦੌਰ ਵਿੱਚ ਨੌਵੀਂ ਜਮਾਤ ਹੈ ਸਕੂਲ ਦੇ ਕੁੱਲ 13 ਵਿਦਿਆਰਥੀ ਸਨ। ਵਿਦਿਆਰਥੀਆਂ ਨੂੰ ਕਾਲਜ ਦੇ ਵੱਖ-ਵੱਖ ਵਿਭਾਗਾਂ ਵਿੱਚ ਘੁਮਾਇਆ ਗਿਆ ਅਤੇ ਕਾਲਜ ਵਿੱਚ ਚੱਲ ਰਹੇ ਵੱਖ ਵੱਖ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ ਗਈ ਵਿਦਿਆਰਥੀਆਂ ਲਈ ਭੋਜਨ ਅਤੇ ਹੋਰ ਖਾਣ-ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਇਹ ਟੂਰ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਵਿਦਿਅਕ ਟੂਰ ਰਿਹਾ। ਇਸ ਦੌਰਾਨ ਪ੍ਰਿੰਸੀਪਲ ਮੇਜਰ ਸਿੰਘ ਸਕੂਲ ਆਫ ਐਮੀਨੈਂਸ ਭਦੌੜ ਅਤੇ ਪਰਮਿੰਦਰ ਸਿੰਘ ਜਿਲਾ ਕੋਆਰਡੀਨੇਟਰ ਗਾਇਡੈਂਸ ਅਤੇ ਕੌਂਸਲਿੰਗ ਸ਼ਾਮਿਲ ਰਹੇ
ਇਹ ਵਿੱਦਿਅਕ ਟੂਰ ਭੇਜਣ ਲਈ ਵਿਦਿਆਰਥੀਆਂ ਵੱਲੋਂ ਤੇ ਅਧਿਆਪਕ ਸਾਹਿਬਾਨਾਂ ਵੱਲੋਂ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਬਹੁਤ ਧੰਨਵਾਦ।
We got third position in all India quiz for school children on Financial Literacy Program that was organized in the Govt.Sen.
Sec. School Boys Barnala.☺️
Lets go to School of Eminence.
S.B.K.K.M.G.S.S.S. MEHAL KALAN
Math Fair Organised in the school under the guidance of Principal Sh. Harish Bansal. Special thanks to math faculties madam priya rani and lipsi rani for their great contribution in math fair. Students done the Math activities in the school with great aplomb.
Rope Skipping activity by 6th class Komalpreet Kaur under the guidance of Madam Parmjeet Kaur.
Computer Model Making Winner certificate given to the student of the school by DM ICT BARNALA Mohinder Pal AND HEADMASTER RAJESH KUMAR.
ਸਕੂਲ ਵਿੱਚ ਲਾਇਬ੍ਰੇਰੀ ਲੰਗਰ ਲਗਾਇਆ ਗਿਆ।
First in Computer Model Making.
Mask making by students.
Videos (show all)
Contact the school
Telephone
Opening Hours
Monday | 09:00 - 17:00 |
Tuesday | 09:00 - 17:00 |
Wednesday | 09:00 - 17:00 |
Thursday | 09:00 - 17:00 |
Friday | 09:00 - 20:15 |
Saturday | 09:00 - 17:00 |