05/06/2024
ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਵਿਖੇ ਮਨਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ 🎄🌴🌴🌲🌳
ਵਿਸ਼ਵ ਵਾਤਾਵਰਨ ਦਿਵਸ (World Environment Day) ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਲੋਕਾਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਹਰ ਸਾਲ ਵਿਸ਼ਵ ਵਾਤਾਵਰਣ ਦਿਵਸ (World Environment Day) ਲਈ ਇੱਕ ਵਿਸ਼ੇਸ਼ ਥੀਮ ਹੈ, ਜਿਸ ਅਨੁਸਾਰ ਇਹ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ 'ਜ਼ਮੀਨ ਦੀ ਬਹਾਲੀ, ਮਾਰੂਥਲੀਕਰਨ ਅਤੇ ਸੋਕਾ ਸਹਿਣਸ਼ੀਲਤਾ' ਥੀਮ 'ਤੇ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮੁੱਖ ਰਖਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸੰਜੀਵ ਕੁਮਾਰ ਗੌਤਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪਰਗਟ ਸਿੰਘ ਬਰਾੜ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਵਿਖੇ ਸਕੂਲ ਮੁਖੀ ਸਟੇਟ ਐਵਾਰਡੀ ਸ਼੍ਰੀ ਉਮੇਸ਼ ਕੁਮਾਰ ਜੀ ਦੀ ਅਗਵਾਈ ਹੇਠ ਅੱਜ ਮਿਤੀ 5 ਜੂਨ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਅਤੇ ਸਟਾਫ ਮੈਂਬਰ ਵੱਲੋਂ ਸਕੂਲ ਵਿੱਚ ਵੱਖ ਵੱਖ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਗਏ। ਇਸ ਮੌਕੇ ਦੌਰਾਨ ਐਡਵੋਕੇਟ ਸ਼੍ਰੀ ਜਗਮੀਤ ਸੰਧੂ (ਪ੍ਰਧਾਨ ਬਾਰ ਐਸੋਸੀਏਸ਼ਨ ਗੁਰੂਹਰਸਹਾਏ) ਐਡਵੋਕੇਟ ਜਤਿੰਦਰ ਪੁੱਗਲ (ਸੈਕਟਰੀ ਬਾਰ ਐਸੋਸੀਏਸ਼ਨ ਗੁਰੂਹਰਸਹਾਏ), ਐਡਵੋਕੇਟ ਸ਼੍ਰੀ ਅਸ਼ੋਕ ਖਿੰਡਾ (ਉਪ ਪ੍ਰਧਾਨ ਬਾਰ ਐਸੋਸੀਏਸ਼ਨ ਗੁਰੂਹਰਸਹਾਏ), ਐਡਵੋਕੇਟ ਸ਼੍ਰੀ ਲਖਵੀਰ ਸਿੰਘ ਛਾਂਗਾ ਅਤੇ ਸਿਕੰਦਰ ਸੰਧੂ (ਬਾਰ ਮੈਂਬਰ) ਸ਼ਾਮਲ ਸਨ। ਸਕੂਲ ਮੁਖੀ ਸ਼੍ਰੀ ਉਮੇਸ਼ ਕੁਮਾਰ ਜੀ ਨੇ ਕਿਹਾ ਕਿ ਦੁਨੀਆ ਭਰ ਦੇ ਵਿੱਚ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਹਰ ਇਕ ਨਾਗਰਿਕ ਨੂੰ ਸਾਫ ਸੁਥਰੇ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਹੈ। ਉਨਾਂ ਕਿਹਾ ਕਿ ਵਿਅਕਤੀ ਦੀ ਚੰਗੀ ਮਾਨਸਿਕ ਅਤੇ ਸ਼ਰੀਰਕ ਤੰਦਰੁਸਤੀ ਲਈ ਸਾਫ ਸੁਥਰਾ ਵਾਤਾਵਰਨ ਹੋਣਾ ਬਹੁਤ ਲਾਜ਼ਮੀ ਹੈ ਅਤੇ ਇਹ ਸਾਡੇ ਸਾਰਿਆ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਵਾਤਾਵਰਨ ਦੀ ਸਾਫ ਸਫਾਈ ਪ੍ਰਤੀ ਵੱਚਨਬੱਧ ਰਹੀਏ। ਇਸ ਮੌਕੇ ਸਕੂਲ ਦੇ ਅਧਿਆਪਕ ਮਨਪ੍ਰੀਤ ਕੰਬੋਜ, ਪਵਨ ਕੰਬੋਜ, ਪ੍ਰਿੰਸ ਕੰਬੋਜ , ਮਨੀਸ਼ਾ ਰਾਣੀ, ਪ੍ਰਿਯੰਕਾ ਰਾਣੀ , ਸ਼ਾਲੀਕਾ ਰਾਣੀ ਅਤੇ ਇਕੋ ਕਲੱਬ ਦੇ ਵਿਦਿਆਰਥੀ ਹਾਜ਼ਰ ਹੋਏ ਅਤੇ ਪੇੜ ਲਗਾ ਕੇ ਇਹਨਾਂ ਦੀ ਸਾਂਭ ਸੰਭਾਲ ਲਈ ਪ੍ਰਣ ਲਿਆ ।
02/05/2024
ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਦੇ ਦੱਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਸ਼ੇ੍ਣੀ 2023-24 ਦੇ ਨਤੀਜੇ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਦਾ ਨਤੀਜਾ ਸੌ ਫੀਸਦੀ ਅਤੇ ਸ਼ਾਨਦਾਰ ਰਿਹਾ। ਸਕੂਲ ਦੇ ਹੈਡ ਮਾਸਟਰ ਸਟੇਟ ਅਵਾਰਡੀ ਸ਼੍ਰੀ ਉਮੇਸ਼ ਕੁਮਾਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀ ਵਿਦਿਆਰਥੀ ਗੁਰਜੰਟ ਸਿੰਘ ਪੁੱਤਰ ਸਤਨਾਮ ਸਿੰਘ ਨੇ 580/600 ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ, ਕਰਨਦੀਪ ਪੁੱਤਰ ਕੁਲਜੀਤ ਸਿੰਘ ਨੇ 577/600 ਅੰਕ ਪ੍ਰਾਪਤ ਕਰ ਕੇ ਦੂਸਰਾ ਤੇ ਲਵਜੋਤ ਸਿੰਘ ਪੁੱਤਰ ਜਸਵੰਤ ਸਿੰਘ 572/600 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕਰ ਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਇਸ ਦੇ ਨਾਲ ਹੀ ਅੱਜ ਦਿਨ ਵੀਰਵਾਰ ਵਾਲੇ ਦਿਨ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਦੌਰਾਨ ਸਕੂਲ ਮੁਖੀ ਸ਼੍ਰੀ ਉਮੇਸ਼ ਕੁਮਾਰ ਅਤੇ ਸਮੂਹ ਸਟਾਫ ਮੈਂਬਰ ਵੱਲੋਂ ਸਨਮਾਨਿਤ ਚਿੰਨ੍ਹ ਦਿੰਦੇ ਹੋਏ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਹੈੱਡਮਾਸਟਰ ਸ਼੍ਰੀ ਉਮੇਸ਼ ਕੁਮਾਰ ਜੀ ਨੇ ਦੱਸਿਆ ਕਿ ਕੁੱਲ 14 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅਤੇ 24 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਇਸ ਦੇ ਨਾਲ ਹੀ ਸਕੂਲ ਦੇ ਮੁੱਖ ਅਧਿਆਪਕ ਵੱਲੋਂ ਹੋਣਹਾਰ ਬੱਚਿਆਂ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ। ਮੁੱਖ ਅਧਿਆਪਕ ਸਟੇਟ ਅਵਾਰਡੀ ਉਮੇਸ਼ ਕੁਮਾਰ ਨੇ ਕਿਹਾ ਕਿ ਸਕੂਲ ਦੇ ਅਧਿਆਪਕਾ ਵੱਲੋਂ ਵਿਦਿਆਰਥੀਆਂ ਨੂੰ ਕਰਵਾਈ ਗਈ ਚੰਗੀ ਮਿਹਨਤ ਦਾ ਨਤੀਜਾ ਹੈ ਕਿ ਵਿਦਿਆਰਥੀਆਂ ਨੇ ਚੰਗੇ ਨੰਬਰ ਹਾਸਲ ਕੀਤੇ ਹਨ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਮੈਂਬਰ ਵੀ ਹਾਜਰ ਸਨ। ਸਕੂਲ ਦੇ ਇਸ ਸ਼ਾਨਦਾਰ ਨਤੀਜੇ ਲਈ ਸਮੂਹ ਸਟਾਫ ਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਸਾਰੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
Government High Smart School Chhanga Rai Uttar
Department of School Education Punjab
01/05/2024
ਸ.ਹ.ਸ. ਛਾਂਗਾ ਰਾਏ ਉਤਾੜ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।
💐💐💐💐💐💐Congratulations to all the students and their parents on scoring 💯% result of class 8th board exam (2023-24)
🌟Position holders 🌟
🥇1st Gurjant Singh (96.6%)
🥈2nd Karandeep (96.1%)
🥉3rd Lovejot Singh (95.3%)
ਸਾਰੇ ਮਿਹਨਤੀ ਅਧਿਆਪਕਾਂ, ਮਾਪਿਆਂ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ।
From : Head Master Sh. Umesh Kumar (State Awardee)
Government High Smart School Chhanga Rai Uttar
Department of School Education Punjab
28/04/2024
60 STUDENTS QUALIFIED SOE/MERITORIOUS JOINT ENTERANCE EXAMINATION OUT of 91 STUDENTS
Government High Smart School Chhanga Rai Uttar
ਦੱਸਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਕੁੱਲ 91 ਵਿਦਿਆਰਥੀਆਂ ਵਿੱਚੋਂ 60 ਵਿਦਿਆਰਥੀਆਂ ਨੇ ਮੈਰੇਟੋਰੀਅਸ ਅਤੇ ਸਕੂਲ ਆਫ਼ ਐਮੀਨੈਂਸ ਲਈ ਹੋਈ ਦਾਖ਼ਲਾ ਪ੍ਰੀਖਿਆ ਵਧੀਆ ਅੰਕਾਂ ਨਾਲ਼ ਪਾਸ ਕਰਕੇ ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਦਾ ਨਾਂ ਉੱਚਾ ਕੀਤਾ ਹੈ।
ਵਧਾਈਆਂ ਆਪ ਸਭ ਨੂੰ 🌹🌹🌹🙏🏻🙏🏻🙏🏻
19/04/2024
ਸ.ਹ.ਸ. ਛਾਂਗਾ ਰਾਏ ਉਤਾੜ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।
💐💐💐💐💐💐Congratulations to all the students and their parents on scoring 💯% result of class 10th board exam (2023-24)
🌟Position holders 🌟
🥇1st Monika (95.8%)
🥈2nd Ekampreet Kaur (94.7%)
🥉3rd Pawan Kumar (94%)
A+ Grade Holders = 9 students
ਸਾਰੇ ਮਿਹਨਤੀ ਅਧਿਆਪਕਾਂ, ਮਾਪਿਆਂ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ।
From : Head Master Sh. Umesh Kumar (State Awardee)
Government High Smart School Chhanga Rai Uttar
Department of School Education Punjab
02/04/2024
🎉🎉Mr. Sunil Dey Hindi Master Government High Smart School Chhanga Rai Uttar honoured by District Authorities for taking extra classes of Class 10th. 💐💐💐🎉🎉🎊🎊
01/04/2024
Welcoming to the new exciting session 2024-25 . "🎉 Welcome back ! Let's dive into the excitement of the new school year together! 📚✨
Government High Smart School Chhanga Rai Uttar
Department of School Education Punjab
28/03/2024
ANNUAL RESULT DAY 2023-24 | Government High Smart School Chhanga Rai Uttar
28/03/2024
🎓 was so Happy 😊 and pleased to be a part of 📚 of "CAREER FEST & Recruitment DRIVE" at the Government High Smart School Chhanga Rai Uttar
Sh. Umesh Kumar (State Awardee) enlightened the students for the new 🎤🎷
students were so happy to get their Scholar Selfies 👩🎓🧑🎓at our stall.🦸♀️🧛
Department of School Education Punjab
28/03/2024
"The color of education spreads, along with this year's results".
⭕ Annual Result Day was held to encourage students and acknowledge their hard work was arranged at Government High Smart School Chhanga Rai Uttar
✨ High achievers of Class 6th ,7th and 8th for Final Term Examination (2023_24) and position holder students were honored with Trophees and achievement certificates 🏆📝📃.....
Department of School Education Punjab
25/03/2024
ਹੋਲੀ ਦੇ ਰੰਗ ਤੁਹਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦੇਣ l ਸਾਰਿਆਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ।
ਆਓ ਪਿਆਰ ਅਤੇ ਖੁਸ਼ੀ ਫੈਲਾਈਏ ll
ਵੱਲੋਂ- ਹੈੱਡ ਮਾਸਟਰ ਸ੍ਰੀ ਉਮੇਸ਼ ਕੁਮਾਰ ਅਤੇ ਸਮੂਹ ਸਟਾਫ਼ ਮੈਂਬਰ।
Government High Smart School Chhanga Rai Uttar
ਹੋਲੀ ਮੁਬਾਰਕ!🎉
14/03/2024
Mathematics has become simple with Pi. Let’s celebrate Pi Day by acknowledging this constant.
We, at Government High Smart School Chhanga Rai Uttar, wish all our students a very Happy Pi Day.
08/03/2024
ਸਕੂਲ ਸਿੱਖਿਆ ਵਿਭਾਗ, ਪੰਜਾਬ ਨਾਨ ਸਮੱਗਰਾ ਸਿੱਖਿਆ ਅਭਿਆਨ ਸਕੀਮ ਤਹਿਤ ਸਰਕਾਰੀ ਹਾਈ ਸਕੂਲ ਛਾਂਗਾ ਰਾਏ ਉਤਾੜ, ਗੁਰੂਹਰਸਹਾਏ-2 ਵਿਖੇ ਨਵੀਂ ਚਾਰ ਦੀਵਾਰੀ ਦਾ ਉਦਘਾਟਨ ਸ. ਫੌਜਾ ਸਿੰਘ ਸਰਾਰੀ ਸਾਬਕਾ ਮੰਤਰੀ, ਪੰਜਾਬ ਮਾਨਯੋਗ ਐਮ. ਐਲ. ਏ ਹਲਕਾ ਗੁਰੂਹਰਸਹਾਏ ਜੀ ਨੇ ਅੱਜ ਮਿਤੀ 08-03-2024 ਨੂੰ ਆਪਣੇ ਕਰ ਕਮਲਾਂ ਨਾਲ ਕੀਤਾ।
ਇਸ ਦੌਰਾਨ ਸ਼੍ਰੀ ਉਮੇਸ਼ ਕੁਮਾਰ ਹੈੱਡ ਮਾਸਟਰ (PES-II), ਸ. ਸੁਰਿੰਦਰ ਪਾਲ ਸਿੰਘ ਬੀ.ਪੀ.ਈ.ਓ. ਗੁਰੂਹਰਸਹਾਏ-2, ਸ਼੍ਰੀਮਤੀ ਨੀਲਮ ਰਾਣੀ ਡੀ.ਈ.ਓ. (ਐ:ਸਿੱ/ ਸੈ:ਸਿੱ) ਫਿਰੋਜ਼ਪੁਰ, ਸ. ਪ੍ਰਗਟ ਸਿੰਘ ਬਰਾੜ ਡਿਪਟੀ. ਡੀ.ਈ.ਓ (ਸੈ:ਸਿੱ) ਫਿਰੋਜ਼ਪੁਰ, ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਸ. ਸੋਨਾ ਸਿੰਘ ਬਲਾਕ ਪ੍ਰਧਾਨ (ਆਪ), ਚੇਅਰਮੈਨ ਅਤੇ ਸਮੂਹ ਸਟਾਫ ਮੈਂਬਰ ਵੀ ਹਾਜਰ ਸਨ।
Government High Smart School Chhanga Rai Uttar
Department of School Education Punjab
08/03/2024
ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਵੱਲੋਂ ਆਪ ਸਭ ਨੂੰ ਮਹਾ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ। ਆਸ ਕਰਦੇ ਹਾਂ ਭਗਵਾਨ ਸ਼ਿਵ ਜੀ ਦੀ ਅਪਾਰ ਕਿਰਪਾ ਸਾਡੇ ਸਾਰਿਆਂ ਉੱਤੇ ਬਣੀ ਰਹੇ।
……………
Government High Smart School Chhanga Rai Uttar greets everyone on the occasion of Mahashivratri.
May Lord Shiv Ji's blessings be with us.
#ਸਕੂਲ_ਸਿੱਖਿਆ_ਵਿਭਾਗ_ਪੰਜਾਬ
08/03/2024
To all the incredible women in the world,
shine on, not just today but every single day.
Happy Women's Day.
Greetings from Government High Smart School Chhanga Rai Uttar
06/03/2024
If you believe in yourself you do not have to fear any challenge. I wish you all the success for your exam ~ Mr. Umesh Kumar (State Awardee), Head Master
Prepare well and do your best in the upcoming exams for a good life. Government High Smart School Chhanga Rai Uttar wishing the best to 8th grade students for their exams
08/02/2024
If you believe in yourself you do not have to fear any challenge. I wish you all the success for your exam ~ Mr. Umesh Kumar (State Awardee), Head Master
Prepare well and do your best in the upcoming exams for a good life. Government High Smart School Chhanga Rai Uttar wishing the best to 10th grade students for their exams
26/01/2024
ਕਹਿਣੀ ਅਤੇ ਕਥਨੀ ਦੇ ਪੂਰੇ, ਨਿਧੜਕ ਯੋਧੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਵੱਲੋਂ ਸਭ ਨੂੰ ਲੱਖ-ਲੱਖ ਵਧਾਈਆਂ।
26/01/2024
ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ, ਫਿਰੋਜ਼ਪੁਰ ਵੱਲੋਂ ਦੇਸ਼ ਦੇ 75ਵੇਂ ਗਣਤੰਤਰ ਦਿਵਸ ਮੌਕੇ ਸਾਰਿਆਂ ਨੂੰ ਵਧਾਈ ਦਿੰਦੇ ਹੈ। ਆਓ, ਇਸ ਦਿਹਾੜੇ ਮੌਕੇ ਸੁਤੰਤਰਤਾ ਸੈਨਾਨੀਆਂ ਵੱਲੋਂ ਦੇਸ਼ ਲਈ ਕੀਤੀਆਂ ਨਿਰਸੁਆਰਥ ਕੁਰਬਾਨੀਆਂ ਨੂੰ ਯਾਦ ਕਰੀਏ ਅਤੇ ਦੇਸ਼ ਦੀ ਅਖੰਡਤਾ ਅਤੇ ਏਕਤਾ ਨੂੰ ਬਣਾਈ ਰੱਖਣ ਦਾ ਸੰਕਲਪ ਲਈਏ ਤਾਂ ਜੋ ਇਸ ਦਾ ਨਾਮ ਦੁਨੀਆ ਵਿੱਚ ਸਦਾ ਚਮਕਦਾ ਰਹੇ।
….
Government High Smart School Chhanga Rai Uttar extends warm greetings to everyone on the 75th Republic Day of the Nation. On this day, let's remember the selfless sacrifices of freedom fighters for the Nation and resolve to uphold the integrity and unity of the Nation so that its name continues to shine in the world.
Harjot Singh Bains
#ਸਕੂਲ_ਸਿੱਖਿਆ_ਵਿਭਾਗ_ਪੰਜਾਬ
06/01/2024
ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਵਿਖੇ ਅੱਜ 06 ਜਨਵਰੀ 2024 ਦੇ ਦਿਨ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਦਾ ਮੇਲਾ ਲਗਾਇਆ ਗਿਆ।
Government High Smart School Chhanga Rai Uttar
Department of School Education Punjab
Harjot Singh Bains
#ਸਕੂਲ_ਸਿੱਖਿਆ_ਵਿਭਾਗ_ਪੰਜਾਬ
06/01/2024
ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਵਿਖੇ 05 ਜਨਵਰੀ 2024 ਦੇ ਦਿਨ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਗਿਆਨ ਅਤੇ ਗਣਿਤ ਮੇਲਾ ਲਗਾਇਆ ਗਿਆ।
Government High Smart School Chhanga Rai Uttar
Department of School Education Punjab
Harjot Singh Bains
#ਸਕੂਲ_ਸਿੱਖਿਆ_ਵਿਭਾਗ_ਪੰਜਾਬ